ਮਹਾਂ ਕੁੰਭ ਜਾਣ ਵਾਲੇ ਯਾਤਰੀਆਂ ਨਾਲ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਮਚੀ ਭੱਗਦੜ, 18 ਜਣਿਆਂ ਨਾਲ ਵਾਪਰਿਆ ਭਾਣਾ।
ਰੇਲਵੇ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਮੱਚੀ ਭਾਜੜ ਦੀ ਘਟਨਾ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ। ਰੇਲਵੇ ਨੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਹਦੇ ਨਾਲ ਹੀ ਗੰਭੀਰ ਜ਼ਖਮੀਆਂ ਨੂੰ ਢਾਈ ਲੱਖ ਰੁਪਏ ਅਤੇ ਮਾਮੂਲੀ ਹੋਏ ਜ਼ਖਮੀਆਂ ਨੂੰ ਇੱਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਨਵੀ ਦਿੱਲੀ ਦੇ ਰੇਲਵੇ ਸਟੇਸ਼ਨ ਤੇ ਭਾਜੜ ਵਿੱਚ ਹੁਣ ਤੱਕ 18 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ।