ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋ ਸੰਵਿਧਾਨ ਬਚਾਓ ਮੋਦੀ ਹਟਾਓ ਮੁਹਿੰਮ ਤਹਿਤ ਬਾਬਾ ਸਾਹਿਬ ਅੰਬੇਡਕਰ ਜੀ ਤੇ ਅਪਮਾਨ ਜਨਕ ਟਿੱਪਣੀ ਕਰਨ ਤੇ ਅਮਿਤ ਸ਼ਾਹ ਦੀ ਅਰਥੀ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ।
ਅੱਜ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰਐਮਪੀਆਈ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕ ਮੁਜ਼ਾਹਰਾ ਕੀਤਾ ਗਿਆ । ਜਿਸ ਦੀ ਅਗਵਾਈ ਚਾਚਾ ਜਸਵੀਰ ਸਿੰਘ ਭੋਲੀ ਅਤੇ ਜਰਨੈਲ ਫਿਲੌਰ ਨੇ ਕੀਤੀ। ਇਸ ਮੌਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੂਬਾਈ ਆਗੂ ਸਾਥੀ ਪਰਮਜੀਤ ਰੰਧਾਵਾ ਤੇ ਜਰਨੈਲ ਫਿਲੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਅੰਦਰ ਫਿਰਕੂ ਫਾਸੀਵਾਦ ਤਾਕਤਾਂ ਸੰਵਿਧਾਨ ਦਾ ਅਪਮਾਨ ਕਰ ਰਹੀਆਂ ਹਨ ਇਹ ਤਾਕਤਾਂ ਮਨੂੰ ਸਿਮਰਤੀ ਨੂੰ ਦੇਸ਼ ਅੰਦਰ ਲਾਗੂ ਕਰਨਾ ਚਾਹੁੰਦੀਆਂ ਹਨ। ਇਸ ਵੇਲੇ ਬੀਜੇਪੀ ਸਰਕਾਰ ਨੂੰ ਰੋਕਣਾ ਅਹਿਮ ਜਰੂਰੀ ਹੋ ਗਿਆ ਹੈ ਭਾਰਤੀ ਸੰਵਿਧਾਨ ਧਰਮ ਨਿਰਪੱਖ ਲੋਕਾਂ ਦੀ ਰਾਖੀ ਕਰਦਾ ਹੈ। ਕੇਂਦਰ ਦੀ ਸਰਕਾਰ ਲੋਕ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਬੇਲੋੜੇ ਬਿਆਨ ਦੇ ਰਹੀ ਹੈ, ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੇ ਵਿਰੁੱਧ ਭੱਦੀ ਸ਼ਬਦਾਵਲੀ ਵਰਤਣ ਵਾਲੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੋ ਅੰਬੇਡਕਰ ਦਾ ਅਪਮਾਨ ਕੀਤਾ ਹੈ ਉਹ ਨਿੰਦਨ ਯੋਗ ਹੈ, ਬੇਰੁਜ਼ਗਾਰੀ, ਮਹਿੰਗਾਈ, ਭੁੱਖਮਰੀ, ਪੀੜਿਤ ਲੋਕਾਂ ਦਾ ਮੁੱਦਿਆਂ ਤੋਂ ਧਿਆਨ ਭਟਕਾ ਕੇ ਆਮ ਜਨਤਾ ਨੂੰ ਗੁੰਮਰਾਹ ਕੀਤਾ ਹੈ ਇੱਕ ਵੱਡੇ ਅਹੁਦੇ ਤੇ ਬੈਠ ਕੇ ਅੰਬੇਡਕਰ ਦਾ ਉਪਮਾਨ ਕਰਨ ਵਾਲੇ ਅਮਿਤ ਸ਼ਾਹ ਜਿਸਨੇ ਖੁਦ ਸੰਵਿਧਾਨ ਦੀ ਸੋਹ ਚੁੱਕ ਕੇ ਇਸ ਵਿੱਚ ਨਿਸ਼ਟਾ ਰੱਖਣ ਦਾ ਪ੍ਰਣ ਕੀਤਾ ਸੀ ਇਥੋ ਸਰਕਾਰ ਦੀ ਮਾਨਸਿਕਤਾ ਦਾ ਪਤਾ ਚਲਦਾ ਹੈ, ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਮਨੂੰ ਸਮ੍ਰਿਤੀ ਦੇ ਪੁਜਾਰੀ ਹਨ ਜੋਕਿ ਭਾਰਤੀ ਸੰਵਿਧਾਨ ਨੂੰ ਨਹੀਂ ਮੰਨਦੇ ਇਹ ਆਪਣੀ ਮਨੋ ਸਮਿਤੀ ਲਾਗੂ ਕਰਨਾ ਚਾਹੁੰਦੇ ਹਨ ਜੋ ਇਨਸਾਨਾਂ ਨੂੰ ਇਨਸਾਨ ਨਹੀਂ ਸਮਝਦੇ, ਦੂਜਾ ਭਾਰਤੀ ਸੰਵਿਧਾਨ ਹੀ ਆ ਜਿਸਨੇ ਇਨਸਾਨਾਂ ਨੂੰ ਇਨਸਾਨ ਸਮਝਿਆ, ਉਨ੍ਹਾਂ ਕਿਹਾ ਕਿ ਭੀਮ ਰਾਓ ਹੀ ਲੋਕਾਂ ਦਾ ਮਸੀਹਾ ਹੈ ਜਿਹਨੇ ਲੋਕਾਂ ਨੂੰ ਉਹਨਾਂ ਦੀਆਂ ਮੁਸ਼ਕਿਲਾਂ ਦੁੱਖ ਤਕਲੀਫਾਂ ਤੋਂ ਰਾਹਤ ਦੇਣਾ ਲਈ ਲੋਕਾਂ ਨੂੰ ਸਵਿੰਧਾਨ ਦਾ ਸਹਾਰਾ ਦਿੱਤਾ ਹੈ ਅੱਜ ਦੇਸ਼ ਦੀ ਲੋਕਾਂ ਸਭਾ ਵਿਧਾਨ ਸਭਾ ਸੰਸਦ ਵਿੱਚ ਔਰਤਾਂ ਦੀ ਬਰਾਬਰ ਦੀ ਸ਼ਮੂਲੀਅਤ ਹੈ ਜੋ ਕਿ ਭੀਮ ਰਾਓ ਅੰਬੇਡਕਰ ਸੰਵਿਧਾਨ ਨਿਰਮਾਤਾ ਦੇ ਕਾਰਨ ਹੀ ਸੰਭਵ ਹੋ ਸਕਿਆ ਹੈ ਐਸੇ ਮਹਾਂਪੁਰਸ਼ ਦੇ ਖਿਲਾਫ ਭੱਦੀ ਸ਼ਬਦਾਵਲੀ ਵਰਤਣਾ ਬਹੁਤ ਹੀ ਨਿੰਦਨਯੋਗ ਹੈ। ਰੰਧਾਵਾ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਅਮਿਤ ਸ਼ਾਹ ਨੇ ਆਪਣੇ ਸ਼ਬਦ ਵਾਪਸ ਨਾ ਲਏ ਤਾਂ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਲਾਮਬੰਦ ਕਰਕੇ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਕੁਲਜੀਤ ਫਿਲੌਰ, ਸਨੀ ਫਿਲੌਰ, ਪਾਰਸ , ਮੇਜਰ ਫਿਲੌਰ, ਮਾਸਟਰ ਹੰਸਰਾਜ ,ਅੰਮ੍ਰਿਤ ਪਾਲ ਨੰਗਲ, ਐਡਵੋਕੇਟ ਸੰਜੀਵ ਭੋਰਾ,ਐਡਵੋਕੇਟ ਅਜੇ ਫਿਲੌਰ , ਜਸਵੰਤ ਬੋਧ, ਗਗਨ ਦੀਪ , ਜੱਸਾ ਫਿਲੌਰ ਸੰਦੀਪ ਫਿਲੌਰ ,ਪਰਸ਼ੋਤਮ ਫਿਲੌਰ, ਗੁਰਦੀਪ ਗੋਗੀ ਬੇਗਮਪੁਰ, ਹਣੀ ਸੰਤੋਖਪੁਰਾ, ਜਸਪਾਲ , ਗੁਰਬਚਨ ਰਾਮ , ਤਰਸੇਮ ਲਾਲ , ਮੱਖਣ ਸੰਤੋਖਪੁਰਾ , ਰਾਹੁਲ ਕੋਰੀ , ਨਵੀਂ ਸ਼ਾਹ ਪੁਰ, ਚਮਨ ਲਾਲ, ਕੁਲਵੰਤ ਖੇਹਰਬੇਟ, ਬਲਜੀਤ ਸਿੰਘ ਪਿੱਤੁ,ਸਾਬੀ ਫਿਲੌਰ ਸ਼ਾਮਿਲ ਹੋਏ।