Breaking
Fri. Mar 28th, 2025

26 ਦਸੰਬਰ ਦੀਆਂ ਅਹਿਮ ਖ਼ਬਰਾਂ ‘ਤੇ ਉਹਨਾਂ ਤੇ ਟਿੱਪਣੀ


ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਹਾੜੇ ਦੁਨੀਆ ਭਰ ਵਿੱਚ ਸਿੱਖ ਸੰਗਤਾਂ ਮਨਾ ਰਹੀਆਂ ਹਨ।
ਪੰਜਾਬ ਵਿੱਚ ਸਭ ਤੋਂ ਵੱਧ ਚਰਚਿਤ ਖਬਰ ਹੈ ਤਾਂ ਉਹ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਿਸ ਨੂੰ ਲੈ ਕੇ 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਜਾ ਚੁੱਕਾ ਹੈ ਸੜਕੀ ਤੇ ਰੇਲ ਅਵਾਜਾਈ, ਸਰਕਾਰੀ ਤੇ ਪ੍ਰਾਈਵੇਟ ਦਫ਼ਤਰ ਬੰਦ ਰਹਿਣਗੇ ਸਿਰਫ ਐਮਰਜੰਸੀ ਸਹੂਲਤ ਜਿਵੇਂ ਮੈਡੀਕਲ, ਏਅਰਪੋਰਟ ਅਤੇ ਵਿਆਹ ਵਾਲੀ ਬਰਾਤ ਜਾ ਸਕਣਗੇ ਕਿਹਾ ਸਰਵਣ ਸਿੰਘ ਪੰਧੇਰ ਨੇ, ਦੂਸਰਾ ਮੁੱਦਾ ਪੰਥਕ ਸਖਸ਼ੀਅਤਾਂ ਨੂੰ ਲੈ ਕੇ ਹੈ ਜਿਵੇ ਅੱਜ ਦਮਦਮਾ ਸਾਹਿਬ ਦੇ ਜਥੇਦਾਰ ਰਹੇ ਗਿਆਨੀ ਹਰਪ੍ਰੀਤ ਸਿੰਘ ਜਿਹਨਾਂ ਨੂੰ ਉਹਨਾਂ ਦੇ ਗ੍ਰਹਿ ਵਿਖੇ ਡੇਰਾ ਬਿਆਸ ਦੇ ਮੁੱਖੀ ਮਿਲਣ ਲਈ ਪੁੱਜੇ ਜਿਸ ਦੀ ਚਰਚਾ ਬਣੀ ਰਹੀ ਜਿਹਨਾਂ ਨਾਲ ਸੁਰਜੀਤ ਸਿੰਘ ਰੱਖੜਾ ਵੀ ਨਜ਼ਰ ਆਏ, ਕੀ ਗੱਲਬਾਤ ਹੋਈ ਹੋਵੇਗੀ ਬੁਝਾਰਤ ਬਣੀ ਹੋਈ ਹੈ। ਆਓ ਪਹਿਲੀ ਇਹੀ ਖਬਰ ਪੜ ਲੈਂਦੇ ਹਾਂ ਕਿ ਡੇਰਾ ਬਿਆਸ ਦੇ ਮੁੱਖੀ ਬਾਬਾ ਗੁਰਿੰਦਰ ਸਿੰਘ ਵੀਰਵਾਰ ਜਾਣੀ ਕਿ ਅੱਜ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਰਿਹਾਇਸ਼ ਤੇ ਬਠਿੰਡਾ ਵਿਖੇ ਪੁੱਜੇ। ਲਗਾਤਾਰ ਉਹਨਾਂ ਹੈਲੀਕਾਪਟਰ ਉਤਰਦਾ ਅਤੇ ਉਹ ਉਸ ਵਿੱਚੋ ਉਤਰਕੇ ਕਾਲੇ ਰੰਗ ਦੀ ਕਾਰ ਵਿਚ ਗਿਆਨੀ ਹਰਪ੍ਰੀਤ ਸਿੰਘ ਦੇ ਘਰ ਗਏ। ਗਿਆਨੀ ਹਰਪ੍ਰੀਤ ਸਿੰਘ ਤੋਂ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਦੀਆਂ ਸੇਵਾਵਾਂ ਵਾਪਸ ਲੈਣ ਤੋਂ ਬਾਅਦ ਪਹਿਲੀ ਵਾਰ ਡੇਰਾ ਬਿਆਸ ਮੁੱਖੀ ਉਹਨਾਂ ਨੂੰ ਮਿਲਣ ਲਈ ਬਠਿੰਡਾ ਦੀ ਗ੍ਰੀਨ ਸਿਟੀ ਕਲੋਨੀ ਵਿੱਚ ਉਹਨਾਂ ਦੇ ਘਰ ਪੁੱਜੇ ਹਨ ਹਾਲਾਂਕਿ ਇਸ ਮਾਮਲੇ ਸੰਬੰਧੀ ਕਿਸੇ ਨੂੰ ਕੁਝ ਪਤਾ ਨਹੀਂ ਹੈ ਕਿ ਡੇਰਾ ਮੁੱਖੀ ਕਿਸ ਮਕਸਦ ਲਈ ਜਥੇਦਾਰ ਨੂੰ ਮਿਲਣ ਲਈ ਆਏ ਹਨ। ਉਂਝ ਸਮਝਿਆ ਜਾ ਰਿਹਾ ਕਿ ਪਿਛਲੇ ਦਿਨਾਂ ਦੌਰਾਨ ਜਥੇਦਾਰ ਹਰਪ੍ਰੀਤ ਸਿੰਘ ਜੀ ਦੀ ਕੀਤੀ ਕਿਰਦਾਰ ਕੁਸ਼ੀ ਅਤੇ ਹੋਰ ਮਸਲਿਆਂ ਸਬੰਧੀ ਦੋਵਾਂ ਦੀ ਗੱਲਬਾਤ ਹੋ ਸਕਦੀ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਘਰ ਅੰਦਰ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਡੇਰਾ ਮੁਖੀ ਦੀ ਸੁਰੱਖਿਆ ਲਈ ਪੁਲਿਸ ਜਰੂਰ ਤਨਾਇਤ ਕੀਤੀ ਹੋਈ ਸੀ। ਦੋਸਤੋ ਇਸ ਖ਼ਬਰ ਤੇ ਟਿੱਪਣੀ ਕਰਦਿਆਂ ਇਹੀ ਕਿਹਾ ਜਾ ਸਕਦਾ ਹੈ ਕਿ ਡੇਰਾ ਬਿਆਸ ਮੁੱਖੀ ਖੁਦ ਗਿਆਨੀ ਹਰਪ੍ਰੀਤ ਸਿੰਘ ਦੇ ਘਰ ਚੱਲ ਕੇ ਆਏ ਹਨ ਇਸ ਨੂੰ ਲੈ ਕੇ ਗਿਆਨੀ ਜੀ ਦੇ ਵਿਰੋਧੀ ਜਰੂਰ ਸ਼ੰਕੇ ਖੜੇ ਕਰ ਸਕਦੇ ਕਿਉਕਿ ਪਹਿਲਾਂ ਵੀ ਜਿਵੇਂ ਵਿਰਸਾ ਸਿੰਘ ਵਲਟੋਹਾ ਨੇ ਸਵਾਲ ਖੜੇ ਕੀਤੇ ਸਨ ਹੁਣ ਵੀ ਅਜਿਹੇ ਸਵਾਲ ਹੋਣੇ ਸੁਭਾਵਿਕ ਹਨ। ਇਸ ਮੌਕੇ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਸਪੱਸ਼ਟ ਕਰ ਦੇਣਾ ਚਾਹੀਦਾ ਹੈ ਕਿ ਡੇਰਾ ਮੁੱਖੀ ਦੀ ਫੇਰੀ ਨੂੰ ਲੈ ਕੇ ਕਿਸਾਨ ਡੇਰਾ ਮੁੱਖੀ ਦਾ ਆਉਣ ਦਾ ਸਬਬ ਕੀ ਸੀ।

ਦੂਸਰੀ ਖਬਰ ਇਹ ਹੈ ਕਿ ਕਿਸਾਨ ਜਥੇਬੰਦੀਆਂ ਵੱਲੋ ਬੰਦ ਦਾ ਐਲਾਨ ਨੂੰ ਲੈ ਕੇ 30 ਦਸੰਬਰ ਨੂੰ ਪੰਜਾਬ ਬੰਦ ਦੇ ਐਲਾਨ ਨੂੰ ਲੈ ਕੇ ਅੱਜ ਖਨੌਰੀ ਬਾਰਡਰ ਤੇ ਕਿਸਾਨ ਜਥੇਬੰਦੀਆਂ ਦੀ ਇੱਕ ਮੀਟਿੰਗ ਹੋਈ ਇਸ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਜਦੋਕਿ ਸਰਕਾਰਾਂ ਉਹਨਾਂ ਦੀ ਸਿਹਤ ਨੂੰ ਲੈ ਕੇ ਬਿਲਕੁਲ ਵੀ ਗੰਭੀਰ ਨਹੀਂ ਹਨ ਉਹਨਾਂ ਐਲਾਨ ਕਰਦੇ ਹੋਏ ਕਿਹਾ ਕਿ ਸੋਮਵਾਰ ਨੂੰ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਅਦਾਰੇ ਬੰਦ ਰੱਖਾਂਗੇ ਤੇ ਇਸ ਲਈ ਸਾਨੂੰ ਸਾਰੀਆਂ ਮੁਲਾਜ਼ਮ ਯੂਨੀਅਨਾਂ ਅਤੇ ਹੋਰ ਜਥੇਬੰਦੀਆਂ ਵੱਲੋਂ ਸਮਰਥਨ ਮਿਲ ਰਿਹਾ ਉਹਨਾਂ ਕਿਹਾ ਕਿ ਇਸ ਬੰਦ ਸਬੰਧੀ ਹਰ ਪਿੰਡ ਵਿੱਚ ਐਲਾਨ ਕੀਤਾ ਜਾਵੇਗਾ। ਦੋਸਤੋ ਆਓ ਇਸ ਬੰਦ ਦੇ ਐਲਾਨ ਨੂੰ ਲੈ ਕੇ ਟਿੱਪਣੀ ਕਰਦਿਆ ਕਿਹਾ ਜਾ ਸਕਦਾ ਕਿ ਸੂਬਾ ਸਰਕਾਰ ਦਾ ਇਕ ਵਫਦ ਜੋ ਅਮਨ ਅਰੋੜਾ ਦੀ ਅਗਵਾਈ ਵਿੱਚ ਕਲ ਡੱਲੇਵਾਲ ਨੂੰ ਮਿਲਿਆ ਸੀ ਵੱਲੋ ਕਿਹਾ ਗਿਆ ਕਿ ਡੱਲੇਵਾਲ ਜੀ ਵਰਤ ਤਿਆਗ ਦਿਓ ਪਰ ਡੱਲੇਵਾਲ ਨੇ ਨਾਂਹ ਕਰ ਦਿੱਤੀ ਗਈ ਸੀ।

ਅੱਜ 31ਵੇਂ ਦਿਨ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਕੁਲਵੰਤ ਸਿੰਘ ਸ਼ੁਤਰਾਣਾ, ਵਿਧਾਇਕ ਗੁਰਲਾਲ ਸਿੰਘ ਘਨੌਰ, ਵਿਧਾਇਕ ਨਰਿੰਦਰ ਭਰਾਜ, ਕੁਲਵੰਤ ਸਿੰਘ ਪੰਡੋਰੀ ਸਮੇਤ ਵੱਖ-ਵੱਖ ਆਗੂਆਂ ਦੇ ਨਾਲ ਪਹੁੰਚੇ ਸਨ। ਤੰਦਰੁਸਤੀ ਦੀ ਕਾਮਨਾ ਕਰਨ ਉਪਰੰਤ ਫੋਟੋ ਕਰਵਾ ਕੇ ਹਾਜਰੀ ਲਗਵਾਉਣ ਉਪਰੰਤ ਆ ਗਏ।
ਅਗਲੀ ਖਬਰ ਵੀ ਕਿਸਾਨ ਅੰਦੋਲਨ ਨਾਲ ਸਬੰਧਤ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਵਿਗੜਦੀ ਸਿਹਤ ਸਥਿਤੀ ਦੇ ਸੰਦਰਭ ਵਿੱਚ ਦੇਸ਼ ਭਰ ਦੇ ਕਿਸਾਨਾਂ ਵਿੱਚ ਵੱਧ ਰਹੀ ਹੈ ਬੇਚੈਨੀ ਅਤੇ ਵੱਧਦੀਆਂ ਚਿੰਤਾਵਾਂ ਸਾਂਝੀਆਂ ਕਰਨ ਲਈ ਜੋ ਕਿ ਮਰਨ ਵਰਤ ਤੇ ਬੈਠੇ ਹਨ ਅਤੇ ਕਿਸਾਨਾਂ, ਮਜ਼ਦੂਰਾਂ ਤੇ ਖੇਤੀਬਾੜੀ, ਖੇਤਰ ਨੂੰ ਦਰਪੇਸ਼ ਹੋਰ ਮਹੱਤਵਪੂਰਨ ਮੁੱਦਿਆਂ ਤੇ ਜਿਸ ਵਿੱਚ ਖੇਤੀਬਾੜੀ ਮਾਰਕੀਟਿੰਗ ਤੇ ਰਾਸ਼ਟਰੀ ਨੀਤੀਗਤ ਢਾਂਚਾ ਸ਼ਾਮਿਲ ਹੈ SKM ਦੀ ਰਾਸ਼ਟਰੀ ਤਾਲਮੇਲ ਕਮੇਟੀ ਨੇ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਸ਼੍ਰੀਮਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਦੀ ਮੰਗ ਕੀਤੀ ਹੈ ਕਿ ਦੇਸ਼ ਭਰ ਦੇ ਕਿਸਾਨਾਂ ਨੇ 23 ਦਸੰਬਰ 2024 ਨੂੰ ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਜਿਲਿਆਂ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਗਏ ਸਨ। ਅਤੇ ਜ਼ਿਲਾ ਕੁਲੈਕਟਰਾਂ ਰਾਹੀ ਭਾਰਤ ਦੇ ਰਾਸ਼ਟਰਪਤੀ ਨੂੰ ਇੱਕ ਮੰਗ ਪੱਤਰ ਸੌਂਪੇ ਗਏ ਸਨ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਦੇਸ਼ ਦੀ ਰਾਸ਼ਟਰਪਤੀ ਕਦੋ ਸਮਾਂ ਦਿੰਦੀ ਹੈ ਇਹ ਸਮਾਂ ਮਿਲਣਾ ਕਿਸਾਨਾਂ ਲਈ ਮਹੱਤਵਪੂਰਨ ਹੋਵੇਗਾ। ਅਗਲੀ ਖ਼ਬਰ ਵੀ ਕਿਸਾਨੀ ਨਾਲ ਸਬੰਧਤ ਹੈ ਕਿ ਹਰਿਆਣਾ ਸਰਕਾਰ ਵੱਲੋ ਐਮ ਐਸ ਪੀ ਦੇਣ ਦੀ ਕੋਈ ਤੁਕ ਨਹੀ ਬਣਦੀ ਜਦੋ ਕਿ ਫਸਲ ਦੀ ਖਰੀਦ ਕੇਂਦਰ ਸਰਕਾਰ ਨੇ ਕਰਨੀ ਹੈ ਇਹ ਆਖਿਆ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਆਰੋੜਾ ਨੇ ਆਓ ਹੋਰ ਕੀ ਆਖਿਆ ਅਮਨ ਅਰੋੜਾ ਨੇ ਸੁਣੋ ਅਮਨ ਅਰੋੜਾ ਨੇ ਕਿਹਾ ਕਿ ਇਹ ਸਿਰਫ ਤੇ ਸਿਰਫ ਸ਼ੋਸ਼ੇਬਾਜ਼ੀਆਂ ਨੇ ਕਿ ਹਰਿਆਣਾ ਨੇ ਐਮਐਸਪੀ ਤੇ ਗਾਰੰਟੀ ਦੇ ਦਿੱਤੀ ਹੈ ਇਹੋ ਜਿਹੀ ਕੋਈ ਗੱਲ ਨਹੀਂ ਜਿਹੜਾ ਇੱਕ ਫੂਡ ਗ੍ਰੇਨ ਹੈ ਜਿਹੜਾ ਕਿ ਸੈਂਟਰ ਦਾ ਸਬਜੈਕਟ ਹੈ ਕੇਂਦਰ ਸਰਕਾਰ ਨੇ ਉਹਨੂੰ ਆਪਦੇ ਸੈਂਟਰਲ ਪੂਲ ਵਾਸਤੇ ਖਰੀਦਣਾ ਹੈ ਜਿਹੜੀ ਚੀਜ਼ ਦੀ ਖਰੀਦ ਹੀ ਉਸ ਨੇ ਕਰਨੀ ਹੈ ਉਸਦੀ ਸਟੇਟ ਗੌਰਮੈਂਟ ਵੱਲੋ ਐਮਐਸਪੀ ਦੇਣ ਦੀ ਕੀ ਤੁਕ ਬਣਦੀ ਹੈ ਸਿਰਫ ਤੇ ਸਿਰਫ ਇਹ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀਆਂ ਗੱਲਾਂ ਹੈ ਜੋ ਕਿ ਕੇਂਦਰ ਸਰਕਾਰ ਤੇ ਬੀਜੇਪੀ ਰਲ ਕੇ ਕਰ ਰਹੇ ਹਨ। ਦੋਸਤੋ ਇਸ ਖਬਰ ਤੇ ਆਓ ਟਿੱਪਣੀ ਕਰੀਏ ਅਗਰ ਤਾਂ ਫਸਲ ਦੀ ਖਰੀਦ ਹਰਿਆਣਾ ਸਰਕਾਰ ਨੇ ਕਰਨੀ ਹੈ ਫਿਰ ਤਾਂ ਉਸ ਵੱਲੋ ਦਿੱਤੀ ਗਈ ਐਮ ਐਸ ਪੀ ਦੀ ਗਾਰੰਟੀ ਦਾ ਜਰੂਰ ਉਥੇ ਦੇ ਕਿਸਾਨਾਂ ਨੂੰ ਲਾਭ ਮਿਲੇਗਾ ਜੇਕਰ ਕੇਂਦਰ ਸਰਕਾਰ ਨੇ ਫਸਲ ਖਰੀਦ ਕਰਨੀ ਹੈ ਫਿਰ ਕੋਈ ਫਾਇਦਾ ਨਹੀ ਹੈ ਅਗਰ ਹਰਿਆਣਾ ਸਰਕਾਰ ਸ਼ੋਸ਼ੇਬਾਜ਼ੀ ਕਰ ਰਹੀ ਹੈ ਫਿਰ ਸਾਬਕਾ ਮੰਤਰੀ ਰਹੀ ਉਹ ਬੀਬੀ ਜੋ ਚੁਟਕੀਆਂ ਵਜਾਉਦੀ ਸੀ ਸਾਡੀ ਸਰਕਾਰ ਬਣਾਓ ਪੰਜ ਮਿੰਟ ਵਿਚ ਫਸਲਾਂ ਤੇ ਐਮ ਐਸ ਪੀ ਦੀ ਗਾਰੰਟੀ ਦੇਵਾਂਗੇ ਸਾਡੇ ਅਰਵਿੰਦ ਕੇਜਰੀਵਾਲ ਨੇ ਕਿਹਾ ਅੱਜ ਉਹ ਕਿਥੇ ਆ ਉਹ ਗਾਰੰਟੀ? ਆਓ ਜਲੰਧਰ ਪੁਲਸ ਨਾਲ ਸਬੰਧਤ ਖਬਰ ਤੁਹਾਨੂੰ ਸੁਣਾਉਂਦੇ ਹਾ ਕਿ ਕਿਹਾ ਜਾ ਰਿਹਾ ਹੈ ਕਿ ਜਲੰਧਰ ਪੁਲਿਸ ਬਦਮਾਸ਼ਾਂ, ਗੈਂਗਸਟਰਾਂ ਅਤੇ ਸਮੱਗਲਰਾਂ ਖਿਲਾਫ਼ ਲਗਾਤਾਰ ਕਾਰਵਾਈ ਕਰ ਰਹੀ ਹੈ। ਜਿਸ ਦੇ ਤਹਿਤ ਅਜ ਸਵੇਰੇ ਪਿੰਡ ਜਮਸ਼ੇਰ ’ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਗੋਲੀਬਾਰੀ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਜੱਗੂ ਭਗਵਾਨਪੁਰੀਆ ਦੇ ਗੁਰਗਿਆਂ ਨੂੰ ਪੁਲਿਸ ਨੇ ਐਨਕਾਊਂਟਰ ਦੌਰਾਨ ਕਾਬੂ ਕਰ ਲਿਆ ਹੈ। ਸੂਤਰਾਂ ਅਨੁਸਾਰ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹੋਈ ਗੋਲੀਬਾਰੀ ’ਚ ਕਰੀਬ 15 ਫਾਇਰ ਕੀਤੇ ਗਏ। ਘਟਨਾ ’ਚ ਜ਼ਖਮੀ ਹੋਏ ਦੋਸ਼ੀ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਦਰਅਸਲ ਬੀਤੇ ਦਿਨੀਂ ‘ਆਪ’ ਵਰਕਰਾਂ ’ਤੇ ਗੋਲੀ ਚਲਾਉਣ ਦੇ ਮਾਮਲੇ ’ਚ ਮਨਜੀਤ ਸਿੰਘ ਭਾਪਾ ਅਤੇ ਅਮਨਦੀਪ ਬਿੱਲਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਦਵਿੰਦਰ ਪਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਪਿਸਤੌਲ ਬਰਾਮਦ ਕਰਨ ਲਈ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਮੌਕੇ ’ਤੇ ਗਈ ਸੀ, ਜਿੱਥੇ ਮੁਲਜ਼ਮਾਂ ਨੇ ਪੁਲਿਸ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ। ਜਿਸ ਤੋਂ ਬਾਅਦ ਪੁਲਿਸ ਨੇ ਬਚਾਅ ’ਚ ਜਵਾਬੀ ਕਾਰਵਾਈ ਕਰਦੇ ਹੋਏ ਗੁਰਗੇ ਨੂੰ ਗੋਲੀ ਮਾਰ ਦਿੱਤੀ ਅਤੇ ਉਹ ਜ਼ਖਮੀ ਹੋ ਗਿਆ। ਪੁਲਿਸ ਨੇ ਇਸ ਮੁੱਠਭੇੜ ਵਿਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੌਕੇ ਤੋਂ 6 ਹਥਿਆਰ, ਗੋਲੀ ਸਿੱਕਾ ਵੀ ਬਰਾਮਦ ਕੀਤਾ ਹੈ। ਦੋਸਤੋ ਇਸ ਖ਼ਬਰ ਤੇ ਟਿੱਪਣੀ ਕਰਦਿਆ ਇਹੀ ਕਿਹਾ ਜਾ ਸਕਦਾ ਹੈ ਕਿ ਅੱਜ ਦੇ ਇਸ ਐਨਕਾਉਂਟਰ ਵਿੱਚ ਬਦਮਾਸ਼ ਜ਼ਖਮੀ ਹੋਇਆ ਇਲਾਜ ਅਧੀਨ ਹੈ। ਉਸ ਦੀ ਜਾਨ ਬਚ ਗਈ ਹੈ।ਆਖਰੀ ਖਬਰ ਸਾਈਬਰ ਕ੍ਰਾਈਮ ਨਾਲ ਸਬੰਧਤ ਹੈ ਸਾਈਬਰ ਠੱਗਾਂ ਵੱਲੋ 10 ਲੱਖ ਰੁਪਏ ਠੱਗਣ ਦਾ ਸਮਾਚਾਰ ਹੈ ਪੂਰੀ ਖਬਰ ਇਹ ਹੈ ਕਿ ਬੀਣੇਵਾਲ (ਹੁਸ਼ਿਆਰਪੁਰ), ਸਾਈਬਰ ਠੱਗਾਂ ਵਲੋਂ ਪਿੰਡ ਸੇਖੋਵਾਲ-ਬੀਤ ਦੇ ਸਾਬਕਾ ਫੌਜੀ ਸੂਬੇਦਾਰ ਰਮੇਸ਼ ਸ਼ਰਮਾ ਨੂੰ ਕਰੀਬ 8 ਘੰਟੇ ਲਗਾਤਾਰ ਡਿਜੀਟਲ ਅਰੈਸਟ ਕਰਕੇ ਸਾਢੇ 10 ਲੱਖ ਰੁਪਏ ਸਾਈਬਰ ਠੱਗਾਂ ਵਲੋਂ ਠੱਗਣ ਦਾ ਸਮਾਚਾਰ ਹੈ। ਰਮੇਸ਼ ਸ਼ਰਮਾ ਵਲੋਂ ਸਾਈਬਰ ਸੈੱਲ ਵਿਚ ਸ਼ਿਕਾਇਤ ਕਰ ਦਿੱਤੀ ਗਈ ਹੈ। ਇਸ ਖ਼ਬਰ ਬਾਰੇ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਦੋਸਤੋ ਰੋਜਾਨਾ ਤੁਹਾਡੇ ਫੋਨ ਤੇ ਰਿੰਗਟੋਨ ਤੇ ਹੁਣ ਸਾਈਬਰ ਠੱਗਾਂ ਤੋਂ ਸੁਚੇਤ ਰਹਿਣ ਲਈ ਲਗਾਤਾਰ ਸੁਚੇਤ ਕੀਤਾ ਜਾ ਰਿਹਾ ਪੁਲਸ ਵਲੋ ਵੀ ਵਖ ਵਖ ਮਾਧਿਅਮ ਰਾਹੀ ਪਬਲਿਕ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਸਾਈਬਰ ਕ੍ਰਾਈਮ ਤੋ ਇਸ ਦੇ ਬਾਵਜੂਦ ਵੀ ਰਮੇਸ਼ ਸ਼ਰਮਾ ਵਰਗੇ ਵਿਅਕਤੀ ਨੂੰ ਠੱਗਣ ਦੀ ਇਹ ਖ਼ਬਰ ਇਹੀ ਇਸ਼ਾਰਾ ਕਰਦੀ ਹੈ ਕਿ ਬਿਨਾ ਜਾਣ ਪਹਿਚਾਣ ਤੋਂ ਅਣਜਾਣ ਵਿਅਕਤੀਆਂ ਤੋਂ ਬਚੋ।

Related Post

Leave a Reply

Your email address will not be published. Required fields are marked *