ਲੁਧਿਆਣਾ ਜ਼ਿਮਨੀ ਚੋਣ ਅਤੇ ਗੁਜਰਾਤ ਵਿੱਚ ਵਿਸਾਵਦਰ ਜਿਮਨੀ ਚੋਣ ਵਿੱਚ ਭਾਰੀ ਵੋਟਾਂ ਨਾਲ ਆਮ ਆਦਮੀ ਪਾਰਟੀ ਨੂੰ ਜਿੱਤ ਹਾਸਲ ਹੋਈ ਹੈ ਦੀ ਖੁਸ਼ੀ ਵਿੱਚ ਹਲਕਾ ਨਕੋਦਰ ਦੇ ਐਮਐਲਏ ਇੰਦਰਜੀਤ ਕੌਰ ਮਾਨ ਦੀ ਅਗਵਾਈ ਵਿੱਚ ਵਰਕਰਾਂ ਨੇ ਨਕੋਦਰ ਦੇ ਅੰਬੇਡਕਰ ਚੌਂਕ ਵਿੱਚ ਲੱਡੂ ਵੰਡ ਕੇ ਅਤੇ ਢੋਲ ਮਜਾ ਕੇ ਜਸ਼ਨ ਮਨਾਇਆ ਗਿਆ ਇਸ ਮੌਕੇ ਤੇ ਪਾਰਟੀ ਦੇ ਵਰਕਰ ਅਤੇ ਅਹੁਦੇਦਾਰਾਂ ‘ਚ ਕਾਫੀ ਉਤਸ਼ਾਹ ਨਜ਼ਰ ਆਇਆ। ਇਸ ਮੌਕੇ ਤੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਲੁਧਿਆਣਾ ਵੈਸਟ ਜਿਮਨੀ ਚੋਣ ਦੇ ਵਿੱਚ ਵੈਸਟ ਇਲਾਕੇ ਦੇ ਵੋਟਰਾਂ ਨੇ ਭਾਰੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਅਤੇ ਜਿਤਾਅ ਕੇ ਇਹ ਗੱਲ ਸਾਬਿਤ ਕਰ ਦਿੱਤੀ ਹੈ ਕਿ ਅੱਜ ਵੀ ਪੰਜਾਬ ਦੇ ਲੋਕਾਂ ਦਾ ਭਗਵੰਤ ਮਾਨ ਸਰਕਾਰ ਤੇ ਪੂਰਾ ਵਿਸ਼ਵਾਸ ਹੈ ਇਸ ਜਿੱਤ ਨਾਲ ਇਹ ਵੀ ਸਾਬਤ ਹੁੰਦਾ ਹੈ ਕਿ ਪਾਰਟੀ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਪੰਜਾਬ ਦੀ ਜਨਤਾ ਦਾ ਪੂਰਾ ਭਰੋਸਾ ਕਾਇਮ ਹੈ ਅਤੇ ਪੰਜਾਬ ਦੇ ਲੋਕ ਉਨਾਂ ਦੇ ਕੀਤੇ ਹੋਏ ਕੰਮਾਂ ਤੋਂ ਬਹੁਤ ਖੁਸ਼ ਹਨ।
ਲੁਧਿਆਣਾ ਵੈਸਟ ਜਿਮਨੀ ਚੋਣ ਨੇ ਇਹ ਸਾਬਿਤ ਕਰ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਸਰਕਾਰ ਵੱਲੋਂ ਵਿਕਾਸ ਦੇ ਕੰਮਾਂ ਦੀ ਰਫਤਾਰ ਹੋਰ ਤੇਜ਼ ਹੋਵੇਗੀ। ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਜਲਦੀ ਹੀ ਪੂਰਾ ਹੋਵੇਗਾ। ਇਸ ਜਿੱਤ ਦੀ ਖੁਸ਼ੀ ਦੇ ਮੌਕੇ ਤੇ ਮੇਰੇ ਵੱਲੋਂ ਹਲਕਾ ਨਕੋਦਰ ਦੇ ਵੋਟਰਾਂ ਅਤੇ ਸਪੋਰਟਰਾਂ ਨੂੰ ਬਹੁਤ ਬਹੁਤ ਵਧਾਈ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਵਿੱਚ ਜਸਵੀਰ ਸਿੰਘ ਧੰਜਲ ਬਲਾਕ ਪ੍ਰਧਾਨ ਅਤੇ ਡਾਇਰੈਕਟਰ ਸ਼ਾਂਤੀ ਸਰੂਪ ਸਟੇਟ ਸੈਕਟਰੀ ਐਸਸੀ ਐਸਟੀ ਵਿੰਗ, ਬਲਦੇਵ ਸਹੋਤਾ ਬਲਾਕ ਪ੍ਰਧਾਨ ਸੁਰਿੰਦਰ ਕੁਮਾਰ ਉੱਗੀ ਬਲਾਕ ਪ੍ਰਧਾਨ, ਹੈਪੀ ਸਿਓਵਾਲ, ਮਨੀ ਮਹਿੰਦਰੂ ਯੂਥ ਪ੍ਰਧਾਨ ਨਕੋਦਰ ਸਿਟੀ, ਵਿੱਕੀ ਭਗਤ, ਹਰਮਿੰਦਰ ਜੋਸ਼ੀ, ਅਜੈ ਵਰਮਾ, ਪ੍ਰਿੰਸੀਪਲ ਅਮਰਜੀਤ ਸਿੰਘ, ਹਿੰਮਸ਼ੂ ਜੈਨ ਜਿਲ਼ਾ ਵਾਇਸ ਪ੍ਰਧਾਨ ਟਰੇਡ ਵਿੰਗ, ਨਰਿੰਦਰ ਸ਼ਰਮਾ, ਚੰਦਰ ਭੂਸ਼ਣ ਤਿਵਾੜੀ, ਕਰਨ ਸ਼ਰਮਾ, ਰਾਧੇ, ਮੰਗਾ ਕਲੇਰ, ਸਤਪਾਲ ਸਿੰਘ ਜੱਜ, ਵਰੁਣ ਗਾਬਾ, ਪੰਮਾ ਗਿੱਲ, ਮੋਹਨ ਸਿੰਘ ਟੱਕਰ, ਤਰਲੋਚਨ ਆਲੋਵਾਲ ਸ਼ਾਮਲ ਸਨ।
