ਹੋਰ ਅੱਜ ਦੀਆਂ ਅਹਿਮ ਖ਼ਬਰਾਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਜ਼ਿਲਾ ਪ੍ਰਸ਼ਾਸਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਲਗਾਤਾਰ ਮੁਲਾਕਾਤ ਕਰ ਰਿਹਾ ਹੈ। ਅਤੇ ਰੋਜ਼ਾਨਾ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਉੱਚ ਪੱਧਰੀ ਮੈਡੀਕਲ ਟੀਮ ਨਾਲ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਸਬੰਧੀ ਜਾਣਕਾਰੀ ਲੈ ਰਹੇ ਹਨ ਅਤੇ ਜਰੂਰੀ ਮੈਡੀਕਲ ਟੈਸਟ ਵੀ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਨੇ ਕਰਦਿਆਂ ਕਿਹਾ ਕਿ ਰੋਜਾਨਾ ਸਿਵਲ ਪ੍ਰਸ਼ਾਸਨ ਦੇ ਏਡੀਸੀ ਪੱਧਰ ਦੇ ਅਧਿਕਾਰੀ ਢਾਬੀ ਗੁਜਰਾਂ ਜਾ ਰਹੇ ਹਨ ਤੇ ਉਹ ਖੁਦ ਵੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲ ਰਹੇ ਹਨ।
ਖਨੌਰੀ ਸਰਹਦ ਉੱਤੇ ਕਿਸਾਨੀ ਮੰਗਾਂ ਮਨਵਾਉਣ ਲਈ ਮਰਨ ਬਰਤ ਉੱਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮੈਡੀਕਲ ਸਹੂਲਤਾਂ ਪ੍ਰਦਾਨ ਕਰਵਾਏ ਜਾਣ ਲਈ ਕਿਸਾਨ ਅੰਦੋਲਨ ਤੇ ਨਜ਼ਦੀਕ ਨਿਜੀ ਹੋਟਲ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਕਿਸਾਨ ਆਗੂਆਂ ਵਿਚਕਾਰ ਮੀਟਿੰਗ ਚੱਲ ਰਹੀ ਹੈ। ਇਸ ਮੀਟਿੰਗ ਵਿੱਚ ਕਿਸਾਨ ਆਗੂ ਕਾਕਾ ਕੋਟੜਾ ਅਤੇ ਨੌਜਵਾਨ ਕਿਸਾਨ ਆਗੂ ਅਭਿਮਨਿਊ ਕੋਹਾੜ ਜਦਕਿ ਪੁਲਿਸ ਪ੍ਰਸ਼ਾਸਨ ਦੀ ਤਰਫੋ ਨੂੰ ਸੇਵਾ ਮੁਕਤ ਡੀ ਆਈ ਜੀ ਨਰਿੰਦਰ ਭਾਰਗਵ ਅਤੇ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਮੌਜੂਦ ਹਨ ਜਿਨਾਂ ਵਿਚਕਾਰ ਮਾਮਲੇ ਨੂੰ ਲੈ ਕੇ ਵਿਚਾਰ ਚਰਚਾ ਚੱਲ ਰਹੀ।
ਖਨੌਰੀ ਸਰਹੱਦ ਤੇ ਸ਼ਨਿਚਰਵਾਰ ਨੂੰ ਹੋਈ ਕਿਸਾਨ ਮਹਾਂ ਪੰਚਾਇਤ ਦੌਰਾਨ ਸੰਬੋਧਨ ਮਗਰੋਂ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜ ਗਈ ਸੀ ਡਾਕਟਰਾਂ ਦੀ ਇੱਕ ਟੀਮ ਉਹਨਾਂ ਦੀ ਜਾਂਚ ਕਰ ਰਹੀ ਹੈ ਜ਼ਿਕਰਯੋਗ ਹੈ ਕਿ ਕਿਸਾਨ ਮਹਾ ਪੰਚਾਇਤ ਨੂੰ 11 ਮਿੰਟ ਤੱਕ ਸੰਬੋਧਨ ਕਰਨ ਮਗਰੋਂ ਕਿਸਾਨ ਨੇਤਾ ਜਗਜੀਤ ਸਿੰਘ ਡਲੇਵਾਲ ਨੀਮ ਬੇਹੋਸ਼ ਹੋ ਗਏ ਅਤੇ ਉਹਨਾਂ ਨੂੰ ਉਲਟੀ ਆਈ। ਡਾਕਟਰ ਟੀਮ ਨੇ ਦੱਸਿਆ ਕਿ ਬਲੱਡ ਪ੍ਰੈਸ਼ਰ ਘਟਣ ਕਾਰਨ ਡੱਲੇਵਾਲ ਨੂੰ ਵਾਪਸ ਟੈਟ ਵਿੱਚ ਲਿਆਂਦਾ ਗਿਆ। ਡੱਲੇਵਾਲ ਦੀ ਸਿਹਤ ਸਬੰਧੀ ਸੂਚਨਾ ਮਿਲਦਿਆਂ ਹੀ ਡੀਆਈਜੀ ਨਰਿੰਦਰ ਭਾਰਗਵ ਖਨੌਰੀ ਸਰਹੱਦ ਤੇ ਪੁੱਜੇ। ਨਰਿੰਦਰ ਭਾਰਗਵ ਕਿਸਾਨ ਆਗੂ ਨਾਲ ਇਸ ਤੋਂ ਪਹਿਲਾਂ ਗੱਲਬਾਤ ਕਰਨ ਗਏ ਅਧਿਕਾਰੀਆਂ ਚ ਸ਼ਾਮਿਲ ਸਨ। ਅਧਿਕਾਰੀਆਂ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਨੂੰ ਵੀ ਤਿਆਰ ਰੱਖਿਆ ਗਿਆ ਹੈ। ਡੱਲੇਵਾਲ ਨੇ ਕਿਸਾਨ ਮਹਾ ਪੰਚਾਇਤ ਤੋਂ ਪਹਿਲਾਂ ਸ਼ੁਕਰਵਾਰ ਸ਼ਾਮ ਨੂੰ ਖੂਨ ਪਿਸ਼ਾਬ ਅਤੇ ਈਸੀਜੀ ਟੈਸਟ ਕਰਵਾਉਣ ਲਈ ਸਹਿਮਤੀ ਦਿੱਤੀ ਸੀ ਰਿਪੋਰਟਾਂ ਤੋਂ ਬਾਅਦ ਹੀ ਉਹਨਾਂ ਦੀ ਸਿਹਤ ਤੇ ਸਥਿਰ ਹੋਣ ਦੀ ਪੁਸ਼ਟੀ ਕੀਤੀ ਗਈ ਸੀ। ਅਤੇ ਉਹਨਾਂ ਨੂੰ ਦੁਪਹਿਰ 2 ਵਜੇ ਕਰੀਬ ਐਂਬੂਲੈਂਸ ਚ ਸਟੇਜ ਤੇ ਦੇ ਲਜਾਇਆ ਗਿਆ ਸੀ। ਜਿਕਰਯੋਗ ਹੈ ਕਿ ਡੱਲੇਵਾਲ ਨੂੰ ਇੱਕ ਸ਼ੀਸ਼ੇ ਦੇ ਕਮਰੇ ਵਿੱਚ ਰੱਖਿਆ ਗਿਆ ਜਿਸ ਵਿੱਚ 100 ਤੋਂ ਵੱਧ ਟਰਾਲੀਆਂ ਨੂੰ ਇੱਕ ਦੂਜੇ ਨਾਲ ਜੋੜਿਆ ਗਿਆ ਅਤੇ ਲਗਭਗ 700 ਵਲੰਟੀਅਰ ਇਸ ਸਥਾਨ ਦੀ ਦੇਖਭਾਲ ਕਰ ਰਹੇ ਹਨ ਸੂਤਰਾਂ ਨੇ ਦੱਸਿਆ ਕਿ ਅਜਿਹਾ 26 ਨਵੰਬਰ ਦੀ ਘਟਨਾ ਨੂੰ ਦੁਹਰਾਉਣ ਤੋਂ ਰੋਕਣ ਲਈ ਕੀਤਾ ਗਿਆ ਜਿੱਥੇ ਪੁਲਿਸ ਵੱਲੋਂ ਖਨੌਰੀ ਸਰਹੱਦ ਤੇ ਟੈਂਟ ਚ ਦਾਖਲੇ ਮਗਰੋਂ ਕਿਸਾਨ ਆਗੂ ਨੂੰ ਲੁਧਿਆਣੇ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਸੀ
ਕਾਂਗਰਸ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਸੈਂਬਲੀ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਭਾਰਤ ਰਤਨ ਦੇਣ ਦੀ ਸਿਫਾਰਿਸ਼ ਸਬੰਧੀ ਪੰਜਾਬ ਅਸੈਂਬਲੀ ਵਿੱਚ ਸਾਂਝਾ ਮਤਾ ਲਿਆਂਦਾ ਜਾਵੇ ਬਾਜਵਾ ਨੇ ਕਿਹਾ ਕਿ ਦੇਸ਼ ਦੀ ਤਰੱਕੀ ਲਈ ਕੀਤੇ ਕੰਮਾਂ ਤੇ ਬੇਮਿਸਾਲ ਸੇਵਾ ਨੂੰ ਪਛਾਣ ਦਿੰਦਿਆ ਡਾਕਟਰ ਮਨਮੋਹਨ ਸਿੰਘ ਨੂੰ ਭਾਰਤ ਦਾ ਸਿਖਰਲਾ ਨਾਗਰਿਕ ਸਨਮਾਨ ਦਿੱਤਾ ਜਾਣਾ ਚਾਹੀਦਾ ਉਹਨਾਂ ਇਸ ਬਾਰੇ ਭਾਜਪਾ ਆਗੂ ਅਸ਼ਵਨੀ ਸ਼ਰਮਾ, ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਅਤੇ ਬਸਪਾ ਦੇ ਨਛੱਤਰ ਪਾਲ ਨੂੰ ਵੀ ਪੱਤਰ ਲਿਖਿਆ ਉਹਨਾਂ ਕਿਹਾ ਕਿ ਸਰਬ ਪਾਰਟੀ ਵਫਦ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਕੇ ਮਰਹੂਮ ਡਾਕਟਰ ਮਨਮੋਹਨ ਸਿੰਘ ਨੂੰ ਭਾਰਤ ਰਤਨ ਦੇਣ ਦੀ ਮੰਗ ਕਰਨੀ ਚਾਹੀਦੀ ਹੈ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਾਤਾਵਰਨ ਭਵਨ ਨਾਭਾ ਰੋਡ ਪਟਿਆਲਾ ਵੱਲੋਂ ਚਾਈਨਾ ਡੋਰ ਦੀ ਵਿਕਰੀ ਦੀ ਸੂਚਨਾ ਦੇਣ ਵਾਲੇ ਨੂੰ 25000 ਇਨਾਮ ਦੇਣ ਦਾ ਐਲਾਨ ਕੀਤਾ ਹੈ। ਐਲਾਨਵਾਨੀ ਨੋਟੀਫਿਕੇਸ਼ਨ ਪੰਫਲੇਟ ਜਾਰੀ ਕਰਦੇ ਹੋਏ ਪੀਪੀਸੀਬੀ ਦੇ ਚੇਅਰਮੈਨ ਡਾਕਟਰ ਆਦਰਸ਼ਪਾਲ ਵਿਜ ਨੇ ਦੱਸਿਆ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਪਾਸ ਕੀਤੇ ਗਏ ਹੁਕਮਾਂ ਦੀ ਪਾਲਣਾ ਕਰਦਿਆਂ ਸਰਕਾਰ ਪੰਜਾਬ ਦੇ ਵਿਗਿਆਨ ਟੈਕਨੋਲੋਜੀ ਅਤੇ ਵਾਤਾਵਰਣ ਵਿਭਾਗ ਨੇ ਆਪਣੇ ਨੋਟੀਫਿਕੇਸ਼ਨ ਨੰਬਰ 3/25/ 2-3 ਐਸਟੀਈ 4/ 293 ਮਿਤੀ 5 ਜੁਲਾਈ 2023 ਰਾਹੀਂ ਵਾਤਾਵਰਣ ਸੁਰੱਖਿਆ ਐਕਟ 1986 ਦੇ ਅਧੀਨ ਪ੍ਰਾਪਤ ਕੀਤੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਨਿਰਦੇਸ਼ ਜਾਰੀ ਕੀਤਾ ਇਸ ਵਿੱਚ ਪਤੰਗ ਚੜਾਉਣ ਵਾਲੇ ਧਾਗੇ ਦੇ ਨਿਰਮਾਣ, ਵਿਕਰੀ, ਸਟੋਰੇਜ, ਖਰੀਦ, ਸਪਲਾਈ ਆਯਾਤ ਅਤੇ ਵਰਤੋ ਤੇ ਮੁਕੰਮਲ ਪਾਬੰਦੀ ਬਾਰੇ ਨਾਇਲੋਨ ਪਲਾਸਟਿਕ ਜਾਂ ਕੋਈ ਹੋਰ ਸਿੰਥੈਟਿਕ ਸਮਗਰੀ ਜਿਸ ਵਿੱਚ ਪ੍ਰਸਿੱਧ ਚਾਈਨਾ ਡੋਰ/ਮਾਝਾ ਅਤੇ ਕੋਈ ਹੋਰ ਸਿੰਥੈਟਿਕ ਪਤੰਗ ਉਡਾਣ ਵਾਲਾ ਧਾਗਾ ਜੋ ਸੰਥੈਟਿਕ ਪਦਾਰਥ ਨਾਲ ਲੇਪਿਆ ਹੋਇਆ ਹੈ ਅਤੇ ਗੈਰ ਬਾਇਓਡੀਗ੍ਰੇਡੇਬਲ ਹੈ ਅਤੇ ਨਾਲ ਹੀ ਕੋਈ ਹੋਰ ਪਤੰਗ ਉਡਾਉਣ ਵਾਲਾ ਧਾਗਾ ਜੋ ਤਿੱਖਾ ਬਣਿਆ ਹੈ ਉਕਤ ਸਾਰੇ ਪਤੰਗ ਉਡਾਉਣ ਵਾਲੇ ਧਾਗੇ ਡੋਰਾਂ ਤੇ ਪੂਰਨ ਰੂਪ ਵਿੱਚ ਪਾਬੰਦੀ ਹੈ ਜੇਕਰ ਕੋਈ ਵਿਅਕਤੀ ਵਾਤਾਵਰਨ ਐਕਟ 1986 ਦੇ ਅਧੀਨ ਜਾਰੀ ਕੀਤੇ ਗਏ ਨਿਰਦੇਸ਼ਾਂ ਜਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸਨੂੰ ਲੈ ਕੇ ਲੱਖ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ।
ਇਸ ਦੇ ਨਾਲ ਹੀ ਪੀਪੀਸੀਬੀ ਵਿਭਾਗ ਵੱਲੋਂ ਚਾਈਨਾ ਡੋਰ ਦੀ ਵਿਕਰੀ ਖਰੀਦ ਫਰੋਖਤ ਸੰਬੰਧੀ ਕਿਸੇ ਵੀ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਂ ਗੁਪਤ ਰੱਖ 25 ਹਜਾਰ ਦਾ ਇਨਾਮ ਦੇਣ ਦੀ ਘੋਸ਼ਣਾ ਕੀਤੀ ਗਈ ਹੈ ਵਿਭਾਗ ਵੱਲੋਂ ਰਾਜ ਦੇ ਵਸਨੀਕਾਂ ਨੂੰ ਬੇਨਤੀ ਕੀਤੀ ਗਈ ਹੈ। ਕਿ ਉਹ ਪਤੰਗ ਉਡਾਉਣ ਲਈ ਚਾਈਨਾ ਡੋਰ ਨਾਈਲੋਨ ਸਮਥੈਟਿਕ ਧਾਗੇ ਦੀ ਵਰਤੋ ਨਾ ਕਰ ਸਰਕਾਰ ਦੀ ਉਕਤ ਮੁਹਿੰਮ ਚ ਮਦਦ ਕਰਨ। ਅਤੇ ਜੇਕਰ ਕੋਈ ਚਾਈਨਾ ਡੋਰ ਦੀ ਵਿਕਰੀ ਅਤੇ ਖਰੀਦ ਫਰੋਖਤ ਕਰਦਾ ਹੈ ਤਾਂ ਉਸ ਦੀ ਸੂਚਨਾ ਟੋਲ ਫਰੀ ਨੰਬਰ 1800-180-2810 ਤੇ ਦਿੱਤੀ ਜਾ ਸਕਦੀ ਹੈ।