ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਫੇਸਬੁੱਕ ਤੇ ਲਾਈਵ ਹੋ ਕੇ ਦਸਿਆ ਕਿ ਕੱਲ੍ਹ ਸ਼ੰਭੂ ਬਾਰਡਰ ਤੇ ਦਿੱਲੀ ਵੱਲ ਜਾਣ ਵਾਲੇ ਕਿਸਾਨਾਂ ਨੇ ਹਰਿਆਣਾ ਪੁਲਿਸ ਫੋਰਸ ਵੱਲੋ ਵਰਤਿਆ ਜਾ ਰਿਹਾ ਅਸਲਾ ਜਿਸ ਵਿੱਚ ਉਹਨਾਂ ਨੇ ਐਸ ਐਲ ਆਰ ਤੋਂ ਚਲੇ 315 ਰੋਂਦ ਦੇ ਖਾਲੀ ਖੋਲ ਦਿਖਾ ਕੇ ਕਿਹਾ ਕਿ ਇਸ ਜਮਹੂਰੀ ਦੇਸ਼ ਅੰਦਰ ਕਿਸਾਨਾਂ ਤੇ ਮਜ਼ਦੂਰਾਂ ਨੂੰ ਆਪਣੀਆਂ ਹੱਕੀ ਮੰਗਾਂ ਖਾਤਰ ਦਿੱਲੀ ਜਾ ਕੇ ਅੰਦੋਲਨ ਕਰਨ ਦਾ ਹੱਕ ਖੋਹਿਆ ਜਾ ਰਿਹਾ ਹੈ।
ਇੱਥੇ ਹੀ ਬੱਸ ਨਹੀ ਉਹਨਾਂ ਨੇ ਪੁਲਿਸ ਵੱਲੋ ਪਲਾਸਟਿਕ ਦੀਆਂ ਚਲਾਈਆਂ ਗੋਲੀਆਂ ਦੇ ਖੋਲ ਅਤੇ ਹੰਝੂ ਗੈਸ ਦੇ ਗੋਲੇ ਜੋ ਕਿਸਾਨਾਂ ਤੇ ਚਲਾਏ ਗਏ ਦਿਖਾਏ। ਇਸ ਦੌਰਾਨ 50 ਤੋਂ ਵੱਧ ਕਿਸਾਨ ਜ਼ਖਮੀ ਹੋਣ ਦੀ ਖ਼ਬਰ ਹੈ।

ਸ. ਪੰਧੇਰ ਨੇ ਕਿਹਾ ਕਿ ਅਸੀਂ ਇਕ ਪਾਸੇ ਸਰਕਾਰ ਨਾਲ ਗੱਲਬਾਤ ਦਾ ਸਿਲਸਿਲਾ ਵੀ ਜਾਰੀ ਰੱਖਿਆ ਇਸ ਦੇ ਬਾਵਜੂਦ ਹਰਿਆਣਾ ਸਰਕਾਰ ਕਿਸਾਨਾਂ ਦਾ ਬਣਦਾ ਮੌਲਿਕ ਅਧਿਕਾਰ ਖੋਹ ਰਹੀ ਹੈ ਜਦੋਂ ਕਿ ਕਿਸਾਨ ਆਪਣੀ ਰਾਜਧਾਨੀ ਦਿੱਲੀ ਜਾ ਕਿ ਲੋਕਤੰਤਰਿਕ ਤਾਰੀਕੇ ਨਾਲ ਹੱਕ ਮੰਗਣ ਲਈ ਜਾ ਰਹੇ ਹਨ।
