ਕਪਲ ਸ਼ਰਮਾ ਸ਼ੋਅ ਨਾਲ ਮੁੜ ਜੁੜਨ ਤੋਂ ਬਾਅਦ ਪਹਿਲੀ ਵਾਰ ਅੰਮ੍ਰਿਤਸਰ ਪਰਤੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਰੋਜ਼ੀ ਰੋਟੀ ਚਲਾਉਣ ਵਾਸਤੇ ਕੁਝ ਤਾਂ ਕਰਨਾ ਜਰੂਰੀ ਹੈ। ਉਹ ਅੱਜ ਇੱਥੇ ਕੁਈਨਜ਼ ਰੋਡ ਤੇ ਸਥਿਤ ਟੀ ਸਟਾਲ ਵਿਖੇ ਪੁੱਜੇ ਸਨ ਜਿੱਥੇ ਉਹਨਾਂ ਆਮ ਲੋਕਾਂ ਨਾਲ ਮੁਲਾਕਾਤ ਕੀਤੀ ਇਸ ਮੌਕੇ ਮੀਡੀਆ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਸ੍ਰੀ ਸਿੱਧੂ ਨੇ ਆਖਿਆ ਇਹ ਮੇਰਾ ਕੋਈ ਨਵਾਂ ਅਵਤਾਰ ਨਹੀਂ ਹੈ ਮੈਂ ਪਹਿਲਾਂ ਵੀ ਇਹ ਕੰਮ ਕਰ ਚੁੱਕਾ ਹਾਂ ਅਤੇ ਹੁਣ ਘਰ ਦੀ ਰੋਜ਼ੀ ਰੋਟੀ ਚਲਾਉਣ ਲਈ ਮੁੜ ਇਹ ਕੰਮ ਕਰਨ ਜਾ ਰਿਹਾ ਹਾਂ।
ਮੈਂ ਹਮੇਸ਼ਾ ਹੱਕ ਹਲਾਲ ਦੀ ਕਮਾਈ ਕੀਤੀ ਹੈ ਸਿਆਸਤ ਵਿੱਚੋਂ ਕੁਝ ਕਮਾਇਆ ਨਹੀਂ ਸਗੋਂ ਗਵਾਇਆ ਹੀ ਹੈ ਨਾ ਕੋਈ ਦੁਕਾਨ ਬਣਾਈ ਤੇ ਨਾ ਹੀ ਕੋਈ ਖੱਡ ਖਰੀਦੀ ਹੈ ਆਪਣਾ ਇਕ ਨਿਜੀ ਤਜਰਬਾ ਸਾਂਝਾ ਕਰਦਿਆਂ ਸਿੱਧੂ ਨੇ ਦੱਸਿਆ ਕਿ ਹੁਣ ਜਦੋਂ ਉਹਨਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਕੈਂਸਰ ਨਾਲ ਜੂਝ ਰਹੇ ਸਨ ਉਹਨਾਂ ਦਾ ਇਲਾਜ ਕਰਵਾਉਣਾ ਸੀ ਤਾਂ ਉਹਨਾਂ ਕੋਲ ਇੰਨੀ ਕੁ ਮਾਇਆ ਵੀ ਨਹੀਂ ਸੀ ਕਿ ਉਹ ਉਹਨਾਂ ਨੂੰ ਵਿਦੇਸ਼ ਇਲਾਜ ਲਈ ਨਹੀਂ ਲਿਜਾ ਸਕੇ ।
ਇਸ ਲਈ ਹੁਣ ਉਨਾਂ ਨੇ ਮੁੜ ਤੋਂ ਇਹ ਕੰਮ ਸ਼ੁਰੂ ਕੀਤਾ ਹੈ ਹੁਣ ਉਹ ਕ੍ਰਿਕਟ ਲਈ ਕੁਮੈਂਟਰੀ ਵੀ ਕਰ ਰਹੇ ਹਨ ਅਤੇ ਕਈ ਹੋਰ ਟਾਕ ਸ਼ੋ ਕਰ ਰਹੇ ਹਨ ਜਿਥੇ ਉਹ ਆਪਣੀ ਮਰਜ਼ੀ ਦੇ ਮਾਲਕ ਹਨ ਅਤੇ ਸਵੈ ਨਿਰਭਰ ਹਨ। ਸਿਆਸਤ ਦੇ ਤਜਰਬੇ ਤੋਂ ਕੁਝ ਨਿਰਾਸ਼ ਦਿਖਾਈ ਦਿੰਦੇ।
ਸ੍ਰੀ ਸਿੱਧੂ ਨੇ ਆਖਿਆ ਕਿ ਉਹਨਾਂ ਦਾ ਮਿਸ਼ਨ ਸਿਆਸਤ ਹੈ ਅਤੇ ਇਸ਼ਕ ਪੰਜਾਬ ਜਿਸ ਲਈ ਉਹ ਕੁਝ ਕਰਨਾ ਚਾਹੁੰਦੇ ਸਨ। ਉਨਾ ਕਿਹਾ ਕਿ ਉਹਨਾਂ ਨੇ ਨੀਤੀਆਂ ਵਿੱਚ ਸੁਧਾਰ ਲਿਆਉਣ ਅਤੇ ਪੰਜਾਬ ਦੇ ਲੋਕਾਂ ਦੇ ਭਲੇ ਲਈ ਆਪਣੇ ਵਲੋਂ ਵੱਡੇ ਯਤਨ ਕੀਤੇ ਹਨ ਪਰ ਕੁਝ ਨਹੀਂ ਬਦਲਿਆ ਉਹਨਾਂ ਆਖਿਆ ਜਦੋਂ ਤੁਸੀਂ ਕਿਸੇ ਪਾਰਟੀ ਨਾਲ ਜੁੜਦੇ ਹੋ ਤਾਂ ਉਥੇ ਤੁਹਾਡੇ ਉੱਪਰ ਬੈਠਾ ਇੱਕ ਬੋਸ ਵੀ ਹੁੰਦਾ ਹੈ ਸਿੱਧੂ ਨੇ ਆਖਿਆ ਕਿ ਜੇਕਰ ਕੋਈ ਉਹਨਾਂ ਨੂੰ ਪੰਜਾਬ ਦੇ ਭਲੇ ਲਈ ਆਖੇਗਾ ਤਾਂ ਉਹ ਉਸ ਲਈ ਕੁਝ ਵੀ ਕਰਨ ਨੂੰ ਤਿਆਰ ਹਨ ਪੰਜਾਬ ਦੀ ਮੌਜੂਦਾ ਸਿਆਸੀ ਅਤੇ ਆਰਥਿਕ ਸਥਿਤੀ ਤੇ ਨਿਰਾਸ਼ਾ ਜ਼ਾਹਰ ਕਰਦਿਆਂ ਸਾਬਕਾ ਸੰਸਦ ਮੈਂਬਰ ਨੇ ਕਿਹਾ ਕਿ ਪਿਛਲੇ 30 ਸਾਲਾਂ ਤੋਂ ਮਾਫੀਆ ਦੀ ਸਰਪ੍ਰਸਤੀ ਕੀਤੀ ਜਾ ਰਹੀ ਹੈ ਕਿਸੇ ਵੀ ਸਿਆਸਤ ਨੇ ਕੋਈ ਨੀਤੀ ਨਹੀਂ ਬਦਲੀ ਤਾਂ ਲੋਕਾਂ ਦੀ ਜ਼ਿੰਦਗੀ ਕਿਵੇਂ ਬਦਲੇਗੀ ਹਰੇਕ ਕੋਈ ਆਉਂਦਾ ਹੈ ਤੇ ਆਪਣਾ ਹਿੱਸਾ ਲੈ ਕੇ ਪਿੱਛੇ ਹਟ ਜਾਂਦਾ ਹੈ। ਕਰਜਾ ਲੈ ਕੇ ਸਰਕਾਰਾਂ ਨੂੰ ਚਲਾਇਆ ਜਾ ਰਿਹਾ ਹਾਲਾਂਕਿ ਉਹਨਾਂ ਨੇ ਇਸ ਗੱਲ ਤੇ ਸੰਤੁਸ਼ਟ ਪ੍ਰਗਟਾਈ ਕਿ ਉਹਨਾਂ ਨੇ ਨਾ ਤਾਂ ਆਪਣੀ ਜਮੀਰ ਨਾਲ ਤੇ ਨਾ ਹੀ ਕਿਰਦਾਰ ਨਾਲ ਕੋਈ ਸਮਝੌਤਾ ਕੀਤਾ ਹੈ।