ਹਲਕਾ ਨਕੋਦਰ ਤੋਂ ਕਾਂਗਰਸ ਦੇ ਇੰਚਾਰਜ ਡਾਕਟਰ ਨਵਜੋਤ ਸਿੰਘ ਦਹੀਆ ਨੇ 2027 ਨੂੰ ਲੈ ਕੇ ਹਲਕੇ ਦੇ ਅੰਦਰ ਸਰਗਰਮੀਆਂ ਵਧਾ ਦਿੱਤੀਆਂ ਨੇ ਨਕੋਤਰ ਅਤੇ ਨੂਰਮਹਿਲ ਨੂੰ ਉਹਨਾਂ ਵੱਲੋਂ ਜਥੇਬੰਦਕ ਤੌਰ ਤੇ ਮਜਬੂਤ ਕਰਨ ਲਈ ਦੋ ਮਹਿਲਾ ਪ੍ਰਧਾਨ ਨਿਯੁਕਤ ਕੀਤੇ ਹਨ ਜਦੋਕਿ ਇੱਕ ਨੂਰਮਹਿਲ ਤੋਂ ਪ੍ਰਧਾਨ ਬਦਲਿਆ ਹੈ। ਜੇ ਬਿਲਗੇ ਦੀ ਗੱਲ ਕੀਤੀ ਜਾਵੇ ਤਾਂ ਬਿਲਗੇ ਦੇ ਵਿੱਚ ਇੱਕ ਯੂਥ ਕਾਂਗਰਸ ਦੇ ਆਗੂ ਵੱਲੋਂ ਪੱਤਰਕਾਰ ਵਿਕਾਊ ਸ਼ਬਦ ਦੀ ਪੋਸਟ ਪਾਈ ਹੈ ਇਸ ਤੇ ਵੀ ਚਰਚਾ ਕਰਾਂਗੇ ਇਸ ਦਾ ਨੁਕਸਾਨ ਬਿਲਗੇ ਦੇ ਵਿੱਚ ਡਾਕਟਰ ਦਾਹੀਆ ਨੂੰ ਹੋ ਸਕਦਾ ਹੈ।
ਹਲਕਾ ਨਕੋਦਰ ਤੋ ਕਾਂਗਰਸ ਦੇ ਇੰਚਾਰਜ ਡਾਕਟਰ ਨਵਜੋਤ ਸਿੰਘ ਦਾਹੀਆ ਵੱਲੋਂ 26 ਜਨਵਰੀ ਨੂੰ ਕਾਂਗਰਸ ਦੇ ਇੱਥੇ ਨਵੇਂ ਬਣੇ ਦਫਤਰ ਤੇ ਕੌਮੀ ਝੰਡਾ ਲਹਿਰਾਉਣ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉਹਨਾਂ ਦੇ ਨਾਲ ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਪਹੁੰਚੇ ਹੋਏ ਸਨ।
ਡਾਕਟਰ ਨਵਜੋਤ ਸਿੰਘ ਦਾਹੀਆ ਨੇ ਹਲਕੇ ਅੰਦਰ ਨਕੋਦਰ ਅਤੇ ਨੂਰਮਹਿਲ ਇਹਨਾਂ ਦੋ ਸ਼ਹਿਰਾਂ ਵਿੱਚ ਆਪਣੇ ਆਧਾਰ ਨੂੰ ਮਜਬੂਤ ਕਰਨ ਲਈ ਨਵੀਆਂ ਨਿਯੁਕਤੀਆਂ ਕੀਤੀਆਂ। ਨਕੋਦਰ ਵਿੱਚ ਮਹਿਲਾ ਵਿੰਗ ਨੂੰ ਮਜਬੂਤ ਕਰਨ ਲਈ ਮੈਡਮ ਹਰਜਿੰਦਰ ਕੌਰ ਮੰਨੂ ਨੂੰ ਪ੍ਰਧਾਨ ਬਣਾਇਆ ਗਿਆ ਨਕੋਦਰ ਦੀ ਬਲਾਕ ਪ੍ਰਧਾਨ ਸੰਦੀਪ ਕੌਰ ਨੂੰ ਬਣਾਇਆ ਗਿਆ। ਇਸੇ ਤਰ੍ਹਾਂ ਨੂਰਮਹਿਲ ਦੀ ਜੇ ਗੱਲ ਕਰ ਲਈ ਜਾਵੇ ਤਾਂ ਨੂਰਮਹਿਲ ਵਿੱਚ ਮਹਿਲਾ ਵਿੰਗ ਦੀ ਸ਼ਹਿਰ ਦੇ ਵਿੱਚ ਸੁਮਨ ਲਤਾ ਪਾਠਕ ਨੂੰ ਪ੍ਰਧਾਨ ਬਣਾਇਆ ਗਿਆ ਜਦੋਂ ਕਿ ਇੱਥੇ ਰਕੇਸ਼ ਕਲੇਰ ਜੋ ਪਹਿਲਾ ਸ਼ਹਿਰੀ ਪ੍ਰਧਾਨ ਸੀ ਉਹਨਾਂ ਦੀ ਜਗ੍ਹਾ ਸੰਦੀਪ ਕੁਮਾਰ ਅਰੋੜਾ ਜਿਨਾਂ ਨੂੰ ਪਿਆਰ ਨਾਲ ਬਾਬਾ ਕੋਕ ਵੀ ਕਿਹਾ ਜਾਂਦਾ ਉਹਨਾਂ ਨੂੰ ਪ੍ਰਧਾਨ ਲਗਾਇਆ ਗਿਆ ਹੈ। ਨੂਰਮਹਿਲ ਦੇ ਵਿੱਚ ਇਹਨਾਂ ਨਿਯੁਕਤੀਆਂ ਨੂੰ ਦੇਖਦਿਆਂ ਇਹੀ ਕਿਹਾ ਜਾ ਸਕਦਾ ਕਿ ਕਿਸੇ ਸਮੇਂ ਨੂਰਮਹਿਲ ਕਾਂਗਰਸ ਦਾ ਗੜ ਰਿਹਾ ਨੂਰਮਹਿਲ ਜਿੱਥੇ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੀ 10 ਸਾਲ ਪੰਜਾਬ ਦੇ ਅੰਦਰ ਸਰਕਾਰ ਰਹਿਣ ਕਰਕੇ ਪਹਿਲਾ ਗੁਰਦੀਪ ਸਿੰਘ ਭੁੱਲਰ ਨੇ ਉਸ ਤੋਂ ਬਾਅਦ ਗੁਰਪ੍ਰਤਾਪ ਸਿੰਘ ਵਡਾਲਾ ਨੇ ਨੂਰਮਹਿਲ ਦੇ ਵਿੱਚ ਹਿੰਦੂ ਪਰਿਵਾਰਾਂ ਦੇ ਵਿੱਚ ਆਪਣੀ ਚੰਗੀ ਪੈਂਠ ਬਣਾਉਣ ਕਰਕੇ ਇਥੋਂ ਕਾਂਗਰਸ ਦਾ ਗੜ ਤੋੜਨ ਵਿੱਚ ਵਿੱਚ ਕਾਮਯਾਬ ਰਹੇ।
ਇਸ ਖੁਸੀ ਹੋਈ ਤਾਕਤ ਨੂੰ ਮੁੜ ਹਾਸਲ ਕਰਨ ਲਈ ਡਾਕਟਰ ਨਵਜੋਤ ਸਿੰਘ ਦਾਹੀਆ ਨੇ ਇਹ ਨਵੀਆਂ ਨਿਯੁਕਤੀਆਂ ਕੀਤੀਆਂ। ਕਿੰਨੀ ਕੁ ਮਜਬੂਤੀ ਮਿਲਦੀ ਹੈ ਇਹ ਆਉਣ ਵਾਲਾ ਸਮਾਂ ਦੱਸੂਗਾ।
ਆਓ ਹੁਣ ਬਿਲਗੇ ਬਾਰੇ ਗੱਲ ਕਰ ਲੈਦੇ ਆ ਨਗਰ ਪੰਚਾਇਤ ਬਿਲਗਾ ਤੇ ਪਿਛਲੇ ਸਮੇਂ ਚ ਕਾਂਗਰਸ ਦਾ ਕਬਜ਼ਾ ਸੀ ਪਰ ਇਸ ਵਾਰ ਹੋਈਆਂ ਚੋਣਾਂ ਦੇ ਵਿੱਚ ਸਿਰਫ ਤਿੰਨ ਐਮਸੀ ਤੱਕ ਸਿਮਟ ਗਈ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਇੱਥੇ ਨਗਰ ਪੰਚਾਇਤ ਬਣ ਚੁੱਕੀ ਹੈ। ਯੂਥ ਕਾਂਗਰਸ ਵਿੰਗ ਦੀ ਗੱਲ ਕਰ ਲੈਦੇ ਆਂ ਇੱਥੇ ਇੱਕ ਯੂਥ ਵਿੰਗ ਦਾ ਆਗੂ ਜੋ ਬਿਲਗਾ ਲੋਕ ਅਵਾਜ ਨਾਂ ਫੇਸਬੁੱਕਪੇਜ ਤੇ ਇੱਕ ਪੋਸਟ ਪਾਉਂਦਾ ਜਿਸ ਪੋਸਟ ਤੇ ਉੱਤੇ ਇੱਕ ਸ਼ਬਦ ਹੈ ਪੱਤਰਕਾਰ ਵਿਕਾਊ ਅਗਰ ਨਾ ਲਿਖ ਕੇ ਇਹ ਪੋਸਟ ਪਾਈ ਜਾਂਦੀ ਤਾਂ ਜਿਆਦਾ ਚੰਗਾ ਹੁੰਦਾ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਕਿਸ ਪੱਤਰਕਾਰ ਦੀ ਇਹ ਗੱਲ ਕੀਤੀ ਜਾ ਰਹੀ ਹੈ। ਜਦੋਂ ਕਿ ਇੱਕ ਪੱਤਰਕਾਰ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਹੈ ਕਿ ਮੈਂ ਵੀ ਕਹਿ ਸਕਦਾ ਕਿ ਬਿਲਗਾ ਦੇ ਵਿੱਚ ਕਾਂਗਰਸ ਦੀ ਪਿਛਲੇ ਸਮੇਂ ਚ ਅਜਿਹੀ ਸਥਿਤੀ ਰਹੀ ਹੈ ਕਿ ਸਾਡੇ ਕੋਲੋਂ ਕਵਰੇਜ ਕਰਾਉਣ ਦੇ ਬਾਵਜੂਦ ਵੀ ਸਾਨੂੰ ਅਖਬਾਰੀ ਸਪਲੀਮੈਂਟਾਂ ਦੇਣ ਵਿੱਚ ਨਾ ਪੱਖੀ ਸਹਿਯੋਗ ਰਿਹਾ।
ਅਜੇ ਵੀ ਇੱਕ ਕਾਂਗਰਸੀ ਕੋਲੋਂ 5000 ਸਪਲੀਮੈਟ ਦੀ ਬਕਾਇਆ ਰਾਸ਼ੀ ਰਹਿੰਦੀ ਹੈ ਅਗਰ ਇਹ ਮੈਨੂੰ 5000 ਰੁਪਿਆ ਮਿਲ ਜਾਵੇ ਤਾਂ ਮੈਂ ਕਾਂਗਰਸੀਆਂ ਦਾ ਧੰਨਵਾਦ ਕਹਾਂਗਾ ਪਿਛਲੇ ਸਮੇਂ ਦੇ ਵਿੱਚ ਕਾਂਗਰਸ ਦੇ ਆਗੂ ਜਿਹੜੇ ਸਾਡੇ ਕੋਲੋਂ ਸਲਾਹ ਮਸ਼ਵਰਾ ਅਤੇ ਅਖਬਾਰਾਂ ਵਿੱਚ ਖਬਰਾਂ ਦੀ ਮਦਦ ਲੈਂਦੇ ਰਹੇ ਆ ਉਹ ਸਪਲੀਮੈਂਟ ਮੰਗਣ ਤੇ ਕਈ ਕਈ ਫੋਨ ਕਰਨ ਤੋਂ ਬਾਅਦ ਵੀ ਨਹੀਂ ਦੇ ਸਕੇ ਇਹ ਕਾਂਗਰਸ ਦੀ ਇੱਥੇ ਮੈਂ ਕਹਿ ਸਕਦਾ ਆ ਛਵੀ ਹੈ ਇਹ ਜੋ ਸ਼ਬਦ ਲਿਖਿਆ ਗਿਆ ਇਹਦਾ ਨੁਕਸਾਨ ਡਾਕਟਰ ਨਵਜੋਤ ਦਾਹੀਆ ਨੂੰ ਵੀ ਹੋ ਸਕਦਾ। ਬੇਸ਼ੱਕ ਉਹ ਸਾਡਾ ਬਹੁਤ ਸਤਿਕਾਰ ਕਰਦੇ ਹਨ ਇਹੋ ਜਿਹੇ ਕਾਂਗਰਸੀਆਂ ਨੂੰ ਉਹੀ ਸਮਝਾ ਸਕਦੇ ਹਨ ਕਿ ਭਾਈ ਮੇਰਾ ਨੁਕਸਾਨ ਨਾ ਕਰੋ ਉਡੀਕ ਕਰਾਂਗੇ। ਉਹ ਇਸ ਆਪਣੇ ਯੂਥ ਵਿੰਗ ਆਗੂ ਨੂੰ ਨੱਥ ਪਾਉਣ। 22 ਸਾਲ ਬਾਅਦ ਬਿਲਗੇ ਵਿੱਚ ਮਿਲੀ ਕਾਮਯਾਬੀ ਕਾਂਗਰਸ ਦੀ ਕਮਾਈ ਮਤ ਸਮਝਣ ਉਹ ਤਾਂ ਚੌਧਰੀ ਨੂੰ ਹਰਾਉਣ ਲਈ ਮੋਢਾ ਵਰਤਿਆ ਸੀ। ਹੁਣ ਭੁਲੇਖਾ ਨਿਕਲ ਗਿਆ ਗਠਜੋੜ ਬਣਾ ਕੇ। ਅਜ ਲਈ ਇਨਾ ਹੀ ਤੁਸੀ ਦੇਖਦੇ ਰਹੋ।