Breaking
Tue. Jul 15th, 2025

ਡੱਲੇਵਾਲ ਦਾ ਮਰਨ ਵਰਤ ਸਮੇਤ ਅਹਿਮ ਖ਼ਬਰਾਂ ਅਤੇ ਇਹਨਾਂ ਤੇ ਟਿੱਪਣੀਆਂ ਪੜੋ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ 43 ਦਿਨਾਂ ਤੋਂ ਜਾਰੀ ਮਰਨ ਵਰਤ ਰੂਪੀ ਅੰਦੋਲਨ ਦੀ ਧਾਰ ਹੋਰ ਤਿੱਖੀ ਕਰਨ ਲਈ ਗਣਤੰਤਰ ਦਿਵਸ ਮੌਕੇ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕਰਨ,10 ਜਨਵਰੀ ਨੂੰ ਦੇਸ਼ ਭਰ ਵਿੱਚ ਕੇਂਦਰ ਸਰਕਾਰ ਦੇ ਪੁਤਲੇ ਫੂਕਣ ਤੋਂ ਇਲਾਵਾ 13 ਜਨਵਰੀ ਨੂੰ ਲੋੜੀ ਮੌਕੇ ਦੇਸ਼ ਭਰ ਵਿੱਚ ਮੰਡੀ ਮਾਰਕੀਟਿੰਗ ਖਰੜੇ ਦੀਆਂ ਕਾਪੀਆਂ ਸਾੜਨ ਦਾ ਪ੍ਰੋਗਰਾਮ ਉਲੀਕਿਆ ਗਿਆ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫ਼ਦ ਚੀਮਾ ਦੀ ਅਗਵਾਈ ਚ ਜਥੇਦਾਰ ਗਿਆਨੀ ਰਘਵੀਰ ਸਿੰਘ ਦੇ ਗ੍ਰਹਿ ਵਿਖੇ ਉਹਨਾਂ ਨੂੰ ਮਿਲਿਆ ਉਪਰਤ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ 10 ਜਨਵਰੀ ਨੂੰ ਬੁਲਾਈ ਹੈ।
ਮੇਲਾ ਮਾਘੀ ਮੌਕੇ ਨਵੀਂ ਪੰਥਕ ਪਾਰਟੀ ਵੱਲੋਂ ਕੀਤੀ ਜਾਣ ਵਾਲੀ ਸਿਆਸੀ ਕਾਨਫਰੰਸ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਜਲੰਧਰ ਨਗਰ ਨਿਗਮ ਦੇ ਨਵੇਂ ਮੇਅਰ ਦੀ ਚੋਣ ਲਈ 11 ਜਨਵਰੀ ਨੂੰ। ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅੱਠਵੀਂ ਦਸਵੀਂ ਅਤੇ ਬਾਰਵੀਂ ਸ਼੍ਰੇਣੀ ਦੀ ਪ੍ਰੀਖਿਆ ਦੀ ਡੇਟਸ਼ੀਟ ਜਾਰੀ।
ਝਾਰਖੰਡ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਸਕੂਲੀ ਬੱਚਿਆਂ ਸਮੇਤ ਚਾਰ ਦੀ ਮੌਤ ਹੋਣ ਦਾ ਸਮਾਚਾਰ
ਤੇ ਆਓ ਹੁਣ ਖ਼ਬਰਾਂ ਦਾ ਵਿਸਥਾਰ ਸੁਣਾਉਣ ਤੋਂ ਪਹਿਲਾ ਆਪ ਜੀ ਨੂੰ ਇਹ ਅਪੀਲ ਕਰ ਲੈਂਦੇ ਹਾਂ ਕਿ ਅਗਰ ਇਸ ਪ੍ਰੋਗਰਾਮ ਤੋਂ ਤੁਹਾਨੂੰ ਨਵੀਆਂ ਖ਼ਬਰਾਂ ਬਾਰੇ ਜਾਣਕਾਰੀ ਮਿਲਦੀ ਹੈ ਸਾਡੀਆਂ ਟਿੱਪਣੀਆਂ ਨਾਲ ਤੁਸੀ ਸਹਿਮਤ ਜਾਂ ਅਹਿਮਤ ਹੋ ਤਾਂ ਆਪਣੀ ਰਾਇ ਜਰੂਰ ਸਾਡੇ ਕੁਮੈਂਟ ਚ ਲਿਖੋ ਅਗਰ ਇਹ ਪ੍ਰੋਗਰਾਮ ਤੁਸੀ ਯੂ ਟਿਊਬ ਤੇ ਦੇਖ ਰਹੇ ਹੋ ਪਰ ਤੁਸੀ ਆਪਣੇ ਇਸ ਚੈਨਲ ਨੂੰ ਅਜੇ ਵੀ ਸਬਸਕ੍ਰਾਈਬ ਨਹੀ ਕੀਤਾ ਤਾਂ ਜਰੂਰ ਕਰੋ ਅਸੀਂ ਹੋਰ ਤੁਹਾਡੇ ਤੋਂ ਕੋਈ ਮਦਦ ਨਹੀ ਮੰਗਦੇ ਜੇ ਫੇਸਬੁੱਕਪੇਜ ਨੂੰ ਦੇਖ ਰਹੇ ਹੋ ਤਾਂ ਪੇਜ ਨੂੰ ਜਰੂਰ ਫਾਲੋ ਕਰੋ ਪ੍ਰੋਗਰਾਮ ਤਿਆਰ ਕਰਨ ਲਈ ਬਹੁਤ ਮਿਹਨਤ ਕਰਨੀ ਪੈ ਰਹੀ ਹੈ ਤੁਹਾਡਾ ਵੀ ਬਹੁਤ ਕੀਮਤੀ ਸਮਾਂ ਹੈ

ਆਓ ਪਹਿਲੀ ਖਬਰ ਹੈ ਪੜਦੇ ਹਾਂ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 43 ਵੇਂ ਦਿਨ ਵਿੱਚ ਜਾਰੀ ਮਰਨ ਵਰਤ ਰੂਪੀ ਅੰਦੋਲਨ ਦੀ ਧਾਰ ਹੋਰ ਤਿੱਖੀ ਕਰਨ ਅਤੇ ਕੇਂਦਰ ਸਰਕਾਰ ਤੇ ਮੰਗਾਂ ਮਨਵਾਉਣ ਲਈ ਦਬਾਅ ਵਧਾਉਣ ਵਾਸਤੇ ਕਿਸਾਨਾਂ ਨੇ ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਇਹ ਫੈਸਲਾ ਅੱਜ ਢਾਬੀ ਗੁਜਰਾਂ ਬਾਰਡਰ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚੇ ਦੀ ਸੀਨੀਅਰ ਲੀਡਰਸ਼ਿਪ ਦੀ ਹੋਈ ਅਹਿਮ ਮੀਟਿੰਗ ਵਿੱਚ ਲਿਆ ਗਿਆ। ਦੋਵੇਂ ਫੋਰਮਾ ਨੇ 10 ਜਨਵਰੀ ਨੂੰ ਦੇਸ਼ ਭਰ ਵਿੱਚ ਕੇਂਦਰ ਸਰਕਾਰ ਦੇ ਪੁਤਲੇ ਫੂਕਣ ਤੋਂ ਇਲਾਵਾ 13 ਜਨਵਰੀ ਨੂੰ ਲੋਹੜੀ ਦੇ ਮੌਕੇ ਤੇ ਦੇਸ਼ ਭਰ ਵਿੱਚ ਮੰਡੀ ਮਾਰਕੀਟਿੰਗ ਖਰੜੇ ਦੀਆਂ ਕਾਪੀਆਂ ਸਾੜਨ ਦਾ ਪ੍ਰੋਗਰਾਮ ਪਹਿਲਾਂ ਹੀ ਉਲੀਕਿਆ ਹੋਇਆ।
ਦੋਸਤੋ ਇਸ ਖ਼ਬਰ ਟਿਪਣੀ ਕਰਦਿਆ ਕਿਹਾ ਜਾ ਸਕਦਾ ਕਿ ਕਿਸਾਨ ਜਗਜੀਤ ਸਿੰਘ ਡੱਲੇਵਾਲ ਪਿਛਲੇ 42 ਦਿਨਾਂ ਤੋਂ ਮਰਨ ਵਰਤ ਤੇ ਚੱਲ ਰਹੇ ਨੇ ਉਹਨਾਂ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਇਹ ਮਰਨ ਵਰਤ ਰੱਖਿਆ ਜਿਵੇਂ ਅਸੀਂ ਦੇਖ ਸ੍ਰੀ ਹਾ ਕਿ ਭਾਵੇਂ ਕਿ ਹੁਣ ਤੱਕ ਪੰਜਾਬ ਸਰਕਾਰ ਸਮੇਤ ਵਿਰੋਧੀ ਧਿਰ ਅਤੇ ਹੋਰ ਪਾਰਟੀਆਂ ਦੇ ਆਗੂ ਆ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਦੇ ਲਗਾਤਾਰ ਆ ਰਹੇ ਆ ਹੁਣ ਤੱਕ ਭਾਵੇਂ ਸੁਪਰੀਮ ਕੋਰਟ ਦੀ ਉੱਚ ਤਾਕਤੀ ਕਮੇਟੀ ਨੇ ਵੀ ਰਾਬਤਾ ਬਣਾਇਆ ਉਹਨਾਂ ਦੀ ਸਿਹਤ ਨੂੰ ਲੈ ਕੇ ਪਰ ਕੇਂਦਰ ਸਰਕਾਰ ਟਸ ਤੋਂ ਮਸ ਨਹੀਂ ਜਿਸਨੇ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਉਹਨਾਂ ਨੂੰ ਲਾਗੂ ਕਰਨਾ ਹੈ ਜਿਸ ਤੋਂ ਸਾਫ ਦਿਖਾਈ ਦੇ ਰਿਹਾ ਕਿ ਭਾਵੇਂ ਕਿ ਇਹ ਹੁਣ ਤੱਕ ਜਿਹੜਾ ਕਿਸਾਨ ਅੰਦੋਲਨ ਆ ਉਹਨੂੰ ਤਿੱਖਾ ਕਰਦਿਆਂ ਕਰਦਿਆਂ ਆ ਦਿਨ ਆ ਗਏ ।ਸੂਬਾ ਖੇਤੀ ਮੰਤਰੀ ਵੀ ਕੇਂਦਰ ਦੇ ਖੇਤੀ ਮੰਤਰੀ ਕੋਲ ਡਲੇਵਾਲ ਦਾ ਮੁਦਾ ਉਠਾਏ ਚੁਕਾ
ਪਰ ਕੇਂਦਰ ਟਸ ਤੋਂ ਮਸ ਨਹੀਂ ਅਜੇ ਹੋਰ ਕੇਂਦਰ ਨੇ ਕਿੰਨੀ ਕੁ ਅਗਨੀ ਪ੍ਰੀਖਿਆ ਲੈਣੀ ਆ ਇਹ ਆਉਣ ਵਾਲਾ ਸਮਾਂ ਦੱਸੇਗਾ।

ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫ਼ਦ ਡਾਕਟਰ ਦਲਜੀਤ ਸਿੰਘ ਚੀਮਾ ਦੀ ਅਗਵਾਈ ਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਦੇ ਗ੍ਰਹਿ ਵਿਖੇ ਉਹਨਾਂ ਨੂੰ ਮਿਲਿਆ। ਵਫ਼ਦ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਦੋ ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਹੋਏ ਆਦੇਸ਼ ਸਬੰਧੀ ਸੰਵਿਧਾਨ ਦੇ ਕੁਝ ਨੁਕਤਿਆਂ ਨੂੰ ਸਾਂਝਾ ਕੀਤਾ ਜਿਸ ਤੋਂ ਬਾਅਦ ਡਾਕਟਰ ਦਲਜੀਤ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਜਥੇਦਾਰ ਰਘਬੀਰ ਸਿੰਘ ਨੂੰ ਸੰਵਿਧਾਨ ਮੁਤਾਬਿਕ ਕੁਝ ਨੁਕਤੇ ਦੱਸੇ ਹਨ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ 10 ਜਨਵਰੀ ਨੂੰ ਬਾਅਦ ਦੁਪਹਿਰ 3 ਵਜੇ ਪਾਰਟੀ ਦੇ ਮੁੱਖ ਦਫਤਰ ਚੰਡੀਗੜ ਵਿਖੇ ਬੁਲਾਈ ਹੈ ਡਾਕਟਰ ਦਲਜੀਤ ਚੀਮਾ ਅਨੁਸਾਰ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਦਿੱਤੇ ਪੈਂਡਿੰਗ ਅਸਤੀਫੇ ਬਾਰੇ ਫੈਸਲਾ ਕੀਤਾ ਜਾਵੇਗਾ ਇਹ ਤਾਜ਼ਾ ਸੰਗਠਨ ਚੋਣ ਲਈ ਮੈਂਬਰਸ਼ਿਪ ਮੁਹਿੰਮ ਦੇ ਕਾਰਜਕਰਮ ਦਾ ਵੀ ਐਲਾਨ ਕਰੇਗਾ ਇਸ ਤੋਂ ਇਲਾਵਾ ਸੂਬੇ ਦੇ ਸਾਰੇ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਜਾਵੇਗੀ।

ਦੋਸਤੋ ਇਸ ਖਬਰ ਤੇ ਟਿੱਪਣੀ ਕਰਦਿਆਂ ਇਹ ਕਿਹਾ ਜਾ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਅਕਾਲ ਤਖਤ ਦੀ ਨਾ ਮੰਨਣ ਦੀ ਬਜਾਏ ਦੋ ਪੈਰ ਅੱਗੇ ਚਲੇ ਜਾਂਦਾ ਜਦੋਂ ਜਥੇਦਾਰਾਂ ਵੱਲੋਂ ਜਿਵੇਂ ਲੰਘੇ ਕੱਲ ਸਿੰਘ ਸਾਹਿਬ ਜਥੇਦਾਰ ਰਘਵੀਰ ਸਿੰਘ ਵੱਲੋਂ ਜਦੋਂ ਨਸੀਹਤ ਦਿੱਤੀ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਨੂੰ ਲੈ ਕੇ ਅੱਜ ਜਿਵੇਂ ਇਕ ਵਫਦ ਮਿਲਿਆ ਸ਼੍ਰੋਮਣੀ ਅਕਾਲੀ ਦਲ ਦਾ ਉਸ ਤੋਂ ਉਪਰੰਤ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਮੀਟਿੰਗ ਸੱਦੀ 10 ਜਨਵਰੀ ਨੂੰ ਅਕਾਲੀ ਦਲ ਵਰਕਿੰਗ ਕਮੇਟੀ ਦੀ ਉਸ ਤੋਂ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਫਿਰ ਦੋ ਪੈਰ ਪਿੱਛੇ ਆਇਆ ਹੋ ਸਕਦਾ ਹੁਣ ਸੁਖਬੀਰ ਬਾਦਲ ਦਾ ਅਸਤੀਫਾ ਲੈ ਲਿਆਜਾਵੇਗਾ।

ਮੇਲਾ ਮਾਘੀ ਮੌਕੇ ਨਵੀਂ ਪੰਥਕ ਪਾਰਟੀ ਵੱਲੋਂ ਕੀਤੀ ਜਾਣ ਵਾਲੀ ਸਿਆਸੀ ਕਾਨਫਰੰਸ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੰਮ੍ਰਿਤਪਾਲ ਸਿੰਘ ਟੀਮ ਇੱਥੇ ਪੁੱਜੀ ਜਿਸ ਦੀ ਅਗਵਾਈ ਸੰਸਦ ਮੈਂਬਰ ਦੇ ਪਿਤਾ ਤਰਸੇਮ ਸਿੰਘ ਕਰ ਰਹੇ ਹਨ। ਇਸ ਮੌਕੇ ਤਰਸੇਮ ਸਿੰਘ ਨੇ ਕਿਹਾ ਕਿ 14 ਜਨਵਰੀ ਨੂੰ ਡਿਪਟੀ ਕਮਿਸ਼ਨਰ ਦਫਤਰ ਦੇ ਨੇੜੇ ਬੱਤਰਾ ਪੈਟਰੋਲ ਪੰਪ ਦੇ ਸਾਹਮਣੇ ਪੰਥਕ ਧਿਰਾਂ ਵੱਲੋਂ ਵਿਸ਼ਾਲ ਕਾਨਫਰੰਸ ਕੀਤੀ ਜਾਵੇਗੀ ਜਿਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਉਹਨਾਂ ਨੇ ਕਿਹਾ ਕਿ ਕਾਨਫਰੰਸ ਵਿੱਚ ਐਮ ਪੀ ਸਰਬਜੀਤ ਸਿੰਘ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਸਣੇ ਹੋਰ ਆਗੂ ਸ਼ਾਮਿਲ ਹੋਣਗੇ ਇਸ ਮੌਕੇ ਸਿਆਸੀ ਪਾਰਟੀ ਦਾ ਐਲਾਨ ਕੀਤਾ ਜਾਵੇਗਾ ਅਤੇ ਪੰਜ ਮੈਂਬਰੀ ਕਮੇਟੀ ਬਣਾਈ ਜਾਵੇਗੀ। ਇਹ ਕਮੇਟੀ ਪਾਰਟੀ ਦਾ ਗਠਨ ਕਰੇਗੀ ਅਤੇ ਪਾਰਟੀ ਦਾ ਵਿਧਾਨ ਤੇ ਸੰਵਿਧਾਨ ਓਲੀਕੇਗੀ ਉਹਨਾਂ ਨੇ ਕਿਹਾ ਕਿ ਇਸੇ ਤਰ੍ਹਾਂ ਵਿਧਾਨ ਸਭਾ ਚੋਣਾਂ ਤੇ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਦੀ ਨੀਤੀ ਉਲੀਕੀ ਜਾਵੇਗੀ।ਇਹ ਸਿਲਸਿਲਾ ਮੇਲਾ ਮਾਘੀ ਮੌਕੇ ਸ਼ੁਰੂ ਹੋ ਜਾਵੇਗਾ ਤਾਂ ਫਿਰ ਕਦਮ ਦਰ ਕਦਮ ਅੱਗੇ ਚੱਲਦਾ ਰਹੇਗਾ। ਉਹਨਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਇਸ ਕਾਨਫਰਂਸ ਚ ਅੜਿੱਕਾ ਪਾ ਰਿਹਾ ਪਰ ਲੋਕ ਬਿਨਾਂ ਕਿਸੇ ਡਰ ਭੈ ਦੇ ਕਾਨਫਰੰਸ ਵਿੱਚ ਆਉਣਗੇ ਕਿਉਂਕਿ ਇਹ ਸਿਆਸੀ ਕਾਨਫਰੰਸ ਹੈ ਕੋਈ ਗਲਤ ਏਜੰਡਾ ਨਹੀਂ ਕਾਨੂੰਨ ਤੋਂ ਬਾਹਰ ਨਹੀਂ। ਪਾਰਟੀ ਲਈ ਫੰਡ ਦੀ ਸੰਗਤਾਂ ਦੇਣਗੀਆਂ ਉਹਨਾਂ ਕਿਹਾ ਕਿ ਐਮਪੀ ਚੋਣਾਂ ਵੇਲੇ ਸਾਡੇ ਕੋਲ ਡੀਜ਼ਲ ਵਾਸਤੇ ਪੈਸੇ ਤੱਕ ਨਹੀਂ ਸੀ ਫਿਰ ਸੰਗਤਾਂ ਨੇ ਇੰਨੀ ਵੱਡੀ ਲੀਡ ਤੇ ਜਿਤਾਅ ਦਿੱਤਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸੁਖਬੀਰ ਬਾਦਲ ਇਹ ਦਾਅਵਾ ਕਰਦਾ ਕਿ ਪ੍ਰਕਾਸ਼ ਸਿੰਘ ਬਾਦਲ ਨੇ 16 ਸਾਲ ਕੈਦ ਕੱਟੀ ਹੈ ਇਹ ਝੂਠ ਹੈ ਦੂਜੇ ਪਾਸੇ ਸੁਖਬੀਰ ਬਾਦਲ ਨੇ ਖੁਦ ਤਾਂ ਇੱਕ ਦਿਨ ਵੀ ਜੇਲ ਨਹੀਂ ਕੱਟੀ ਫਿਰ ਵੀ ਪਾਰਟੀ ਚਲਾ ਰਿਹਾ ਉਸ ਨੂੰ ਕੌਮ ਨੇ ਨਕਾਰ ਦਿੱਤਾ 10 ਸਾਲਾਂ ਤੋਂ ਅਕਾਲੀ ਦਲ ਖਤਮ ਹੋ ਗਿਆ।

ਦੋਸਤੋ ਇਸ ਖਬਰ ਬਾਰੇ ਵੀ ਟਿੱਪਣੀ ਕਰਦੇ ਆਂ ਇਹੀ ਕਿਹਾ ਜਾ ਸਕਦਾ ਹੈ ਕਿ ਜਿਵੇਂ ਲੱਗ ਰਿਹਾ ਨਵੀਂ ਪੰਥਕ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਟੱਕਰ ਬਣ ਗਈ ਹੈ ਭਾਵੇਂ ਕਿ ਨਵੀਂ ਪਾਰਟੀ ਨੇ ਅਜੇ 14 ਜਨਵਰੀ ਨੂੰ ਐਲਾਨ ਕਰਨਾ ਉਸ ਤੋਂ ਬਾਅਦ ਇਸ ਪਾਰਟੀ ਦੇ ਵਿੱਚ ਕਿਵੇਂ ਪਾਰਟੀ ਦਾ ਕੀ ਸੰਵਿਧਾਨ ਹੋਊ ਕੀ ਢਾਂਚਾ ਹੋ ਸਕਦਾ, ਉਸ ਨੂੰ ਲੈ ਕੇ ਲੋਕ ਕਿੰਨੇ ਕੁ ਇਸ ਪਾਰਟੀ ਨਾਲ ਜੁੜਦੇ ਆ ਇਹ ਜਰੂਰ ਆਉਣ ਵਾਲਾ ਸਮਾਂ ਦੱਸੂਗਾ ਉਸ ਤੋਂ ਪਹਿਲਾਂ ਜਿਵੇਂ ਸ਼੍ਰੋਮਣੀ ਅਕਾਲੀ ਦਲ ਜਿਸਦੇ ਬਾਰੇ ਕਿਹਾ ਜਾ ਸਕਦਾ ਕਿ ਇਸ ਨਵੀਂ ਪਾਰਟੀ ਤੋਂ ਪਹਿਲਾਂ ਹੀ ਭੈ ਭੀਤ ਹੋ ਗਿਆ ਜਿਸ ਵੱਲੋਂ ਮਾਘੀ ਦੇ ਮੇਲੇ ਤੇ ਇੱਕ ਵੱਡੀ ਕਾਨਫਰੰਸ ਕਰਨ ਲਈ ਜਿਵੇਂ ਆਪਣੇ ਵਰਕਰਾਂ ਨੂੰ ਸੁਨੇਹਾ ਲਾਇਆ ਜਾ ਰਿਹਾ ਕਿ ਉਹ ਆਪਣੀਆਂ ਗੱਡੀਆਂ ਪਹਿਲਾਂ ਇਸ ਕਾਨਫਰੰਸ ਵਿੱਚ ਲੈ ਕੇ ਆਉਣ ਹਾਜਰੀ ਲਾਉਣ ਤੋਂ ਬਾਅਦ ਕਿਸੇ ਪਾਸੇ ਵੀ ਜਾਣ ਇਥੇ ਜ਼ਿਕਰ ਕਰਨਾ ਬਣਦਾ ਹੈ ਕਿ ਇਸ ਦਿਨ ਦੇ ਉੱਤੇ ਆਈ ਸੰਗਤ ਨੇ ਪਹਿਲਾਂ ਗੁਰੂ ਘਰ ਵਿੱਚ ਨਤਮਸਤਕ ਹੋਣਾ ਹੁੰਦਾ ਫਿਰ ਉਸ ਦਾ ਮਨ ਹੋਵੇਗਾ ਕਿ ਮੇਲੇ ਵਿੱਚ ਜਾਂ ਕਿਹੜੀ ਕਾਨਫਰੰਸ ਵਿੱਚ ਜਾ ਕੇ ਕਿਹੜੇ ਲੀਡਰ ਨੂੰ ਸੁਣਨਾ ਪਰ ਜਿਵੇਂ ਸੁਖਬੀਰ ਬਾਦਲ ਵੱਲੋਂ ਇਹ ਕਿਹਾ ਜਾ ਰਿਹਾ ਕਿ ਪਹਿਲਾਂ ਸਾਡੀ ਕਾਨਫਰੰਸ ਵਿੱਚ ਪਹੁੰਚਿਆ ਜਾਵੇ ਉਸ ਤੋਂ ਲੱਗਦਾ ਕਿ ਇਹ ਉਹਨਾਂ ਦਾ ਜਿਹੜਾ ਬਿਆਨ ਹੈ ਜਾਂ ਉਹਨਾਂ ਦਾ ਨਜ਼ਰੀਆ ਉਹਨਾਂ ਦੇ ਉਲਟ ਵੀ ਜਾ ਸਕਦਾ ਹੈ

ਜਲੰਧਰ ਨਗਰ ਨਿਗਮ ਦੇ ਨਵੇਂ ਮੇਅਰ ਦੀ ਚੋਣ ਲਈ 11 ਜਨਵਰੀ ਨੂੰ ਦੁਪਹਿਰ 3 ਵਜੇ ਰੈਡ ਕ੍ਰਾਸ ਭਵਨ ਵਿਖੇ ਮੀਟਿੰਗ ਰੱਖੀ ਗਈ ਹੈ ਮੀਟਿੰਗ ਵਿੱਚ ਮੇਅਰ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਦੀ ਚੋਣ ਕੀਤੀ ਜਾਵੇਗੀ ਇਸ ਬਾਰੇ ਅੱਜ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।
ਆਓ ਦੋਸਤੋ ਜਲੰਧਰ ਨਗਰ ਨਿਗਮ ਦੀ ਖਬਰ ਤੇ ਵੀ ਟਿੱਪਣੀ ਕਰ ਲੈਦੇ ਆ ਕਿ 11 ਜਨਵਰੀ ਨੂੰ ਇਥੇ 3 ਵਜੇ ਮਿਹਰ ਦੀ ਚੋਣ ਹੋਣੀ ਹੈ ਸਤਾਧਿਰ ਨੂੰ ਇੱਥੇ ਹੋ ਸਕਦਾ ਆਪਣਾ ਮੇਅਰ ਬਣਾਉਣ ਲਈ ਮਾਹੌਲ ਬਣ ਗਿਆ ਲੱਗਦਾ ਜਿਸ ਕਰਕੇ ਇੱਥੇ ਇਹ ਆਮ ਆਦਮੀ ਪਾਰਟੀ ਆਪਣਾ ਮੇਅਰ ਬਣਾਉਣ ਜਾ ਰਹੀ ਹੋਵੇਗੀ ਤਾਹੀਓ ਇਥੇ ਇਹ ਨੋਟੀਫਿਕੇਸ਼ਨ ਹੋਇਆ ਜੇ ਲੁਧਿਆਣੇ ਨੂੰ ਦੇਖਿਆ ਜਾਵੇ ਤਾਂ ਉੱਥੇ ਜਦੋਂ ਸਤਾਧਿਰ ਦਾ ਮੇਅਰ ਸਿੱਧਾ ਨਹੀਂ ਬਣਿਆ ਦਿਸਿਆ ਤਾਂ ਉਥੇ ਉਹਨਾਂ ਨੇ ਮਹਿਲਾ ਲਈ ਰਾਖਵਾ ਕਰ ਦਿੱਤਾ ਦੇਖਦੇ ਆ ਜਲੰਧਰ ਕਿਸ ਕੌਂਸਲਰ ਦੇ ਸਿਰ ਸਜੇਗਾ ਮੇਅਰ ਦਾ ਤਾਜ

ਪੰਜਵੀ ਖਬਰ ਹੈ ਕਿ ਇਹ ਖਬਰ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅੱਠਵੀਂ ਦਸਵੀਂ ਅਤੇ ਬਾਰਵੀਂ ਸ਼੍ਰੇਣੀ ਫਰਵਰੀ/ਮਾਰਚ 2025 ਦੀ ਸਾਲਾਨਾ ਪ੍ਰੀਖਿਆ ਸਮੇਤ ਓਪਨ ਸਕੂਲ ਮਿਤੀ 19 ਫਰਵਰੀ 2025 ਤੋਂ ਸ਼ੁਰੂ ਕਰਵਾਈ ਜਾਣੀ ਹੈ ਅੱਠਵੀਂ ਸ਼੍ਰੇਣੀ ਦੀ ਪ੍ਰੀਖਿਆ ਮਿਤੀ 19 ਫਰਵਰਸਵੇਰੇ5 ਤੋਂ 7 ਮਾਰਚ 2025 ਤੱਕ ਦਸਵੀਂ ਸ਼੍ਰੇਣੀ ਦੀ ਪ੍ਰੀਖਿਆ ਮਿਤੀ 10 ਮਾਰਚ 2025 ਤੋਂ 4 ਅਪ੍ਰੈਲ 2025 ਤੱਕ ਅਤੇ 12ਵੀਂ ਸ਼੍ਰੇਣੀ ਦੀ ਪ੍ਰੀਖਿਆ ਮਿਤੀ 19 ਫਰਵਰੀ ਤੋਂ 2025 ਤੋਂ 4 ਅਪ੍ਰੈਲ 2025 ਤੱਕ ਬੋਰਡ ਵੱਲੋਂ ਸਥਾਪਤ ਪ੍ਰੀਖਿਆ ਕੇਂਦਰਾਂ ਵਿੱਚ ਕਰਵਾਈ ਜਾਵੇਗੀ ਅੱਠਵੀਂ ਦਸਵੀਂ ਅਤੇ ਬਾਰਵੀਂ ਸ਼੍ਰੇਣੀ ਲਈ ਪ੍ਰੀਖਿਆ ਸ਼ੁਰੂ ਹੋਣ ਦਾ ਸਮਾਂ ਸਵੇਰੇ 11 ਵਜੇ ਹੋਵੇਗੀ ਡੇਟ ਸ਼ੀਟ ਹਦਾਇਤਾਂ ਅਤੇ ਹੋਰ ਵਧੇਰੇ ਜਾਣਕਾਰੀ ਲਈ ਬੋਰਡ ਦੀ ਵੈਬਸਾਈਟ www.pseb.ac.in ਤੇ ਉਪਲਬਧ ਹੈ। ਦੋਸਤੋ ਸਾਲ ਭਰ ਦੀ ਮਿਹਨਤ ਜਿਸ ਨੂੰ ਲੈ ਕੇ ਵਿਦਿਆਰਥੀਆ ਨੂੰ ਇਹ ਪ੍ਰੀਖਿਆ ਅਗਲੀ ਜਮਾਤ ਵਿੱਚ ਬੈਠਣ ਲਈ ਮੌਕਾ ਦਿੰਦੀ ਹੈ ਉੱਥੇ ਹੀ ਪਹਿਲੇ ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆ ਨੇ ਦਿਨ ਰਾਤ ਇਕ ਕੀਤਾ ਹੋਇਆ ਹੈ ਜਿਨਾਂ ਨੇ ਅਖਬਾਰਾਂ ਦੀਆ ਸੁਰਖਿਆ ਬਣਨਾ ਹੈ।

ਦੋਸਤੋ ਛੇਤੀ ਖਬਰ ਬੜੀ ਦੁਖਦਾਈ ਖਬਰ ਹੈ ਕਿ ਝਾਰਖੰਡ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਸਕੂਲੀ ਬੱਚਿਆਂ ਸਮੇਤ ਘੱਟੋ ਘੱਟ ਚਾਰ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖਮੀ ਹੋ ਗਏ। ਝਾਰਖੰਡ ਦੇ ਰਾਮਗੜ੍ਹ ਜਿਲ੍ਹੇ ਦੇ ਗੋਲਾ ਥਾਣੇ ਖੇਤਰ ਵਿੱਚ ਤਿਰਲਾ ਚੌਂਕ ਨੇੜੇ ਬੁੱਧਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸ ਵਾਪਰਿਆ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਆਲੂਆਂ ਨਾਲ ਭਰਿਆ ਟਰੱਕ ਪਲਟ ਕੇ ਸਕੂਲੀ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੇ ਆਟੋ ਰਿਕਸ਼ਾ ਤੇ ਜਾ ਡਿੱਗਾ ਰਿਕਸ਼ੇ ਵਿੱਚ ਪੰਜ ਤੋਂ ਅੱਠ ਸਾਲ ਦੀ ਉਮਰ ਦੇ ਬੱਚੇ ਟਰੱਕ ਦੇ ਹੇਠਾਂ ਦੱਬ ਗਏ। ਮੌਕੇ ਤੇ ਪੁੱਜੇ ਰਾਹਗੀਰਾਂ ਵੱਲੋਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਦੇ ਬਾਵਜੂਦ ਤਿੰਨ ਬੱਚਿਆਂ ਅਤੇ ਆਟੋ ਚਾਲਕ ਦੀ ਮੌਕੇ ਤੇ ਮੌਤ ਹੋ ਗਈ। ਹਾਦਸੇ ਵਾਲੀ ਥਾਂ ਤੇ ਬੱਚਿਆਂ ਦੇ ਪਰਿਵਾਰਿਕ ਮੈਂਬਰ ਅਤੇ ਸਥਾਨਕ ਲੋਕਾਂ ਵੱਲੋਂ ਚੱਕਾਜਾਮ ਕਰ ਦਿੱਤਾ ਗਿਆ ਸੂਬਾ ਸਰਕਾਰ ਨੇ ਕੜਾਕੇ ਦੀ ਠੰਡ ਕਾਰਨ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ 13 ਜਨਵਰੀ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਸਨ। ਹਾਲਾਂਕਿ ਗੁਡਵਿਲ ਮਿਸ਼ਨ ਸਕੂਲ ਨੇ ਇਸ ਨਿਰਦੇਸ਼ ਦੀ ਉਲਘੰਣਾ ਕੀਤੀ ਅਤੇ ਇਹ ਸਕੂਲ ਖੁੱਲ ਰਿਹਾ ਜਿਸ ਕਾਰਨ ਲੋਕ ਅਤੇ ਮਾਪੇ ਇਸ ਹਾਦਸੇ ਲਈ ਸਕੂਲ ਨੂੰ ਜਿੰਮੇਵਾਰ ਠਹਿਰਾ ਰਹੇ ਹਨ ਮੌਕੇ ਤੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਕਿਹਾ ਕਿ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਸਕੂਲਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ।

ਦੋਸਤੋ ਝਾਰਖੰਡ ਤੋਂ ਇਹ ਜੋ ਸਕੂਲੀ ਬੱਚਿਆਂ ਦਾ ਰਿਕਸ਼ਾ ਜਿਸ ਉੱਪਰ ਆਲੂਆਂ ਨਾਲ ਭਰਿਆ ਟਰੱਕ ਡਿੱਗਣ ਕਰਕੇ ਹਾਦਸਾ ਵਾਪਰਿਆ ਅਜਿਹੇ ਹਾਦਸੇ ਅਕਸਰ ਵਾਪਰਦੇ ਰਹਿੰਦੇ ਨੇ ਇੱਥੇ ਅਗਰ ਗੱਲ ਕੀਤੀ ਜਾਵੇ ਵਿਦੇਸ਼ਾਂ ਦੀ ਤਾਂ ਵਿਦੇਸ਼ਾਂ ਵਿੱਚ ਸਕੂਲੀ ਬੱਚਿਆਂ ਨੂੰ ਲੈ ਕੇ ਜਾਣ ਵਾਲੀ ਸੜਕ ਉੱਤੇ ਜਿਹੋ ਜਿਹਾ ਪ੍ਰਬੰਧ ਸੁਣਦੇ ਆਂ ਕਿ ਸਾਡੇ ਦੇਸ਼ ਅੰਦਰ ਵੀ ਅਜਿਹੇ ਕਦੀ ਪ੍ਰਬੰਧ ਆਉਣਗੇ ਜਦੋਂ ਇਹਨਾਂ ਨੰਨੀਆਂ ਮੁੰਨੀਆਂ ਜਾਨਾਂ ਨੂੰ ਬਚਾਉਣ ਲਈ ਟਰੈਫਿਕ ਨਿਯਮਾਂ ਦੀ ਪਾਲਣ ਹੋਵੇਗੀ ਬੜੀ ਦੁੱਖਦਾਈ ਖਬਰ ਹੈ ਉਮੀਦ ਕਰਨੀ ਚਾਹੀਦੀ ਹੈ ਕਿ ਸਾਡੇ ਦੇਸ਼ ਅੰਦਰ ਵੀ ਕਦੇ ਸਕੂਲੀ ਬੱਚਿਆਂ ਵਾਲੇ ਸਾਧਨਾਂ ਤੋਂ ਫਾਸਲਾ ਰੱਖ ਕੇ ਚੱਲਣ ਵੱਡੇ ਵਾਹਨ ਇਹੀ ਕਾਮਨਾ ਕੀਤੀ ਜਾ ਸਕਦੀ

Related Post

Leave a Reply

Your email address will not be published. Required fields are marked *