ਅੱਜ ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਨੇ ਕੋਂਟੀਨੈਂਟਲ ਹੋਟਲ ਵਿੱਚ ਇਕ ਪ੍ਰੈੱਸ ਕਾਨਫਰੰਸ ਕੀਤੀ ਜਿਸ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਿਸ ਸੋਚ ਨਾਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ 2022 ਵਿੱਚ ਜਦੋਂ ਆਮ ਆਦਮੀ ਪਾਰਟੀ ਪੰਜਾਬ ਵਿੱਚ ਚੋਣ ਲੜ ਰਹੀ ਸੀ ਅਸੀਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਦੋ ਤਸਵੀਰਾਂ ਅਤੇ ਦੋ ਵਿਚਾਰ ਪੇਸ਼ ਕੀਤੇ ਸਨ ਜੋ ਕਿ ਸ਼ਹੀਦੇ -ਏ -ਆਜਮ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਵਿਚਾਰ ਸਨ ਬਾਬਾ ਸਾਹਿਬ ਅੰਬੇਡਕਰ ਜੀ ਦੀ ਫੋਟੋ ਅੱਜ ਪੰਜਾਬ ਦੇ ਹਰ ਦਫਤਰ ਵਿੱਚ ਲੱਗੀ ਹੋਈ ਹੈ।
ਅੱਜ ਪੰਜਾਬ ਵਿੱਚ ਅਸੀਂ ਦੋ ਚੀਜ਼ਾਂ ਤੇ ਕੰਮ ਕਰ ਰਹੇ ਹਾਂ ਪੰਜਾਬ ਵਿੱਚੋ ਭਰਿਸ਼ਟਾਚਾਰ ਦਾ ਖਾਤਮਾ ਕੀਤਾ ਜਾਵੇਗਾ, ਦੂਸਰਾ ਪੰਜਾਬ ਵਿੱਚ ਬਾਬਾ ਅੰਬੇਡਕਰ ਰਾਓ ਜੀ ਦੀ ਸੋਚ ਨੂੰ ਆਮ ਆਦਮੀ ਪਾਰਟੀ ਨੇ ਅਪਣਾਇਆ ਹੈ। ਦੇਸ਼ ਦੀ ਆਜ਼ਾਦੀ ਮਿਲੇ ਨੂੰ 75 ਸਾਲ ਹੋ ਗਏ ਹਨ ਪਰ ਦੇਸ਼ ਭਰ ਦੀਆਂ ਸਾਰੀਆਂ ਹਾਈਕੋਰਟਾਂ ਵਿੱਚ ਕਿਸੇ ਵੀ ਰਾਜ ਵਿੱਚ ਵਕੀਲਾਂ ਜਾਂ ਸਰਕਾਰੀ ਵਕੀਲਾਂ ਦੀ ਭਰਤੀ ਲਈ ਐਸ ਸੀ ਅਤੇ ਐਸਟੀ ਲਈ ਕੋਈ ਵੀ ਰਾਖਵਾਕਰਨ ਹੀਂ ਨਹੀ ਹੈ ਇਹ 2017 ਵਿੱਚ ਸਾਡੀ ਪਾਰਟੀ ਦੀ ਮੰਗ ਸੀ ਪਰ ਉਸ ਸਮੇਂ ਕਾਂਗਰਸ ਦੀ ਸਰਕਾਰ ਸੀ ਜਿਸ ਨੂੰ ਦੇਸ਼ ਵਿੱਚ ਇੱਕ ਦਲਿਤ ਵਿਰੋਧੀ ਪਾਰਟੀ ਵਜੋਂ ਜਾਣਿਆ ਜਾਂਦਾ ਹੈ। ਜਿਸ ਨੇ ਹਮੇਸ਼ਾ ਦਲਿਤ ਵਿਰੋਧੀ ਫੈਸਲੇ ਲਏ ਹਨ ਇਸ ਨੇ ਪੰਜ ਸਾਲਾਂ ਤੱਕ ਸਾਡੀ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ ਪਰ ਸਾਡੀ ਪਾਰਟੀ ਨੇ ਅਨੁਸੂਚਿਤ ਜਨ ਜਾਤੀਆਂ ਵਿੱਚ ਇੱਕ ਵਾਅਦਾ ਕੀਤਾ ਸੀ ਹਾਈ ਕੋਰਟ ਵਿੱਚ ਰਾਖਵੀਕਰਨ ਦੇਵਾਂਗੇ ਜਦੋਂ 2022 ‘ਚ ਸਾਡੀ ਸਰਕਾਰ ਆਈ ਤਾਂ ਸਾਡੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਨੇ ਤੁਰੰਤ ਹੁਕਮ ਦੇ ਦਿੱਤਾ ਕਿ ਜਿੱਥੇ ਵੀ ਸਰਕਾਰੀ ਵਕੀਲਾਂ ਦੀ ਅਸਾਮੀਆਂ ਹਨ ਖਾਸ ਕਰਕੇ ਹਾਈਕੋਰਟ ਵਿੱਚ ਉਥੇ ਜਲਦੀ ਹੀ ਪ੍ਰਬੰਧ ਕੀਤਾ ਜਾਵੇ ਇਹ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਵੱਲੋਂ ਦਲਿਤਾਂ ਤੇ ਪੰਜਾਬ ਦੇ ਅਨੁਸੂਚਿਤ ਜਨਜਾਤੀਆਂ ਦੇ ਹੱਕਾਂ ਵਿੱਚ ਲਿਆ ਗਿਆ ਇੱਕ ਇਤਿਹਾਸਿਕ ਵੱਡਾ ਫੈਸਲਾ ਹੈ ਜਿਸ ਦੇ ਤਹਿਤ ਅਸੀਂ 58 ਅਸਾਮੀਆਂ ਰਾਖਵੀਆਂ ਰੱਖੀਆਂ ਹਨ ਇਸ ਵਿੱਚ ਮਾਪਦੰਡ ਇਹ ਹੈ ਸੀਨੀਅਰ ਐਡਵੋਕੇਟ ਜਨਰਲ ਦੇ ਅਹੁਦੇ ਲਈ ਆਮਦਨ 20 ਲੱਖ ਰੁਪਏ ਸਲਾਨਾ ਹੋਣੀ ਚਾਹੀਦੀ ਹੈ ਇਸੇ ਤਰ੍ਹਾਂ ਐਡੀਸ਼ਨਲ ਐਡਵੋਕੇਟ ਜਨਰਲ ਲਈ 15 ਲੱਖ ਰੁਪਏ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਲਈ 10 ਲੱਖ ਰੁਪਏ ਡਿਪਟੀ ਐਡਵੋਕੇਟ ਜਨਰਲ ਲਈ 7 ਲੱਖ ਰੁਪਏ ਸਹਾਇਕ ਐਡਵੋਕੇਟ ਜਨਰਲ ਲਈ ਤੇ ਐਡਵੋਕੇਟ ਆਨ ਰਿਕਾਰਡ ਲਈ ਕੁਝ ਵੀ ਨਹੀਂ ਚਾਹੀਦਾ ਇਹ ਸ਼ਰਤਾਂ 2017 ਦੇ ਐਕਟ ਵਿੱਚ ਸੀ ਇਸ ਫੈਸਲੇ ਦੇ ਕਾਰਨ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਸਾਰੇ ਉਮੀਦਵਾਰਾਂ ਦਾ ਆਮਦਨ ਕਰ ਅੱਧਾ ਹੋ ਜਾਵੇਗਾ। ਅਸੀਂ ਇਸ ਮਾਪਦੰਡ ਵਿੱਚ ਵੱਡੀ ਢਿਲ ਦਿੱਤੀ ਹੈ ਜੋ 15 ਖਾਲੀ ਅਸਾਮੀਆਂ ਨੂੰ ਭਰਿਆ ਜਾ ਸਕੇ ਇਹ ਸਾਡੀ ਇਮਾਨਦਾਰ ਸੋਚ ਹੈ ਅੱਜ ਪੰਜਾਬ ਦੇ ਸਾਰੇ ਦਲਿਤ ਵਕੀਲਾਂ ਨੂੰ ਵੱਡੀ ਰਾਹਤ ਮਿਲੀ ਹੈ ਤੇ ਅਨੁਸੂਚਿਤ ਜਨਜਾਤੀ ਤਾਂ ਆਉਣ ਵਾਲੇ ਵਕੀਲ ਵੀ ਅੱਜ ਯੋਗ ਬਣ ਗਏ ਹਨ ਮੈਂ ਵਕੀਲ ਸਮੂਹ ਵੱਲੋਂ ਸਾਡੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦੀ ਕਰਦੀ ਹੈ ਉਹਨਾਂ ਨੇ ਅੱਜ ਮਾਪਦੰਡ ਵਿੱਚ ਢਿੱਲ ਦਿੱਤੀ ਹੈ।