ਨਗਰ ਪੰਚਾਇਤ ਬਿਲਗਾ ਨੂੰ ਮਿਲਿਆ ਨਵਾਂ ਪ੍ਰਧਾਨ ਗੁਰਨਾਮ ਸਿੰਘ ਜੱਖੂ। ਆਮ ਆਦਮੀ ਪਾਰਟੀ ਹੋਈ ਨਗਰ ਪੰਚਾਇਤ ਬਿਲਗਾ ਤੇ ਕਾਬਜ਼। ਅੱਜ ਹੋਈ ਇਸ ਚੋਣ ਵਿੱਚ ਗੁਰਨਾਮ ਸਿੰਘ ਜੱਖੂ ਨੂੰ 10 ਵੋਟ ਮਿਲੇ। ਉਹਨਾਂ ਤੋਂ ਇਲਾਵਾ ਸੀਨੀਅਰ ਵਾਈਸ ਪ੍ਰਧਾਨ ਸੰਦੀਪ ਸਿੰਘ ਅਤੇ ਵਾਈਸ ਪ੍ਰਧਾਨ ਪਰਵਿੰਦਰ ਸਿੰਘ ਨੂੰ ਵੀ 10-10 ਵੋਟ ਮਿਲੇ। ਪਏ ਵੋਟਾਂ ਦੇ ਵੇਰਵੇ ‘ਚ ਆਮ ਆਦਮੀ ਪਾਰਟੀ ਦੇ 8 ਐਮ. ਸੀ ਤੋਂ ਇਲਾਵਾ ਵਿਕਾਸ ਦੇ ਮੁੱਦੇ ਤੇ ਗਠਜੋੜ ਦਾ ਇਕ ਐਮ ਸੀ ਅਤੇ ਐਮ ਐਲ ਏ ਇੰਦਰਜੀਤ ਕੌਰ ਮਾਨ ਦੀ ਵੋਟ ਸਮੇਤ 10 ਵੋਟਾਂ ਪਈਆ। ਜਿਕਰਯੋਗ ਹੈ ਕਿ ਗੁਰਨਾਮ ਸਿੰਘ ਜੱਖੂ ਨੂੰ 2008 ਤੋਂ ਲੈ ਕੇ ਅੱਜ ਤੱਕ ਪ੍ਰਧਾਨ ਬਣਨ ਤੋਂ ਰੋਕਣ ਲਈ ਕੋਸ਼ਿਸ਼ਾਂ ਅੱਜ ਤੱਕ ਜਾਰੀ ਰਹੀਆਂ ਜਿਸ ਨੂੰ ਲੈ ਕੇ 4 ਪਾਰਟੀਆਂ ਨੇ ਗਠਜੋੜ ਬਣਾਇਆ। ਅੱਜ ਸਵੇਰੇ ਗਠਜੋੜ ਦੇ 3 ਮੈਂਬਰ ਬੀਬੀ ਇੰਦਰਜੀਤ ਕੌਰ ਮਾਨ ਨੂੰ ਭਰੋਸਾ ਦੇ ਰਹੇ ਸੀ ਕਿ ਜੱਖੂ ਦੀ ਵਜਾਏ ਹੋਰ ਨੂੰ ਪ੍ਰਧਾਨ ਬਣਾਓ ਅਸੀ ਵੀ ਵੋਟ ਪਾ ਦਿਆਂਗੇ ਪਰ ਬੀਬੀ ਮਾਨ ਨੇ ਇਨਕਾਰ ਕਰ ਦਿੱਤਾ।