ਅੰਤ੍ਰਿੰਗ ਕਮੇਟੀ ਵੱਲੋਂ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਾਜੇ ਸਰਬਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਅਤੇ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਦੀਆਂ ਸੇਵਾਵਾਂ ਖਤਮ ਕਰਨ ਦੀ ਨਿੰਦਿਆ ਕਰਦਾ ਹਾਂ।
ਸਿੱਖ ਕੌਮ ਪਹਿਲਾਂ ਹੀ ਇੱਕ ਨਾਜ਼ੁਕ ਦੌਰ ਚੋਂ ਗੁਜ਼ਰ ਰਹੀ ਹੈ ਅਜਿਹੇ ਸਮੇਂ ਵਿੱਚ ਸਿੱਖਾਂ ਦੇ ਹੀ ਹਿਰਦੇ ਵਲੂੰਧਰਨ ਵਾਲੀਆਂ ਅਜਿਹੀਆਂ ਘਟਨਾਵਾਂ ਪੰਥ ਦਾ ਹੋਰ ਨੁਕਸਾਨ ਕਰਨਗੀਆਂ।
ਅਜੋਕੇ ਸਮੇਂ ਦੀ ਲੋੜ ਹੈ ਕਿ ਸਮੂਹ ਪੰਥ ਇਕੱਠਾ ਹੋ ਕੇ ਕੌਮ ਦੀ ਲੜਾਈ ਇੱਕਜੁੱਟ ਹੋ ਕੇ ਲੜੇ ਤਾਂ ਜੋ ਪੰਥ ਦੋਖੀ ਤਾਕਤਾਂ ਸਿੱਖ ਕੌਮ ਦੀਆਂ ਸਰਬ-ਉੱਚ ਸੰਸਥਾਵਾਂ ਨੂੰ ਢਾਹ ਨਾ ਲਾ ਸਕਣ।
ਅਮਰਜੀਤ ਸਿੰਘ ਸੰਧੂ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਗੁਰਾਇਆ, ਸਾਬਕਾ ਕੌਮੀ ਜਥੇਬੰਦਕ ਸਕੱਤਰ ਸ਼੍ਰੋਮਣੀ ਅਕਾਲੀ ਦਲ।
ਸਿਧਾਂਤ ਤੇ’ ਹਮਲਾ, ਇਮਾਰਤ ਤੇ’ ਕੀਤੇ ਹਮਲੇ ਤੋਂ ਵਧੇਰੇ ਗੰਭੀਰ ਹੁੰਦਾ ਹੈ-ਸੰਧੂ
