Breaking
Thu. May 22nd, 2025

ਸਰਕਾਰੀ ਸਕੂਲਾਂ ਵਿੱਚ 44 ਲੱਖ 47 ਹਜ਼ਾਰ ਦੇ ਕਰਵਾਏ ਗਏ ਵਿਕਾਸ ਦੇ ਕੰਮਾਂ ਦੇ ਕੀਤੇ ਉਦਘਾਟਨ

ਪੰਜਾਬ ਸਰਕਾਰ ਨਵੀਆਂ ਪੁਲਾਂਘਾਂ ਪੁੱਟਣ ਲਈ ਵਚਨ ਬੰਦ :- ਵਿਧਾਇਕ ਨਕੋਦਰ


ਪੰਜਾਬ ਸਰਕਾਰ ਦੁਆਰਾ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਣ ਲਈ ਸ਼ੁਰੂ ਕੀਤੇ ਗਏ ” ਪੰਜਾਬ ਸਿੱਖਿਆ ਕ੍ਰਾਂਤੀ” ਪ੍ਰੋਗਰਾਮ ਦੇ ਤਹਿਤ ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਨੇ ਅੱਜ 44 ਲੱਖ 47 ਹਜ਼ਾਰੇ ਦੇ ਵਿਕਾਸ ਕੰਮਾਂ ਦੇ ਉਦਘਾਟਨ ਕੀਤੇ ਗਏ।ਵਿਧਾਨ ਸਭਾ ਹਲਕਾ ਨਕੋਦਰ ਦੇ ਐਮਐਲਏ ਇੰਦਰਜੀਤ ਕੌਰ ਮਾਨ ਨੇ “ਪੰਜਾਬ ਸਿੱਖਿਆ ਕ੍ਰਾਂਤੀ” ਪ੍ਰੋਗਰਾਮ ਦੇ ਤਹਿਤ ਪ੍ਰਾਇਮਰੀ ਸਕੂਲ ਉੱਗੀ ‘ਚ 3 ਲੱਖ 20 ਹਜ਼ਾਰ ਨਾਲ ਬਾਥਰੂਮ ਅਤੇ ਚਾਰ ਦੀਵਾਰੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੱਗੀ ਵਿਖੇ 14 ਲੱਖ ਰੁਪਏ ਲੈਬੋਟਰੀ ਵਾਸਤੇ ਇਸ ਤੋਂ ਇਲਾਵਾ ਬਾਉਪੁਰ ਪ੍ਰਾਈਮਰੀ ਸਕੂਲ ਵਾਸਤੇ 1. 40 ਹਜਾਰ ਰੁਪਏ ਚਾਰਦੀਵਾਰੀ ਵਾਸਤੇ ਇਸ ਤੋਂ ਇਲਾਵਾ ਪਿੰਡ ਖੀਵਾ ਜੇ ਸੀਨੀਅਰ ਸੈਕੰਡਰੀ ਸਕੂਲ ਵਾਸਤੇ ਇਕ ਲੱਖ 72 ਹਜ਼ਾਰ ਰੁਪਏ ਚਾਰਦੀਵਾਰੀ ਵਾਸਤੇ, ਹਾਈ ਸਕੂਲ ਦੀ ਚਾਰਦੀਵਾਰੀ ਅਤੇ ਲੈਬ ਵਾਸਤੇ 17 ਲੱਖ ਰੁਪਏ। ਪ੍ਰਾਇਮਰੀ ਸਕੂਲ ਖੀਵੇ ਲਈ ਤਿੰਨ ਲੱਖ ਰੁਪਏ ਚਾਰ ਦੀਵਾਰੀ ਵਾਸਤੇ ਦਿੱਤੇ ਗਏ। ਇਸ ਤੋਂ ਇਲਾਵਾ ਪ੍ਰਾਇਮਰੀ ਸਕੂਲ ਚੂਹੜ ਦੀ ਚਾਰਦੀਵਾਰੀ ਵਾਸਤੇ ਤਿੰਨ ਲੱਖ ਰੁਪਏ। ਇਹਨਾਂ ਵਿਕਾਸ ਦੇ ਕੰਮਾਂ ਦੇ ਉਦਘਾਟਨ ਕੀਤੇ ਗਏ ਇਸ ਮੌਕੇ ਤੇ ਮੈਡਮ ਇੰਦਰਜੀਤ ਕੌਰ ਮਾਨ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਕੂਲ ਦੇ ਵਿਦਿਆਰਥੀਆਂ ਨੂੰ ਨਵੀਂ ਤਕਨੀਕ ਅਤੇ ਸਿੱਖਿਆ ਪ੍ਰਦਾਨ ਕਰਨ ਲਈ ਜਰੂਰੀ ਕਦਮ ਚੁੱਕ ਰਹੀ ਹੈ ਤਾਂ ਕਿ ਵਿਦਿਆਰਥੀਆਂ ਨੂੰ ਨਵੀਂ ਤਕਨੀਕ ਦਾ ਸਾਥੀ ਬਣਾਇਆ ਜਾ ਸਕੇ ਉਹਨਾਂ ਨੇ ਕਿਹਾ ਇਹ ਵਿਆਪਕ ਬੁਨਿਆਦੀ ਢਾਂਚਾ ਵਿਕਾਸ ਪ੍ਰੋਗਰਾਮ ਆਧੁਨਿਕ ਸਿੱਖਿਆ ਸਹੂਲਤਾਂ ਨਾਲ ਲੈਸ ਕਰਨ ਦੇ ਉਦੇਸ਼ ਨਾਲ ਸਰਕਾਰੀ ਸਕੂਲਾਂ ਵਿੱਚ ਨਵੀਂ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਡੀਐਸਪੀ ਸੁਖਪਾਲ ਸਿੰਘ ਅਤੇ ਦਿਹਾਤੀ ਐਸ ਐਚ ਓ ਬਰਜਿੰਦਰ ਸਿੰਘ, ਅਤੇ ਸਮੂਹ ਪੰਚਾਇਤ ਪ੍ਰਸ਼ਾਸਨ, ਕਰਨੈਲ ਰਾਮ ਬਾਲੂ ਚੇਅਰਮੈਨ ਮਾਰਕੀਟ ਕਮੇਟੀ ਨਕੋਦਰ, ਸ਼ਾਂਤੀ ਸਰੂਪ ਸਟੇਟ ਸੈਕਟਰੀ ਐਸਸੀ ਐਸਟੀ ਵਿੰਗ, ਬਲਾਕ ਪ੍ਰਧਾਨ ਉੱਗੀ ਸੁਰਿੰਦਰ ਕੁਮਾਰ ਅਤੇ ਸਮੂਹ ਪੰਚਾਇਤ, ਕੁਲਦੀਪ ਸਿੰਘ ਕਾਂਗਣਾ ਸਰਪੰਚ, ਬੂਟਾ ਸਿੰਘ ਢੱਡਾ ਬਲਾਕ ਪ੍ਰਧਾਨ ਬਲਾਕ ਪ੍ਰਧਾਨ ਬਲਦੇਵ ਸਹੋਤਾ, ਹਰਦੀਪ ਸਿੰਘ ਸੋਨੂੰ ਜ਼ਿਲਾ ਕਿਸਾਨ ਪ੍ਰਧਾਨ ਰਜਨੀਸ਼ ਗੌਤਮ ਅਤੇ ਸਮੂਹ ਪੰਚਾਇਤ ਮੈਂਬਰ ਅਰਜਨ ਸਿੰਘ ਡਾਕਟਰ ਕਮਲਦੀਪ ਅਤੇ ਹਰਵੈਲ ਸਿੰਘ ਅਤੇ ਸਮੂਹ ਪੰਚਾਇਤ ਮੈਂਬਰ ਹਾਜ਼ਰ ਸਨ।

Related Post

Leave a Reply

Your email address will not be published. Required fields are marked *