ਕਿੰਨੇ ਕੁ ਪੱਤਰਕਾਰਾਂ ਨੂੰ ਸੱਦਿਆ ਗਿਆ ਪ੍ਰੈੱਸ ਕਵਰੇਜ਼ ਲਈ?
ਮੁਫ਼ਤ ਖੋਰੋ ਹੁਣ ਤਾਂ ਮੁਆਫ ਕਰੋ
ਬਿਲਗਾ, 20 ਦਸੰਬਰ 2024- ਨਗਰ ਪੰਚਾਇਤ ਬਿਲਗਾ ਦੀ ਚੋਣ ਨੂੰ ਲੈ ਕੇ ਚੋਣ ਸਮੱਗਰੀ ਜਿਸ ਵਿੱਚ ਫਲੈਕਸ ਬੋਰਡ, ਪੋਸਟਰ, ਸਟਿਕੱਰ ਆਦਿ ਉਮੀਦਵਾਰਾਂ ਨੇ ਆਪਣੇ ਚੋਣ ਪ੍ਰਚਾਰ ਲਈ ਹਿੱਸਾ ਬਣਾਇਆ ਗਿਆ।
ਪਰ ਬਿਲਗਾ ਨਿਊਜ਼ ਆਨਲਾਈਨ ਵਲੋਂ ਉਸ ਲੀਡਰ ਦੀ ਕਵਰੇਜ਼ ਕੀਤੀ ਹੈ ਜਿਸ ਨੂੰ ਇਸ ਦੀ ਜਰੂਰਤ ਸੀ। 32 ਉਮੀਦਵਾਰਾਂ ‘ਚ ਜਿਸ ਨੇ ਜਰੂਰਤ ਸਮਝੀ ਉਸ ਨੂੰ ਪੇਸ਼ ਕੀਤਾ ਗਿਆ ਹੈ। ਅਗਰ ਕਿਸੇ ਨੇ ਜਰੂਰਤ ਨਹੀ ਸਮਝੀ ਉਹ ਉਸ ਦੀ ਨਿੱਜੀ ਸੋਚ ਹੈ। ਅਗਰ ਘਰ ਬੈਠਾ ਕੋਈ ਸੁਪਨੇ ਲੈਂਦਾ ਰਿਹਾ ਕਿ ਸਾਡੇ ਹਿੱਸੇ ਦੀਆਂ ਖ਼ਬਰਾਂ ਉਹ ਉਸ ਸਮੇਂ ਤੱਕ ਸੀ ਜਦੋ ਰਾਜਿੰਦਰ ਸਿੰਘ ਬਿਲਗਾ ਇਕ ਅਖਬਾਰ ਨਾਲ ਜੁੜਿਆ ਸੀ। ਉਹ ਮੌਜਾ ਹੁਣ ਨਹੀ ਲੱਭਣੀਆਂ ਜਿਹੜੀਆਂ 2017-18 ਵਾਲੀਆਂ ਚੋਣਾਂ ਵਿੱਚ ਉਮੀਦਵਾਰਾਂ ਨੂੰ ਮਿਲੀਆਂ ਸਨ। ਚੌਧਰੀ ਜਸਜੀਤ ਸਿੰਘ, ਪਰਮਿੰਦਰ ਸੰਘੇੜਾ, ਗੁਰਨਾਮ ਸਿੰਘ ਸਮੇਤ ਬਹੁਤ ਸਾਰਿਆਂ ਦੀ ਕਵਰੇਜ ਕਰਦੇ ਰਹੇ ਹਾਂ ਉਹਨਾਂ ਦੀ ਗੱਲ ਲੋਕਾਂ ਤੱਕ ਪਹੁੰਚਦੀ ਰਹੀ ਹੈ। ਬਿਲਗਾ ‘ਚ ਅੱਜ ਵੀ ਅਜੀਤ ਅਖਬਾਰ ਆਉਂਦੀ ਹੈ ਉਸ ਵਿੱਚ ਬਿਲਗਾ ਵਾਸੀਆਂ ਇਹਨਾ ਉਮੀਦਵਾਰਾਂ ਦੀਆਂ ਖ਼ਬਰਾਂ ਲੱਭ ਲੈਣ, ਜੋ ਬਿਲਗਾ ਦੀ ਰਾਜਨੀਤੀ ਮੇਰੇ ਦੌਰਾਨ ਅਜੀਤ ਅਖ਼ਬਾਰ ਵਿੱਚ ਕਵਰੇਜ ਮੁਫਤ ਮਿਲਦੀ ਰਹੀ ਹੈ ਉਹ ਸਮਾਂ ਯਾਦ ਰੱਖਣ ਚਾਹੀਦਾ। ਬਿਲਗਾ ਦੀ ਰਾਜਨੀਤੀ ਮੇਰੇ ਤੋਂ ਬਾਅਦ ਅਜੀਤ ਵਿੱਚ ਮੇਰੇ ਮੁਕਾਬਲੇ ਪੱਤਰਕਾਰ ਕਾਇਮ ਨਹੀ ਕਰ ਸਕੀ ਜਿਸ ਦਾ ਮੁੱਖ ਕਾਰਨ ਇਹ ਹੈ ਕਿ ਇਸ ਮੁਕਾਬਲੇ ਦੀ ਸੋਚ ਦੀ ਇੱਥੇ ਅਣਹੋਂਦ ਹੈ ਜੇ ਇਸ ਮੈਸੇਜ ਤੋਂ ਬਾਅਦ ਵੀ ਅਕਲ ਆ ਜਾਵੇ ਤਾਂ ਮੈਂ ਸਮਝਾਂਗਾ ਕਿ ਮੇਰੇ ਮੈਸੇਜ਼ ਨੂੰ ਤੁਸੀ ਪੜ ਲਿਆ ਹੈ। ਅਗਰ ਨਹੀ ਅਸਰ ਹੋਇਆ ਤਾਂ ਸਮਝ ਲੳ ਚੋਣਾਂ ਸਮੇਂ ਲੱਖਾਂ ਦੀ ਦਾਰੂ ਵੰਡਣ ਵਾਲੇ ਬਿਲਗਾ ਲਈ ਇਲਾਕੇ ਲਈ ਇਕ ਧੱੜੇਦਾਰ ਪੱਤਰਕਾਰ ਕਾਇਮ ਨਹੀ ਕਰ ਸਕੇ। ਮੁਫ਼ਤ ਹੀ ਸਭ ਕੁਝ ਭਾਲਦੇ ਹਨ ? ਇਹ ਉਹ ਸਮਾਂ ਨਹੀ ਰਿਹਾ ਮਹਿੰਗਾ ਜਮਾਨਾ ਹੈ ਕੋਈ ਵੀ ਅਖਬਾਰ ਕੋਵਿੰਡ ਤੋਂ ਪਹਿਲਾ ਵਾਂਗ ਨਹੀ ਚੱਲ ਰਹੀ ਬਿਨਾ ਇਸ਼ਤਿਹਾਰ ਦਿੱਤੇ ਕੰਮ ਨਹੀ ਚੱਲਦਾ। ਕਿਉਕਿ ਇਹ ਚੋਣ ਜਿੱਤਣ ਲਈ ਪਹਿਲਾ ਪੈਸਾ ਖਰਚ ਹੁੰਦਾ ਫਿਰ ਆਉਂਦਾ ਹੈ। ਪੱਤਰਕਾਰ ਵੀ ਇਸ਼ਤਿਹਾਰ ਮੰਗਣ ਸਮੇਂ ਆਗੂ ਉਸ ਦੇ ਕਈ ਗੇੜੇ ਮਰਵਾ ਕੇ ਅਖੀਰ ਵਿੱਚ ਫੋਨ ਚੱਕਣੋ ਵੀ ਹੱਟ ਜਾਂਦੇ ਹਨ ਇਹ ਖਬਰ ਪੜ ਕੇ ਉਹਨਾਂ ਨੂੰ ਚੇਤਾ ਆ ਜਾਣਾ ਐ। ਅੱਜ ਕਲ ਡਿਜ਼ੀਟਲ ਸਾਧਨ ਬਿਨਾ ਪੈਸੇ ਤੋਂ ਚਲਦੇ ਨਹੀ ਅੱਖਾਂ ਦੀ ਕੀਮਤੀ ਰੋਸ਼ਨੀ ਬਰਬਾਦ ਕਰਕੇ ਫਿਰ ਖ਼ਬਰ ਬਣਦੀ ਹੈ।
ਮੇਰੇ ਸਪਲੀਮੈਂਟ ਦੇ ਪੈਸੇ ਜਿਹੜੇ ਵੀ ਲੀਡਰ ਮਾਰ ਕੇ ਬੈਠੇ ਹਨ ਉਹ ਮੈਨੂੰ ਨਹੀ ਭੁੱਲੇ।ਮੇਰੇ ਵਰਗੇ ਪੱਤਰਕਾਰ ਤੇ ਔਖੇ ਵੇਲੇ ਉਸ ਦੀ ਮਦਦ ਦੀ ਵਜਾਏ ਇਹ ਉਸ ਨੂੰ ਠੋਕਣ ਦੀ ਸੋਚ ਰੱਖਣ ਵਾਲੇ ਚੇਤਾ ਕਰ ਲੈਣ ਉਹ ਵੇਲਾ ਹੁਣ ਮੈਨੂੰ ਚੇਤਾ ਆਹ ਵੇਲਾ। ਮੁਫ਼ਤ ਵਿੱਚ ਮਿਲਦੇ ਲੰਗਰ ਤੇ ਵੀ ਲੰਗਰ ਲਗਾਉਣ ਵਾਲੇ ਦਾ ਸਮਾਂ, ਪੈਸਾ ਖਰਚ ਹੋਇਆ ਹੁੰਦਾ ਇਸ ਕਰਕੇ ਮੁਫ਼ਤ ਖੋਰੋ ਮੁਆਫ ਕਰੋ।