Breaking
Wed. Jun 18th, 2025

ਕੀ ਬਿਲਗਾ ‘ਚ ਨਗਰ ਕੀਰਤਨ ਦਾ ਰੂਟ ਬਾਹਰ ਦੀ ਹੋਵੇ?

ਕੀ ਤੰਗ ਰਸਤੇ ਤੋਂ ਛੁਟਕਾਰਾ ਮਿਲੇਗਾ ਸੰਗਤਾਂ ਨੂੰ?

ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਬਿਲਗਾ ਤੋਂ ਨਗਰ ਕੀਰਤਨ ਦੇ ਰੂਟ ਨੂੰ ਲੈ ਕੇ ਕੀ ਹੈ ਮੁੱਦਾ। ਜਿਕਰਯੋਗ ਹੈ ਕਿ ਪਿਛਲੇ ਅਰਸੇ ਦੌਰਾਨ ਗੁਰੂਘਰ ਤੋਂ ਸਜਾਏ ਜਾਂਦੇ ਨਗਰ ਕੀਰਤਨ ਦਾ ਰੂਟ ਨਗਰ ਅੰਦਰ ਦੀਆਂ ਉਹ ਗਲੀਆਂ ਹੋਇਆ ਕਰਦੀਆ ਸਨ ਜਿੱਥੇ ਦੀ ਗੁਰੂ ਗ੍ਰੰਥ ਸਾਹਿਬ ਵਾਲੀ ਪਾਲਕੀ ਦੇ ਲੰਘਣ ਯੋਗ ਸੀ। ਕਿਸੇ ਸਮੇਂ ਪੱਤੀ ਭੋਜਾ ਦਾ ਦੀਵਾਨ (ਪੜਾ) ਨਰਾਇਣ ਦੀ ਦੁਕਾਨ ਅੱਗੇ ਲੱਗਦਾ ਸੀ ਪਰ ਇਹ ਪੜਾ ਪੱਤੀ ਭੋਜਾ ਦੇ ਬਾਹਰ ਗੇਟ ਤੇ ਚਲੇ ਗਿਆ। ਪੱਤੀ ਮਹਿਣਾ ਵਿੱਚ ਮੰਦਰ ਵਾਲੇ ਚੌਕ ਵਿੱਚ ਪੜਾ ਲੱਗਦਾ ਹੋਣ ਕਰਕੇ ਇੱਥੋ ਨਗਰ ਕੀਰਤਨ ਇਸ ਚੌਂਕ ਤੋਂ ਪੱਤੀ ਭੋਜਾ ਨੂੰ ਜਾਂਦੀ ਤੰਗ ਗਲੀ ਰਾਹੀ ਨਗਰ ਕੀਰਤਨ ਉਸ ਪੜਾ ਵਿੱਚ ਜਾਂਦਾ ਹੈ। ਪਿਛਲੇ ਸਮੇਂ ਤੋਂ ਪੱਤੀ ਮਹਿਣਾ ਵਾਲਾ ਪੜਾ ਗੇਟ ਕੋਲ ਲੱਗਣ ਲੱਗ ਪਿਆ। ਜਿਸ ਨੂੰ ਲੈ ਕਿ ਸੰਗਤਾਂ ਵਿੱਚ ਇਹ ਸੋਝੀ ਆਈ ਕਿ ਨਗਰ ਕੀਰਤਨ ਦਾ ਰੂਟ ਅੱਗੇ ਵੱਲ ਵੱਧਣਾ ਚਾਹੀਦਾ ਹੈ ਨਾ ਕਿ ਵਾਪਸੀ ਹੋਣਾ ਚਾਹੀਦਾ ਹੈ ਪਰ ਇੱਥੇ ਸਿਆਸਤਦਾਨ ਜੋ ਚਾਹੁੰਣ ਉਹ ਹੁੰਦਾ ਹੈ ਜਿਵੇ ਕਿ ਨਗਰ ਕੀਰਤਨ ਪਹਿਲਾ ਪੱਤੀ ਮਹਿਣਾ ਦੇ ਗੇਟ ਵੱਲ ਨੂੰ ਜਾਂਦਾ ਹੈ ਪੜਾ ਲਗਣ ਉਪਰੰਤ ਵਾਪਸ ਹੋ ਕੇ ਤੰਗ ਗਲੀ ਰਾਹੀ ਪੱਤੀ ਭੋਜਾ ਵੱਲ ਨੂੰ ਜਾਂਦਾ ਜਿੱਥੇ ਪੜਾ ਲਗਣ ਉਪਰੰਤ ਫਿਰ ਥੋੜਾ ਜਿਹਾ ਵਾਪਸ ਹੋ ਕੇ ਪੱਤੀ ਭੱਟੀ ‘ਚ ਦਰਵਾਜੇ ਵਾਲੇ ਚੌਂਕ ਵਿੱਚ ਪੜਾ ਲੱਗਦਾ ਸੀ ਜਦੋਕਿ ਪਿਛਲੇ ਸਮੇਂ ਤੋਂ ਇਹ ਪੜਾ ਗੁਰਦੁਆਰਾ ਪਿੱਪਲੀ ਸਾਹਿਬ ਵਿਖੇ ਚਲੇ ਗਿਆ ਜਿੱਥੋ ਵਾਪਸ ਫਿਰ ਨਗਰ ਕੀਰਤਨ ਪੱਤੀ ਭੱਟੀ ਦੇ ਚੌਂਕ ਤੋਂ ਪੱਤੀ ਭਲਾਈ ਨੂੰ ਜਾਂਦਾ ਹੈ ਭਾਂਵੇ ਹੁਣ ਪੱਤੀ ਦੁਨੀਆ ਮਨਸੂਰ ਦੇ ਦਰਵਾਜੇ ਕੋਲ ਪੜਾ ਲੱਗਣ ਲੱਗ ਪਿਆ ਕਿਸੇ ਸਮੇਂ ਇਹ ਚੌਂਕ ਵਿੱਚ ਲੱਗਦਾ ਸੀ, ਡਾਕਟਰ ਸੁਦੇਸ਼ ਬਰਮਾ ਦੀ ਦੁਕਾਨ ਨੇੜੇ ਚੌਂਕ ਵਿੱਚ ਲੱਗਦਾ ਰਿਹਾ ਫਿਰ ਇਹ ਪੜਾ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਵਿਖੇ ਵੀ ਲਗਿਆ ਸੰਗਤਾ ਮੁਤਾਬਿਕ। ਹੁਣ ਪੱਤੀ ਦੁਨੀਆ ਮਨਸੂਰ ਵਿੱਚ ਇਕੋ ਪੜਾ ਲੱਗਦਾ ਜਿੱਥੋ ਥੋੜਾ ਜਿਹਾ ਵਾਪਸ ਆਉਣ ਉਪਰੰਤ ਨਗਰ ਕੀਰਤਨ ਨੀਲੋਵਾਲ ਚੌਂਕ ਪੁੱਜਦਾ ਹੈ ਭਾਂਵੇ ਕਿ ਉੱਥੇ ਵੀ ਚੌਂਕ ਵੱਲ ਪਹਿਲਾ ਜਾਣਾ ਫਿਰ ਵਾਪਸ ਆਉਣਾ ਇਹ ਹੈ ਬਿਲਗਾ ਵਿੱਚ ਨਗਰ ਕੀਰਤਨ ਰੂਟ। ਪਿਛਲੇ ਅਰਸੇ ਵਿੱਚ ਜਦੋਂ ਬਾਜ਼ਾਰ ਤੋਂ ਪੱਤੀ ਬੱਗਾ ਨੂੰ ਜਾਂਦਾ ਤੰਗ ਰਸਤਾ ਨਗਰ ਕੀਰਤਨ ਮੁਤਾਬਕ ਠੀਕ ਨਹੀ ਸੀ ਕਿਉਕਿ ਇਸ ਰਸਤੇ ਤੇ ਟੈਲੀਫੋਨ ਕੇਵਲ ਰਸਤੇ ਵਿਚਕਾਰ ਲਮਕਦੀ ਹੁੰਦੀ ਸੀ ਜਿਸ ਨੂੰ ਲੈ ਕਿ ਸ਼ਹੀਦ ਭਗਤ ਸਿੰਘ ਕਲੱਬ ਪੱਤੀ ਬੱਗਾ ਵੱਲੋ ਪਹਿਲ ਕਦਮੀ ਕੀਤੀ ਗਈ ਕਿ ਨਗਰ ਕੀਰਤਨ ਤੀਆਂ ਵਾਲੇ ਚੌਂਕ ਵੱਲ ਦੀ ਰੂਟ ਬਣਾਇਆ ਇਸ ਦੌਰਾਨ ਭਾਂਵੇ ਇਕ ਪੜਾ ਵਧਿਆ ਇੱਥੋ ਦੀ ਸੰਗਤ ਗੁਰੂ ਨਾਲ ਜੁੜ ਗਈ ਜਿਸ ਦਾ ਸਿਹਰਾ ਖਾਸ ਕਰਕੇ ਸ਼ਹੀਦ ਭਗਤ ਸਿੰਘ ਕਲੱਬ ਨੂੰ ਜਾਂਦਾ ਹੈ ਜਿਸ ਦੇ ਆਗੂ ਗਾਇਕ ਬਲਰਾਜ ਸਿੰਘ ਨੇ ਰੂਟ ਲਈ ਡਟ ਕੇ ਹਮਾਇਤ ਕੀਤੀ ਸੀ ਉਹਨਾਂ ਨੇ ਚਾਹਿਆ ਸੀ ਕਿ ਪੱਤੀ ਮਹਿਣਾ ਦੇ ਗੇਟ ਤੋਂ ਬਾਹਰ ਦੀ ਨਗਰ ਕੀਰਤਨ ਦਾ ਰੂਟ ਬਣੇ ਪਰ ਸ਼੍ਰੋਮਣੀ ਅਕਾਲੀ ਦਲ ਨਹੀ ਮੰਨਿਆ, ਅੱਜ ਵੀ ਬਲਰਾਜ ਸਿੰਘ ਪੱਤੀ ਬੱਗਾ ਦੇ ਮੇਨ ਗੇਟ ਤੋਂ ਬਾਹਰ ਚੌੜੀ ਸੜਕ ਤੇ ਨਗਰ ਕੀਰਤਨ ਜਾਵੇ 8 ਨਵੰਬਰ 2024 ਦੀ ਮੀਟਿੰਗ ਵਿਚ ਮੰਗ ਕਰ ਚੁੱਕੇ ਹਨ ਪਰ ਇਹ ਸੁਝਾਅ ਤੇ ਅਗਾਂਹ ਨਗਰ ਕੀਰਤਨ ਕੱਢਿਆ ਜਾਵੇਗਾ ਕਿਹਾ ਗਿਆ ਹੈ।

ਇਹ ਹੈ ਤੰਗ ਗਲੀ ਦਾ ਦ੍ਰਿਸ਼ ਜਿੱਥੋ ਦੀ ਨਗਰ ਕੀਰਤਨ ਦਾ ਰੂਟ ਹੈ

8 ਨਵੰਬਰ ਦੀ ਮੀਟਿੰਗ ਵਾਸਤੇ ਭੁਪਿੰਦਰ ਸਿੰਘ ਜੋ ਗੁਰੂ ਨਾਨਕ ਸਤਿਸੰਗ ਸਭਾ ਦੇ ਵਾਇਸ ਪ੍ਰਧਾਨ ਹਨ ਵੱਲੋ ਸੁਨੇਹਾ ਆਇਆ ਕਿ ਗੁਰੂਘਰ ਵਿੱਚ 8 ਨਵੰਬਰ 2024 ਸਵੇਰੇ 10 ਵਜੇ ਨਗਰ ਕੀਰਤਨ ਦੇ ਰੂਟ ਨੂੰ ਲੈ ਕੇ ਮੀਟਿੰਗ ਹੈ ਜਿਸ ਦਾ ਏਜੰਡਾ ਪੱਤੀ ਮਹਿਣਾ ਵਾਲੀ ਤੰਗ ਗਲੀ ਦੀ ਵਜਾਏ ਮੇਨ ਗੇਟ ਵਾਲੇ ਚੌੜੇ ਰਸਤੇ ਵਾਲੇ ਰੂਟ ਤੋਂ ਹੋਵੇ। ਮੀਟਿੰਗ ਵਿੱਚ ਇਕੱਠ ਦੌਰਾਨ ਨਗਰ ਕੀਰਤਨ ਸਾਰਾ ਬਾਹਰ ਵਾਲੇ ਰੂਟ ਤੋਂ ਹੋਵੇ ਵੀ ਵਿਚਾਰ ਰੱਖਿਆ ਗਿਆ ਪਰ ਪੱਤੀ ਨੀਲੋਵਾਲ ਵਿੱਚ ਸੀਵਰੇਜ ਦੀ ਖੁਦਾਈ ਨੂੰ ਲੈ ਕੇ ਸਿਰਫ ਪਾਸ ਹੋਇਆ ਕਿ ਪੱਤੀ ਮਹਿਣਾ ਦੇ ਮੇਨ ਗੇਟ ਤੋਂ ਬਾਹਰ ਦੀ ਨਗਰ ਕੀਰਤਨ ਜਾਏਗਾ ਜੈਕਾਰਾ ਲੱਗਿਆ। ਸਾਨੂੰ ਲੱਗਿਆ ਅਕਾਲੀ ਦਲ ਦੋਫਾੜ ਹੈ ਸ਼ਾਇਦ ਰੂਟ ਬਦਲ ਜਾਏਗਾ ਪਰ ਇਹ ਕਿਵੇਂ ਹੋ ਸਕਦਾ ਸੀ ਸਿਆਸਤਦਾਨ ਅਜਿਹਾ ਹੋਣ ਦੇਣਗੇ ਬਾਕਿਆ ਇਸੇ ਤਰ੍ਹਾ ਹੀ ਹੋਇਆ। ਫੋਨ ਆਇਆ ਗੁਰੂਘਰ ਤੋਂ ਅਜੇ ਖ਼ਬਰ ਨਾ ਲਗਾਓ ਮੀਟਿੰਗ ਦੁਬਾਰਾ ਹੋਣੀ ਹੈ ਕਈ ਸਭਾਵਾਂ ਨਹੀ ਸ਼ਾਮਲ ਹੋਈਆਂ ਇਸ ਕਰਕੇ। ਪਰ ਹੈਰਾਨੀ ਉਸ ਸਮੇਂ ਹੋਈ ਜਦੋਂ ਕਰੀਏਟਿਵ ਨਿਉਜ਼ ਪੰਜਾਬੀ ਤੇ ਇਹ ਖ਼ਬਰ ਚੱਲ ਗਈ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਪਹਿਲਾ ਗਿਆਨੀ ਜਗਵੀਰ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਆਖੀਰ ਵਿੱਚ ਗੁਰੂਘਰ ਦੇ ਮੈਨੇਜਰ ਮਨਦੀਪ ਸਿੰਘ ਜਿਹਨਾਂ ਨਾਲ ਗਿਆਨੀ ਜਗਵੀਰ ਸਿੰਘ ਵੀ ਨਜ਼ਰ ਆਏ ਇਸ ਦੌਰਾਨ ਮੈਨੇਜਰ ਮਨਦੀਪ ਸਿੰਘ ਨੇ ਆਖਿਆ ਕਿ ਅੱਜ ਨਗਰ ਕੀਰਤਨ ਨੂੰ ਲੈ ਕੇ ਮੀਟਿੰਗ ਰੱਖੀ ਗਈ ਸੀ ਪਰ ਸਭਾਵਾਂ ਪੂਰੀਆਂ ਨਾ ਹੋਣ ਕਰਕੇ ਨਗਰ ਕੀਰਤਨ ਪਹਿਲੇ ਦੀ ਤਰ੍ਹਾ ਚਲੇਗਾ। ਹੈਰਾਨੀ ਵਾਲੀ ਬਹੁਤੀ ਗੱਲ ਨਹੀ ਸੀ ਕਿਉਕਿ ਇਹ ਸਾਡੇ ਲਈ ਵਰਤਾਰਾ ਆਮ ਸੀ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੈਨੇਜਰ ਨੂੰ ਮੇਰੇ ਵੱਲੋ ਦਸ ਦਿੱਤਾ ਸੀ ਕਿ ਭਾਂਵੇ ਪਾਸ ਹੋ ਜਾਵੇ ਨਵਾਂ ਰੂਟ ਪਰ ਮੈਨੇਜਰ ਦੀ ਕੁਰਸੀ ਤੋਂ ਉਲਟ ਫਰਮਾਨ ਆਏਗਾ। ਕਿਉ ਕਿ ਪਹਿਲਾਂ ਹੀ ਹੁੰਦਾ ਆਇਆ ਹੈ ਕਿ ਨਗਰ ਕੀਰਤਨ ਦੇ ਸੰਬੰਧ ਵਿੱਚ ਬੁਲਾਈ ਮੀਟਿੰਗ ਵਿੱਚ ਸਹਿਮਤੀ ਕੁਝ ਹੋਰ ਹੁੰਦੀ ਹੈ ਮਗਰੋ ਪਾਸ ਕੁਝ ਹੋਰ ਹੁੰਦਾ ਹੈ ਪਹਿਲੇ ਤਾਂ ਅਕਾਲੀ ਦਲ ਦਾ ਇੱਕੋ ਆਗੂ ਆਪਣੇ ਵਰਕਰ ਹੱਥ ਸੁਨੇਹਾ ਮੈਨੇਜਰ ਨੂੰ ਲਗਾਉਦਾ ਕਿ ਪਹਿਲੇ ਰੂਟ ਤੇ ਨਗਰ ਕੀਰਤਨ ਹੋਵੇਗਾ ਉਹੀ ਪਾਸ ਹੁੰਦਾ ਸੰਗਤਾਂ ਦੇ ਫੈਸਲੇ ਨੂੰ ਇੱਥੇ ਨਹੀ ਪੁੱਛਿਆ ਜਾਂਦਾ।

ਪਰ ਇਸ ਬਾਰ ਉਲਟ ਹੋਇਆ ਜਿਵੇਂ ਕਿ ਮੈਨੇਜਰ ਆਪ ਹੀ ਦਸ ਬੈਠਾ ਕਿ ਜਦੋਂ ਮੀਟਿੰਗ ਖਤਮ ਹੋਈ ਜਿਸ ਵਿੱਚ ਨਵਾਂ ਰੂਟ ਪਾਸ ਕੀਤਾ ਸੀ। ਉਸ ਉਪਰੰਤ ਕੁਝ ਵਿਆਕਤੀਆਂ ਨੇ ਮੇਰੇ ਤੇ ਦਬਾਅ ਪਾਇਆ ਕਿ ਕਹੋ ਕਿ ਰੂਟ ਪਹਿਲਾ ਵਾਲਾ ਹੀ ਰਹੇਗਾ ਇਹ ਗੱਲ ਉਹਨਾਂ ਨੇ 9 ਨਵੰਬਰ ਨੂੰ ਉਸ ਸਮੇਂ ਕਹੀ ਜਦੋਂ ਫਿਰ ਨਵੇਂ ਰੂਟ ਲਈ ਐਸ ਜੀ ਪੀ ਸੀ ਨੂੰ ਲਿਖੀ ਚਿੱਠੀ ਤੇ ਦਸਖਤ ਕਰਵਾਉਣ ਲਈ ਸੱਦਿਆ ਸੀ ਇਸ ਦੌਰਾਨ ਇਕੱਤਰ ਵਿਅਕਤੀਆ ਅੱਗੇ ਮੈਨੇਜਰ ਮਨਦੀਪ ਸਿੰਘ ਨੇ ਉਕਤ ਨੌਜਵਾਨਾਂ ਲਈ ਵਰਤਿਆ ਸ਼ਬਦ ਦਾ ਜਿਕਰ ਕਰਨਾ ਜਰੂਰੀ ਨਹੀ। ਉਸ ਵਲੋ ਆਖਿਆ ਗਿਆ ਕਿ ਮੇਰੇ ਤੇ ਦਬਾਅ ਤਹਿਤ ਕੈਮਰੇ ਅੱਗੇ ਵਾਇਟ ਕਰਵਾਈ ਗਈ ਸੀ। 9 ਨਵੰਬਰ ਨੂੰ ਮੈਨੇਜਰ ਆਪ ਹੀ ਚਿੱਠੀ ਲਿਖਵਾ ਰਿਹਾ ਹੈ 8 ਨਵੰਬਰ ਦੀ ਮੀਟਿੰਗ ਵਿੱਚ ਹਾਜ਼ਰ ਵਿਅਕਤੀਆ ਨੂੰ ਦਸਖਤ ਕਰਨ ਲਈ ਬੁਲਾਇਆ ਜਿਸ ਵਿੱਚ ਅਸੀਂ ਵੀ ਸ਼ਾਮਲ ਸੀ ਪੱਤੀ ਭੋਜਾ ਸਥਿਤ ਗੁਰਦੁਆਰਾ ਗੁਰੂ ਰਵਿਦਾਸ ਜੀ ਕਮੇਟੀ ਨਾਲ ਸਬੰਧਤ ਮੈਂਬਰਾਂ ਨੂੰ ਬੁਲਾਇਆ ਤੇ ਦਸਖਤ ਕਰਵਾਏ ਪੜਾ ਲਗਾਉਣ ਵਾਸਤੇ ਪ੍ਰਬੰਧ ਦੀ ਜਿੰਮੇਵਾਰੀ ਨਿਰਧਾਰਤ ਕੀਤੀ ਗਈ। ਇਸ ਚਿੱਠੀ ਵਿੱਚ ਮੈਨੇਜਰ ਨੇ ਇਹ ਸ਼ਬਦ ਲਿਖਵਾਇਆ ਕਿ ਜਾਤੀਵਾਦ ਨੂੰ ਲੈ ਕੇ ਇਹ ਨਗਰ ਕੀਰਤਨ ਬਾਹਰ ਦੀ ਨਹੀ ਕੀਤਾ ਜਾਦਾ। ਇਸ ਸ਼ਬਦ ਦਾ ਪੁਰਾਣੇ ਰੂਟ ਤੇ ਨਗਰ ਕੀਰਤਨ ਰਹੇ ਧਿਰ ਨੇ ਨਵੇਂ ਰੂਟ ਦੀ ਮੰਗ ਕਰਨ ਵਾਲਿਆ ਸਿਰ ਲਗਾਇਆ ਕਿ ਇਹ ਜਾਣ ਕੇ ਸ਼ਬਦ ਲਿਖਿਆ ਗਿਆ ਜਦੋਂ ਕਿ ਅਜਿਹਾ ਨਹੀ ਸੀ ਸ਼ਬਦ ਲਿਖਵਾਉਣ ਵਾਲਾ ਮੈਨੇਜਰ ਸੀ, “ਕੀ ਇਹ ਸ਼ਬਦ ਕੋਈ ਸਾਜਿਸ਼ ਸੀ” ਰੱਬ ਜਾਣੇ। ਇਸ ਚਿੱਠੀ ਦੇ ਅਧਾਰ ਤੇ ਇਨਕੁਆਰੀ ਆਈ ਸੰਬੰਧਤ ਵਿਅਕਤੀ ਨੇ ਰੂਟ ਨਵਾਂ ਵੀ ਦੇਖਿਆ ਪੁਰਾਣਾ ਵੀ ਦੇਖਿਆ ਜਿਸ ਨੇ ਨਵਾਂ ਰੂਟ ਮੰਗਣ ਵਾਲਿਆ ਨੂੰ ਗੁਰਦੁਆਰਾ ਮੌ ਸਾਹਿਬ ਵਿਖੇ ਬੁਲਾਇਆ ਤੇ ਪੱਖ ਜਾਣਿਆ ਇਸ ਦੌਰਾਨ ਮੁੜ ਪੱਖ ਲਿਖਿਆ ਕਿ ਪੱਤੀ ਮਹਿਣਾ ਤੋਂ ਬਾਹਰ ਦੀ ਰੂਟ ਨਗਰ ਕੀਰਤਨ ਦਾ ਹੋਵੇ। ਸੰਬੰਧਤ ਵਿਅਕਤੀ ਨੇ ਕਿਹਾ ਰੂਟ ਅੰਦਰ ਵਾਲਾ ਵੀ ਨਗਰ ਕੀਰਤਨ ਲਈ ਠੀਕ ਨਹੀ ਰਸਤਾ ਤੰਗ ਹੈ ਬਿਜਲੀ ਦੀਆਂ ਤਾਰਾਂ ਲਮਕ ਰਹੀਆਂ ਹਨ। ਬਾਹਰ ਦੀ ਰਸਤਾ ਖੁਦਾਈ ਕਰਕੇ ਠੀਕ ਨਹੀ ਹੈ।

ਆਖਰ ਨਗਰ ਕੀਰਤਨ ਪੁਰਾਣੇ ਰੂਟ ਤੇ ਪ੍ਰਕਰਮਾ ਕਰ ਗਿਆ। ਜਿਸ ਲਈ ਦੋਫਾੜ ਅਕਾਲੀ ਅੰਦਰਖਾਤੇ ਇਕ ਹੋ ਕੇ ਪਹਿਲਾਂ ਵਾਲੇ ਰੂਟ ਤੇ ਨਗਰ ਕੀਰਤਨ ਕੱਢ ਗਿਆ।

ਜਦੋਕਿ ਗੁਰੂ ਨਾਨਕ ਸਤਿਸੰਗ ਸਭਾ ਲੰਮੇ ਸਮੇਂ ਤੋਂ ਪ੍ਰਭਾਤ ਫੇਰੀਆਂ ਬਾਹਰ ਦੀ ਕੱਢ ਰਹੀ ਹੈ ਸੰਗਤ ਵੀ ਤੰਗ ਰਸਤੇ ਤੋਂ ਪਰੇਸ਼ਾਨ ਹੈ ਸਿਰਫ ਸਿਆਸਤਦਾਨ ਮਜਬੂਰ ਕਰ ਰਹੇ ਹਨ ਤੰਗ ਰਸਤੇ ਤੋਂ ਸੰਗਤ ਨੂੰ ਲੈ ਜਾਣ ਲਈ ਜਦੋ ਕਿ ਪਾਲਕੀ ਬੜੀ ਸਮਾਵੀ ਲੰਘਦੀ ਹੈ ਤੰਗ ਰਸਤੇ ਤੋਂ ਜਿਸ ਨੂੰ ਲੈ ਕੇ ਸਿਆਸਤਦਾਨ ਕੀ ਕਰਨ।

ਪੱਤੀ ਭੋਜਾ ਚ ਸਥਿਤ ਗੁਰਦੁਆਰਾ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਨੂੰ ਇਕ ਧਿਰ ਕਹਿੰਦੀ ਨਗਰ ਕੀਰਤਨ ਬਾਹਰ ਦੀ ਆਏਗਾ ਤੁਸੀ ਪ੍ਰਬੰਧ ਕਰਿਓ। ਇਸ ਵਾਰ ਇਸ ਵਾਸਤੇ ਮੈਨੇਜਰ ਨੇ ਵੀ ਪਹਿਲਾ ਭਰੋਸੇ ਵਿੱਚ ਲਿਆ ਪੱਤੀ ਭੋਜਾ ਗੁਰੂਘਰ ਵਾਲੀ ਧਿਰ ਤੋਂ। ਦੂਸਰੇ ਪਾਸੇ ਪਹਿਲੀ ਧਿਰ ਨੇ ਉਹਨਾਂ ਨੂੰ ਅਖਿਆ ਅਗਲੀ ਬਾਹਰਦੀ ਨਗਰ ਕੀਰਤਨ ਕੱਢਿਆ ਜਾਵੇਗਾ।

2011 ਵਿੱਚ ਗੁਰਮਤਿ ਸਾਹਿਤ ਤੇ ਸੰਗੀਤ ਸਭਾ ਨੇ ਨਗਰ ਦੀਆਂ ਸਾਰੀਆਂ ਸਭਾਵਾਂ ਤੋਂ ਦਸਖਤ ਕਰਵਾ ਕੇ ਲੈਟਰ ਮੌਕੇ ਦੇ ਮੈਨੇਜਰ ਨੂੰ ਰੂਟ ਬਦਲਣ ਲਈ ਦਿੱਤਾ ਸੀ ਕਿਉਕਿ ਸਭਾ ਦੇ ਕੁਝ ਮੈਂਬਰ ਪਾਲਕੀ ਦੀ ਸੇਵਾ ਕਰਦੇ ਹੋਣ ਕਰਕੇ ਤੰਗ ਗਲੀਆ ਵਿਚ ਆਉਂਦੀ ਮੁਸ਼ਕਲ ਕਾਰਨ ਇਸ ਮੰਗ ਵਿੱਚ ਸ਼ਾਮਲ ਹੋਏ ਸੀ। 2024 ਬੀਤ ਰਿਹਾ ਪਰ ਰੂਟ ਨਹੀ ਬਦਲਿਆ। ਇਸ ਰੂਟ ਤੇ ਕਿੰਨੇ ਘਰ ਹਨ ਇਹ ਵੀ ਸਵਾਲ ਹੈ ਜਦੋਂ ਕਿ ਇਸ ਰਸਤੇ ਰਹਿ ਰਹੇ ਸੁਰਿੰਦਰਪਾਲ ਬਿਲਗਾ ਰੂਟ ਬਦਲਾਉਣ ਵਾਲੇ ਪਾਸੇ ਖੜੇ ਹਨ ਬਾਕੀ ਵੀ ਉਂਗਲਾਂ ਤੇ ਗਿਣੇ ਜਾਣ ਵਾਲੀ ਗਿਣਤੀ ਦੇ ਘਰ ਹਨ। ਫਿਰ ਜਿੱਦ ਕੌਣ ਕਰਦਾ ਹੈ ਜਿਸ ਨੇ ਐਸ ਜੀ ਪੀ ਸੀ ਨੂੰ ਮਜਬੂਰ ਕੀਤਾ ਤੰਗ ਰਸਤੇ ਤੇ ਜਾਣ ਲਈ।

ਹੁਣ ਕਿਹਾ ਜਾ ਰਿਹਾ ਅਗਾਂਹ ਬਾਹਰਲੇ ਰਸਤੇ ਤੋਂ ਨਗਰ ਕੀਰਤਨ ਦਾ ਰੂਟ ਹੋਵੇ, ਕਦੋ ਹੋਵੇਗਾ ਸਮਾਂ ਦੱਸੇਗਾ?