Breaking
Fri. Mar 28th, 2025

ਅੱਜ ਦੀਆਂ ਵੱਡੀਆ 7 ਖ਼ਬਰਾਂ

ਡੱਲੇਵਾਲ ਦੀ ਸਿਹਤ ਦਿਨ ਪ੍ਰਤੀ ਦਿਨ ਖਰਾਬ ਹੋ ਰਹੀ

ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡਲੇਵਾਲ ਦੀ ਸਿਹਤ ਦਿਨ ਪ੍ਰਤੀ ਦਿਨ ਖਰਾਬ ਹੁੰਦੀ ਜਾ ਰਹੀ ਆ ਬੁੱਧਵਾਰ ਮਰਨ ਵਰਤ ਤੇ 44 ਵੇਂ ਦਿਨ ਉਹ ਗੱਲ ਕਰਨ ਤੋਂ ਵੀ ਆਹ ਸਮਰੱਥ ਹੋ ਗਏ ਉਹਨਾਂ ਤੋਂ ਪਾਣੀ ਵੀ ਨਹੀਂ ਪੀਤਾ ਜਾ ਰਿਹਾ ਬੈਠਣਾ ਤਾਂ ਦੂਰ ਦੀ ਗੱਲ ਪਾਸਾ ਲੈਣਾ ਵੀ ਤਕਲੀਫ ਮਹਿਸੂਸ ਕਰ ਰਹੇ ਹਨ ਇਸ ਦੇ ਮੱਦੇ ਨਜ਼ਰ ਡਾਕਟਰਾਂ ਦੇ ਕਹਿਣ ਤੇ ਹੁਣ ਕਿਸੇ ਨੂੰ ਵੀ ਉਹਨਾਂ ਨਾਲ ਮਿਲਾਣ ਨਹੀਂ ਦਿੱਤਾ ਜਾਵੇਗਾ ਇਸ ਸਬੰਧੀ ਬਕਾਇਦਾ ਮੰਚ ਤੋਂ ਐਲਾਨ ਕੀਤਾ ਗਿਆ। ਡੱਲੇਵਾਲ ਦੀ ਸਿਹਤ ਦੀ ਨਿਗਰਾਨੀ ਕਰ ਰਹੀ ਡਾਕਟਰ ਦੀ ਟੀਮ ਚ ਸ਼ਾਮਿਲ ਡਾਕਟਰ ਕੁਲਦੀਪ ਕੌਰ ਰੰਧਾਵਾ ਨੇ ਦੱਸਿਆ ਕਿ ਡੱਲੇਵਾਲ ਦੀ ਸਿਹਤ ਦਿਨੋ ਦਿਨ ਵਿਗੜਦੀ ਜਾ ਰਹੀ ਹੈ ਉਹਨਾਂ ਤੋਂ ਪਾਣੀ ਵੀ ਨਹੀਂ ਪੀਤਾ ਜਾ ਰਿਹਾ ਨਾ ਹੀ ਉਹ ਬੋਲ ਪਾ ਰਹੇ ਹਨ ਪਾਣੀ ਪੀਂਦੇ ਹੀ ਉਲਟੀ ਹੋ ਜਾਂਦੀ ਹੈ ਸਭ ਤੋਂ ਵੱਡੀ ਸਮੱਸਿਆ ਡੱਲੇਵਾਲ ਦਾ ਬਲੱਡ ਪ੍ਰੈਸ਼ਰ ਦਾ ਉਤਰਾ ਚੜਾ ਹੈ ਹਰ ਸਮੇਂ ਸਿੱਧਾ ਪੈਣ ਕਰਕੇ ਉਹਨਾਂ ਦੇ ਖੂਨ ਦਾ ਦਬਾਵ ਕਾਫੀ ਹੇਠਾਂ ਆ ਜਾਂਦਾ ਹੈ ਜਿਸ ਕਰਕੇ ਉਹਨਾਂ ਦੇ ਪੈਰਾਂ ਨੂੰ ਉੱਚੇ ਰੱਖਣਾ ਪੈਂਦਾ ਹੈ ਇਸ ਨਾਲ ਬਲੱਡ ਪ੍ਰੈਸ਼ਰ ਥੋੜਾ ਠੀਕ ਰਹਿੰਦਾ ਉਹਨਾਂ ਕਿਹਾ ਕਿ ਡੱਲੇਵਾਲ ਨੂੰ ਮੈਡੀਕਲ ਏਡ ਦੀ ਤੁਰੰਤ ਲੋੜ ਹੈ ਕਿਉਂਕਿ ਉਹਨਾਂ ਦੇ ਸਰੀਰ ਚ ਸੋਡੀਅਮ ਦੀ ਵੱਡੀ ਘਾਟ ਹੋ ਗਈ ਹੈ ਕੀਟੋਨ ਪੋਜ਼ਟਿਵ ਹੈ ਜਿਸ ਕਾਰਨ ਕਿਹਾ ਜਾ ਸਕਦਾ ਕਿ ਉਹਨਾਂ ਦੀ ਸਥਿਤੀ ਬਹੁਤ ਜਿਆਦਾ ਖਰਾਬ ਹੈ ਤੇ ਕਿਸੇ ਸਮੇਂ ਵੀ ਕੁਝ ਵੀ ਹੋ ਸਕਦਾ ਉਹਨਾਂ ਦੱਸਿਆ ਕਿ ਡਾਕਟਰਾਂ ਨੇ ਉਹਨਾਂ ਦੀ ਡਿਗ ਰਹੀ ਸਿਹਤ ਦੇ ਮੱਦੇ ਨਜ਼ਰ ਕਿਸੇ ਨਾਲ ਗੱਲਬਾਤ ਕਰਨ ਤੋਂ ਮਿਲਣ ਤੇ ਵੀ ਪਾਬੰਦੀ ਲਾ ਦਿੱਤੀ ਹੈ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਨੇਤਾ ਕਾਕਾ ਸਿੰਘ ਕੌਟੜਾ ਨੇ ਮੰਚ ਤੋਂ ਡੱਲੇਵਾਲ ਵੱਲੋਂ ਐਲਾਨ ਕੀਤਾ ਕਿ ਸਿਹਤ ਖਰਾਬ ਕਾਰਨ ਹੁਣ ਉਹ ਕਿਸੇ ਅਧਿਕਾਰੀ ਰਾਜਨੇਤਾ ਪਰਿਵਾਰਿਕ ਮੈਂਬਰ ਜਾਂ ਰਿਸ਼ਤੇਦਾਰ ਨੂੰ ਨਹੀਂ ਮਿਲ ਸਕਣਗੇ ਕੋਟੜਾ ਨੇ ਕਿਹਾ ਕਿ ਡੱਲੇਵਾਲ ਨੇ ਉਹਨਾਂ ਨੂੰ ਕਿਹਾ ਕਿ ਉਹ ਚਾਰ ਜਨਵਰੀ ਨੂੰ ਮਹਾ ਪੰਚਾਇਤ ਲਈ ਉਹ ਆਪਣੀ ਟਰਾਲੀ ਤੋਂ ਮੰਚ ਤੇ ਗਏ ਸਨ ਉਸੇ ਦਿਨ ਤੋਂ ਉਹਨਾਂ ਦੀ ਸਿਹਤ ਕਾਫੀ ਨਾਜ਼ੁਕ ਚੱਲ ਰਹੀ ਹੈ ਗੱਲਬਾਤ ਕਰਨ ਨਾਲ ਉਹਨਾਂ ਦਾ ਸਾਹ ਫੁੱਲ ਰਿਹਾ ਇਸ ਕਰਕੇ ਉਹ ਕਿਸੇ ਨਾਲ ਮੁਲਾਕਾਤ ਨਹੀਂ ਕਰਨਗੇ।

ਸਰਕਾਰੀ ਟੀਮ ਨੇ ਡੱਲੇਵਾਲ ਦੀ ਸਿਹਤ ਦਾ ਹਾਲ ਜਾਣਿਆ

ਢਾਬੀ ਗੁਜਰਾ ਖਨੌਰੀ ਮੋਰਚੇ ਵਿਖੇ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਵਿਗੜ ਰਹੀ ਸਿਹਤ ਦੀ ਜਾਂਚ ਕਰਨ ਲਈ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਦੀ ਅਗਵਾਈ ਹੇਠ ਰਜਿੰਦਰਾ ਹਸਪਤਾਲ ਪਟਿਆਟਾ ਤੋਂ ਮਾਹਿਰ ਡਾਕਟਰਾਂ ਦੀ ਟੀਮ ਪਹੁੰਚੀ ਡਾਕਟਰਾਂ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਸਬੰਧੀ ਵੱਖ-ਵੱਖ ਅੰਗਾਂ ਦੀ ਜਾਂਚ ਕੀਤੀ ਗਈ ਤੇ ਟੀਮ ਵੱਲੋਂ ਕੁਝ ਜਾਂਚ ਮਸ਼ੀਨਾਂ ਵੀ ਨਾਲ ਲਿਆਂਦੀਆਂ ਗਈਆਂ ਹਨ।

ਸ਼ੰਭੂ ਬਾਰਡਰ ਤੇ ਇਕ ਕਿਸਾਨ ਨੇ ਜਹਿਰੀਲੀ ਵਸਤੂ ਖਾ ਲਈ

ਸ਼ੰਭੂ ਮੋਰਚੇ ਤੇ ਇੱਕ ਕਿਸਾਨ ਰੇਸ਼ਮ ਸਿੰਘ ਪੁੱਤਰ ਜਗਤਾਰ ਸਿੰਘ ਪਿੰਡ ਪਹੂਵਿੰਡ ਜਿਲ੍ਾ ਤਰਨ ਨੇ ਜਹਰੀਲੀ ਵਸਤੂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਬਲਵੰਤ ਸਿੰਘ ਬਹਿਰਾਮ ਨੇ ਦੱਸਿਆ ਕਿ ਰੇਸ਼ਮ ਸਿੰਘ ਨੇ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਤੋਂ ਤੰਗ ਆ ਕੇ ਜਹਿਰੀਲੀ ਵਸਤੂ ਖਾ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ ਬਲਵੰਤ ਸਿੰਘ ਬਹਿਰਾਮ ਨੇ ਕਿਸਾਨ ਆਗੂ ਲਈ 25 ਲੱਖ ਰੁਪਏ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੀ ਮੰਗ ਕੀਤੀ ਉਹਨਾਂ ਅੱਗੇ ਦੱਸਿਆ ਕਿ ਪਹਿਲਾ ਕਿਸਾਨ ਆਗੂ ਰੇਸ਼ਮ ਸਿੰਘ ਨੂੰ ਸਿਵਲ ਹਸਪਤਾਲ ਰਾਜਪੁਰਾ ਲਿਆਂਦਾ ਗਿਆ ਅਤੇ ਉੱਥੇ ਹਾਲਤ ਗੰਭੀਰ ਦੇਖਦੇ ਹੋਏ ਰਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਜਿੱਥੇ ਜਾ ਕੇ ਉਹ ਦਮ ਤੋੜ ਗਿਆ

ਖਨੌਰੀ ਬਾਰਡਰ ਤੇ ਕਿਸਾਨ ਝੁਲਸਿਆ ਗਿਆ

ਢਾਬੀ ਗੁਜਰਾਂ ਖਨੌਰੀ ਮੋਰਚੇ ਵਿਖੇ ਅੱਜ ਵਾਪਰਿਆ ਹਾਦਸੇ ਵਿੱਚ ਇੱਕ ਨੌਜਵਾਨ ਕਿਸਾਨ ਬੁਰੀ ਤਰ੍ਹਾਂ ਝੁਲਸ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਲਖਵਿੰਦਰ ਸਿੰਘ ਔਲਖ ਤੇ ਗੁਰਦੀਪ ਸਿੰਘ ਚਹਿਲ ਨੇ ਦੱਸਿਆ ਕਿ ਕਿਸਾਨ ਗੁਰਦਿਆਲ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਸਰਾਏ ਪੱਤੀ ਸਮਾਣਾ ਪਟਿਆਲਾ ਪਿਛਲੇ ਲੰਮੇ ਸਮੇਂ ਤੋਂ ਇਸ ਮੋਰਚੇ ਵਿੱਚ ਸੇਵਾ ਕਰ ਰਿਹਾ ਹੈ ਜੋ ਅੱਜ ਨਹਾਉਣ ਲਈ ਲੱਕੜਾਂ ਵਾਲੇ ਗੀਜਰ ਵਿੱਚ ਪਾਣੀ ਗਰਮ ਕਰਨ ਲੱਗਾ ਤਾਂ ਅਚਾਨਕ ਹੀ ਗੀਜਰ ਫੱਟਣ ਕਾਰਨ ਅੱਗ ਨਾਲ ਪੂਰੀ ਤਰ੍ਹਾਂ ਝੁਲਸ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਖਨੌਰੀ ਜਾਂ ਸ਼ੰਭੂ ਬਾਰਡਰ ਖਿਲਾਫ ਕੋਈ ਬਿਆਨਬਾਜੀ ਨਾ ਕੀਤੀ ਜਾਵੇ-ਐਸਕੇਐ

ਮੋਗਾ ਦੀ ਅਨਾਜ ਮੰਡੀ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਮਹਾ ਪੰਚਾਇਤ ਕੀਤੀ ਗਈ ਇਸ ਦੌਰਾਨ ਮੋਰਚੇ ਦੇ ਆਗੂਆਂ ਨੇ ਸੰਬੋਧਨ ਕਰਦੇ ਹੋਏ ਆਪਣੇ ਕਿਸਾਨ ਆਗੂਆ ਨੂੰ ਇਹ ਹਦਾਇਤ ਕੀਤੀ ਕਿ ਖਨੌਰੀ ਜਾਂ ਸ਼ੰਭੂ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਬਿਆਨਬਾਜੀ ਨਾ ਕੀਤੀ ਜਾਵੇ ਐਸਕੇਐਮ ਨੇ ਐਲਾਨ ਕੀਤਾ ਕਿ ਉਹਨਾਂ ਦੇ ਆਗੂ ਸ਼ੰਭੂ ਤੇ ਖਨੌਰੀ ਬਾਰਡਰ ਵਿਖੇ ਮਤਾ ਲੈ ਕੇ ਜਾਣਗੇ ਮਤਾ ਲੈ ਕੇ ਜਾਣ ਲਈ ਛੇ ਮੈਂਬਰਾਂ ਦੀ ਇੱਕ ਕਮੇਟੀ ਬਣਾਈ ਜਾਵੇਗੀ ਤੇ ਉਹਨਾਂ ਦੇ ਨਾਲ 101 ਮੈਂਬਰ ਦਾ ਜੱਥਾ ਜਾਵੇਗਾ ਉਹਨਾਂ ਨੇ ਕਿਹਾ ਕਿ 13 ਜਨਵਰੀ ਨੂੰ ਡਰਾਫਟ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਅਤੇ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਿਆ ਜਾਵੇਗਾ। ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਐਸਕੇਐਮ ਦਾ ਅਜ ਦਾ ਇਕੱਠਾ ਅਤੇ ਏਕਤਾ ਨੇ ਦਰਸਾਇਆ ਕਿ ਐਸਕੇਐਮ ਇਕੱਠਾ ਹੈ।

ਸਿੰਘ ਸਾਹਿਬ ਰਘਬੀਰ ਸਿੰਘ ਨੂੰ ਧਾਮੀ ਮਿਲੇ ਆਮ ਦੀ ਤਰਾ

ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਪਸ਼ਟ ਕੀਤਾ ਕਿ ਉਹ ਅੱਜ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਉਪਰੰਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੂੰ ਰੋਜਾਨਾ ਦੀ ਤਰ੍ਹਾਂ ਹੀ ਮਿਲੇ ਸਨ ਪਰ ਮੀਡੀਆ ਦੇ ਕੁਝ ਹਿੱਸੇ ਵੱਲੋਂ ਇਸ ਸਬੰਧੀ ਹੋਰ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਜਿਨਾਂ ਨੂੰ ਮੈਂ ਰੱਦ ਕਰਦਾ ਹਾਂ ਉਹਨਾਂ ਕਿਹਾ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਸ੍ਰੀ ਅਕਾਲ ਤਖਤ ਦੇ ਜਥੇਦਾਰ ਹੋਣ ਦੇ ਨਾਲ ਨਾਲ ਸ਼੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵੀ ਹਨ ਅਤੇ ਉਹਨਾਂ ਨਾਲ ਅਤੇ ਹੋਰ ਸਿੰਘ ਸਾਹਿਬਾਨਾਂ ਨਾਲ ਸਮੇਂ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਬੰਧਾਂ ਆਦਿ ਨੂੰ ਲੈ ਕੇ ਅਕਸਰ ਮੁਲਾਕਾਤ ਕਰਕੇ ਗੱਲਬਾਤ ਕੀਤੀ ਜਾਂਦੀ ਹੈ। ਇਸ ਮਿਲਣੀ ਸਬੰਧੀ ਕੋਈ ਹੋਰ ਕਿਆਸ ਅਰਾਈਆਂ ਨਹੀਂ ਲਗਾਈਆਂ ਜਾਣੀਆਂ ਚਾਹੀਦੀਆਂ

ਭਾਈ ਅੰਮ੍ਰਿਤਪਾਲ ਤੇ ਬੀਐਨਐਸ ਲੱਗੀ

ਪੰਜਾਬ ਪੁਲਿਸ ਨੇ ਫਰੀਦਕੋਟ ਦੇ ਹਰੀ ਨੌ ਪਿੰਡ ਦੇ ਇੱਕ ਨੌਜਵਾਨ ਦੀ ਹੱਤਿਆ ਦੇ ਮਾਮਲੇ ਵਿੱਚ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤ ਪਾਲ ਸਿੰਘ ਅਤੇ ਹੋਰਾਂ ਦੋਸ਼ੀਆਂ ਦੇ ਖਿਲਾਫ ਸਖਤ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਲਗਾਇਆ ਹੈ। ਦੱਸ ਦਈਏ ਕਿ ਬੀਤੇ ਸਾਲ 10 ਅਕਤੂਬਰ ਨੂੰ ਤਿੰਨ ਹਮਲਾਵਰਾਂ ਨੇ ਹਰੀ ਨੌ ਪਿੰਡ ਵਿੱਚ ਗੁਰਪ੍ਰੀਤ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ 23 ਅਕਤੂਬਰ ਨੂੰ ਕੋਟਕਪੂਰਾ ਪੁਲਿਸ ਨੇ ਐਫ ਆਈਆਰ ਵਿੱਚ ਬੀਐਨਐਸ ਦੀ ਧਾਰਾ 111 ਜੋੜੀ ਸੀ ਐਨ ਐਸ ਏ ਦੇ ਤਹਿਤ ਅੰਮ੍ਰਿਤਪਾਲ ਸਿੰਘ ਆਪਣੇ ਨੌ ਸਾਥੀਆਂ ਸਮੇਤ ਅਸਾਮ ਦੀ ਡੁਬੜੂਗੜ ਜੇਲ ਵਿੱਚ ਬੰਦ ਹੈ ਪੁਲਿਸ ਨੇ ਦਾਅਵਾ ਕੀਤਾ ਕਿ ਇਸ ਮਾਮਲੇ ਵਿੱਚ ਕੁਝ ਨਵੇਂ ਖੁਲਾਸੇ ਹੋਣ ਤੋਂ ਬਾਅਦ ਯੂਪੀਏ ਲਗਾਇਆ ਗਿਆ

Related Post

Leave a Reply

Your email address will not be published. Required fields are marked *