ਮਰਹੂਮ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਲੋਂ ਆਪਣੇ ਪੁੱਤ ਤੇ ਬਣੀ ਦਸਤਾਵੇਜੀ ਦੀ ਸਕਰੀਨਿੰਗ ਤੇ ਰੋਕ ਲਾਉਣ ਦੀ ਮੰਗ ਕਰਦੀ ਇੱਕ ਪਟੀਸ਼ਨ ਅੱਜ ਮਾਨਸਾ ਕੋਟ ਵਿਚ ਦਾਖਲ ਕੀਤੀ ਹੈ ਇਹ ਦਸਤਾਵੇਜੀ ਫਿਲਮ ਵਿਦੇਸ਼ੀ ਬਰਾਡਕਾਸਟਰ ਵੱਲੋਂ ਤਿਆਰ ਕੀਤੀ ਗਈ ਹੈ ਤੇ ਇਸਨੂੰ ਭਲ ਕੇ 11 ਜੂਨ ਨੂੰ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਜੁਹੂ ਬੰਬਈ ਵਿੱਚ ਰਿਲੀਜ਼ ਕੀਤਾ ਜਾਣਾ ਹੈ। ਪਰਿਵਾਰ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਬਲਕੌਰ ਸਿੰਘ ਨੇ ਸਾਰਾ ਕਨੂੰਨੀ ਅਮਲ ਮੁਕੰਮਲ ਕਰ ਲਿਆ ਤੇ ਉਹਨਾਂ ਵੱਲੋਂ ਦਸਤਾਵੇਜੀ ਦੀ ਸਕਰੀਨਿੰਗ ਰੁਕਵਾਉਣ ਲਈ ਕੋਰਟ ਤੋਂ ਫੌਰੀ ਰਾਹਤ ਦੀ ਮੰਗ ਕੀਤੀ ਹੈ। ਬਲਕੌਰ ਸਿੰਘ ਵਿਦੇਸ਼ੀ ਬਰਾਡਕਾਸਟਰ ਨੂੰ ਕਾਨੂੰਨੀ ਨੋਟਿਸ ਪਹਿਲਾਂ ਹੀ ਭੇਜ ਚੁੱਕੇ ਹਨ ਅਤੇ ਉਹਨਾਂ ਨੂੰ ਮਹਾਰਾਸ਼ਟਰ ਪੁਲਿਸ ਕੋਲ ਇਸ ਸਬੰਧੀ ਰਸਮੀ ਸ਼ਿਕਾਇਤ ਵੀ ਦਰਜ ਕੀਤੀ ਹੈ ਉਹਨਾਂ ਦਾ ਦਾਅਵਾ ਹੈ ਕਿ ਇਨਵੈਸਟੀਗੇਟਿਵ ਡਾਕੂਮੈਂਟਰੀ ਆਨ ਸਿੱਧੂ ਮੂਸੇਵਾਲਾ ਸਿਰਲੇਖ ਵਾਲੀ ਦਸਤਾਵੇਜੀ ਵਿੱਚ ਅਣਅਧਿਕਾਰਤ ਸੰਵੇਦਨਸ਼ੀਲ ਅਤੇ ਅਣ ਪ੍ਰਕਾਸ਼ਿਤ ਸਮਗਰੀ ਸ਼ਾਮਲ ਹੈ ਜਿਸ ਵਿੱਚ ਨਿੱਜੀ ਗਵਾਹੀਆਂ ਅਤੇ ਇਕ ਚਲ ਰਹੇ ਅਪਰਾਧਿਕ ਮਾਮਲੇ ਤੇ ਟਿੱਪਣੀ ਸ਼ਾਮਲ ਹੈ। ਉਹਨਾਂ ਨੇ ਦਲੀਲ ਦਿੱਤੀ ਹੈ ਕਿ ਸਕਰੀਨਿੰਗ ਜਨਤਕ ਅਸ਼ਾਂਤੀ ਭੜਕਾਉਣ ਦੇ ਨਾਲ ਮੂਸੇਵਾਲਾ ਦੇ ਕਤਲ ਦੀ ਜਾਂਚ ਚ ਵਿਘਨ ਪਾ ਸਕਦੀ ਹੈ ਅਤੇ ਪਰਿਵਾਰ ਦੇ ਕਾਨੂੰਨੀ ਅਧਿਕਾਰਾਂ ਦੀ ਉਲੰਘਣਾ ਹੈ ਜਿਸ ਵਿੱਚ ਨਿਜਤਾ ਅਤੇ ਮਰਨ ਉਪਰੰਤ ਸਨਮਾਨ ਸ਼ਾਮਲ ਹੈ।ਹਾਲਾਂਕਿ ਬਰਾਡਕਾਸਟਰ ਦੀ ਕਾਨੂੰਨੀ ਟੀਮ ਨੇ ਨੋਟਿਸ ਦਾ ਜਵਾਬ ਦੇਣ ਲਈ 10 ਦਿਨਾਂ ਦਾ ਸਮਾਂ ਮੰਗਿਆ ਸਿੱਧੂ ਮੂਸੇਵਾਲਾ ਦੀ ਹੱਤਿਆ 29 ਮਈ 2022 ਮਾਨਸਾ ਨੇੜੇ ਪਿੰਡ ਜਵਾਹਰਕਾ ਵਿਖੇ ਕੀਤੀ ਗਈ ਸੀ ਪਤਾ ਲੱਗਾ ਕਿ ਮੂਸੇਵਾਲੇ ਦਾ ਪਰਿਵਾਰ ਬੁੱਧਵਾਰ ਉਤੇ ਗੀਤਾਂ ਦਾ ਇੱਕ ਇਸ ਬਿਸਤਰਤ ਨਾਟਕ (EP) ਰਲੀਜ਼ ਕਰੇਗਾ।