ਪਾਕਿਸਤਾਨ ਫੌਜ ਵੱਲੋਂ ਇੰਡੀਆ ਵਿਰੁੱਧ ਹੱਲਿਆਂ ਦਾ ਅਧਿਕਾਰਤ ਤੌਰ ‘ਤੇ ਐਲਾਨ, ਆਪਰੇਸ਼ਨ ਨੂੰ ਨਾਂਅ ਦਿੱਤਾ ਹੈ ਬੁਨਿਆਨ- ਏ-ਮਰਸੂਸ (ਬੁਨਿਆਦ ਜੋ ਬੇਹੱਦ ਮਜ਼ਬੂਤ ਹੋਵੇ)
ਕੰਟਰੋਲ ਰੇਖਾ ‘ਤੇ ਕਈ ਥਾਵਾਂ ‘ਤੇ ਰੁਕ-ਰੁਕ ਕੇ ਹੋ ਰਹਿ ਗੋਲੀਬਾਰੀ
ਨਵੀਂ ਦਿੱਲੀ, 10 ਮਈ 2025- ਪਾਕਿਸਤਾਨ ਵੱਲੋਂ ਜੈਸਲਮੇਰ ਤੋਂ ਅੰਮ੍ਰਿਤਸਰ, ਬਾਰਾਮੂਲਾ ਤੋਂ ਭੁਜ ਤੱਕ 26 ਥਾਵਾਂ ਤੇ ਡਰੋਨ ਹਮਲੇ ਕੀਤੇ ਗਏ ਭਾਰਤ ਨੇ ਜੈਸਲਮੇਰ ਵਿੱਚ 9 ਅਤੇ ਅੰਮ੍ਰਿਤਸਰ ਵਿੱਚ ਲਗਭਗ 15 ਪਾਕਿਸਤਾਨੀ ਡਰੋਨ ਸੁੱਟ ਲਏ ਜੰਮੂ। ਕਸ਼ਮੀਰ ਤੋਂ ਲੈ ਕੇ ਪੰਜਾਬ ਗੁਜਰਾਤ, ਹਰਿਆਣਾ, ਰਾਜਸਥਾਨ ਤੱਕ ਡਰੋਨ ਹਮਲਿਆਂ ਦੇ ਮੱਦੇ ਨਜ਼ਰ ਸਖਤ ਜਵਾਬੀ ਕਾਰਵਾਈ ਕੀਤੀ ਗਈ।

ਫਿਰੋਜ਼ਪੁਰ ‘ਚ 3 ਜ਼ਖ਼ਮੀ
ਨਾਗਰਿਕਾਂ ਦੇ ਨੁਕਸਾਨ ਨੂੰ ਦੇਖਿਆ ਜਾਵੇ ਤਾਂ ਪੰਜਾਬ ਦੇ ਫਿਰੋਜ਼ਪੁਰ ਵਿੱਚ ਤਿੰਨ ਨਾਗਰਿਕ ਜਖਮੀ ਹੋਏ ਕੁਝ ਹੋਰ ਹਲਕਿਆਂ ਵਿੱਚ ਵੀ ਹਲਕਾ ਨੁਕਸਾਨ ਹੋਇਆ ਦਾ ਸਮਾਚਾਰ ਮਿਲਿਆ

ਫਿਰੋਜ਼ਪੁਰ ਇਕ ਜਿੱਥੇ ਡਰੋਨ ਹਮਲਾ ਹੋਇਆ
ਭਾਰਤ ਵੱਲੋਂ ਜਵਾਬੀ ਕਾਰਵਾਈ
ਭਾਰਤੀ ਫੌਜ ਨੇ ਲਾਹੌਰ ਤੋਂ ਲੈ ਕੇ ਕਰਾਚੀ ਤੱਕ ਮੁਜਾਇਲਾਂ ਦਾਗੀਆਂ ਅਤੇ ਪਾਕਿਸਤਾਨੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜੰਮੂ ਕਸ਼ਮੀਰ ਵਿੱਚ ਵੀ ਜਵਾਬੀ ਕਾਰਵਾਈ ਜਾਰੀ ਹੈ।
ਹਵਾਈ ਖੇਤਰ ਤੇ ਪਾਬੰਦੀ
ਹਾਲਾਤ ਦੀ ਗੰਭੀਰਤਾ ਤੇ ਚਲਦਿਆਂ ਭਾਰਤ ਸਰਕਾਰ ਨੇ ਹਵਾਈ ਖੇਤਰ ਤੇ ਅਸਥਾਈ ਪਾਬੰਦੀ ਲਾ ਦਿੱਤੀ ਹੈ ਜਿਸ ਕਾਰਨ ਕਈ ਉਡਾਣਾ ਰੱਦ ਹੋਈਆਂ ਹਨ।
ਪਾਕਿਸਤਾਨੀ ਹਮਲੇ ਵਿੱਚ ਤਕਰੀਬਨ 300 ਤੋਂ 400 ਡਰੋਨ ਵਰਤੇ ਗਏ ਜਿਹਨਾਂ ਵਿੱਚ ਬਹੁਤ ਸਾਰੇ ਡੇਗ ਦਿੱਤੇ ਗਏ ਭਾਰਤ ਵੱਲੋਂ ਪਾਕਿਸਤਾਨ ਤੇ 9 ਅੱਤਵਾਦੀ ਕੈਂਪਾਂ ਤੇ ਹਮਲਾ ਕਰਕੇ ਪਹਿਲਗਾਮ ਹਮਲੇ ਦਾ ਬਦਲਾ ਲਿਆ ਗਿਆ।