ਨਗਰ ਪੰਚਾਇਤ ਬਿਲਗਾ ਵੱਲੋਂ ਮਤਾ ਪਾਸ
ਦੇਸ਼ ਭਗਤਾਂ ਪ੍ਰਤੀ ਜੋ ਸਤਿਕਾਰ ਮੈਂ ਵਿਧਾਇਕਾ ਇੰਦਰਜੀਤ ਕੌਰ ਮਾਨ ਵਿੱਚ ਦੇਖਿਆ !
ਇਤਿਹਾਸਕ ਨਗਰ ਬਿਲਗਾ ਜਿਸ ਨੂੰ ਦੇਸ਼ ਭਗਤਾਂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। 78 ਤੋਂ ਵੱਧ ਦੇਸ਼ ਭਗਤ ਹੋਣਾ ਦਾ ਜਿਕਰ ਬਾਬਾ ਭਗਤ ਸਿੰਘ ਬਿਲਗਾ ਆਪਣੀ ਇਤਿਹਾਸਿਕ ਪਿੰਡ ਬਿਲਗਾ ਵਿੱਚ ਕਰ ਗਏ ਹਨ। ਜਿਹਨਾਂ ‘ਚ ਇਕ ਨਾਂ ਹੈ, ਬਾਬਾ ਕਰਮ ਸਿੰਘ (ਬਾਬਾ ਤਿੱਲਾ) ਜਿਹਨਾਂ ਬਾਰੇ ਸੁਣਨ ਲਈ ਮਿਲਦਾ ਕਿ ਉਹ ਪੜੇ ਲਿਖੇ ਹੋਣ ਕਰਕੇ ਉਹਨਾਂ ਦੇ ਹੱਥ ਵਿਚ ਅੰਗ੍ਰੇਜ਼ੀ ਅਖਬਾਰ ਜਿਆਦਾਤਰ ਹੁੰਦੀ ਸੀ ਉਹ ਦਿਨ ਸਮੇਂ ਲਾਲਟਿਨ ਜਗਾਈ ਫਿਰਦੇ ਅਕਸਰ ਦੇਖੇ ਜਾਂਦੇ ਸਨ। ਅੰਗਰੇਜ਼ ਸਾਮਰਾਜ ਸਮੇਂ ਉਹ ਦਿਨ ਸਮੇਂ ਗੁਲਾਮੀ ਦਾ ਹਨੇਰਾ ਮਹਿਸੂਸ ਕਰਿਆ ਕਰਦੇ ਸਨ।

ਵਿਧਾਇਕ ਇੰਦਰਜੀਤ ਕੌਰ ਮਾਨ
ਆਓ ਬਾਬਾ ਕਰਮ ਸਿੰਘ ਦੀ ਕੁਰਬਾਨੀ ਨੂੰ ਯਾਦ ਕਰੀਏ। ਅੰਗ੍ਰੇਜ਼ੀ ਹਕੂਮਤ ਦੌਰਾਨ ਜਲੰਧਰ ‘ਚ ਉੱਚ ਅੰਗਰੇਜ ਅਫ਼ਸਰ ਦੀ ਕੋਠੀ ਤੋਂ ਅੰਗਰੇਜ ਸ਼ਾਸ਼ਨ ਦਾ ਝੰਡਾ ਉਤਾਰਨ ਦੀ ਹਿੰਮਤ ਕੀਤੀ ਸੀ ਬਾਬਾ ਕਰਮ ਸਿੰਘ ਨੇ ਜਿਸ ਦੀ ਸਜ਼ਾ ਭੁਗਤੀ। ਜਿਸ ਨੂੰ ਯਾਦ ਕਰਦੇ ਹਨ ਅੱਜ ਵੀ ਉਹ ਲੋਕ ਜੋ ਦੇਸ਼ ਭਗਤਾਂ ਪ੍ਰਤੀ ਮਨ ਵਿੱਚ ਸਤਿਕਾਰ ਰੱਖਦੇ ਹਨ।
ਹੁਣ ਜਿਕਰ ਕਰੀਏ ਕਿ ਇਹਨਾਂ ਦੇਸ਼ ਭਗਤਾਂ ਨੂੰ ਯਾਦ ਕਰਨ ਲਈ ਬਿਲਗਾ ਵਿੱਚ ਕੋਈ ਮਿਸਾਲੀ ਥਾਂ ਬਣੀ ਹੈ। ਲੋਕ ਮਨਾਂ ਵਿੱਚ ਥਾਂ ਹੋ ਸਕਦੀ ਹੈ। ਗ੍ਰਾਮ ਪੰਚਾਇਤ ਬਿਲਗਾ ਨੇ ਪਿਛਲੇ ਸਮੇਂ ਵਿੱਚ ਕੋਸ਼ਿਸ਼ ਕੀਤੀ ਸੀ ਪੰਚਾਇਤ ਘਰ ਦੇ ਉਪਰ ਚੁਬਾਰੇ ਵਿੱਚ ਯਾਦਗਾਰ ਬਨਾਉਣ ਲਈ ਲੱਖਾਂ ਰੁਪਏ ਗਰਾਂਟ ਵੀ ਖਰਚੀ ਗਈ, ਕੀ ਸਥਾਨਕ ਲੋਕਾਂ ਲਈ ਵਰਤੋਂ ਵਿਚ ਆਈ ਲੋਕ ਜਾਣਦੇ ਹਨ।
ਦੇਸ਼ ਭਗਤ ਬਾਬਾ ਭਗਤ ਸਿੰਘ ਯਾਦਗਾਰ ਹਾਲ ਜੋ ਪੱਤੀ ਭਲਾਈ ਬਿਲਗਾ ਵਿੱਚ ਸਥਿਤ ਹੈ ਦੀ ਗੱਲ ਕੀਤੀ ਜਾਵੇ ਤਾਂ ਇਹ ਬਾਬਾ ਜੀ ਦੀ ਯਾਦ ਵਿਚ ਪਰਿਵਾਰ ਵੱਲੋ ਉਪਰਾਲਾ ਕੀਤਾ ਜਿੱਥੇ ਲਾਇਬ੍ਰੇਰੀ ਹੈ। ਇੱਥੇ ਕਾਫੀ ਹੱਦ ਤੱਕ ਦੇਸ਼ ਭਗਤਾਂ ਨਾਲ ਸੰਬੰਧਤ ਜਾਣਕਾਰੀ ਮਿਲਦੀ ਹੈ।
ਕੀ 77 ਦੇਸ਼ ਭਗਤਾਂ ਦੇ ਪਰਿਵਾਰਾਂ ਨੇ ਵੀ ਕੋਈ ਉਪਰਾਲਾ ਕੀਤਾ ਬਾਰੇ ਸਵਾਲ ਦਾ ਜਵਾਬ ਇਹੀ ਹੈ ਕਿ ਸਾਨੂੰ ਇਹ ਜਾਣਕਾਰੀ ਨਹੀ ਮਿਲੀ। ਬਾਬਾ ਕਰਮ ਸਿੰਘ ਦਾ ਪਰਿਵਾਰ ਉਸ ਦਾ ਯਾਦਗਾਰੀ ਦਿਨ ਮਨਾਉਦਾ ਇਹ ਵੀ ਕਦੇ ਨਹੀ ਸੁਣਿਆ। ਅਗਰ ਇਹਨਾਂ ਸਤਰਾਂ ਮੁਤਾਬਿਕ ਸਾਡੀ ਜਾਣਕਾਰੀ ਅਧੂਰੀ ਹੋਵੇ ਤਾਂ ਸਹਿਯੋਗ ਕਰਿਓ ਜਾਣਕਾਰੀ ਵਿੱਚ ਵਾਧਾ ਕਰਨ ਲਈ।
ਵਿਧਾਇਕ ਇੰਦਰਜੀਤ ਕੌਰ ਮਾਨ ਨਾਲ ਜਦੋਂ ਤੋਂ ਮੇਰਾ ਰਾਬਤਾ ਹੋਇਆ ਉਹਨਾਂ ਇਹੀ ਕਿਹਾ ਕਿ ਮੈਂ ਚਾਹੁੰਦੀ ਹਾਂ ਬਿਲਗਾ ਦੇ ਦੇਸ਼ ਭਗਤਾਂ ਦੀ ਯਾਦਗਾਰ ਦੇਖਣ ਯੋਗ ਬਣੇ, ਢੁੱਕਵੀਂ ਥਾਂ ਦੇਖੋ। ਸਾਨੂੰ ਪ੍ਰਵੇਸ਼ ਦੁਆਰ ਜਾਣੀਕੇ ਬਿਲਗਾ ਦੀ ਮੇਨ ਇੰਟਰੀ ਤੇ ਬੱਸ ਸਟੈਂਡ ਬਿਲਗਾ ਜਿੱਥੇ ਜਿਆਦਾਤਰ ਲੋਕ ਬਿਲਗਾ ‘ਚ ਪ੍ਰਵੇਸ਼ ਕਰਦੇ ਹਨ ਇਹ ਥਾਂ ਠੀਕ ਲੱਗੀ ਜਿੱਥੇ ਇਹ ਯਾਦਗਾਰ ਬਣਾਉਣ ਲਈ ਉਸਾਰੀ ਚੱਲ ਰਹੀ ਹੈ।
ਬਾਬਾ ਕਰਮ ਸਿੰਘ ਦੇ ਨਾਂ ਤੇ ਇਹ ਲਾਇਬ੍ਰੇਰੀ ਹੋਵੇ ਮਨ ਵਿੱਚ ਸੀ। ਇਕ ਦਿਨ ਮਾਰਕੀਟ ਕਮੇਟੀ ਦਫਤਰ ਬਿਲਗਾ ਵਿਖੇ ਚੇਅਰਮੈਨ ਗੁਰਮੀਤ ਕੌਰ ਦਾ ਅਹੁਦਾ ਸੰਭਾਲ ਸਮਾਗਮ ਸੀ ਇਸ ਮੌਕੇ ਤੇ ਮਾਸਟਰ ਜੋਗਿੰਦਰ ਸਿੰਘ ਮਾਸਟਰ ਹਰੀਦੇਵ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਜਿਕਰ ਕੀਤਾ ਕਿ ਪ੍ਰਾਇਮਰੀ ਸਕੂਲ ਬਿਲਗਾ (ਲੜਕੇ) ਦਾ ਨਾਂ ਬਾਬਾ ਕਰਮ ਸਿੰਘ ਤਿੱਲਾ ਦੇ ਨਾਮ ਤੇ ਹੋਵੇ ਸਾਡੀ ਮੰਗ ਹੈ ਵਿਧਾਇਕ ਇੰਦਰਜੀਤ ਕੌਰ ਮਾਨ ਅੱਗੇ ਇਹ ਮੰਗ ਰੱਖੀ ਹੈ
ਇਹ ਸੁਣ ਕੇ ਮੇਰੇ ਮਨ ਨੂੰ ਮਹਿਸੂਸ ਹੋਇਆ ਕਿ ਨਹੀ ਸਕੂਲ ਦੇ ਨਾਮ ਦੀ ਬਜਾਏ ਬੱਸ ਸਟੈਂਡ ਨਾਲ ਬਣ ਰਹੀ ਲਾਇਬ੍ਰੇਰੀ ਦਾ ਨਾਮ ਬਾਬਾ ਕਰਮ ਸਿੰਘ ਹੋਵੇ ਕਿਉਕਿ ਇਸ ਲਈ ਸਿਰਫ ਨਗਰ ਪੰਚਾਇਤ ਦੇ ਇਕ ਮਤੇ ਦੀ ਲੋੜ ਹੈ। । ਪਿਛਲੇਂ ਦਿਨੀਂ ਨਗਰ ਪੰਚਾਇਤ ਬਿਲਗਾ ਵੱਲੋ ਇਹ ਮਤਾ ਪਾਸ ਕਰਨ ਤੇ ਧੰਨਵਾਦ ਕਹਿਣਾ ਬਣਦਾ ਹੈ।
ਵਿਧਾਇਕ ਇੰਦਰਜੀਤ ਕੌਰ ਮਾਨ ਪਹਿਲੇ ਲੀਡਰ ਹਨ ਜਿਹਨਾਂ ਨੂੰ ਆਪਣੇ ਪੱਤਰਕਾਰੀ ਦੇ ਕਾਰਜਕਾਲ ਦੌਰਾਨ ਬਿਲਗਾ ਦੇ ਦੇਸ਼ ਭਗਤਾਂ ਦਾ ਸਤਿਕਾਰ ਵਜੋ ਉਹਨਾਂ ਦੀ ਯਾਦਗਾਰ ਉਸਾਰਨ ਲਈ ਵੱਡੀ ਗਰਾਂਟ ਲਿਆਂਦੀ ਹੈ। ਹੋਰ ਵੀ ਬਹੁਤ ਸਾਰੇ ਕਾਰਜਾਂ ਲਈ ਫੰਡ ਆਏ ਹਨ ਜਿਸ ਨੂੰ ਲੈ ਕੇ ਇੱਥੋਂ ਦੇ ਲੋਕ ਉਹਨਾਂ ਦਾ ਸਤਿਕਾਰ ਕਰਦੇ ਹਨ।