Breaking
Thu. May 22nd, 2025

ਸ.ਕੰ.ਪ੍ਰ. ਸਕੂਲ ਗੁਰਾਇਆਂ ਵੱਲੋਂ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਮੁਹਿੰਮ ਤਹਿਤ ਉਦਘਾਟਨ ਸਮਾਰੋਹ ਦਾ ਆਯੋਜਨ

ਗੁਰਾਇਆ- ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸਕੂਲਾਂ ਵਿਚ ਵਿਭਾਗ ਵੱਲੋਂ ਪ੍ਰਾਪਤ ਗ੍ਰਾਂਟ ਸਦਕਾ ਉਸਾਰੇ ਗਏ ਕਲਾਸ ਰੂਮ ਅਤੇ ਬਾਥਰੂਮ ਦਾ ਉਦਘਾਟਨ ਕਰਨ ਅਤੇ ਬਿਹਤਰ ਤਕਨੀਕਾਂ ਵਾਲੀ ਮਿਆਰੀ ਪੰਜਾਬ ਦੇ ਸਕੂਲਾਂ ਦੀ ਸਰਕਾਰੀ ਸਿੱਖਿਆ ਸਬੰਧੀ ਜਾਗਰੂਕ ਕਰਨ ਲਈ ਸਰਕਾਰੀ ਕੰਨਿਆਂ ਪ੍ਰਾਇਮਰੀ ਸਮਾਰਟ ਸਕੂਲ ਗੁਰਾਇਆਂ ਵਿਖੇ ਮੁੱਖ ਅਧਿਆਪਕਾ ਅੰਜੂ ਬਾਲਾ ਸਟੇਟ ਅਵਾਰਡੀ ਦੇ ਯਤਨਾਂ ਸਦਕਾ ਉਦਘਾਟਨ ਸਮਾਰੋਹ ਦਾ ਆਯੋਜਨ ਕੀਤਾ ਗਿਆ।

ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਿੰਸੀਪਲ ਪ੍ਰੇਮ ਕੁਮਾਰ ਹਲਕਾ ਇੰਚਾਰਜ ਫਿਲੌਰ ਨੇ ਸ਼ਿਰਕਤ ਕੀਤੀ ਅਤੇ ਸਰਕਾਰੀ ਗ੍ਰਾਂਟ ਨਾਲ ਉਸਾਰੇ ਗਏ ਜਮਾਤਾਂ ਦੇ ਕਮਰਿਆਂ ਦਾ ਉਦਘਾਟਨ ਕੀਤਾ। ਨਵੇਕਲੇ ਉਪਰਾਲਿਆਂ ਲਈ ਜਾਣੇ ਜਾਂਦੇ ਸਰਕਾਰੀ ਕੰਨਿਆਂ ਪ੍ਰਾਇਮਰੀ ਸਮਾਰਟ ਸਕੂਲ ਗੁਰਾਇਆਂ ਵੱਲੋਂ ਸਕੂਲ ਦੀ ਬਦਲੀ ਨੁਹਾਰ, ਸਰਕਾਰੀ ਗ੍ਰਾਂਟ ਅਤੇ ਐੱਨ. ਆਰ. ਆਈ ਵੀਰਾਂ ਸ. ਚਰਨਜੀਤ ਸਿੰਘ ਢਿੱਲੋਂ, ਸ. ਜੁਗਿੰਦਰ ਸਿੰਘ ਢਿੱਲੋਂ, ਸ ਸੁਰਜੀਤ ਸਿੰਘ, ਸ਼੍ਰੀਮਤੀ ਪੇ੍ਮ ਖੰਨਾ, ਸ਼੍ਰੀਮਤੀ ਰਾਜ ਕੁਮਾਰੀ ਵੱਲੋਂ ਨਕਦ ਰਾਸ਼ੀ ਤੇ ਸਕੂਲ ਨੂੰ ਕਰੋੜਾਂ ਰੁਪਏ ਦੀ ਦਿੱਤੀ ਪ੍ਰਾਪਰਟੀ ਨਾਲ ਸਕੂਲ ਦੇ ਵਿਸਥਾਰ ਦੀ ਮੁੱਖ ਮਹਿਮਾਨ ਵੱਲੋਂ ਖੂਬ ਪ੍ਰਸੰਸਾ ਕੀਤੀ ਗਈ ਅਤੇ ਭਵਿੱਖ ਵਿੱਚ ਇਸ ਇਮਾਰਤ ਲਈ ਲੌੜੀਂਦੇ ਫੰਡ ਜਾਰੀ ਕਰਨ ਦਾ ਭਰੋਸਾ ਦਿੱਤਾ।

ਇਸ ਮੌਕੇ ਉਨ੍ਹਾਂ ਨਾਲ ਟੀਮ ਐਜੂਕੇਸ਼ਨ ਆਮ ਆਦਮੀ ਪਾਰਟੀ ਸ਼੍ਰੀ ਜਗਤ ਰਾਮ ਭੱਟੀ ਜੀ, ਸ. ਪਲਵਿੰਦਰ ਸਿੰਘ ਨੌਰਾ, ਸ਼੍ਰੀ ਪੰਕਜ ਰਾਏ , ਸ. ਗੁਰਵਿੰਦਰ ਸਿੰਘ ਨੌਰਾ, ਸਿੱਖਿਆ ਵਿਭਾਗ ਤੋਂ ਬੀ਼ ਪੀ ਈ ਓ ਗੋਰਾਇਆ 1 ਸ. ਗੁਰਦੀਪ ਸਿੰਘ, ਬੀ ਪੀ ਈ ਓ ਗੁਰਾਇਆਂ 2 ਸ. ਜਸਬੀਰ ਸਿੰਘ, ਨਗਰ ਕੌਂਸਲ ਬਲਾਕ ਪ੍ਰਧਾਨ ਸ਼੍ਰੀ ਸੁਦੇਸ਼ ਕੁਮਾਰ , ਪ੍ਰਧਾਨ ਨਗਰ ਕੌਂਸਲ ਸ਼੍ਰੀ ਹਰਮੇਸ਼ ਲਾਲ ਅਤੇ ਆਪ ਦੀ ਸਮੁੱਚੀ ਟੀਮ,ਸ਼੍ਰੀ ਸਨੀ ਮਨੌਤਾ , ਸ਼੍ਰੀ ਸ਼ਿਵ ਕੁਮਾਰ ਅਟਵਾਲ, ਸ਼੍ਰੀ ਮਨੋਜ ਗੋਗਨਾ , ਸ਼੍ਰੀ ਸੰਜੀਵ ਹੀਰ , ਸ਼੍ਰੀ ਵਿਵੇਕ ਸ਼ਰਮਾ , ਸ. ਅਜਵਿੰਦਰ ਸਿੰਘ, ਸਕੂਲ ਮੈਨੇਜਮੈਂਟ ਕਮੇਟੀ ਸਰਕਾਰੀ ਕੰਨਿਆਂ ਪ੍ਰਾਇਮਰੀ ਸਮਾਰਟ ਸਕੂਲ ਗੁਰਾਇਆਂ ਤੋਂ ਸ਼੍ਰੀਮਤੀ ਸੁਮਨ ਕਾਲੀਆ, ਸ਼੍ਰੀ ਵਿਮਲ ਜੈਨ, ਸ਼੍ਰੀ ਮਤੀ ਰਾਜਕੁਮਾਰੀ, ਬੇਬੀ ਤੇ ਗੁਰਾਇਆਂ ਦੀਆਂ ਮੋਹਤਵਾਰ ਸ਼ਖ਼ਸੀਅਤਾਂ ਸ਼ਾਮਲ ਹੋਈਆਂ। ਇਸ ਮੌਕੇ ਸਕੂਲ ਸਟਾਫ ਸ਼੍ਰੀ ਮਤੀ ਮਨਦੀਪ ਸ਼ਰਮਾ, ਸ਼੍ਰੀਮਤੀ ਲਖਵਿੰਦਰ ਕੌਰ, ਸ਼੍ਰੀਮਤੀ ਪੰਰਿਕਾ ਰਾਣੀ, ਉਰਮਿਲਾ ਰਾਣੀ ਸੁਨੀਤਾ ਰਾਣੀ ਸਰਬਜੀਤ ਕੌਰ, ਤੀਰਥ ਰਾਣੀ


ਸ੍ਰੀ ਜੀਵਨ ਲਾਲ, ਸ਼੍ਰੀ ਅਸ਼ੋਕ ਕੁਮਾਰ, ਸ਼੍ਰੀ ਬੂਟਾ ਮਸਾਣੀ, ਹਰੀ ਪਾਲ, ਧਰਮਿੰਦਰਜੀਤ, ਰਵੀ ਕੁਮਾਰ, ਦਲਜੀਤ ਕੌਰ ਸੈਂਟਰ ਦੇ ਸਮੂਹ ਅਧਿਆਪਕ, ਆਂਗਨਵਾੜੀ ਸੈਂਟਰ ਤੋਂ ਸੰਤੋਸ਼ ਕੁਮਾਰੀ, ਦਲਜੀਤ ਕੌਰ, ਪੂਨਮ ਰਾਣੀ,ਕੁਸਮ ਰਾਣੀ ਸਮੂਹ ਸਟਾਫ, ਭਾਰੀ ਗਿਣਤੀ ਵਿੱਚ ਬਚਿਆਂ ਦੇ ਮਾਪੇ ਹਾਜਰ ਹੋਏ । ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ. ਜਸਵੀਰ ਸਿੰਘ ਬਲਾਕ ਗੁਰਾਇਆਂ- 2 ਤੇ ਸਕੂਲ ਮੁਖੀ ਮੈਡਮ ਅੰਜੂ ਬਾਲਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਕੂਲ ਦਾ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ।

Related Post

Leave a Reply

Your email address will not be published. Required fields are marked *