ਹਲਕਾ ਨਕੋਦਰ ਦੇ ਸੀਨੀਅਰ ਅਕਾਲੀ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਕੋਰ ਕਮੇਟੀ ਮੈਂਬਰ ਐਡਵੋਕੇਟ ਰਾਜਕਮਲ ਸਿੰਘ ਵੱਲੋਂ ਗੈਰ ਪੰਜਾਬੀਆਂ ਨੂੰ ਨਿਵਾਜੀਆਂ ਵੱਡੀਆਂ ਚੇਅਰਮੈਨੀਆਂ ਨੂੰ ਪੰਜਾਬੀਆਂ ਦੇ ਹੱਕਾਂ ਉੱਤੇ ਡਾਕਾ ਦੱਸਿਆ।
ਇੱਕ ਚੇਅਰਮੈਨ ਨੇ ਸੰਦੀਪ ਪਾਠਕ ਦੇ ਪੀਏ ਦੀਪਕ ਚੌਹਾਨ ਅਤੇ ਦੂਜੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਆਮ ਆਦਮੀ ਪਾਰਟੀ ਦਿੱਲੀ ਦੀ ਸੈਕਟਰੀ ਰੀਨਾ ਗੁਪਤਾ ਨੂੰ ਬਣਾਇਆ। ਉਹਨਾਂ ਨੇ ਆਮ ਆਦਮੀ ਪਾਰਟੀ ਤੋਂ ਇਹ ਸਵਾਲ ਪੁੱਛਿਆ ਕਿਹਾ ਕਿ ਕੀ ਪੰਜਾਬ ਦੀ “ਆਪ” ਕੋਲੇ ਇਹੋ ਜਿਹੇ ਵਲੰਟੀਅਰ ਨਹੀਂ ਹਨ ਕਿ ਜਿਹੜੇ ਇਹੋ ਜਿਹੀਆਂ ਅਹਿਮ ਜਿੰਮੇਵਾਰੀਆਂ ਨਿਭਾਅ ਸਕਣ। ਜਿੰਨਾ ਵਲੰਟੀਅਰਾਂ ਨੇ ਜੀ ਜਾਨ ਲਾ ਕੇ ਆਪਣੀ ਆਮ ਆਦਮੀ ਪਾਰਟੀ ਨੂੰ ਸੱਤਾ ਚ ਲਿਆਂਦਾ ਕੀ ਉਹ ਇਸ ਚੇਅਰਮੈਨੀਆਂ ਦੇ ਲਾਇਕ ਨਹੀਂ ਸਨ।
ਰਾਜਕਮਲ ਸਿੰਘ ਨੇ ਕਿਹਾ ਕਿ ਏਜੀ ਦਫਤਰ ਵਿੱਚ ਵੀ ਤਿੰਨ ਐਡੀਸ਼ਨਲ ਏਜੀ ਵੀ ਯੂਪੀ ਅਤੇ ਦਿੱਲੀ ਨਾਲ ਸੰਬੰਧਿਤ ਹਨ। ਪੰਜਾਬ ਇੱਕ ਪੜ੍ਹੇ ਲਿਖੇ ਨੌਜਵਾਨਾਂ ਦਾ ਸੂਬਾ ਹੈ ਕੀ ਹਾਈ ਕੋਰਟ ਦੇ ਵਿੱਚ ਇਨੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਪ੍ਰੈਕਟਿਸ ਕਰਦੇ ਵਕੀਲਾਂ ਨੂੰ ਮੌਕਾ ਨਹੀਂ ਦਿੱਤਾ ਜਾ ਸਕਦਾ ਸੀ। ਉਹਨਾਂ ਨੇ ਭਗਵੰਤ ਮਾਨ ਨੂੰ ਬੇਨਤੀ ਕਰਦਿਆ ਕਿਹਾ ਕਿ ਲੋਕਾਂ ਨੇ ਵੋਟਾਂ ਤੁਹਾਨੂੰ ਪਾਈਆਂ ਸੀ ਨਾ ਕੀ ਦਿੱਲੀ ਵਾਲਿਆਂ ਨੂੰ ਇਸ ਲਈ ਆਪਣੀਆਂ ਅੱਖਾਂ ਖੋਲੋ ਤੇ ਆਪਣੇ ਨਿੱਜੀ ਹਿੱਤਾਂ ਨੂੰ ਪਰੇ ਰੱਖ ਕੇ ਪੰਜਾਬ ਦਾ ਸਾਥ ਦਿਓ|
ਰਾਜਕਮਲ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਇਕੋ ਇਕ ਖੇਤਰੀ ਪਾਰਟੀ ਹੈ ਜੋ ਪੰਜਾਬ ਦੀ ਬੇਹਤਰੀ ਲਈ ਕੰਮ ਕਰ ਸਕਦੀ ਹੈ। ਇਸ ਲਈ ਆਪਣੀ ਖੇਤਰੀ ਪਾਰਟੀ ਨੂੰ ਮਜਬੂਤ ਕਰਦੇ ਹੋਏ ਪੰਜਾਬ ਨੂੰ ਲੁੱਟਣ ਲਈ ਬਾਹਰੋ ਆਏ ਲੋਕਾਂ ਦੀ ਬਜਾਏ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਈਏ |