ਕਾਂਗਰਸ ਵੱਲੋ ਪੰਜਾਬ ਦੇ ਜਲੰਧਰ, ਸੰਗਰੂਰ ਅਤੇ ਪਟਿਆਲਾ ਤੋਂ ਉਮੀਦਵਾਰ ਤਹਿ ਕਰ ਲਏ ਜਾਣ ਦੀਆਂ ਚਰਚਾਵਾਂ ਹੋਈਆਂ, ਤੇਜ ਜਲਦ ਐਲਾਨ ਹੋਣ ਦੀ ਸੰਭਾਵਨਾਂ।
ਕਾਂਗਰਸ ਨੇ 2024 ਦੀਆਂ ਲੋਕ ਸਭਾ ਚੋਣਾਂ ਨੂੰ ਜਿੱਤਣ ਲਈ ਵੱਡੇ ਕੱਦ ਦੇ ਲੀਡਰ ਉਤਾਰਨ ਦੀ ਨੀਤੀ ਤਹਿਤ ਹੁਣ ਫੈਸਲਾ ਲਿਆ ਹੈ। ਜਲੰਧਰ ਤੋਂ ਸਾਬਕਾ ਸੀ ਐਮ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਐਲਾਨ ਦਿੱਤਾ ਜਾਵੇਗਾ। ਚੰਨੀ ਆਪਣੀ ਚੋਣ ਕੰਪੇਨ ਪਹਿਲਾਂ ਸ਼ੁਰੂ ਕਰ ਚੁੱਕੇ ਹਨ।
ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਉਮੀਦਵਾਰ ਬਣਾਇਆ ਜਾ ਰਿਹਾ ਹੈ ਭਾਂਵੇ ਕਿ ਖਹਿਰਾ ਨੇ ਸੰਗਰੂਰ ਤੋਂ ਚੋਣ ਲੜਨ ਲਈ ਸੰਗਰੂਰ ਸੀਟ ਤੇ ਦਾਅਵਾ ਤੱਕ ਨਹੀ ਕੀਤਾ। ਸੀ ਐਮ ਮਾਨ ਨੂੰ ਸਖ਼ਤ ਟੱਕਰ ਦੇਣ ਲਈ ਜਰੂਰ ਉਤਾਵਲੇ ਹਨ, ਮੀਡੀਆ ਚ ਕਹਿ ਚੁੱਕੇ ਹਨ ਪਾਰਟੀ ਚਾਹੇਗੀ ਤਾਂ ਲੜਾਂਗੇ। ਕਾਂਗਰਸ ਨੇ ਇੱਥੇ ਖਹਿਰਾ ਨੂੰ ਉਮੀਦਵਾਰ ਬਣਾ ਕੇ ਭਗਵੰਤ ਮਾਨ ਨੂੰ ਉਲਝਾਈ ਰੱਖਣ ਦੀ ਨੀਤੀ ਲਗ ਰਹੀ ਹੈ ਕਿਉਕਿ ਜੇ ਖਹਿਰਾ ਜਿੱਤ ਜਾਂਦੇ ਹਨ ਤਾਂ ਇਹ ਭਗਵੰਤ ਮਾਨ ਲਈ ਅਸਿਹ ਹੋਵੇਗਾ।
ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਨੂੰ ਉਮੀਦਵਾਰ ਬਣਾਇਆ ਜਾ ਰਿਹਾ ਹੈ ਕਿਉਕਿ ਉਹ 2014 ਵਿੱਚ ਪ੍ਰਨੀਤ ਕੌਰ ਨੂੰ ਹਰਾ ਚੁੱਕੇ ਹਨ।
 
                        