ਅੱਜ ਨਗਰ ਪੰਚਾਇਤ ਬਿਲਗਾ ਦੇ, ਪ੍ਰਧਾਨ’ ਸੀਨੀਅਰ ਵਾਈਸ ਪ੍ਰਧਾਨ, ਵਾਈਸ ਪ੍ਰਧਾਨ ਦੀ ਚੋਣ ਹੋਈ ਇਸ ਮੌਕੇ ਤੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜਦੋਂ ਕਿ ਪ੍ਰਸ਼ਾਸਨ ਦੀ ਤਰਫੋ ਲਾਲ ਵਿਸ਼ਵਾਸ ਬੈਂਸ ਐਸਡੀਐਮ ਸਾਹਿਬ ਨਕੋਦਰ, ਈਓ ਬਲਜੀਤ ਸਿੰਘ ਬਿਲਗਾ, ਕੁਲਵਿੰਦਰ ਸਿੰਘ ਨਾਈਬ ਤਹਿਸੀਲਦਾਰ, ਸੁਖਪਾਲ ਸਿੰਘ ਡੀਐਸਪੀ ਨਕੋਦਰ, ਅਤੇ ਐਸ ਐਚ ਓ ਰਕੇਸ਼ ਕੁਮਾਰ ਬਿਲਗਾ ਤੋਂ ਹਾਜ਼ਰ ਸਨ। ਚੋਣ ਪ੍ਰਕਿਰਿਆ ਦੌਰਾਨ ਇਸ ਮੌਕੇ ਤੇ ਪ੍ਰਧਾਨ ਦਾ ਨਾਂ ਗੁਰਨਾਮ ਸਿੰਘ ਜੱਖੂ ਲਖਵੀਰ ਸਿੰਘ ਵੱਲੋਂ ਪਰਪੋਜ਼ ਕੀਤਾ ਗਿਆ, ਸੀਨੀਅਰ ਵਾਈਸ ਪ੍ਰਧਾਨ ਦਾ ਨਾਮ ਸੰਦੀਪ ਸਿੰਘ ਦਾ ਗੁਰਨਾਮ ਸਿੰਘ ਜੱਖੂ ਵੱਲੋਂ ਪ੍ਰਪੋਜ਼ ਕੀਤਾ ਗਿਆ, ਮੀਤ ਪ੍ਰਧਾਨ ਪਰਵਿੰਦਰ ਸਿੰਘ ਦਾ ਨਾਮ ਸੰਦੀਪ ਸਿੰਘ ਵੱਲੋਂ ਪ੍ਰਪੋਜ਼ ਕੀਤਾ ਗਿਆ। 13 ਚੋਂ 10 ਵੋਟਾਂ ਦੇ ਨਾਲ ਜਦੋ ਕਿ ਵਿਰੋਧੀ ਸਾਂਝਾ ਮੋਰਚਾ ਜਿਸ ਵਿੱਚ ਅਕਾਲੀ ਕਾਂਗਰਸ ਬੀਐਸਪੀ, ਸੀ ਪੀ ਆਈ ਐਮ ਦੇ ਸਾਂਝੇ ਮੋਰਚੇ ਨੂੰ ਹਰਾ ਕੇ ਇਹ ਤਿੰਨੋ ਅਹੁਦੇਦਾਰ ਆਮ ਆਦਮੀ ਪਾਰਟੀ ਦੇ ਚੁਣੇ ਗਏ ਹਨ।

ਇਸ ਮੌਕੇ ਤੇ ਮੈਡਮ ਇੰਦਰਜੀਤ ਕੌਰ ਮਾਨ ਨੇ ਅਤੇ ਚੁਣੇ ਗਏ ਤਿੰਨੇ ਅਹੁਦੇਦਾਰਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹਨਾਂ ਦਾ ਮੁੱਢਲਾ ਕੰਮ ਇਹ ਹੋਵੇਗਾ ਨਗਰ ਬਿਲਗਾ ਨੂੰ ਵਿਕਾਸ ਦੇ ਨਾਲ ਅਗਲੀ ਕਤਾਰ ਵਿੱਚ ਲੈ ਕੇ ਜਾਣਾ। ਨਗਰ ਪੰਚਾਇਤ ਨੂੰ ਕਰਪਸ਼ਨ ਮੁਕਤ ਪੰਚਾਇਤ ਬਣਾਉਣਾ ਹੋਵੇਗਾ। ਨਗਰ ਬਿਲਗਾ ਦੇ ਨਿਵਾਸੀਆਂ ਨਾਲ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਵਾਅਦੇ ਕੀਤੇ ਹਨ ਉਹ ਇੱਕ-ਇੱਕ ਵਾਅਦਾ ਪੂਰਾ ਕੀਤਾ ਜਾਵੇਗਾ ਨਗਰ ਬਿਲਗੇ ਨੂੰ ਸੁੰਦਰ ਬਣਾਇਆ ਜਾਵੇਗਾ ਜੋ ਕੰਮ ਨਗਰ ਵਿੱਚ ਪਹਿਲ ਦੇ ਤੌਰ ਤੇ ਹੋਣ ਵਾਲੇ ਹੋਣਗੇ ਉਹਨਾਂ ਨੂੰ ਪਹਿਲੇ ਕੀਤਾ ਜਾਵੇਗਾ। ਇਸ ਤੋਂ ਇਲਾਵਾ ਟੈਕਸਾਂ ਦੇ ਰੂਪ ਵਿੱਚ ਹੋਈ ਆਮਦਨ ਦੇ ਨਾਲ ਨਗਰ ਪੰਚਾਇਤ ਬਿਲਗੇ ਦੀ ਆਮਦਨ ਵਿੱਚ ਵਾਧਾ ਕੀਤਾ ਜਾਵੇਗਾ।