ਬਿਲਗਾ, 17 ਜੂਨ 2025- ਖੱਬੀਆਂ ਪਾਰਟੀਆਂ ਦੇ ਸੱਦੇ ‘ਤੇ ਅੱਜ ਇਥੇ ਫਲਸਤੀਨ ਦੇ ਹੱਕ ‘ਚ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਅਮਰੀਕਨ ਸਾਮਰਾਜ ਵਲੋਂ ਦੁਨੀਆਂ ਭਰ ‘ਚ ਜੰਗੀ ਮਾਹੌਲ ਸਿਰਜਿਆ ਜਾ ਰਿਹਾ ਹੈ। ਇੱਕ ਪਾਸੇ ਰੂਸ ਤੇ ਯੂਕਰੇਨ ਦੀ ਜੰਗ ਚੱਲ ਰਹੀ ਹੈ ਅਤੇ ਦੂਜੇ ਪਾਸੇ ਫਲਸਤੀਨ ਨੂੰ ਦਬਾਉਣ ਲਈ ਇਜ਼ਰਾਈਲ ਵਲੋਂ ਨਿਹੱਕੀ ਜੰਗ ਆਰੰਭੀ ਹੋਈ ਹੈ। ਜਿਸ ‘ਚ ਫਲਸਤੀਨੀਆਂ ਦਾ ਘਾਣ ਕੀਤਾ ਜਾ ਰਿਹਾ ਹੈ।
ਅਜੋਕੇ ਦੌਰ ‘ਚ ਇਜ਼ਰਾਈਲ ਵਲੋਂ ਇਰਾਨ ਖ਼ਿਲਾਫ਼ ਵੀ ਜੰਗ ਆਰੰਭ ਕਰ ਦਿੱਤੀ ਹੈ। ਅਮਰੀਕਾ ਵਲੋਂ ਪਹਿਲਾ ਇਰਾਕ ‘ਤੇ ਝੂਠੇ ਦੋਸ਼ ਲਗਾ ਕੇ ਖਤਮ ਕੀਤਾ ਅਤੇ ਹੁਣ ਇਰਾਨ ਨੂੰ ਐਟਮੀ ਬੰਬ ਦੇ ਨਾਂ ‘ਤੇ ਜੰਗ ਦੀ ਭੱਠੀ ‘ਚ ਝੋਕਿਆਂ ਗਿਆ ਹੈ।
ਇਸ ਮੌਕੇ ਆਰਐੱਮਪੀਆਈ ਦੇ ਸੂਬਾ ਕਮੇਟੀ ਮੈਂਬਰ ਸੰਤੋਖ ਸਿੰਘ ਬਿਲਗਾ ਅਤੇ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਰਛਪਾਲ ਕੈਲੇ ਦੀ ਅਗਵਾਈ ਹੇਠ ਬਿਲਗਾ ਦੇ ਨੀਲੋਵਾਲ ਚੌਂਕ ‘ਚ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੂਬਾ ਕਮੇਟੀ ਮੈਂਬਰ ਪਰਮਜੀਤ ਰੰਧਾਵਾ, ਤਹਿਸੀਲ ਸਕੱਤਰ ਡਾ. ਸਰਬਜੀਤ ਮੁਠੱਡਾ, ਕੁਲਦੀਪ ਫਿਲੌਰ, ਮੇਜਰ ਫਿਲੌਰ, ਜਗੀਰ ਮੁਆਈ, ਕੁਲਜੀਤ ਫਿਲੌਰ, ਕੁਲਜਿੰਦਰ ਧਾਲੀਵਾਲ, ਪਰਵਿੰਦਰ ਫਲਪੋਤਾ, ਐਡਵੋਕੇਟ ਅਜੈ ਫਿਲੌਰ, ਗੁਰਦੀਪ ਗੋਗੀ, ਬਲਬੀਰ ਬੀਰੀ, ਕੁਲਦੀਪ ਵਾਲੀਆ, ਨੰਬਰਦਾਰ ਬਲਜਿੰਦਰ ਸਿੰਘ, ਮੱਖਣ ਸੰਗਰਾਮੀ, ਅਮ੍ਰਿੰਤ ਨੰਗਲ, ਬਲਜੀਤ ਪੀਤੂ, ਕੁਲਦੀਪ ਬਿਲਗਾ ਆਦਿ ਹਾਜ਼ਰ ਸਨ।