Breaking
Thu. Mar 27th, 2025

ਪੁਲਿਸ ਵੱਲੋ ਸਿਮਰਨਜੀਤ ਸਿੰਘ ਮਾਨ ਅਤੇ ਤਰਸੇਮ ਸਿੰਘ ਨੂੰ ਘਰ ‘ਚ ਨਜ਼ਰਬੰਦ ਕੀਤਾ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸ਼ਹੀਦੀ ਸਭਾ ਮੌਕੇ ਕੀਤੀ ਗਈ ਸ਼ਹੀਦੀ ਮੀਰੀ ਪੀਰੀ ਕਾਨਫਰੰਸ ਵਿੱਚ ਪਹੁੰਚੀਆਂ ਪੰਥਕ ਧਿਰਾ ਅਤੇ ਇਨਸਾਫ ਮੋਰਚੇ ਦੇ ਆਗੂਆਂ, ਬਾਪੂ ਗੁਰਚਰਨ ਸਿੰਘ ਕਨਵੀਨਰ ਕੌਮੀ ਇਨਸਾਫ ਮੋਰਚਾ ਦੀ ਅਗਵਾਈ ਹੇਠ 7 ਜਨਵਰੀ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਲੈ ਕੇ ਜਮਹੂਰੀ ਅਤੇ ਪੁਰ ਅਮਨ ਢੰਗ ਨਾਲ ਮਾਰਚ ਕਰਨ ਦਾ ਫੈਸਲਾ ਕੀਤਾ ਸੀ। ਇਸ ਮਾਰਚ ਵਿੱਚ ਸ਼ਾਮਿਲ ਹੋਣ ਤੋਂ ਰੋਕਣ ਲਈ ਪੁਲਿਸ ਨੇ ਅੱਜ ਸਵੇਰੇ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਘਰ ਨੂੰ ਘੇਰਾ ਪਾ ਕੇ ਉਹਨਾਂ ਨੂੰ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਇਸੇ ਤਰ੍ਹਾਂ ਸ੍ਰੀ ਮਾਨ ਦੀ ਰਹਾਇਸ਼ ਕਲਾ ਸਰਦਾਰ ਹਰਨਾਮ ਸਿੰਘ ਨੂੰ ਘੇਰਾ ਪਾ ਲਿਆ ਇਸੇ ਤਰ੍ਹਾਂ ਪੁਲਿਸ ਵੱਲੋਂ ਖਡੂਰ ਸਾਹਿਬ ਹਲਕੇ ਦੇ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਘਰ ਨੂੰ ਘੇਰਾ ਪਾ ਕੇ ਉਸਦੇ ਪਿਤਾ ਤਰਸੇਮ ਸਿੰਘ ਨੂੰ ਵੀ ਅੱਜ ਤੜਕੇ ਹੀ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਸ਼੍ਰੀ ਮਾਨ ਨੇ ਦੱਸਿਆ ਕਿ ਪਾਰਟੀ ਦੇ ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰ ਪਾਲ ਸਿੰਘ ਪੀਸੀਏ ਮੈਂਬਰ ਬਹਾਦਰ ਸਿੰਘ ਭਸੌੜ ਕਰਨੈਲ ਸਿੰਘ ਰਾਮਪੁਰਾ ਹਰਜੀਤ ਸਿੰਘ ਮੀਆਪੁਰ ਨਰਿੰਦਰ ਸਿੰਘ ਕਾਲਾਬੂਲਾ ਧੁਰੀ ਅਤੇ ਅਮਰੀਕ ਸਿੰਘ ਆਦਿ ਨੂੰ ਹਾਊਸ ਰੈਸਟ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਉਹਨਾਂ ਨੇ ਇਸ ਕਾਰਵਾਈ ਦੀ ਸਖਤ ਨਿੰਦਾ ਕਰਦੇ ਹੋਏ ਇਹਨਾਂ ਅਮਲਾਂ ਨੂੰ ਵਿਧਾਨ ਅਤੇ ਕਾਨੂੰਨ ਵਿਰੋਧੀ ਕਰਾਰ ਦਿੱਤਾ। ਉਹਨਾਂ ਕਿਹਾ ਕਿ ਸਰਕਾਰਾਂ ਤੇ ਪੁਲਿਸ ਅਕਸਰ ਹੀ ਖਾਲਸਾ ਪੰਥ ਦੀ ਲੀਡਰਸ਼ਿਪ ਨਾਲ ਅਣ ਮਨੁੱਖੀ ਤੇ ਗੈਰ ਕਾਨੂੰਨੀ ਵਰਤਾ ਕਰਕੇ ਕੌਮੀ ਪ੍ਰੋਗਰਾਮਾਂ ਵਿੱਚ ਵਿਘਨ ਪਾਉਣ ਅਤੇ ਦਹਿਸ਼ਤ ਪਾਉਣ ਦਾ ਅਮਲ ਕਰਦੀਆਂ ਹਨ। ਪਰ ਖਾਲਸਾ ਪੰਥ ਦਾ ਇਤਿਹਾਸ ਗਵਾਹ ਹੈ ਕਿ ਰਾਜਿਆਂ ਬਾਦਸ਼ਾਹ ਜਾ ਹਕੂਮਤਾਂ ਦੇ ਜਬਰ ਜੁਲਮ ਪੰਥ ਨੂੰ ਕਦੇ ਵੀ ਆਪਣੀ ਨਿਸ਼ਾਨੇ ਤੋ ਨਾ ਥਿੜਕਾ ਸਕੇ ਆ ਨਾ ਥਿੜਕਾ ਸਕਣਗੇ।

ਉਹਨਾਂ ਮੰਗ ਕੀਤੀ ਕਿ ਖਾਲਸਾ ਪੰਥ ਨੂੰ ਸੰਘਰਸ਼ ਵਿੱਚ ਧਕੇਲਣ ਦੀ ਬਜਾਏ ਗੈਰ ਕਾਨੂੰਨੀ ਤੌਰ ਤੇ ਲੰਮੇ ਸਮੇਂ ਤੋਂ ਬੰਦੀ ਬਣਾਏ ਸਿੰਘਾਂ ਨੂੰ ਰਿਹਾਅ ਕਰ ਕੇ ਜੇ ਸਰਕਾਰ ਮਾਹੌਲ ਨੂੰ ਸਹੀ ਕਰਨ ਵਿੱਚ ਭੂਮਿਕਾ ਨਿਭਾਅ ਸਕੇ ਤਾਂ ਅਜਿਹਾ ਸਰਕਾਰ ਅਤੇ ਇੱਥੋਂ ਦੇ ਮਾਹੌਲ ਨੂੰ ਸਥਾਈ ਰੂਪ ਵਿੱਚ ਠੀਕ ਰੱਖਣ ਲਈ ਬਿਹਤਰ ਹੋਵੇਗਾ

Related Post

Leave a Reply

Your email address will not be published. Required fields are marked *