Breaking
Wed. Jun 18th, 2025

ਨਕੋਦਰ ਨੂੰ ਮਿਲੇ ਦੋ ਮਾਣ ਬੀਬੀ ਮਾਨ ਚੇਅਰਪਰਸਨ/ ਧੰਜਲ ਡਾਇਰੈਕਟਰ ਬਣੇ

ਪਾਰਟੀ ਵਿੱਚ ਸਾਰਿਆ ਨੂੰ ਅਹੁਦੇ ਨਹੀ ਮਿਲਦੇ ਹੁੰਦੇ
ਹਲਕਾ ਨਕੋਦਰ ਨੂੰ ਦੋ ਅਹੁਦੇ ਮਿਲੇ ਜਿਹਨਾਂ ਵਿੱਚ ਪਹਿਲਾ ਬੀਬੀ ਇੰਦਰਜੀਤ ਕੌਰ ਮਾਨ ਨੂੰ ਜਿਹਨਾਂ ਨੂੰ ਕੁਐਸਚਨਜ਼ ਅਤੇ ਰੈਫਰੇਂਸਿੰਜ ਕਮੇਟੀ ਦੀ ਚੈਅਰਪਰਸਨ ਵਜੋਂ ਨਿਯੁਕਤ ਕੀਤਾ ਗਿਆ। ਦੂਸਰਾ ਜਸਵੀਰ ਸਿੰਘ ਧੰਜਲ ਨੂੰ ਡਾਇਰੈਕਟਰ ਪਛੜੇ ਵਰਗ ਅਤੇ ਭੂਮੀ ਵਿਕਾਸ ਨਿਗਮ ਲਗਾਇਆ ਗਿਆ ਹੈ।

ਜਸਵੀਰ ਸਿੰਘ ਧੰਜਲ

ਨਕੋਦਰ ਤੋਂ ਆਮ ਆਦਮੀ ਪਾਰਟੀ ਦੇ ਜਸਵੀਰ ਸਿੰਘ ਧੰਜਲ ਨੂੰ ਡਾਇਰੈਕਟਰ ਪਛੜੇ ਵਰਗ ਅਤੇ ਭੂਮੀ ਵਿਕਾਸ ਨਿਗਮ ਲਗਾਇਆ ਗਿਆ ਹੈ। ਇਹ ਨਿਯੁਕਤੀ ਚੇਅਰਮੈਨ ਮਾਰਕੀਟ ਕਮੇਟੀ ਨਕੋਦਰ ਦੇ ਅਹੁਦੇ ਦੇ ਬਦਲੇ ਮਿਲੀ ਕਿਹਾ ਜਾ ਸਕਦਾ ਹੈ। ਬਲਾਕ ਨੂਰਮਹਿਲ ਦੇ ਕਰਨੈਲ ਰਾਮ ਬਾਲੂ ਨੂੰ ਨਕੋਦਰ ਦਾ ਚੇਅਰਮੈਨ ਲਗਾਉਣ ਉਪਰੰਤ ਬਣੀ ਸਥਿਤੀ ਨੂੰ ਸੰਭਾਲਣ ਲਈ ਇਕ ਕੋਸ਼ਿਸ਼ ਕਹੀ ਜਾ ਸਕਦੀ ਹੈ।
ਜਿਕਰਯੋਗ ਹੈ ਕਿ ਚੇਅਰਮੈਨ ਲਗਾਉਣ ਲਈ ਨਕੋਦਰ, ਨੂਰਮਹਿਲ ਅਤੇ ਬਿਲਗਾ ਤੋਂ ਇਕ ਇਕ ਨਾਂ ਭੇਜਿਆ ਹੋ ਸਕਦਾ ਹੈ ਪਰ ਨਕੋਦਰ ਦੀ ਬਜਾਏ ਨੂਰਮਹਿਲ ਵਾਲਾ ਨਾਮ ਨਕੋਦਰ ਕਿਵੇਂ ਚਲੇ ਗਿਆ ਸੀ ਇਹ ਲੰਘੇ ਸਮੇਂ ਦੀ ਗੱਲ ਹੈ। ਇਹਨਾਂ ਚੇਅਰਮੈਨੀਆਂ ਨੇ ਕਈ ਨਰਾਜ਼ ਕੀਤੇ ਕਿਹਾ ਜਾ ਸਕਦਾ। ਉਹਨਾਂ ਨੂੰ ਦੂਸਰੀਆਂ ਪਾਰਟੀਆਂ ਵੀ ਚੰਗੀਆਂ ਲੱਗਣ ਲੱਗ ਪਈਆਂ ਹਨ। ਧੰਜਲ ਨੇ ਪਾਰਟੀ ਲਈ ਸਖ਼ਤ ਮਿਹਨਤ ਕੀਤੀ ਹੈ। ਇਸ ਵਕਾਰੀ ਅਹੁਦੇ ਲਈ ਦਾਅਵਾ ਕਰਨਾ ਹਰੇਕ ਦਾ ਅਧਿਕਾਰ ਹੈ ਪਰ ਮਿਲਦਾ ਕਿਸੇ ਇਕ ਨੂੰ ਹੈ ਪਹਿਲਾਂ ਵੀ ਰਵਾਇਤੀ ਪਾਰਟੀਆਂ ਵਿੱਚ ਇਹਨਾਂ ਅਹੁਦੇ ਲਈ ਦੌੜ ਰਹੀ ਹੈ ਇਸ ਵਾਰ ਕੋਈ ਨਵੀਂ ਨਹੀ ਸੀ।
ਪਾਰਟੀ ਕੋਲ ਜਥੇਬੰਦਕ ਤੌਰ ਤੇ ਵਰਕਰਾਂ ਨੂੰ ਮਾਣ ਸਨਮਾਨ ਦੇਣ ਲਈ ਬਹੁਤ ਅਹੁਦੇ ਹੁੰਦੇ ਹਨ ਜਿਸ ਪਾਰਟੀ ਦੀ ਸਰਕਾਰ ਹੋਵੇ ਉਸ ਕੋਲ ਤਾਂ ਡਬਲ ਰੇੜੀਆ ਵੰਡਣ ਲਈ ਹੁੰਦੀਆਂ ਹਨ।ਪਰ ਕਈ ਵਾਰ ਧੜੇਬੰਦੀ ਨੂੰ ਟਾਲਣ ਲਈ ਲੀਡਰ ਬਚਦਾ ਰਹਿੰਦਾ ਹੈ।
ਪਾਰਟੀਆਂ ਅੰਦਰ ਕਈ ਆਗੂ ਜਿਲਾ ਜਾਂ ਸੂਬਾ ਪੱਧਰ ਦੇ ਲੀਡਰਾਂ ਨਾਲ ਪਹੁੰਚ ਰੱਖਣ ਦੀ ਹੈਸੀਅਤ ਰੱਖਦੇ ਹੁੰਦੇ ਹਨ। ਉਹ ਹਲਕਾ ਇੰਚਾਰਜ ਨੂੰ ਠਿੱਬੀ ਲਗਾਉਣ ਵਿਚ ਕਾਮਯਾਬ ਰਹਿੰਦੇ ਹਨ ਜਦੋ ਇਕ ਵਾਰ ਐਲਾਨ ਹੋ ਜਾਂਦਾ ਹੈ ਫਿਰ ਐਲਾਨ ਵਾਪਸ ਲੈਣਾ ਮੁਸ਼ਕਿਲ ਹੁੰਦਾ ਹੈ ਸਮਝਣ ਵਾਲੇ ਸਮਝ ਗਏ ਹਨ।
ਉਹਨਾਂ ਦੀ ਵੀ ਗੱਲ ਕਰਨੀ ਬਣਦੀ ਹੈ ਜੋ ਜਿਆਦਾ ਚਲੰਤ ਵਾਲੇ ਆਗੂ ਜਿਹਨਾਂ ਦੀ ਕੇਂਦਰ ਤੱਕ ਪਹੁੰਚ ਹੁੰਦੀ ਹੈ ਜਿਵੇਂ ਤਸਵੀਰਾਂ ਬੋਲਦੀਆਂ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ। ਜਿਹਨਾਂ ਨੇ ਪਾਰਟੀ ਲਈ ਦਿਨ-ਰਾਤ ਇਕ ਕੀਤਾ ਹੁੰਦਾ ਹੈ ਉਹਨਾਂ ਦਾ ਇਕ ਕਦਮ ਗਲਤ ਪੁੱਟ ਲੈਣਾ ਆਪਣੀ ਕੀਤੀ ਕਈ ਵਰਿਆ ਦੀ ਮਿਹਨਤ ਤੇ ਪਾਣੀ ਫਿਰ ਜਾਂਦਾ ਹੈ। ਟਿਕਟ ਦੀ ਦਾਅਵੇਦਾਰੀ, ਚੇਅਰਮੈਨੀ ਦੀ ਦਾਅਵੇਦਾਰੀ ਸਭ ਕੁਝ ਗਿਆ ਉਹ ਵੀ ਆਖਦੇ ਹੋਣਗੇ ਕਦੇ ਤਾਂ ਸਮਾਂ ਆਏਗਾ। ਰਵਾਇਤੀ ਪਾਰਟੀਆਂ ਵਿੱਚ ਵੀ ਮੌਜੂਦਾ ਸਤਾਧਿਰ ਵਿੱਚ ਅਜਿਹੇ ਚਿਹਰੇ ਨਜ਼ਰ ਆਉਂਦੇ ਹਨ ਜਿਹਨਾਂ ਨੂੰ ਸਮਰਪਿਤ ਇਹ ਲਾਇਨਾਂ ਲਿਖੀਆ ਹਨ ਉਹ ਪੜ ਕੇ ਖੁੰਝੇ ਵੇਲੇ ਨੂੰ ਯਾਦ ਜਰੂਰ ਕਰਨਗੇ ਜਦੋ ਬਗਾਵਤ ਕਰਕੇ ਲੀਕਰ ਖਿੱਚੀ ਗਈ ਸੀ।
ਸਿਆਸਤ ਅੰਦਰ ਪੈਰ ਮਿੱਦਕੇ ਮੋਹਰੇ ਲੰਘਣ ਦੀ ਹਿੰਮਤ, ਲੀਡਰ ਨੂੰ ਖੁਸ਼ ਕਰਨ ਦੀ ਟ੍ਰੇਨਿੰਗ, ਵਿਰੋਧੀ ਦੇ ਗਿੱਟੇ ਬੈਠਣ ਦੀ ਮੁਹਾਰਤ ਹਾਸਲ ਹੋਣੀ ਚਾਹੀਦੀ ਹੈ, ਸਭ ਤੋਂ ਵੱਡਾ ਸਵਰ ਹੋਣਾ ਬਹੁਤ ਜਰੂਰੀ ਹੈ। ਜਿਵੇਂ ਅਸੀ ਉੱਚੇ ਪਾਸੇ ਨੂੰ ਪਾਣੀ ਚਾੜਨ ਲਈ ਮਜ਼ਬੂਰ ਹਾਂ। ਜਾਣੇ ਕੋਈ ਨਾ ਜਾਣੇ ਇਹ ਗੱਲ ਵੱਖਰੀ ਹੈ।

Related Post

Leave a Reply

Your email address will not be published. Required fields are marked *