ਬਿਲਗਾ ‘ਚ ਕਿਹੜੀ ਪਾਰਟੀ ਨੇ ਕਿੰਨੇ ਵਾਰਡ ਜਿੱਤੇ।
ਬਿਲਗਾ ‘ਚ ਸਭ ਤੋਂ ਵੱਡੀ ਪਾਰਟੀ “ਆਪ” ਨੇ 8 ਵਾਰਡ ਜਿੱਤੇ ਹਨ ਜਿਸ ਨੂੰ ਦੇਖ ਕੇ ਕਿਹਾ ਜਾ ਸਕਦਾ ਕਿ ਆਮ ਆਦਮੀ ਪਾਰਟੀ ਇੱਥੇ ਕਮੇਟੀ ਬਣਾਉਣ ਦੇ ਸਮਰੱਥ ਹੈ ਕਾਂਗਰਸ ਨੂੰ 3, ਅਕਾਲੀ ਦਲ ਨੂੰ ਇਕ, ਬਸਪਾ ਨੂੰ ਇਕ ਸੀਟ ਹਾਸਲ ਹੋਈ ਹੈ।
ਆਮ ਆਦਮੀ ਪਾਰਟੀ ਦੀ ਵਾਰਡ ਨੰਬਰ 1 ਤੋਂ ਬਲਵੀਰ ਕੌਰ, ਵਾਰਡ ਨੰਬਰ 2, ਤੋਂ ਗੁਰਨਾਮ ਸਿੰਘ ਜੱਖੂ, ਵਾਰਡ ਨੰਬਰ 3 ਤੋਂ ਸ਼ਵੇਤਾ ਰਾਣੀ, ਵਾਰਡ ਨੰਬਰ 4 ਤੋਂ ਲਖਵੀਰ ਸਿੰਘ, ਵਾਰਡ ਨੰਬਰ 6 ਤੋਂ ਸੰਦੀਪ ਸਿੰਘ, ਵਾਰਡ ਨੰਬਰ 7 ਤੋਂ ਕਿਰਨ ਬਾਲਾ, ਵਾਰਡ ਨੰਬਰ 12 ਤੋਂ ਪਰਵਿੰਦਰ ਸਿੰਘ, ਵਾਰਡ ਨੰਬਰ 13 ਤੋਂ ਬਲਰਾਜ ਕੌਰ ਜਿੱਤੀ ਹੈ।
ਜਦੋਕਿ ਕਾਂਗਰਸ ਦੇ ਵਾਰਡ ਨੰਬਰ 8 ਤੋਂ ਹਰੀਓਮ ਵਾਰਡ ਨੰਬਰ 10 ਤੋ ਸੰਜੀਵ ਕੁਮਾਰ, ਵਾਰਡ ਨੰਬਰ 11 ਤੋਂ ਸਰਬਜੀਤ ਕੌਰ ਜੇਤੂ ਰਹੀ। ਇਸੇ ਤਰ੍ਹਾਂ ਵਾਰਡ ਨੰਬਰ 5 ਤੋਂ ਬਸਪਾ ਦੀ ਕੁਲਵਿੰਦਰ ਕੌਰ, ਵਾਰਡ ਨੰਬਰ 9 ਤੋਂ ਅਕਾਲੀ ਦਲ ਦੀ ਕੁਲਵੰਤ ਕੌਰ ਜੇਤੂ ਰਹੀ ਹੈ।