“ਆਪ” ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋ ਅਜੇ ਉਮੀਦਵਾਰ ਐਲਾਨਣੇ ਬਾਕੀ
ਫਿਲੌਰ ਤੋਂ ਕਾਂਗਰਸ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਵੱਲੋ ਚੀਫ ਵਿਪ੍ਹ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪਿਛਲੇ ਕਈ ਦਿਨਾਂ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜਲੰਧਰ ‘ਚ ਸਰਗਰਮੀਆਂ ਤੋਂ ਪਰੇਸ਼ਾਨ ਨਜ਼ਰ ਆ ਰਹੇ ਸਨ ਜਿਹਨਾਂ ਵੱਲੋ ਮੀਡੀਏ ਚ ਲਗਾਤਾਰ ਚੰਨੀ ਦਾ ਜਲੰਧਰ ਤੋ ਉਮੀਦਵਾਰ ਬਣਨ ਤੋਂ ਵਿਰੋਧ ਕਰਦੇ ਆ ਰਹੇ ਸੀ। ਜਲੰਧਰ ਤੋਂ ਉਮੀਦਵਾਰ ਬਣਨ ਲਈ ਚੌਧਰੀ ਪਰਿਵਾਰ ਵੀ ਦਾਅਵਾ ਸੀ। ਪਰ ਜਿਸ ਤਰ੍ਹਾ ਚੌਧਰੀ ਵਿਕਰਮ ਨੇ ਚੀਫ ਵਿਪ੍ਹ ਤੋਂ ਅਸਤੀਫਾ ਦੇ ਦਿੱਤਾ ਕੀ ਉਹ ਵਿਧਾਇਕੀ ਤੋਂ ਅਸਤੀਫਾ ਦੇਣਗੇ ਜਾਂ ਉਹਨਾਂ ਨੇ ਕਾਂਗਰਸ ਨੂੰ ਘੁਰਕੀ ਦਿੱਤੀ ਹੈ, ਲੱਗਦਾ ਉਹ ਜਲੰਧਰ ਤੋਂ ਉਮੀਦਵਾਰ ਬਣਨਾ ਚਾਹੁੰਦੇ ਹਨ ਜੇ ਕਾਂਗਰਸ ਉਹਨਾਂ ਨੂੰ ਟਿਕਟ ਨਹੀ ਦਿੰਦੀ ਫਿਰ ਕਿਸ ਪਾਰਟੀ ਵਲੋ ਉਮੀਦਵਾਰ ਹੋ ਸਕਦੇ ਹਨ। ਕਿਉਕਿ “ਆਪ” ਅਤੇ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰ ਐਲਾਨਣੇ ਹਨ। ਚੌਧਰੀ ਦਲ ਬਦਲੂ ਬਣ ਕੇ ਆਪ ਦੇ ਉਮੀਦਵਾਰ ਬਣ ਸਕਦੇ ਹਨ। ਜਲੰਧਰ ਤੋਂ ਐਮ ਪੀ ਬਣ ਕੇ ਚੰਨੀ ਨੂੰ ਹਰਾਉਣ ਦੀ ਤਾਕ ਵਿੱਚ ਹਨ। ਅਗਰ ਅਜਿਹਾ ਨਾ ਵੀ ਹੋਇਆ ਫਿਲੌਰ ਤੋਂ ਆਪ ਲਈ ਵੀ ਉਪ ਚੋਣ ਲੜੀ ਜਾ ਸਕਦੀ ਹੈ। ਕਿਉਕਿ 3 ਸਾਲ ਸਰਕਾਰ ਦੇ ਬਾਕੀ ਹਨ। ਜਾਂ ਫਿਰ ਕਾਂਗਰਸ ਵਿੱਚ ਰਹਿਣਗੇ ਸਮਾਂ ਹੀ ਦੱਸੇਗਾ।
 
                        