ਇੰਗਲੈਡ, 7 ਮਾਰਚ 2024-ਸਾਹਿਬ ਏ ਕਮਾਲ , ਇਨਕਲਾਬ ਦੇ ਮੋਢੀ ਸਤਿਗੁਰੂ ਰਵਿਦਾਸ ਮਾਹਾਰਾਜ ਜੀ ਦਾ 647ਵਾਂ ਪ੍ਰਕਾਸ਼ ਪੁਰਬ ਗੁਰੂ ਕੀਆ ਸੰਗਤਾਂ ਵਲੋ ਬਹੁਤ ਸ਼ਰਧਾ ਨਾਲ ਦੁਨੀਆ ਦੇ ਤਾਕਤਵਾਰ ਮੰਨੇ ਜਾਦੇ ਮੁਲਕ ਦੇ ਪਾਰਲੀਮੈਟ ਚ ਬੈਠ ਕਿ ਮਨਾਇਆ ਗਿਆ ਜਿਸ ਗੁਰੂ ਕੀਆਂ ਸੰਗਤਾਂ ਦੇ ਨਾਲ ਇੰਗਲੈਡ ਦੇ 9 (MP) ਮੈਂਬਰ ਆਫ਼ ਪਾਰਲੀਮੈਟ ਹਾਜਰ ਸਨ ਜਿਨਾਂ ਵਿੱਚ ਲੇਬਰ ਪਾਰਟੀ ਚੈਅਰਮੈਨ ਐਨਲੀਸੈ ਡੌਡਸ ਮੁਹੰਮਦ ਯਸੀਨ ਐਮ ਪੀ ਬੈਡਫੋਰਡ ਐਂਡ ਕੈਮਸਟਨ
ਵਰਿੰਦਰ ਸ਼ਰਮਾ ਐਮ ਪੀ ਈਲੈਂਗ ਐਂਡ ਸਾਊਥਾਲ ਤਨਮਨਜੀਤ ਸਿੰਘ ਢੇਸੀ ਐਮ ਪੀ ਸਲੋਹ ਯਾਸਮੀਨ ਕੂਰੇਸ਼ੀ ਐਮ ਪੀ ਬੋਲਟਨ
ਖਾਲਿਦ ਮੈਹਮੂਦ ਐਮ ਪੀ ਬਰਮਿੰਘਮ ਰਾਸ਼ੇਲ ਹੋਪਕਿੰਨ ਐਮ ਪੀ ਲੂਟਨ ਅਫਜਾਲ ਖਾਨ ਐਮ ਪੀ ਮੈਨਚੈਸਟਰ ਐਲਸਟਰ ਸਟਰੈਥਨ ਐਮ ਪੀ ਮਿਡ ਬੈਡਫੋਰਡਸ਼ਾਇਰ, ਸ਼੍ਰੀ ਦਿਲਾਵਰ ਸਿੰਘ ਬਾਘਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਭਾ ਯੂਕੇ , ਯੋਰਪ ਅਤੇ ਅਬਰੋਡ , ਸ਼੍ਰੀ ਜਸਵਿੰਦਰ ਕੁਮਾਰ ਨਿਗਾਹ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਭਾ ਬੈਡਫੋਰਡ , ਪ੍ਰਿਥਵੀ ਰਾਜ ਰੰਧਾਵਾ ਜਨਰਲ ਸੈਕਟਰੀ (S G R S B ) ਸ਼੍ਰੀ ਮਾਨ ਨਛੱਤਰ ਕਲਸੀ ਜੀ ਕਲਚਰ ਸੈਕਟਰੀ ਸ਼੍ਰੀ ਗੁਰੂ ਰਵਿਦਾਸ ਸਭਾ ਸਾਓੂਥਹਾਲ , ਰੇਸ਼ਮ ਬੰਗੜ ਜੀ ਵਾਰਿਸ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਭਾ ਯੂਕੇ , ਯੋਰਪ ਤੇ ਅਬਰੋਡ , ਹੰਸ ਰਾਜ ਜੀ ਨਿਗਾਹ ਵਾਰਿਸ
ਪ੍ਰਧਾਨ (S G R S B) ਨੰਜੂ ਰਾਮ ਜੀ ਪੋਲ ਜੀ ਹਾਜ਼ਰ ਸਨ ।ਇਸ ਮੋਕੇ ਤੇ ਗੁਰੂ ਸਾਹਿਬ ਵਲੋ ਸਮਾਜ ਲਈ ਪਾਏ ਧਾਰਮਿਕ , ਰਾਜਨੀਤਕ ਤੇ ਸਮਾਜਕ ਖੇਤਰ ਵਿੱਚ ਪਾਏ ਯੋਗਦਾਨ ਨੂੰ ਯਾਦ ਕੀਤਾ ਗਿਆ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਗਿਆ ।











 
                        