ਜ਼ਿਲ੍ਹੇ ਅੰਦਰ ਨਸ਼ੇ ਦੀ ਭਰਮਾਰ ਤੇ ਲੁੱਟਾਂ ਖੋਹਾਂ ਤੇ ਢਿੱਲੀ ਕਾਰਗੁਜ਼ਾਰੀ ਵਿਰੁੱਧ ਕੀਤਾ ਰੋਸ ਜ਼ਾਹਰ।
ਜਲੰਧਰ :- ਦਿਹਾਤੀ ਮਜ਼ਦੂਰ ਸਭਾ ਜਿਲ੍ਹਾ ਜਲੰਧਰ ਦਾ ਵਫਦ ਨਸ਼ੇ ਦੀ ਵੱਧ ਰਹੀ ਭਰਮਾਰ ‘ਤੇ ਹੋ ਰਹੇ ਲੁੱਟਾਂ ਖੋਹਾਂ ਵਿੱਚ ਵਾਧੇ ਵਿਰੁੱਧ ਤੇ ਵੱਖ ਵੱਖ ਮਾਮਲਿਆਂ ਵਿੱਚ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਵਿਰੁੱਧ ਵੱਖ ਵੱਖ ਪੁਲਿਸ ਅਧਿਕਾਰੀਆਂ ਨੂੰ ਦਿਹਾਤੀ ਮਜ਼ਦੂਰ ਸਭਾ ਜਿਲ੍ਹਾ ਆਗੂਆਂ ਨਿਰਮਲ ਮਲਸੀਹਾਂ, ਪਰਮਜੀਤ ਰੰਧਾਵਾ, ਬਲਦੇਵ ਨੂਰਪੁਰੀ, ਜਰਨੈਲ ਫਿਲੌਰ ਆਦਿ ਦੀ ਅਗਵਾਈ ਵਿੱਚ ਮਿਲਿਆ ਤੇ ਇੱਕ ਮੰਗ ਪੱਤਰ ਮੁਖਤਿਆਰ ਰਾਏ ਐੱਸ ਪੀ ਹੈਡ ਕੁਆਇਟਰ ਦਿਹਾਤੀ ਜਲੰਧਰ, ਚੰਦ ਸਿੰਘ ਏ ਡੀ ਸੀ ਪੀ (ਡੀ) ਜਲੰਧਰ, ਸੁਖਵਿੰਦਰ ਸਿੰਘ ਏ ਡੀ ਸੀ ਪੀ ਹੈੱਡ ਕੁਆਇਟਰ ਜਲੰਧਰ ਨੂੰ ਦਿੱਤਾ ਗਿਆ। ਇਸ ਮੌਕੇ ਖਾਸ ਤੌਰ ਤੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੂਬਾਈ ਪ੍ਰਧਾਨ ਦਰਸ਼ਨ ਨਾਹਰ ਨੇ ਕਿਹਾ ਕਿ ਜਿਲ੍ਹੇ ਵਿੱਚ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਲੁੱਟਾਂ ਖੋਹਾਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਲੁਟੇਰੇ ਸ਼ਰੇਆਮ ਦਿਨ ਦਿਹਾੜੇ ਬੇਖ਼ੌਫ ਹੋ ਕੇ ਲੁੱਟਾਂ ਖੋਹਾਂ ਨੂੰ ਅੰਜ਼ਾਮ ਦੇ ਰਹੇ ਹਨ। ਓਹਨਾ ਰੋਸ ਜਾਹਰ ਕਰਦਿਆਂ ਕਿਹਾ ਕਿ ਬਹੁਤ ਸਾਰੇ ਮਸਲੇ ਵੱਖ ਵੱਖ ਥਾਣਾ ਮੁੱਖੀਆਂ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ। ਇਸ ਮੌਕੇ ਮਸਲਿਆਂ ਬਾਰੇ ਗੱਲ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਪ੍ਰੈਸ ਸਕੱਤਰ ਬਲਦੇਵ ਸਿੰਘ ਨੂਰਪੁਰੀ ਨੇ ਕਿਹਾ ਕਿ ਬੀਤੇ ਦਿਨੀਂ ਇਕ ਜਨਵਰੀ ਨੂੰ ਪਿੰਡ ਢੰਡੋਵਾਲ ਦੇ ਗੁਰਪ੍ਰੀਤ ਸਿੰਘ ਪੁੱਤਰ ਸੁੱਚਾ ਸਿੰਘ ਤੋਂ ਦਿਨ ਦਿਹਾੜੇ ਨਕਦੀ ਅਤੇ ਗਹਿਣੇ ਲੁੱਟੇ ਗਏ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ , ਇਸ ਤਰ੍ਹਾਂ ਹੀ ਪਿੰਡ ਕੋਟਲੀ ਗਾਜਰਾਂ ਦੇ ਪਿਆਰਾ ਸਿੰਘ ਦੇ ਪੋਤਰੇ ਰਜਤ ਪੁੱਤਰ ਜਿੰਦਰ ਸਿੰਘ ਤੋ ਤਿੰਨ ਮੋਟਰ ਸਾਇਕਲ ਸਵਾਰ ਲੁਟੇਰੇ ਦਾਤਰ ਦੀ ਨੋਕ ਤੇ ਲੁੱਟ ਖੋਹ ਕਰਕੇ ਲੈ ਗਏ। ਏਸੇ ਤਰ੍ਹਾਂ ਤਰਲੋਕ ਸਿੰਘ ਸਰਪੰਚ ਗੋਬਿੰਦ ਨਗਰ ਦੇ ਪਿਤਾ ਰਣਜੀਤ ਸਿੰਘ ਜਿਹੜਾ ਆਟੋ ਰਿਕਸ਼ਾ ਰਾਹੀਂ ਆ ਰਿਹਾ ਸੀ ਨੂੰ ਹੋਰ ਬਾਕੀ ਸਵਾਰੀਆਂ ਸਮੇਤ ਲੁੱਟਿਆ ਗਿਆ ਨਕਦੀ ਅਤੇ ਮੋਬਾਈਲ ਖੋਹ ਕੇ ਲੁਟੇਰੇ ਸ਼ਰੇਆਮ ਮੋਟਰ ਸਾਇਕਲ ਤੇ ਫਰਾਰ ਹੋ ਗਏ, ਓਹਨਾ ਹੋਰ ਦੱਸਿਆ ਕਿ ਮਲਸੀਹਾਂ ਦੇ ਲਕਸੀਆਂ ਪਿੰਡ ਦੇ ਵਸਨੀਕ ਮਜ਼ਦੂਰ ਮਹਿੰਦਰ ਸਿੰਘ ਨੂੰ ਬਜ਼ਾਰ ਵਿਚੋਂ ਕਰਿਆਨੇ ਦਾ ਸਾਮਾਨ ਲੈਕੇ ਆ ਰਹੇ ਨੂੰ ਦਿਨ ਦਿਹਾੜੇ ਲੁੱਟ ਲਿਆ ਗਿਆ। ਏਸੇ ਤਰ੍ਹਾਂ ਥਾਣਾ ਬਿਲਗਾ ਵਿਖੇ ਦਰਜ਼ FIR ਨੰਬਰ 003 ਮਿਤੀ 05/01/2025 ਅਵਤਾਰ ਕੌਰ ਪਤਨੀ ਮੁਲਖ ਰਾਜ ਵਾਸੀ ਬੇਗਮਪੁਰ ਵਲੋਂ ਦਿੱਤੀ ਦਰਖਾਸਤ ਤੇ ਕੋਈ ਕਾਰਵਾਈ ਨਹੀਂ ਹੋ ਰਹੀ।
ਏਸੇ ਤਰ੍ਹਾਂ ਮੁਕੱਦਮਾ ਨੰਬਰ 240 ਮਿਤੀ 7 ਦਸੰਬਰ 2024 ਨੂੰ ਪਿੰਡ ਜਮਸ਼ੇਰ ਖਾਸ ਥਾਣਾ ਸਦਰ ਜਲੰਧਰ ਵਿਖੇ ਵੰਸ਼ ਪੁੱਤਰ ਕੇਵਲ ਵਾਸੀ ਮੁਹੱਲਾ ਟਿੱਬੇ ਵਾਲਾ ਤੇ ਹਮਲਾ ਹੋਇਆ ਪਰ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ, ਇਸ ਤਰ੍ਹਾਂ 19 ਦਸੰਬਰ 2024 ਨੂੰ ਪਿੰਡ ਧੀਣਾ ਵਿਖੇ ਰਵੀ ਕੁਮਾਰ ਪੁੱਤਰ ਜੇਮਜ਼ ਮਸੀਹ ਤੇ ਕਈ ਲੋਕਾਂ ਵਲੋਂ ਹਮਲਾ ਕੀਤਾ ਗਿਆ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਏਸੇ ਤਰ੍ਹਾਂ ਦਰਖਾਸਤ ਨੰਬਰ 4566 ਮਿਤੀ 22 ਅਕਤੂਬਰ 2024 ਨੂੰ ਪਰਮਜੀਤ ਪੁੱਤਰ ਬਿੱਕਰ ਵਾਸੀ ਜਮਸ਼ੇਰ ਖਾਸ ਨਾਲ ਧੋਖਾ ਧੱੜੀ ਕਰਨ ਵਾਲੇ ਰਾਜੂ ਅਤੇ ਓਸ ਦੇ ਪਿਤਾ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਆਗੂਆਂ ਨੇ ਕਿਹਾ ਕਿ ਅਗਰ ਹੁਣ ਕਾਰਵਾਈ ਵਿੱਚ ਢਿੱਲ ਰਹੀ ਤਾਂ ਸੰਘਰਸ਼ ਕੀਤਾ ਜਾਵੇਗਾ।
ਇਸ ਮੌਕੇ ਮਾਸਟਰ ਹੰਸ ਰਾਜ ਫਿਲੌਰ, ਭਜਨ ਜਮਸ਼ੇਰ, ਨੱਛਤਰ ਮਾਹੂੰਵਾਲ, ਸਰਬਜੀਤ ਢੇਰੀਆਂ, ਸਰਵਣ ਬਿੱਲਾ, ਹਨੀ ਫਿਲੌਰ, ਡਾਕਟਰ ਸੰਦੀਪ ਫਿਲੌਰ,ਗੁਰਬਚਨ ਰਾਮ ਫਿਲੌਰ ਆਦਿ ਹਾਜ਼ਰ ਸਨ ।