ਨਗਰ ਪੰਚਾਇਤ ਬਿਲਗਾ ਦੀਆਂ ਹੋਈਆਂ ਚੋਣਾਂ ਨੂੰ ਲੈ ਕੇ 13 ਵਾਰਡਾਂ ਵਿਚੋ 2 ਵਾਰਡ ਤੋਂ ਕਾਗਜ਼ ਰੱਦ ਹੋਣ ਕਰਕੇ 11 ਵਾਰਡਾਂ ਵਿੱਚ ਵੋਟਾਂ ਪਈਆਂ ਸਨ ਲੰਘੇ ਕੱਲ੍ਹ ਇਹਨਾਂ 11 ਵਾਰਡਾਂ ਦੇ ਵੱਖ-ਵੱਖ ਵਾਰਡਾਂ ਦੇ ਵਿੱਚ ਕਿਹੜੇ ਉਮੀਦਵਾਰ ਨੂੰ ਕਿੰਨੀਆਂ ਵੋਟਾਂ ਪਈਆਂ ਦੇ ਵੇਰਵੇ ਇਸ ਤਰ੍ਹਾਂ ਹਨ-
ਵਾਰਡ ਨੰਬਰ 1 ਤੋਂ ਬਲਵੀਰ ਕੌਰ ਬਿਨਾਂ ਮੁਕਾਬਲੇ ਜੇਤੂ ਰਹੀ। ਵਾਰਡ ਨੰਬਰ 2 ਤੋਂ ਗੁਰਨਾਮ ਸਿੰਘ ਜੱਖੂ ਨੂੰ 239 ਵੋਟਾਂ ਜਤਿੰਦਰ ਸਿੰਘ ਨੂੰ 162 ਵੋਟਾਂ ਜਦੋਂ ਕਿ ਦਵਿੰਦਰ ਸਿੰਘ ਨੂੰ 47 ਵੋਟਾਂ ਪਈਆਂ। ਵਾਰਡ ਨੰਬਰ 3 ਤੋਂ ਸ਼ਵੇਤਾ ਰਾਣੀ ਬਿਨਾ ਮੁਕਾਬਲੇ ਜੇਤੂ ਰਹੀ। ਵਾਰਡ ਨੰਬਰ 4 ਤੋਂ ਲਖਬੀਰ ਸਿੰਘ ਨੂੰ 268, ਪਰਮਿੰਦਰ ਸੰਘੇੜਾ ਨੂੰ 262 ਵੋਟਾਂ ਪਈਆਂ ਨੇ। ਵਾਰਡ ਨੰਬਰ 5 ਤੋਂ ਕੁਲਵਿੰਦਰ ਕੌਰ ਨੂੰ 219, ਬਲਜੀਤ ਕੌਰ ਨੂੰ 199 ਵੋਟਾਂ ਪਈਆਂ। ਇਸੇ ਤਰ੍ਹਾਂ ਵਾਰਡ ਨੰਬਰ 6 ਤੋਂ ਸੰਦੀਪ ਸਿੰਘ ਨੂੰ 259 ਵੋਟਾਂ ਅਤੇ ਦਲਵੀਰ ਸਿੰਘ ਕੱਦੋ ਨੂੰ 169 ਵੋਟਾਂ ਜਦੋਕਿ ਤੀਸਰੇ ਉਮੀਦਵਾਰ ਪਰਮਜੀਤ ਨੂੰ ਵੋਟਾਂ ਪਈਆਂ ਨੇ 10 ਵੋਟਾਂ। ਵਾਰਡ ਨੰਬਰ 7 ਤੋਂ ਕਿਰਨ ਬਾਲਾ ਨੂੰ 219 ਵੋਟਾਂ, ਅਨਿਲ ਬਾਲਾ ਨੂੰ 118 ਵੋਟਾਂ, ਰੀਟਾ ਰਾਣੀ ਨੂੰ 45 ਵੋਟਾਂ, ਕੁਲਵਿੰਦਰ ਕੌਰ ਨੂੰ 41, ਦੀਪਕਾ ਨੂੰ ਜੀਰੋ ਵੋਟ। ਵਾਰਡ ਨੰਬਰ 8 ਤੋਂ ਹਰੀ ਓਮ ਨੂੰ ਵੋਟਾਂ ਪਈਆਂ 164, ਨਰੇਸ਼ ਕੁਮਾਰ ਨੂੰ 124, ਕੁਲਜੀਤ ਸਿੰਘ ਨੂੰ 113, ਬਹਾਦਰ ਲਾਲ ਨੂੰ 57 ਵੋਟਾਂ ਪਈਆਂ। ਵਾਰਡ ਨੰਬਰ 9 ਤੋਂ ਕੁਲਵੰਤ ਕੌਰ ਨੂੰ 216 ਪੂਜਾ ਨੂੰ 169 ਵੋਟਾਂ ਪਈਆਂ। ਵਾਰਡ ਨੰਬਰ 10 ਤੋਂ ਸੰਜੀਵ ਕੁਮਾਰ ਨੂੰ 287, ਬਲਵੀਰ ਸਿੰਘ ਨੂੰ 218 ਵੋਟਾਂ ਪਈਆਂ। ਵਾਰਡ ਨੰਬਰ 11 ਤੋਂ ਸਰਬਜੀਤ ਕੌਰ ਨੂੰ 237, ਨਰਿੰਦਰ ਕੌਰ ਨੂੰ 187 ਵੋਟਾਂ ਪਈਆਂ। ਵਾਰਡ ਨੰਬਰ 12 ਤੋਂ ਪਰਵਿੰਦਰ ਸਿੰਘ ਨੂੰ 354 ਵੋਟਾਂ ਅਤੇ ਬਲਰਾਜ ਮੋਹਨ ਨੂੰ 246 ਵੋਟਾਂ ਪਈਆਂ। ਵਾਰਡ ਨੰਬਰ 13 ਤੋਂ ਬਲਰਾਜ ਕੌਰ ਨੂੰ 206, ਊਸ਼ਾ ਰਾਣੀ ਨੂੰ 143 ਜਦੋਕਿ ਸੁਰਿੰਦਰ ਪਾਲ ਨੂੰ ਵੋਟਾਂ 80 ਪਈਆਂ।
ਬਿਲਗਾ ਨੂੰ ਨਵੀਂ ਕਮੇਟੀ ਮਿਲ ਗਈ ਹੈ ਜਿਸ ਤੋਂ ਲੋਕਾਂ ਨੂੰ ਉਮੀਦਾਂ ਬਹੁਤ ਹਨ ਆਸ ਕਰਦੇ ਹਾਂ ਕਿ ਅਜਿਹਾ ਹੀ ਹੋਵੇ।