ਅੱਜ ਸੰਘਣੀ ਧੁੰਦ ਕਾਰਨ ਸਵੇਰੇ ਜਲੰਧਰ ਤੋਂ ਲੁਧਿਆਣਾ ਜਾ ਰਹੀ ਯੂਪੀ ਰੋਡਵੇਜ਼ ਦੀ ਬੱਸ ਅਤੇ ਯੂਪੀ ਨੰਬਰ ਦੀ ਪ੍ਰਾਈਵੇਟ ਸਲੀਪਰ ਬੱਸ ਵਿੱਚ ਜਬਰਦਸਤ ਟੱਕਰ ਹੋ ਗਈ ਜਿਸ ਕਾਰਨ ਰੋਡਵੇਜ ਦੀ ਬੱਸ ਪੁਲ ਦੀ ਰੇਲਿੰਗ ਤੋੜਦੀ ਹੋਈ ਛੇ ਸੱਤ ਫੁੱਟ ਬਾਹਰ ਨਿਕਲ ਗਈ ਇਹ ਹਾਦਸਾ ਅੰਬੇਡਕਰ ਚੌਂਕ ਫਿਲੋਰ ਫਲਾਈ ਓਵਰ ਤੇ ਵਾਪਰਿਆ ਜਿੱਥੇ ਦੋਵੇਂ ਬੱਸਾਂ ਦੀ ਆਪਸੀ ਟੱਕਰ ਕਾਰਨ ਭਾਜੜਾਂ ਪੈ ਗਈਆਂ ਪ੍ਰਾਪਤ ਜਾਣਕਾਰੀ ਅਨੁਸਾਰ ਯੂਪੀ ਰੋਡਵੇਜ਼ ਦੀ ਬੱਸ ਜਲੰਧਰ ਤੋਂ ਲੁਧਿਆਣਾ ਜਾ ਰਹੀ ਸੀ ਪਿੱਛੋਂ ਸਲੀਪਰ ਬੱਸ ਨੇ ਅੱਗੇ ਜਾ ਰਹੀ ਬੱਸ ਚ ਟੱਕਰ ਮਾਰ ਦਿੱਤੀ ਜਿਸ ਨਾਲ ਉਸਦਾ ਸੰਤੁਲਨ ਵਿਗੜ ਗਿਆ ਅਤੇ ਯੂਪੀ ਰੋਡਵੇਜ਼ ਦੀ ਬੱਸ ਹਾਈਵੇ ਫਲਾਈ ਓਵਰ ਤੇ ਲਮਕ ਗਈ। ਪਰ ਹੇਠਾਂ ਡਿੱਗਣ ਤੋਂ ਬਚਾਅ ਹੋ ਗਿਆ।
ਇਸ ਹਾਦਸੇ ਵਿੱਚ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੋਵੇਂ ਬੱਸਾਂ ਨੂੰ ਕਾਫੀ ਨੁਕਸਾਨ ਹੋ ਗਿਆ ਇਸ ਹਾਦਸੇ ਚ ਮਮੂਲੀ ਜ਼ਖਮੀ ਹੋਈਆਂ ਤਿੰਨ ਸਵਾਰੀਆਂ ਨੂੰ ਮੌਕੇ ਤੇ ਮੁੱਢਲੀ ਸਹਾਇਤਾ ਦੇ ਦਿੱਤੀ ਗਈ।
ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਸਲੀਪਰ ਬੱਸ ਦਾ ਡਰਾਈਵਰ ਕੰਡਕਟਰ ਬੱਸ ਚਲਦੀ ਛੱਡ ਕੇ ਫਰਾਰ ਹੋ ਗਏ। ਕਿਸੇ ਹੋਰ ਦੀ ਮਦਦ ਲੈ ਕੇ ਬੱਸ ਦਾ ਇੰਜਨ ਬੰਦ ਕਰਵਾਇਆ ਮੌਕੇ ਤੇ ਪ੍ਰਸ਼ਾਸਨ ਨੇ ਪਹੁੰਚ ਕੇ ਆਵਾਜਾਈ ਸ਼ੁਰੂ ਕਰਵਾਈ ਉਧਰ ਇਸ ਹਾਦਸੇ ਨੂੰ ਦੇਖਦੇ ਆਂ ਇੱਕ ਕਾਰ ਵੀ ਕਿਸੇ ਹੋਰ ਵਾਹਨ ਨਾਲ ਜਾ ਟਕਰਾਈ ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਯਾਤਰੀਆਂ ਲਈ ਬਦਲਵੇਂ ਪ੍ਰਬੰਧ ਦਾ ਹੱਲ ਕੀਤਾ।