Breaking
Wed. Nov 12th, 2025

ਜਿੰਮਖਾਨਾ ਕਲੱਬ ਵਿੱਚ ਚਰਨਜੀਤ ਚੰਨੀ ਨੇ ਪਾਇਆ ਭੰਗੜਾ, ਵਾਲੀਬਾਲ ਤੇ ਟੈਨਿਸ ਦੀ ਖੇਡ ਵੀ ਖੇਡੀ

ਨਰੋਆ ਸਮਾਜ ਸਿਰਜਣ ਲਈ ਖੇਡ ਤੇ ਮਨੋਰੰਜਨ ਗਤੀਵਿਧੀਆਂ ਨੂੰ ਵਧਾਵਾ ਦੇਣਾ ਸਮੇਂ ਦੀ ਲੋੜ-ਚਰਨਜੀਤ ਚੰਨੀ
ਜਲੰਧਰ, 18 ਮਈ 2024-ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸਵੇਰ ਸਮੇਂ ਜਲੰਧਰ ਦੇ ਜਿੰਮਖਾਨਾ ਕਲੱਬ ਵਿੱਚ ਪੁੱਜੇ।ਇਸ ਦੌਰਾਨ ਸਾਬਕਾ ਵਿਧਾਇਕ ਰਜਿੰਦਰ ਬੈਰੀ ਅਤੇ ਸਾਬਕਾ ਕੌਲਸਰ ਡਾ. ਜਸਲੀਨ ਕੌਰ ਸੇਠੀ ਵੀ ਉਹਨਾਂ ਦੇ ਨਾਲ ਮੌਜੂਦ ਸਨ। ਇਸ ਦੌਰਾਨ ਉੱਨਾਂ ਜਿੰਮਖਾਨਾ ਕਲੱਬ ਦੇ ਖਿਡਾਰੀਆਂ ਨਾਲ ਟੈਨਿਸ ਤੇ ਵਾਲੀਬਾਲ ਦੀ ਖੇਡ ਖੇਡੀ। ਜਦ ਕਿ ਕਲੱਬ ਦੇ ਵਿੱਚ ਚੱਲ ਰਹੀ ਭੰਗੜਾ ਕਲਾਸ ਵਿੱਚ ਵੀ ਹਿੱਸਾ ਲਿਆ ਤੇ ਸਭ ਨਾਲ ਭੰਗੜਾ ਵੀ ਪਾਇਆ।

ਸ.ਚੰਨੀ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਸਮਾਜ ਨੂੰ ਚੰਗੀ ਸੇਧ ਦਿੰਦੀਆਂ ਹਨ ਤੇ ਸ਼ਰੀਰ ਨੂੰ ਰਿਸ਼ਟ ਪੁਸ਼ਟ ਰੱਖਦੀਆਂ ਹਨ।ਉੱਨਾਂ ਕਿਹਾ ਕਿ ਵੱਖ ਵੱਖ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲੇ ਇਹ ਲੋਕ ਸਮਾਜ ਦੀ ਭਲਾਈ ਦੇ ਕੰਮ ਵੀ ਵੱਧ ਚੜ ਕੇ ਕਰਦੇ ਹਨ।ਸ.ਚੰਨੀ ਨੇ ਕਿਹਾ ਕਿ ਉੱਨਾਂ ਦੀ ਕੋਸ਼ਿਸ਼ ਰਹੇਗੀ ਜਲੰਧਰ ਹਲਕੇ ਵਿੱਚ ਅਜਿਹੀਆਂ ਗਤੀਵਿਧੀਆਂ ਨੂੰ ਹੋਰ ਵਧਾਵਾ ਦਿੱਤਾ ਜਾਵੇ ਤਾਂ ਜੋ ਬੁਰੀ ਸੰਗਤ ਵਿੱਚ ਫਸੇ ਲੋਕ ਅਜਿਹੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਤੇ ਇੱਕ ਨਰੋਆ ਸਮਾਜ ਸਿਰਜਣ।ਉੱਨਾਂ ਕਿਹਾ ਕਿ ਖੇਡਾਂ ਤੇ ਮਨੋਰੰਜਨ ਗਤੀਵਿਧੀਆਂ ਨੂੰ ਵਧਾਵਾ ਦੇਣਾ ਸਮੇਂ ਦੀ ਲੋੜ ਹੈ।

By admin

Related Post

Leave a Reply

Your email address will not be published. Required fields are marked *