ਸੋਖੀ ਬਾਬਾ ਸੁੰਨੜਾ ਵਾਲਾ ਪੰਜਾਬੀ ਸੰਗੀਤ ਜਗਤ ਦਾ ਇਕ ਸੀਨੀਅਰ ਗੀਤਕਾਰ ਅਤੇ ਪੰਜਾਬੀ ਸੰਗੀਤ ਉਦਯੋਗ ਦੀ ਵਿਸ਼ਵ ਪ੍ਰਸਿੱਧ ਰਾਜਧਾਨੀ ਲੁਧਿਆਣਾ ਦੇ ਵਿੱਚ ਸੰਨ 1980 ਦੇ ਦਹਾਕੇ ਰਿਹਾ ਸੀ । ਉਹ ਉਸਤਾਦ ਗਾਇਕ ਸਤਿਕਾਰਯੋਗ ਸ਼੍ਰੀ ਚਮਨ ਲਾਲ ਚਮਨ ਦਾ ਕਰੀਬੀ ਸੀ । ਕਈ ਗਾਇਕ ਅਤੇ ਗਾਇਕਾਵਾਂ ਦੇ ਨਾਲ ਸਹਾਇਕ ਤੌਰ ਤੇ ਪ੍ਰੋਗਰਾਮਾ ਤੇ ਜਾਦਾ ਸੀ । ਉਸ ਨੇ ਆਪਣੇ ਉਜਵਲ ਭਵਿੱਖ ਦੀ ਸਿਰਜਨਾ ਲਈ ਬਹੁਤ ਅਣਥੱਕ ਮਿਹਨਤ ਕੀਤੀ ਸੀ । ਹਰ ਖੇਤਰ ਵਿੱਚ ਆਪਣੀ ਤਕਦੀਰ ਨੂੰ ਅਜਮਾਇਆ ਪਰ ਪ੍ਰਮਾਤਮਾ ਨੇ ਉਸ ਦੀਆ ਕੀਤੀਆ ਅਣਗਿਣਤ ਕੋਸ਼ਿਸ਼ਾ ਤੇ ਕਦੇ ਬੂਰ ਨਾ ਪਾਇਆ । ਪਰ ਉਸ ਆਲਮ ਫਾਜਲ ਫਕੀਰ ਰੂਹ ਦੇ ਕਰ ਕਮਲਾ ਨਾਲ , ਉਸ ਪਰਵਰਦਿਗਾਰ ਨੇ ਇਕ ਬਹੁਤ ਅਤੀ ਜਰੂਰੀ ਇਤਿਹਾਸਕ ਕੰਮ ਕਰਵਾਇਆ ਹੈ ।
ਵਿਸ਼ਵ ਪ੍ਰਸਿੱਧ ਗਾਇਕ ਜੋੜੀ ਅਮਰਜੋਤ ਚਮਕੀਲਾ ਜੀ ਦਾ ਦਹਿਸ਼ਤ ਗਰਦਾ ਵਲੋ ਕੀਤੇ ਕਤਲ ਸਮੇ ਨਾਲ ਮਾਰਿਆ ਗਿਆ ਢੋਲਕ ਮਾਸਟਰ ਸਤਿਕਾਰਯੋਗ ਸ਼੍ਰੀ ਗਰਦੇਞ ਦੇਬੂ ਜੀ ਅਤੇ ਸਤਿਕਾਰਯੋਗ ਹਰਜੀਤ ਜੀ ਪੇਟੀ ਮਾਸਟਰ ਵੀ ਮਾਰੇ ਗਏ ਸਨ । ਜਿੰਨਾ ਵਾਰੇ ਲੇਖਕਾ ਅਤੇ ਫਿਲਮ ਸ਼ੋ-ਮੈਨ ਦਰਸ਼ਕਾਂ ਅਤੇ ਪਾਠਕਾ ਦੇ ਰੂਬਰੂ ਕਰਨਾ ਭੁੱਲ ਗਏ ਹਨ । ਉਹਨਾ ਵਿੱਚੋ ਸ਼੍ਰੀ ਦੇਬੂ ਭਾਜੀ ਦੀ ਮ੍ਰਿਤਕ ਦੇਹ ਨੂੰ ਉੰਨਾ ਦੇ ਪਿੰਡ ਸਤਿਕਾਰਯੋਗ ਬਾਬਾ ਸੋਖੀ ਸੁੰਨੜਾ ਵਾਲਾ ਲੈ ਕੇ ਗਿਆ ਸੀ । ਉਸ ਸਮੇਂ ਦਹਿਸ਼ਤ ਭਰੇ ਮਾਹੌਲ ਵਿੱਚ ਸਭ ਇਕ ਦੂਸਰੇ ਵੱਲ ਦੇਖ ਰਹੇ ਸਨ । ਫਿਰ ਉਸਤਾਦ ਗਾਇਕ ਸਤਿਕਾਰਯੋਗ ਮਰਹੂਮ ਸ਼੍ਰੀ ਚਮਨ ਲਾਲ ਚਮਨ ਜੀ ਨੇ ਇਸ ਜਿੰਮੇਵਾਰ ਸੂਝਵਾਨ ਸ਼ਖਸ਼ੀਅਤ ਨੂੰ ਇਹ ਡਿਉਟੀ ਸੌਪੀ ਸੀ ।

ਇਹ ਮਹਾਨ ਸ਼ਖਸੀਅਤ ਅੱਜ ਦੇ ਦਿਨ 14 ਮਈ ਸੰਨ 2020 ਨੂੰ ਇਸ ਫਾਨੀ ਸੰਸਾਰ ਨੂੰ ਅਲਞਿਦਾ ਕਹਿ ਗਿਆ ਸੀ । ਭਾਵੇ ਖੁਦ ਆਪ ਗੁਰਬਤ ਅਤੇ ਗਰਦਿਸ਼ ਞਿਚ ਰਿਹਾ ਹੈ । ਪਰ ਕਈ ਧਨੰਤਰ ਸਖਸ਼ੀਅਤਾ ਦਾ ਮਾਰਗ ਦਰਸ਼ਕ ਬਣ ਕੇ ਸਤਿਕਾਰ ਸਹਿਤ ਨਿਵਾਜਿਆ ਗਿਆ ਹੈ । ਹਮੇਸ਼ਾ ਸਮਾਜਿਕ ਨਿਆਂ ਵਿਵਸਥਾ ਸੁਧਾਰਿਕ ਤੌਰ ਤੇ ਲੋਕ ਘੋਲਾ ਵਿੱਚ ਆਪਣੀ ਸ਼ਾਨਦਾਰ ਦਮਦਾਰ ਭੂਮਿਕਾ ਨਿਭਾਉਣ ਲਈ ਅਗਵਾਈ ਕਰਦਾ ਰਿਹਾ । ਅੱਜ ਇਸ ਮਹਾਨ ਕਰਮਯੋਗੀ ਅਤੇ ਸਮਾਜਿਕ ਸਭਿਆਚਾਰਕ ਚਿੰਤਕ ਦੀ ਬਰਸੀ ਤੇ ਸਿਰ ਝੁਕਾ ਸਜਦਾ ਸਲਾਮ ਕਰਦਾ ਹੋਇਆ ਸ਼ਰਧਾਂਜਲੀ ਭੇਂਟ ਕਰਦਾ ਹਾਂ ।
