ਹਲਕਾ ਨਕੋਦਰ ਦੇ ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋਂ ਲਿੰਕ ਸੜਕ ਨਕੋਦਰ ਬਾਈਪਾਸ ਤੋਂ ਐਡਜਾਈਨਿੰਗ ਨਹਿਰ ਜੰਡਿਆਲਾ ਜਿਸ ਦੀ ਲੰਬਾਈ 1.15 ਕਿਲੋਮੀਟਰ ਹੈ ਇਸ ਸੜਕ ਨੂੰ ਨਵੀਂ ਬਣਾਉਣ ਅਤੇ 10 ਫੁੱਟ ਅਤੇ 18 ਚੌੜਾ ਕਰਨ ਦੀ ਸ਼ੁਰੂਆਤ ਕੀਤੀ ਗਈ। ਜਿਸ ਦੀ ਲਾਗਤ 78.56 ਲੱਖ ਬਣਦੀ ਹੈ ਇਸ ਮੌਕੇ ਤੇ ਪ੍ਰੈੱਸ ਨੂੰ ਇਹ ਜਾਣਕਾਰੀ ਦਿੰਦੇ ਹੋਏ

ਵਿਧਾਇਕ ਇੰਦਰਜੀਤ ਕੌਰ ਮਾਨ ਨੇ ਦੱਸਿਆ ਕਿ ਇਹ ਸੜਕ ਨਹਿਰ ਦੇ ਨਾਲ ਨਾਲ ਬਣਨ ਜਾ ਰਹੀ ਇਹ ਸੜਕ 10-15 ਸਾਲ ਤੋਂ ਬਿਲਕੁਲ ਟੁੱਟੀ ਪਈ ਸੀ ਜਿਸ ਕਾਰਨ ਥਾਂ-ਥਾਂ ਤੇ ਟੋਏ ਪੈ ਗਏ ਸਨ ਇਹ ਸੜਕ ਹੁਣ 18 ਫੁੱਟ ਚੌੜੀ ਬਣਾਈ ਜਾ ਰਹੀ ਹੈ। ਇਹ ਸੜਕ ਬਣਨ ਦੇ ਨਾਲ ਕਰਤਾਰ ਕਲੱਬ ਚੌਂਕ ਨੂੰ ਟਰੈਫਿਕ ਤੋਂ ਥੋੜੀ ਰਾਹਤ ਮਿਲੇਗੀ। ਇਸ ਮੌਕੇ ਤੇ ਮਾਰਕੀਟ ਕਮੇਟੀ ਦੇ ਨਵੇਂ ਚੇਅਰਮੈਨ ਕਰਨੈਲ ਰਾਮ ਬਾਲੂ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਟੀਮ ਜਿਸ ਵਿੱਚ ਦਰਸ਼ਨ ਟਾਹਲੀ ਸਟੇਟ ਸੈਕਟਰੀ, ਅਸ਼ਵਨੀ ਕੋਹਲੀ ਸਟੇਟ ਸੈਕਟਰੀ ਟਰੇਡਵਿੰਗ, ਸ਼ਾਂਤੀ ਸਰੂਪ ਸਟੇਟ ਸੈਕਟਰੀ ਐਸਸੀ ਐਸਟੀ ਵਿੰਗ, ਨਰਿੰਦਰ ਸ਼ਰਮਾ ਸੀਨੀਅਰ ਆਗੂ, ਮਣੀ ਮਹਿੰਦਰੂ ਯੂਥ ਪ੍ਰਧਾਨ ਨਕੋਦਰ, ਹਿਮਾਂਸ਼ੂ ਜੈਨ ਜ਼ਿਲਾ ਸੈਕਟਰੀ ਟਰੇਡਵਿੰਗ, ਬੋਬੀ ਸ਼ਰਮਾ ਆਪ ਸੀਨੀਅਰ ਆਗੂ, ਸੁਖਵਿੰਦਰ ਗਡਵਾਲ ਆਪ ਸੀਨੀਅਰ ਆਗੂ, ਬੂਟਾ ਸਿੰਘ ਢੱਡਾ ਬਲਾਕ ਪ੍ਰਧਾਨ ਆਤਮਾ ਸਿੰਘ ਸੀਨੀਅਰ ਆਗੂ ਸੰਜੀਵ ਟੱਕਰ ਆਪ ਆਗੂ ਸਰਬਜੀਤ ਸੋਹੀ, ਚੰਦਰਭੂਸ਼ਣ ਤਿਵਾਰੀ, ਅਮਰਜੀਤ ਸਿੰਘ, ਧਰਮ ਪਾਲ ਸਰਪੰਚ ਗਹੀਰ ਇੰਦਰਜੀਤ ਲੱਕੀ ਯੂਥ ਆਗੂ, ਦੇਸ ਰਾਜ ਆਦਿ ਹਾਜ਼ਰ ਸਨ