ਢਾਬੀ ਗੁਜਰਾਂ ਖਨੌਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ 111 ਕਿਸਾਨਾਂ ਦੇ ਜਥੇ ਨੂੰ ਅੱਜ ਵੀਰਵਾਰ ਦੂਸਰਾ ਦਿਨ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ 52ਵਾਂ ਦਿਨ ਜਾਰੀ ਹੈ ਉਹਨਾਂ ਦੀ ਸਿਹਤ ਲਗਾਤਾਰ ਚਿੰਤਾਜਨਕ ਬਣੀ ਹੋਈ ਹੈ ਇਸ ਦੌਰਾਨ ਮਰਨ ਵਰਤ ਤੇ ਬੈਠੇ 111 ਕਿਸਾਨਾਂ ਵਿੱਚੋਂ ਪ੍ਰਿਤਪਾਲ ਸਿੰਘ ਨੂੰ ਅੱਜ ਮਿਰਗੀ ਦਾ ਦੌਰਾ ਪੈਣ ਕਰਕੇ ਬਾਰਡਰ ਤੇ ਹਫੜਾ ਦੱਬੀ ਮੱਚ ਗਈ। ਕਿਸਾਨਾਂ ਦੀ ਦੇਖਭਾਲ ਕਰਦੀ ਡਾਕਟਰ ਸਵੈਮਾਨ ਸਿੰਘ ਦੀ ਟੀਮ ਨੂੰ ਹੱਥਾਂ ਪੈਰਾਂ ਦੀਆਂ ਉਸ ਵੇਲੇ ਪੈ ਗਈਆਂ ਜਦੋਂ ਪ੍ਰਿਤਪਾਲ ਸਿੰਘ ਨੂੰ ਇਹ ਮਿਰਗੀ ਦਾ ਦੌਰਾ ਪੈ ਗਿਆ ਡਾਕਟਰਾਂ ਵੱਲੋਂ ਕਿਸਾਨ ਦੇ ਹੱਥਾਂ ਪੈਰਾਂ ਦੀ ਮਾਲਿਸ਼ ਕਰਦਿਆਂ ਬਾਰ ਬਾਰ ਛਾਤੀ ਨੂੰ ਦਬਾਉਣ ਤੋਂ ਬਾਅਦ ਪ੍ਰਿਤਪਾਲ ਦੀ ਹਾਲਤ ਨਾਰਮਲ ਹੋਈ ਇਸ ਦੌਰਾਨ ਰਜਿੰਦਰਾ ਮੈਡੀਕਲ ਕਾਲਜ ਦੀ ਟੀਮ ਵੱਲੋਂ ਬਾਰਡਰ ਤੇ ਪਹੁੰਚ ਕੇ ਮਰਨ ਵਰਤ ਤੇ ਬੈਠੇ ਕਿਸਾਨ ਪ੍ਰਿਤਪਾਲ ਸਿੰਘ ਦੀ ਡਾਕਟਰੀ ਜਾਂਚ ਕੀਤੀ ਗਈ ਡਾਕਟਰ ਸਵੈਮਾਨ ਦੀ ਟੀਮ ਵੱਲੋਂ ਡਾਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਜਿਨਾਂ ਬਜ਼ੁਰਗਾਂ ਜਾਂ ਨੌਜਵਾਨਾਂ ਦੀ ਕੋਈ ਦਵਾਈ ਚੱਲ ਰਹੀ ਹੁੰਦੀ ਹੈ ਉਸ ਨੂੰ ਇਕਦਮ ਛੱਡ ਦੇਣ ਕਾਰਨ ਕਈ ਵਾਰ ਸਥਿਤੀ ਗੰਭੀਰ ਹੋ ਜਾਂਦੀ ਹੈ।