ਕਮਰਸ ਵਿੱਚ ਵਿਦਿਆਰਥਣ ਨੇ ਚੰਗਾ ਪ੍ਰਦਰਸ਼ਨ ਕੀਤਾ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋ ਐਲਾਨੇ ਗਏ 12ਵੀਂ ਦਾ ਬਾਬਾ ਭਗਤ ਸਿੰਘ ਬਿਲਗਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਿਲਗਾ ਦਾ ਨਤੀਜਾ ਸ਼ਾਨਦਾਰ ਰਿਹਾ।

12 ਵੀਂ ਜਮਾਤ ਵਿੱਚ ਜਿਸ ਵਿਚ ਸਾਇੰਸ, ਕਾਮਰਸ ਅਤੇ ਆਰਟਸ ਤਿੰਨਾਂ ਗਰੁੱਪ ਦਾ ਨਤੀਜਾ ਬਹੁਤ ਵਧੀਆ ਰਿਹਾ।ਸਾਇੰਸ ਗਰੁੱਪ ਨਾਨ ਮੈਡੀਕਲ ਵਿੱਚ ਸੋਨਾਲਿਕਾ ਨੇ 92.6% ਲੈ ਕੇ ਪਹਿਲਾ ਸਥਾਨ, ਕੁਸੁਮ ਨੇ 92. 2% ਲੈ ਕੇ ਦੂਸਰਾ ਸਥਾਨ, ਹਰਲੀਨ 91.6% ਲੈ ਕੇ ਤੀਸਰਾ, ਰਜਵੀਰ ਅਤੇ ਜਸਪ੍ਰੀਤ 91% ਲੈ ਕੇ ਚੌਥਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਮੈਡੀਕਲ ਵਿੱਚ ਰਜਨੀ ਵਾਲੀਆ 88.2% ਲੈ ਕੇ ਪਹਿਲਾ ਸਥਾਨ, ਬੰਦਨਾ 88% ਲੈ ਕੇ ਦੂਸਰਾ ਸਥਾਨ, ਪ੍ਰੀਆ 86.8% ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਕਾਮਰਸ ਗਰੁੱਪ ਵਿੱਚ ਸਿਮਰਨ 86.4% ਲੈ ਕੇ ਪਹਿਲਾ, ਕੋਮਲ ਨੇ 75.8% ਲੈ ਕੇ ਦੂਸਰਾ, ਗੀਤਾ ਨੇ 74.2% ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ । ਆਰਟਸ ਗਰੁੱਪ ਵਿੱਚ ਤਨੀਸ਼ਾ 80.2% ਲੈ ਕੇ ਪਹਿਲਾ, ਬਲਜਿੰਦਰ ਕੌਰ 79.6% ਲੈ ਕੇ ਦੂਸਰਾ, ਅਨੂਪ੍ਰੀਆ 78.2% ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਨੂਰਮਹਿਲ ਬਲਾਕ ਵਿੱਚੋ 12 ਵੀਂ ਸਾਇੰਸ ਗਰੁੱਪ ਦੀਆਂ ਪਹਿਲੀਆਂ ਤਿੰਨ ਪੁਜੀਸ਼ਨਾਂ ਵੀ ਇਸੇ ਸਕੂਲ ਦੇ ਵਿਦਿਆਰਥੀਆਂ ਨੇ ਹਾਸਿਲ ਕੀਤੀਆਂ।
ਸਾਇੰਸ ਵਿਭਾਗ ਦੇ ਮੁੱਖੀ ਸ਼੍ਰੀਮਤੀ ਜਯੋਤਸਨਾ ਸੁਧੀਰ ਦੀ ਮਿਹਨਤ ਤੇ ਲਗਨ ਸਦਕਾ ਸਾਇੰਸ ਦਾ ਨਤੀਜਾ ਹਰ ਸਾਲ ਨਵਾਂ ਮੁਕਾਮ ਹਾਸਲ ਕਰ ਰਿਹਾ ਹੈ । ਇਸ ਦੇ ਨਾਲ ਹੀ ਲੋਕ ਭਲਾਈ ਮੰਚ ਵੱਲੋ ਰੱਖੇ ਦੋ ਅਧਿਆਪਕਾ ਸ਼੍ਰੀਮਤੀ ਜਸਕਰਨ ਕੌਰ ਅਤੇ ਮਮਤਾ ਅਹਿਮ ਭੂਮਿਕਾ ਨਿਭਾਅ ਰਹੇ ਹਨ ।
ਸਕੂਲ ਦੇ ਇੰਚਾਰਜ ਸ੍ਰੀ ਮੰਗਤ ਵਾਲੀਆ ਅਤੇ ਸਮੂਹ ਸਟਾਫ ਦੀ ਮਿਹਨਤ ਸਦਕਾ ਵਿਦਿਆਰਥੀਆਂ ਦਾ ਚੰਗਾ ਨਤੀਜਾ ਆਉਣ ਤੇ ਮਾਪਿਆ ਨੇ ਵਧਾਈ ਦਿੱਤੀ।