ਲੋਕਾਂ ਲਈ ਲੜਨ ਵਾਲੇ ਜੁਝਾਰੂ ਵਿਆਕਤੀ ਦਾ ਚਲੇ ਜਾਣਾ ਬੜਾ ਵੱਡਾ ਘਾਟਾ
ਕਸ਼ਮੀਰ ਸਿੰਘ ਜੰਡਿਆਲਾ ਜਿਹਨਾਂ ਦੀ ਇਕ ਹਾਦਸਾ ਵਿੱਚ ਗੰਭੀਰ ਜ਼ਖ਼ਮੀ ਹੋਣ ਤੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਦੁਪਹਿਰ 12 ਵਜੇ ਕਰੀਬ ਆਪਣੇ ਖੂਹ ਤੋਂ ਮੋਟਰਸਾਈਕਲ ਤੇ ਨਿਕਲੇ ਅਤੇ ਸੜਕ ਤੇ ਚੜਨ ਸਮੇਂ ਇਕ ਹੋਰ ਮੋਟਰਸਾਈਕਲ ਸਵਾਰ ਨਾਲ ਸਿੱਧੀ ਟੱਕਰ ਹੋਣ ਬਾਰੇ ਜਾਣਕਾਰੀ ਮਿਲੀ ਹੈ। ਇਹ ਭਿਆਨਕ ਹਾਦਸਾ ਉਹਨਾਂ ਦੀ ਮੌਤ ਦਾ ਕਾਰਨ ਬਣਿਆ।
ਜਿਲ੍ਹਾ ਜਲੰਧਰ ਤੋਂ ਬੀਕੇਯੂ ਰਾਜੇਵਾਲ ਦੇ ਬੁਲਾਰੇ ਕਸ਼ਮੀਰ ਸਿੰਘ ਜੰਡਿਆਲਾ ਦੀ ਇਸ ਬੇਵਕਤੀ ਮੌਤ ਹੋਣ ਤੇ ਉਹਨਾਂ ਦੇ ਪਰਿਵਾਰ ਨੂੰ ਅਤੇ ਸਮਾਜ ਬੜਾ ਵੱਡਾ ਅਤੇ ਨਾ ਸਹਿਣ ਯੋਗ ਘਾਟਾ ਪਿਆ ਹੈ।
ਕਸ਼ਮੀਰ ਸਿੰਘ ਜੰਡਿਆਲਾ ਹਮੇਸ਼ਾ ਕਿਸਾਨਾਂ, ਮਜ਼ਦੂਰਾਂ ਇੱਥੋ ਤੱਕ ਮੀਡੀਆ ਨਾਲ ਹੁੰਦੀ ਬੇਇਨਸਾਫੀ ਖਿਲ਼ਾਫ ਲੜਦੇ ਰਹੇ ਹਨ। ਉਹਨਾਂ ਦੀ ਮੌਤ ਦੀ ਖ਼ਬਰ ਨੂੰ ਲੈ ਕੇ ਜਲੰਧਰ ਦਿਹਾਤੀ ਚ ਸੋਗ ਦੀ ਲਹਿਰ ਹੈ।
