ਹਲਕੇ ਦੇ ਵਿਕਾਸ ਵਿੱਚ ਕੋਈਂ ਵੀ ਕਮੀ ਨਹੀ ਆਉਣ ਦਿੱਤੀ ਜਾਵੇਗੀ – ਇੰਦਰਜੀਤ ਕੌਰ ਮਾਨ
ਨਕੋਦਰ 25 ਜੂਨ 2025- ਸਰਕਾਰੀ ਆਮ ਆਦਮੀ ਕਲੀਨਿਕ ਉੱਗੀ ਵਿਖੇ ਪਿਛਲੇ ਲੰਬੇ ਸਮੇਂ ਤੋਂ ਐਂਬੂਲੈਂਸ ਦੀ ਮੰਗ ਕੀਤੀ ਜਾ ਰਹੀ ਸੀ। ਜਿਸ ਦੇ ਚਲਦਿਆ ਆਮ ਆਦਮੀ ਪਾਰਟੀ ਦੇ ਹਲਕਾ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋਂ ਨਵੀ ਐਂਬੂਲੈਂਸ ਆਮ ਆਦਮੀ ਕਲੀਨਿਕ ਉੱਗੀ ਨੂੰ ਦਿੱਤੀ ਗਈ ਹੈ। ਜਿਸ ਨੂੰ ਅੱਜ ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋਂ ਹਰੀ ਝੰਡੀ ਦਿਖਾ ਕਿ ਲੋਕਾਂ ਦੀ ਸਹੂਲਤ ਲਈ ਰਵਾਨਾ ਕੀਤਾ। ਵਿਧਾਇਕ ਬੀਬੀ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਸਿਹਤ ਸਹੂਲਤਾਂ ਵੱਲ ਲਗਾਤਾਰ ਧਿਆਨ ਦੇ ਰਹੀ ਹੈ। ਜਿਸ ਦੇ ਚਲਦਿਆਂ ਆਮ ਆਦਮੀ ਮਹੁੱਲਾ ਕਲੀਨਿਕ ਨੂੰ ਇੱਕ ਐਂਬੂਲੈਂਸ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਇਹ ਐਂਬੂਲੈਂਸ ਲੋਕਾਂ ਦੀ ਸਹੂਲਤ ਲਈ ਰੋਜ਼ਾਨਾ ਸਮਰਪਿਤ ਰਹਿਣਗੀਆਂ। ਵਿਧਾਇਕ ਬੀਬੀ ਮਾਨ ਨੇ ਕਿਹਾ ਕਿ ਜਿਸ ਵੀ ਕਿਸੇ ਹਸਪਤਾਲ ਜਾ ਕਲੀਨਿਕ ਵਿੱਚ ਡਾਕਟਰਾਂ ਦੀ ਘਾਟ ਹੈ ਉਸ ਨੂੰ ਵੀ ਜਲਦੀ ਦੂਰ ਕਰ ਦਿੱਤਾਂ ਜਾਵੇਗਾ ਅਤੇ ਨਵੇਂ ਡਾਕਟਰ ਆ ਰਹੇ ਹਨ। ਉਹਨਾਂ ਦੱਸਿਆ ਕਿ ਇਹ ਐਂਬੂਲੈਂਸ ਉੱਗੀ ਵਿਖੇ ਹੀ ਸਥਿਤ ਰਹੇਗੀ ਅਤੇ ਲੋਕ ਐਮਰਜੈਂਸੀ ਦੇ ਹਲਾਤ ਵਿੱਚ ਪੂਰੇ ਇਲਾਕੇ ਵਿੱਚੋ ਕਿਸੀ ਵੀ ਥਾਂ ਤੇ ਇਸ ਸਹੂਲਤ ਦਾ ਲਾਭ ਉਠਾ ਸਕਦੇ ਹਨ। ਉਨ੍ਹਾਂ ਆਖਿਆ ਕਿ ਇਸ ਐਬੂਲੈਂਸ ਨਾਲ ਐਮਰਜੈਂਸੀ ਦੌਰਾਨ ਮਰੀਜ਼ਾਂ ਨੂੰ ਸ਼ਿਫਟ ਕਰਨ ਵਿੱਚ ਆਸਾਨੀ ਹੋਵੇਗੀ ਅਤੇ ਕੀਮਤੀ ਜਾਨਾਂ ਬਚਾਈਆਂ ਜਾ ਸਕਣਗੀਆਂ।
ਇਸ ਮੌਕੇ ਕਲੀਨਿਕ ਦਾ ਸਟਾਫ਼ ਅਤੇ ਪਾਰਟੀ ਦੇ ਬਲਾਕ ਪ੍ਰਧਾਨ ਅਤੇ ਵਰਕਰ ਮੌਜੂਦ ਰਹੇ।
