‘ਪਹਿਲਾਂ ਆਓ-ਪਹਿਲਾਂ ਪਾਓ’ ਦੇ ਅਧਾਰ ’ਤੇ ਪਾਰਦਰਸ਼ੀ ਢੰਗ ਨਾਲ ਪ੍ਰਵਾਨਗੀਆਂ ਜਾਰੀ ਕਰਨ ਦੀਆਂ ਹਦਾਇਤਾਂ
ਜ਼ਿਲ੍ਹਾ ਪੱਧਰੀ “ਪਰਮਿਸ਼ਨ ਸੈਲ” ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 22, ਐਮ.ਏ.ਬਰਾਂਚ ਜਲੰਧਰ ਵਿਖੇ ਸਥਾਪਿਤ
ਆਨਲਾਈਨ ਵਿਧੀ ਰਾਹੀਂ ਪ੍ਰਵਾਨਗੀ ਲਈ 48 ਘੰਟੇ ਪਹਿਲਾਂ ਅਤੇ ਫਿਜੀਕਲ ਤਰੀਕੇ ਰਾਹੀਂ 24 ਘੰਟੇ ਪਹਿਲਾਂ ਅਪਲਾਈ ਕਰਨਾ ਜ਼ਰੂਰੀ
ਟੋਲੀ ਫਰੀ ਨੰਬਰ 1950 ’ਤੇ ਵੀ ਲਈ ਜਾ ਸਕਦੀ ਜਾਣਕਾਰੀ
ਜਲੰਧਰ, 29 ਮਾਰਚ 2024-ਲੋਕ ਸਭਾ ਚੋਣਾਂ-2024 ਦੌਰਾਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਵਲੋਂ ਕੀਤੀਆਂ ਜਾਣ ਵਾਲੀਆਂ ਰੈਲੀਆਂ, ਸਮਾਰੋਹਾਂ, ਚੋਣ ਦਫ਼ਤਰ ਸਥਾਪਿਤ ਕਰਨ, ਮੀਟਿੰਗ ਕਰਨ, ਲਾਊਡ ਸਪੀਕਰ, ਹੈਲੀਕਾਪਟਰ ਆਦਿ ਵੀ ਵਰਤੋਂ ਸਮੇਤ 19 ਤਰ੍ਹਾਂ ਦੀਆਂ ਪ੍ਰਵਾਨਗੀਆਂ ਦੇਣ ਲਈ ਜ਼ਿਲ੍ਹਾ ਤੇ ਵਿਧਾਨ ਸਭਾ ਹਲਕਾ ਪੱਧਰ ’ਤੇ ਪ੍ਰਵਾਨਗੀ ਸੈਲ ਸਥਾਪਿਤ ਕੀਤੇ ਗਏ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ’ਤੇ “ਪਰਮਿਸ਼ਨ ਸੈਲ” ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 22, ਐਮ.ਏ.ਬਰਾਂਚ ਜਲੰਧਰ ਵਿਖੇ ਸਥਾਪਿਤ ਕੀਤਾ ਗਿਆ ਹੈ।
ਚੋਣਾਂ ਦੌਰਾਨ ਵੱਖ-ਵੱਖ ਪ੍ਰਵਾਨਗੀਆਂ ਜਿਵੇਂ ਹੈਲੀਕਾਪਟਰ ਅਤੇ ਹੈਲੀਪੈਡ, ਵਹੀਕਲ ਪਰਮਿਟ(ਅੰਤਰ ਜਿਲ਼੍ਹਾ ) ਵੀਡੀਓ ਵੈਨ ਅਤੇ ਲੋਕ ਸਭਾ ਹਲਕੇ ਵਿੱਚ ਵਹੀਕਲ ਪ੍ਰਮੀਸ਼ਨ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਦਿੱਤੀ ਜਾਵੇਗੀ ਜਿਸ ਲਈ ਜ਼ਿਲ੍ਹਾ ਪੱਧਰ ’ਤੇ ਸਥਾਪਿਤ ਕੀਤੇ ਗਏ ਪ੍ਰਵਾਨਗੀ ਸੈਲ ਵਿਖੇ ਮਨਜੀਤ ਸਿੰਘ ਮੋਬਾਇਲ ਨੰਬਰ 97817-00067 ਅਤੇ ਰਜਿੰਦਰ ਸਿੰਘ ਮੋਬਾਇਲ ਨੰਬਰ 98150-65174 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਜ਼ਿਲ੍ਹਾ ਚੋਣ ਅਫ਼ਸਰ, ਜਲੰਧਰ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਸਟਰੀਟ ਕਾਰਨਰ ਮੀਟਿੰਗ ਅਤੇ ਲਾਊਡ ਸਪੀਕਰ ਪਰਮਿਟ, ਏਅਰ ਬਲੂਨਸ, ਆਰਜੀ ਪਾਰਟੀ ਦਫ਼ਤਰ ਖੋਲਣ, ਜਲੂਸ ਮੌਕੇ ਲਾਊਡ ਸਪੀਕਰ, ਘਰ ਘਰ ਜਾ ਕੇ ਪ੍ਰਚਾਰ, ਬੈਨਰ ਅਤੇ ਫਲੈਗ, ਪੋਸਟਰ, ਹੋਰਡਿੰਗਜ਼ ਤੇ ਯੂਨੀਪੋਲ, ਵਾਹਨ ਸਮੇਤ ਲਾਊਡ ਸਪੀਕਰ, ਵਹੀਕਲ ਪਰਮਿਟ, ਮੀਟਿੰਗ ਸਮੇਤ ਲਾਊਡ ਸਪੀਕਰ, ਰੈਲੀ ਦੀ ਪ੍ਰਵਾਨਗੀ, ਪੈਂਫਲੇਟ ਵੰਡ ਸਬੰਧੀ ਪ੍ਰਵਾਨਗੀ ਅਤੇ ਅਤੇ ਲਾਊਡ ਸਪੀਕਰ ਦੇ ਪਰਮਿਟ ਦੀਆਂ ਪ੍ਰਵਾਨਗੀਆਂ ਸਬੰਧਿਤ ਸਹਾਇਕ ਰਿਟਰਨਿੰਗ ਅਫ਼ਸਰਾਂ ਵਲੋਂ ਵਿਧਾਨ ਸਭਾ ਹਲਕਾ ਪੱਧਰ ’ਤੇ ਜਾਰੀ ਕੀਤੀਆਂ ਜਾਣਗੀਆਂ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਲੋਕ ਸਭਾ ਚੋਣਾਂ ਦੌਰਾਨ ਵਰਤੀਆਂ ਜਾਣ ਵਾਲੀਆਂ ਵੀਡੀਓ ਵੈਨਾਂ ਚਲਾਉਣ ਦੀ ਪ੍ਰਵਾਨਗੀ ਮੁੱਖ ਚੋਣ ਅਫ਼ਸਰ, ਪੰਜਾਬ ਵਲੋਂ ਦਿੱਤੀ ਜਾਵੇਗੀ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਫਿਲੌਰ ਵਿਖੇ ਸਥਾਪਿਤ ਕੀਤੇ ਗਏ ਪਰਮਿਸ਼ਨ ਸੈਲ ਵਿਖੇ ਵੱਖ-ਵੱਖ ਪ੍ਰਵਾਨਗੀਆਂ ਲਈ ਨੋਡਲ ਅਫ਼ਸਰ ਸੁਨੀਤਾ ਖਿਲਾਨ ਮੋਬਾਇਲ ਨੰਬਰ 98152-54526, ਵਿਧਾਨ ਸਭਾ ਹਲਕਾ ਨਕੋਦਰ ਦੇ ਨੋਡਲ ਅਫ਼ਸਰ ਗੁਰਦੀਪ ਸਿੰਘ ਮੋਬਾਇਲ ਨੰਬਰ 70877-05100, ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਨੋਡਲ ਅਫ਼ਸਰ ਕੁਲਵਿੰਦਰ ਸਿੰਘ ਮੋਬਾਇਲ ਨੰਬਰ 98142-17785, ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਨੋਡਲ ਅਫ਼ਸਰ ਡਾ.ਸੰਜੀਵ ਧਵਨ ਮੋਬਾਇਲ ਨੰਬਰ 98724-22323, ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੇ ਨੋਡਲ ਅਫ਼ਸਰ ਹਰਜਿੰਦਰ ਕੁਮਾਰ ਮੋਬਾਇਲ ਨੰਬਰ 81465-30980, ਵਿਧਾਨ ਸਭਾ ਹਲਕਾ ਜਲੰਧਰ ਕੇਂਦਰੀ ਦੇ ਨੋਡਲ ਅਫ਼ਸਰ ਸੰਜੀਵ ਕੁਮਾਰ ਆਨੰਦ ਮੋਬਾਇਲ ਨੰਬਰ 86998-15112, ਵਿਧਾਨ ਸਭਾ ਹਲਕਾ ਜਲੰਧਰ ਉਤੱਰੀ ਦੇ ਨੋਡਲ ਅਫ਼ਸਰ ਰਵਿੰਦਰ ਕੌਰ ਮੋਬਾਇਲ ਨੰਬਰ 98552-50199, ਵਿਧਾਨ ਸਭਾ ਹਲਕਾ ਜਲੰਧਰ ਕੈਂਟ ਦੇ ਨੋਡਲ ਅਫ਼ਸਰ ਤਜਿੰਦਰ ਸਿੰਘ ਮੋਬਾਇਲ ਨੰਬਰ 98760-70358 ਅਤੇ ਵਿਧਾਨ ਸਭਾ ਹਲਕਾ ਆਦਮਪੁਰ ਦੇ ਨੋਡਲ ਅਫ਼ਸਰ ਡਾ.ਗੁਰਵੀਨ ਸਿੰਘ ਮੋਬਾਇਲ ਨੰਬਰ 97800-67900 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਜ਼ਿਲ੍ਹਾ ਚੋਣ ਅਫ਼ਸਰ, ਜਲੰਧਰ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਟੋਲ ਫਰੀ ਨੰਬਰ 1950 ’ਤੇ ਵੀ ਚੋਣਾਂ ਨਾਲ ਸਬੰਧਿਤ ਜਾਣਕਾਰੀ ਲਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਐਨਕੋਰ ਪਰਮੀਸ਼ਨ ਪੋਰਟਲ ਰਾਹੀਂ ਵੀ ਆਨਲਾਈਨ ਵਿਧੀ ਰਾਹੀਂ ਕਿਸੇ ਵੀ ਤਰ੍ਹਾਂ ਦੀ ਪ੍ਰਵਾਨਗੀ ਲਈ ਬਿਨੈਪੱਤਰ ਦਿੱਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਪੋਰਟਲ ਰਾਹੀਂ ਅਪਲਾਈ ਕੀਤੀ ਗਈ ਪ੍ਰਵਾਨਗੀ ਨੂੰ ਸਬੰਧਿਤ ਉਮੀਦਵਾਰ ਵਲੋਂ ਟਰੈਕ ਵੀ ਕੀਤਾ ਜਾ ਸਕਦਾ ਹੈ ਅਤੇ ਆਨਲਾਈਨ ਪ੍ਰਵਾਨਗੀ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਆਨਲਾਈਨ ਵਿਧੀ ਰਾਹੀਂ ਪ੍ਰਵਾਨਗੀ ਲੈਣ ਲਈ 48 ਘੰਟੇ ਪਹਿਲਾਂ ਅਤੇ ਫਿਜੀਕਲ ਤਰੀਕੇ ਰਾਹੀਂ ਪ੍ਰਵਾਨਗੀ ਲੈਣ ਲਈ 24 ਘੰਟੇ ਪਹਿਲਾਂ ਅਪਲਾਈ ਕਰਨਾ ਜਰੂਰੀ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹੇ ਦੇ ਸਮੂਹ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਲੋਕ ਸਭਾ ਚੋਣਾਂ-2024 ਦੌਰਾਨ ਪ੍ਰਵਾਨਗੀ ਜਾਰੀ ਕਰਨ ਸਮੇਂ ਚੋਣ ਨਿਯਮਾਂ ਦੀ ਇੰਨ੍ਹ-ਬਿਨ੍ਹ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ‘ਪਹਿਲਾਂ ਆਓ-ਪਹਿਲਾਂ ਪਾਓ’ ਦੇ ਅਧਾਰ ’ਤੇ ਪਾਰਦਰਸ਼ੀ ਢੰਗ ਨਾਲ ਸਬੰਧਿਤ ਪਾਰਟੀਆਂ ਤੇ ਉਮੀਦਵਾਰਾਂ ਨੂੰ ਪ੍ਰਵਾਨਗੀਆਂ ਜਾਰੀ ਕੀਤੀਆਂ ਜਾਣ।
