ਇਤਿਹਾਸਿਕ ਸ੍ਰੀ ਗੁਰੂ ਅਰਜਨ ਦੇਵ ਜੀ ਬਿਲਗਾ ਵਿਖੇ ਜੋ ਐਸ. ਜੀ. ਪੀ. ਸੀ ਅੰਮ੍ਰਿਤਸਰ ਦੇ ਦਫਤਰ ਦੇ ਆਰਡਰ ਨੰਬਰ 951 ਮਿਤੀ 14-05-2025 ਦੀ ਨਕਲ ਅਨੁਸਾਰ ਚੜ੍ਹਤ ਦੌਰਾਨ ਹੇਰਾਫੇਰੀ ਕੀਤੇ ਜਾਣ ਦੀ ਪੜਤਾਲ ਸਾਹਮਣੇ ਲਿਆਂਦੀ ਹੈ। ਮਿਤੀ 6 ਮਾਰਚ 2025 ਨੂੰ ਪੰਜਾਹ ਹਜ਼ਾਰ ਰੁਪਏ ਮਾਇਆ ਅਮਰੀਕ ਸਿੰਘ ਸੰਘੇੜਾ ਦੇ ਨਾਂ ਤੇ ਰਸੀਦ ਨੰਬਰ 3995 ਹੈ ਜੋ ਪਰਿਵਾਰ ਵਿਦੇਸ਼ ਵਿਚ ਹੈ। ਹੇਠ ਲਿਖੇ ਆਰਡਰ ਨੂੰ ਪੜਿਆ ਜਾਵੇ ਪੂਰਾ ਮਾਮਲਾ ਸਮਝਣ ਲਈ-

ਜਦੋ ਕਿ 9 ਅਪ੍ਰੈਲ 2025 ਨੂੰ ਦਸਿਆ ਗਿਆ ਫਲੈਗ ਆਉਂਦੀ ਹੈ ਪੜਤਾਲ ਕਰਨ ਲਈ, ਇਸ ਦੌਰਾਨ ਇਕ ਹੋਰ ਕੈਸ਼ ਰਸੀਦ ਨੰਬਰ 3997 ਵਿੱਚ ਵੀ ਹੇਰਾ ਫੇਰੀ ਪਾਈ ਗਈ ਬਾਰੇ ਆਰਡਰ ਨਕਲ ਵਿੱਚ ਹੈ। ਜੋ ਮਾਇਆ ਲੰਗਰ ਖਾਤੇ ਵਿੱਚ ਭਾਈ ਸੰਦੀਪ ਸਿੰਘ ਵਾਈਸ ਪ੍ਰਧਾਨ ਨਗਰ ਪੰਚਾਇਤ ਬਿਲਗਾ ਵੱਲੋ ਜਮਾ ਕਰਵਾਈ ਸੀ। ਇਸ ਰਸੀਦ ਨੰਬਰ 3995 ਬਾਰੇ ਮੌਕੇ ਤੇ ਚਰਚਾ ਹੋ ਗਈ ਇਹ ਰਸੀਦ ਵੀ 50 ਹਾਜ਼ਰ ਦੀ ਕੱਟੀ ਗਈ ਦਸਿਆ ਗਿਆ ਕਿ ਜਿਸ ਬਾਰੇ ਪੜਤਾਲ ਦੌਰਾਨ ਸੰਬੰਧਿਤ ਧਿਰ ਵਲੋ ਮਾਸਟਰ ਜੋਗਿੰਦਰ ਸਿੰਘ ਨੇ ਜਿਕਰ ਕੀਤਾ ਤਾਂ ਇਸ ਦੀ ਪੁਸ਼ਟੀ ਕਰਦਿਆ ਖਜ਼ਾਨਚੀ ਜਗਵੀਰ ਸਿੰਘ ਨੇ ਆਖਿਆ ਕਿ ਮੇਰੇ ਦਸਖਤ ਮੈਨੇਜਰ ਕਰਦਾ ਸੀ, ਮੌਕੇ ਤੇ ਉਕਤ ਮੈਨੇਜਰ ਮਨਦੀਪ ਸਿੰਘ ਵੀ ਹਾਜ਼ਰ ਸੀ ਜੋ ਕਿ ਨੀਵੀ ਪਾਈ ਬੈਠਾ ਰਿਹਾ ਉਸ ਨੇ ਖਜ਼ਾਨਚੀ ਵੱਲੋ ਲਗਾਏ ਦੋਸ਼ ਦਾ ਜਵਾਬ ਨਹੀ ਦਿੱਤਾ।

ਇਹ ਦੂਸਰੀ ਪੰਜਾਹ ਦੀ ਰਸੀਦ ਹੈ ਜਿਸ ਬਾਰੇ ਸ਼ਿਕਾਇਤ ਨਹੀ ਸੀ?
ਹੁਣ ਜਗਵੀਰ ਧਿਰ ਦਾ ਦੋਸ਼ ਹੈ ਕਿ ਇਹ ਸਭ ਮੈਨੇਜਰ ਕਰਦਾ ਰਿਹਾ ਜੋ ਜਾਂਚ ਦਾ ਵਿਸ਼ਾ ਹੋ ਸਕਦਾ ਹੈ ਪਰ ਕੌਣ ਜਾਂਚ ਕਰਵਾਏਗਾ?
ਦੇਖਿਆ ਜਾਵੇ ਤਾਂ ਖਜ਼ਾਨਚੀ ਰਸੀਦ ਬੁੱਕ ਨੂੰ ਆਪਣੇ ਕਬਜੇ ਵਿੱਚ ਰੱਖਦਾ ਜੋ ਉਸ ਦਾ ਫਰਜ਼ ਸੀ ਕਿ ਉਹ ਅਹੁਦੇ ਮੁਤਾਬਿਕ ਕੈਸ਼ ਦਾ ਹਿਸਾਬ ਰੱਖਦਾ। ਜੇ ਅਜਿਹਾ ਨਹੀ ਸੀ ਤੋਂ ਲੱਗਦਾ ਹੈ ਦਾਲ ਵਿੱਚ ਕੁਝ…ਕਾ…ਲਾ ਜਰੂਰ ਸੀ।
ਹੁਣ ਫੇਸਬੁੱਕ ਤੇ ਪੋਸਟ ਵਾਇਰਲ ਹੋਈ ਹੈ ਜਿਸ ਨੂੰ ਲੈ ਕੇ ਇਹ ਸਥਿਤੀ ਸਪੱਸ਼ਟ ਕਰਨ ਲਈ ਖਬਰ ਲਾਉਣ ਦੀ ਲੋੜ ਬਣੀ ਜਦੋ ਕਿ ਦੋਵੇਂ ਧਿਰਾਂ ਮੀਡੀਏ ਸਾਹਮਣੇ ਆਉਣ ਲਈ ਤਿਆਰ ਨਹੀ ਜਦੋਂ ਕਿ ਜਗਵੀਰ ਸਿੰਘ ਨਾਲ ਕਿਸੇ ਪੱਤਰਕਾਰ ਨੇ ਸੰਪਰਕ ਸਾਧਿਆ ਸੀ ਕਿ ਤੁਹਾਡੇ ਤੇ ਇਹ ਦੋਸ਼ ਹੈ ਪਰ ਉਹਨਾਂ ਵੱਲੋ ਪੱਖ ਦੇਣ ਲਈ ਤਸੱਲੀ ਬਖਸ਼ ਜਵਾਬ ਨਹੀ ਆਇਆ।

ਝਾੜੂ ਪਾਰਟੀ ਸੰਬੋਧਨ ਕਰਕੇ ਇਲਜ਼ਾਮ ਲਗਾਇਆ ਗਿਆ ਹੈ ਕਿ ਜਿਸ ਕਰਕੇ ਇਹ ਕੁਝ ਹੋਇਆ। ਅਸਲ ਪੜਤਾਲ ਦੌਰਾਨ ਅਗਰ ਸੰਦੀਪ ਸਿੰਘ ਨੂੰ ਬੁਲਾਇਆ ਗਿਆ ਇਸ ਦੌਰਾਨ ਮਾਸਟਰ ਜੋਗਿੰਦਰ ਸਿੰਘ ਨੇ ਵੀ ਪੁਛਿਆ ਕਿ ਮੈਂ 50 ਹਜਾਰ ਦਿੱਤਾ ਸੀ ਉਸ ਬਾਰੇ ਪੜਤਾਲ ਟੀਮ ਨੇ ਅਸਲ ਸਚਾਈ ਜ਼ਾਹਰ ਕਰ ਦਿੱਤੀ।
ਇਹ ਵੀ ਸਮਾਚਾਰ ਮਿਲਿਆ ਰਿਹਾ ਹੈ ਕਿ ਸ਼ਿਕਾਇਤ ਜਗਵੀਰ ਸਿੰਘ ਕੀਤੀ ਮੈਨੇਜਰ ਬਾਰੇ ਕਿ ਉਹ ਗਲਤ ਕੰਮ ਕਰਦਾ ਹੈ ਪਰ ਪੜਤਾਲ ਦੌਰਾਨ ਜਗਵੀਰ ਸਿੰਘ ਵੀ ਗਲਤ ਪਾਇਆ ਗਿਆ। ਸਚਾਈ ਕੀ ਹੈ ਜਾਂਚ ਦਾ ਵਿਸ਼ਾ ਹੈ।
ਇਕ ਪਾਸੇ ਸਿਆਸਤ ਵਿੱਚ ਵੀ ਹਿੱਸਾ ਲੈਣਾ ਦੂਸਰੇ ਪਾਸੇ ਜੋ ਸਾਹਮਣੇ ਆਇਆ ਉਸ ਲਈ ਜਿੰਮੇਵਾਰ ਕਿਸ ਨੂੰ ਸਮਝਿਆ ਜਾਵੇ? ਪੜਿਆ ਲਿਖਿਆ, ਫੌਜ ਵਿੱਚ ਨੌਕਰੀ ਕਰਕੇ ਆਇਆ ਰੋਜ਼ਾਨਾ ਸੰਗਤਾਂ ਨੂੰ ਸੱਚ ਦਾ ਪਾਠ ਪੜਾਉਣ ਵਾਲਾ ਅਗਰ ਮੈਨੇਜਰ ਦੇ ਝੁਗਲ ਵਿੱਚ ਫਸ ਗਿਆ ਫਿਰ ਇਸ ਨੂੰ ਲਾਲਚ ਸਮਝਿਆ ਜਾਵੇ ਜਾਂ ਫਿਰ ?
ਗ੍ਰੰਥੀ ਜਗਵੀਰ ਸਿੰਘ ਸਮੇਂ ਜਿਹਨਾ ਗੁਰੂਘਰ ਵਿੱਚ ਕੰਮ ਹੋਇਆ ਉਹ ਸਾਹਮਣੇ ਹੈ ਇਸ ਨੂੰ ਅੱਖੋਪਰੋਖੇ ਨਹੀ ਕੀਤਾ ਜਾ ਸਕਦਾ ਇਸ ਕੰਮ ਲਈ ਸੰਗਤ ਕੋਲੋ ਘਰ ਘਰ ਜਾ ਕੇ ਪੈਸੇ ਮੰਗਣੇ ਸੌਖਾ ਕੰਮ ਨਹੀ ਇਸ ਵਿਚ ਕੋਈ ਸ਼ੱਕ ਨਹੀ। ਇਸ ਲਈ ਮਾਇਆ ਸੰਗਤਾਂ ਤੋਂ ਮੰਗ ਕੇ ਲਈ ਠੀਕ ਹੈ ਹੋਰ ਮੰਗ ਲਈ ਜਾਂਦੀ ਕੋਈ ਗੱਲ ਨਹੀ ਸੀ ਅਗਰ ਰਸੀਦਾਂ ਵਿੱਚ ਹੇਰਾਫੇਰੀ ਕਰਕੇ ਇਹ ਕੰਮ ਕੀਤੇ ਇਹ ਠੀਕ ਨਹੀ ਹੋਇਆ। ਭਾਂਵੇ ਕਿ ਸਾਡੇ ਇਹਨਾਂ ਵਿਚਾਰਾਂ ਨਾਲ ਕੋਈ ਸਹਿਮਤ ਹੋਵੇ ਜਾਂ ਨਾ ਹੋਵੇ। ਕਿਉਕਿ ਇੱਥੇ ਇਹਨਾਂ ਕੰਮਾਂ ਨੂੰ ਕਰਵਾਉਣ ਲਈ ਐਸ. ਜੀ. ਪੀ. ਸੀ ਤੋਂ ਸ਼ਾਇਦ ਹੀ ਪ੍ਰਵਾਨਗੀ ਜਲਦ ਮਿਲਦੀ ਜੋ ਕਿਆਦਾ ਕਾਨੂੰਨ ਹੈ ਜਿਆਦਾਤਰ ਸੰਗਤ ਦੇ ਸਹਿਯੋਗ ਨਾਲ ਹੀ ਇਹ ਕੰਮ ਹੁੰਦੇ ਹਨ ਜਿਸ ਲਈ ਪਾਰਦਰਸ਼ੀ ਹੋਣਾ ਬਹੁਤ ਜਰੂਰੀ ਹੈ।
ਰਹੀ ਗੱਲ ਸਿਆਸਤ ਦੀ ਉਹ ਹੋ ਰਹੀ ਹੈ ਸਾਹਮਣੇ ਹੋਵੇ ਜਾਂ ਪਰਦੇ ਪਿੱਛੇ। ਪਰ ਮੀਡੀਆ ਨੂੰ ਨਵੇ ਮੈਨੇਜਰ ਸਮੇਂ ਕੁਝ ਨਹੀ ਦਸਿਆ ਗਿਆ ਭਾਂਵੇ ਕਿ ਉੱਥੇ ਗੱਲਾਂ ਵਥੇਰੀਆਂ ਹੋਈਆਂ।

ਨਵੇਂ ਮੈਨੇਜਰ ਨੂੰ ਸਿਰੋਪਾਓ ਦੇਣ ਸਮੇਂ ਜਥੇਦਾਰ ਬਲਦੇਵ ਸਿੰਘ ਕਲਿਆਣ ਅਤੇ ਹੋਰ।
ਕਿਹਾ ਜਾ ਸਕਦਾ ਕਿ “ਆਪ” ਵਾਲਿਆ ਨੂੰ ਮੁੱਦਾ ਮਿਲ ਗਿਆ।ਪਰ ਮੁੱਦਾ ਦੇਣ ਵਾਲੇ ਸੋਚਣ, ਸਮਝਣ, ਜੇ ਸੱਚੇ ਹਨ ਤਾਂ ਕਾਨੂੰਨ ਦਾ ਸਹਾਰਾ ਲੈਣ ਲਈ ਲਿਖਤੀ ਦਰਖਾਸਤ ਥਾਣੇ ਦੇਣ ਜਾਅਲੀ ਦਸਖਤ ਕੀਤੇ ਜਾਣ ਬਾਰੇ। ਸ਼ਿਕਾਇਤ ਕਰਕੇ ਮੀਡੀਆ ਸਾਹਮਣੇ ਆਇਆ ਜਾਵੇ, ਸਿਰਫ ਦੋਸ਼ ਲਾਉਣ ਲਈ ਆਉਣਾ ਕੋਈ ਫਾਇਦਾ ਨਹੀ ਇਹ ਸਿਰਫ ਸੰਗਤ ਨੂੰ ਦੋ ਧਿਰਾਂ ਵਿਚ ਵੰਡਣ ਤੱਕ ਸੀਮਤ ਹੋਵੇਗਾ।