ਬਿਲਗਾ, 6 ਫਰਵਰੀ 2024-ਬਿਲਗਾ ਪੁਲਿਸ ਨੇ ਬਿਜਲੀ ਟਰਾਂਸਫਾਰਮਰ ਚੋਰਾਂ ਦਾ ਇਕ 3 ਮੈਂਬਰੀ ਗਿਰੋਹ ਫੜਿਆ ਜਿਸ ਵਿੱਚ ਬਿਲਗਾ ਦਾ ਇਕ ਯੂਥ ਆਗੂ ਵੀ ਸ਼ਾਮਲ ਜੋ ਵਿਧਾਨ ਸਭਾ ਚੋਣ ‘ਚ ਅਕਾਲੀ ਉਮੀਦਵਾਰ ਦੇ ਹੱਕ ਵਿੱਚ ਬੈਠ ਗਿਆ ਸੀ।
ਇਸਪੈਕਟਰ ਲਖਵੀਰ ਸਿੰਘ ਮੁੱਖ ਅਫਸਰ ਥਾਣਾ ਬਿਲਗਾ ਦੀ ਪੁਲਿਸ ਪਾਰਟੀ ASI ਸਤਪਾਲ ਸਮੇਤ ਪੁਲਿਸ ਪਾਰਟੀ ਗਸ਼ਤ ਬਾ ਚੈਕਿੰਗ ਭੈੜੇ ਪੁਰਸ਼ਾਂ ਸਬੰਧੀ ਬੱਸ ਅੱਡਾ ਮੀਉਵਾਲ ਮੌਜੂਦ ਸੀ ਕਿ ਸ਼੍ਰੀ ਬਖਤਾਵਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਮੀਓਵਾਲ ਥਾਣਾ ਬਿਲਗਾ ਜਿਲ੍ਹਾ ਜਲੰਧਰ ਨੇ ਆਪਣਾ ਬਿਆਨ ਲਿਖਾਇਆ ਕਿ ਉਸਦੀ ਜ਼ਮੀਨ ਪਿੰਡ ਮੀਓਵਾਲ ਤੋ ਪ੍ਰਤਾਬਪੁਰਾ ਰੋਡ ਪਰ ਹੈ, ਜੋ ਇਸ ਜਮੀਨ ਵਿੱਚ ਕੁੱਲ 04 ਮੋਟਰਾ ਲੱਗੀਆ ਹਨ ਅਤੇ ਚਾਰਾ ਮੋਟਰਾਂ ਤੇ ਅਲੱਗ ਅਲੱਗ ਟਰਾਸਫਾਰਮ ਹਨ ਮਿਤੀ 29-01-2024 ਨੂੰ ਆਪਣੇ ਖੇਤ ਵਿੱਚ ਗੇੜਾ ਮਾਰਨ ਲਈ ਗਿਆ ਤਾਂ ਦੇਖਿਆ ਕਿ ਉਸਦੀ ਜਮੀਨ ਵਿੱਚ ਲੱਗੇ 04 ਟਰਾਸਫਾਰਮ ਵਿੱਚੋ ਇੱਕ ਟਰਾਸਫਾਰਮਰ ਖੰਬਿਆ ਤੋ ਥੱਲੇ ਜਮੀਨ ਪਰ ਡਿੱਗਾ ਸੀ। ਜੋ ਇਸ ਟਰਾਸਫਾਰਮ ਵਿੱਚੋ ਕੀਮਤੀ ਤਾਰ ਅਤੇ ਹੋਰ ਕੀਮਤੀ ਸਮਾਨ ਦਿਲਬਾਗ ਸਿੰਘ ਉਰਫ ਕਾਕਾ ਪੁੱਤਰ ਸੁਖਦੇਵ ਸਿੰਘ ਵਾਸੀ ਪੱਤੀ ਭੱਟੀ ਬਿਲਗਾ ਜਿਲ੍ਹਾ ਜਲੰਧਰ, ਗੁਰਪਾਲ ਸਿੰਘ ਉਰਫ ਪਾਲੀ ਪੁੱਤਰ ਬਲਵਿੰਦਰ ਸਿੰਘ ਵਾਸੀ ਮਕਾਨ ਨੰਬਰ 04 ਆਬਾਦੀ ਗੁਰੂ ਨਾਨਕ ਨਗਰ ਸੋਹੀਆ ਖੁਰਦ ਥਾਣਾ ਵੇਰਕਾ ਜਿਲ੍ਹਾ ਅੰਮ੍ਰਿਤਸਰ ਹਾਲ ਵਾਸੀ ਨੰਗਲ ਗੇਟ ਫਿਲੌਰ ਜਿਲ੍ਹਾ ਜਲੰਧਰ, ਅਮਨਦੀਪ ਸਿੰਘ ਉਰਫ ਅਮਨ ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਔਜਲਾ (ਸੰਗਤਪੁਰ ਰੋਡ) ਥਾਣਾ ਬਿਲਗਾ ਜਿਲ੍ਹਾ ਜਲੰਧਰ ਨੇ ਚੋਰੀ ਕੀਤਾ ਹੈ। ਜਿਸਤੇ ਦਿਲਬਾਗ ਸਿੰਘ ਉਰਫ ਕਾਕਾ, ਗੁਰਪਾਲ ਸਿੰਘ ਉਰਫ ਪਾਲੀ, ਅਮਨਦੀਪ ਸਿੰਘ ਉਰਫ ਅਮਨ ਉਕਤਾਨ ਨੇ ਖਿਲਾਫ ਮੁੱਕਦਮਾ ਨੰਬਰ 10 ਮਿਤੀ 05-02-2024 ਅ/ਧ 379,34 ਭ.ਦ. ਥਾਣਾ ਬਿਲਗਾ ਜਿਲ੍ਹਾ ਜਲੰਧਰ ਦਰਜ ਰਜਿਸਟਰ ਕੀਤਾ ਗਿਆ। ਦੌਰਾਨੇ ਤਫਤੀਸ਼ ASI ਸਤਪਾਲ ਸਮੇਤ ਪੁਲਿਸ ਪਾਰਟੀ ਮੁੱਕਦਮਾ ਹਜਾ ਵਿੱਚ ਦੋਸ਼ੀਆਨ ਦਿਲਬਾਗ ਸਿੰਘ ਉਰਫ ਕਾਕਾ ਪੁੱਤਰ ਸੁਖਦੇਵ ਸਿੰਘ ਵਾਸੀ ਪੱਤੀ ਭੱਟੀ ਬਿਲਗਾ ਜਿਲ੍ਹਾ ਜਲੰਧਰ, ਗੁਰਪਾਲ ਸਿੰਘ ਉਰਫ ਪਾਲੀ ਪੁੱਤਰ ਬਲਵਿੰਦਰ ਸਿੰਘ ਵਾਸੀ ਮਕਾਨ ਨੰਬਰ 04 ਆਬਾਦੀ ਗੁਰੂ ਨਾਨਕ ਨਗਰ ਸੋਹੀਆ ਖੁਰਦ ਥਾਣਾ ਵੇਰਕਾ ਜਿਲ੍ਹਾ ਅੰਮ੍ਰਿਤਸਰ ਹਾਲ ਵਾਸੀ ਨੰਗਲ ਗੇਟ ਫਿਲੌਰ ਜਿਲ੍ਹਾ ਜਲੰਧਰ, ਅਮਨਦੀਪ ਸਿੰਘ ਉਰਫ ਅਮਨ ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਔਜਲਾ (ਸੰਗਤਪੁਰ ਰੋਡ) ਥਾਣਾ ਬਿਲਗਾ ਜਿਲ੍ਹਾ ਜਲੰਧਰ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਜਿਹਨਾ ਪਾਸੋ ਡੂੰਘਾਈ ਨਾਲ ਪੁੱਛ-ਗਿੱਛ ਜਾਰੀ ਹੈ।