ਬਿਲਗਾ, 17 ਦਸੰਬਰ 2024-ਨਗਰ ਪੰਚਾਇਤ ਬਿਲਗਾ ਕਮੇਟੀ ਦੀ ਚੋਣ ਨੂੰ ਲੈ ਕੇ ਦੇਖਿਆ ਜਾਵੇ ਤਾਂ ਇੱਥੇ 13 ਵਾਰਡਾਂ ‘ਚ ਦੋ ਵਾਰਡ 1 ਅਤੇ 3 ਤੋਂ ਕਾਗਜ ਰੱਦ ਹੋਣ ਕਰਕੇ ਇੱਥੇ ਵੋਟ ਨਹੀ ਪੈ ਰਹੇ ਇਸ ਕਰਕੇ ਉਹਨਾਂ 11 ਵਾਰਡਾਂ ਬਾਰੇ ਚਰਚਾ ਕਰਾਂਗੇ।
11 ਵਾਰਡਾਂ ਵਿਚ 32 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਦੋ ਧਿਰੀ ਮੁਕਾਬਲੇ ਤੇ ਇਕ ਨਜ਼ਰ ਮਾਰ ਲੈਂਦੇ ਹਾਂ ਕਿ ਕਿਸ ਵਾਰਡ ਵਿਚ ਕਿੰਨੇ ਕਿੰਨੇ ਉਮੀਦਵਾਰ ਚੋਣ ਲੜ ਰਹੇ ਹਨ। ਆਓ 13 ਵਾਰਡਾਂ ਵਿਚ ਚੋਣ ਮੈਦਾਨ ਵਿੱਚ ਨਿੱਤਰੇ ਉਮੀਦਵਾਰਾਂ ਬਾਰੇ ਚਰਚਾ ਕਰੀਏ। ਵਾਰਡ ਨੰਬਰ 1 ਤੋਂ ਬਲਵੀਰ ਕੌਰ ਆਮ ਆਦਮੀ ਪਾਰਟੀ ਦੀ ਉਮੀਦਵਾਰ ਹੈ ਇਸ ਵਾਰਡ ਤੋਂ ਦੋ ਉਮੀਦਵਾਰਾਂ ਦੇ ਕਾਗਜ ਰੱਦ ਹੋਣ ਕਰਕੇ ਆਮ ਆਦਮੀ ਦੀ ਇਹ ਉਮੀਦਵਾਰ ਬਿਨਾ ਮੁਕਾਬਲੇ ਚੋਣ ਜਿੱਤ ਗਈ ਹੈ।
ਵਾਰਡ ਨੰਬਰ 2 ਐਸ ਸੀ ਮਰਦ ਲਈ ਰਿਜ਼ਰਵ ਹੈ ਜਿੱਥੋਂ ਗੁਰਨਾਮ ਸਿੰਘ ਜੱਖੂ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ, ਇਹਨਾਂ ਦੀ ਇਹ ਦੂਸਰੀ ਚੋਣ ਹੈ ਇਸ ਇਲੈਕਸ਼ਨ ਵਿੱਚ ਜੱਖੂ ਜਿਥੇ ਖੁਦ ਚੋਣ ਲੜ ਵੀ ਰਹੇ ਹਨ ਅਤੇ ਲੜਾ ਵੀ ਰਹੇ ਹਨ। ਜਾਣੀਕੇ 10 ਵਾਰਡ ਦੇ ਉਮੀਦਵਾਰਾਂ ਦੀ ਮਦਦ ਵੀ ਕਰ ਰਹੇ ਹਨ। ਜੱਖੂ ਇਸ ਸਮੇਂ ਚਾਰ ਪਾਰਟੀਆਂ ਦੇ ਚੋਣ ਗਠਜੋੜ ਦੇ ਨਿਸ਼ਾਨੇ ਤੇ ਹਨ। ਵਾਰਡ ਨੰਬਰ 2 ਦੀ ਉਹਨਾ ਨੇ ਆਪਣੇ ਮੁਤਾਬਿਕ ਸੈਟ ਕਰਵਾਈ ਹੋਣ ਕਰਕੇ ਇਸ ਵਾਰਡ ਵਿੱਚ ਵਿਰੋਧੀਆਂ ਨੂੰ ਉਸ ਦੇ ਮੁਕਾਬਲੇ ਦਾ ਉਮੀਦਵਾਰ ਨਹੀ ਮਿਲਿਆ। ਹਾਂ ਇਹ ਜਰੂਰ ਹੈ ਕਿ ਜਤਿੰਦਰ ਸਿੰਘ ਅਜਾਦ ਉਮੀਦਵਾਰ ਵਜੋ ਚੋਣ ਲੜ ਰਿਹਾ ਹੈ ਜਿਸ ਦੀ ਮਦਦ ਕਾਂਗਰਸ ਅਕਾਲੀ ਦਲ ਬਸਪਾ ਅਤੇ ਕਮਿਊਨਿਸਟ ਕਰ ਰਹੇ ਹਨ ਤੀਸਰਾ ਉਮੀਦਵਾਰ ਇਥੋ ਬੀਜੇਪੀ ਦੀ ਤਰਫੋ ਦਵਿੰਦਰ ਸਿੰਘ ਹੈ ਕਿੰਨੇ ਵੋਟ ਲੈ ਜਾਂਦਾ ਸਮਾਂ ਦਸੇਗਾ।
ਵਾਰਡ ਨੰਬਰ 3 ਤੋਂ ਸ਼ਵੇਤਾ ਰਾਣੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਬਿਨਾ ਮੁਕਾਬਲੇ ਚੋਣ ਜਿੱਤ ਗਈ ਹੈ ਇਥੋ ਦੋ ਉਮੀਦਵਾਰਾਂ ਦੇ ਕਾਗਜ ਰੱਦ ਹੋਣ ਤੇ ਸ਼ਵੇਤਾ ਰਾਣੀ ਨੂੰ ਜੇਤੂ ਉਮੀਦਵਾਰ ਮੰਨਿਆ ਜਾਵੇਗਾ।
ਵਾਰਡ ਨੰਬਰ 4 ਤੋਂ ਕਾਂਗਰਸ ਦੇ ਪਰਮਿੰਦਰ ਸੰਘੇੜਾ 4 ਪਾਰਟੀਆਂ ਦੇ ਗੱਠਜੋੜ ਦੇ ਉਮੀਦਵਾਰ ਹਨ ਕਾਂਗਰਸ ਅਕਾਲੀ ਬਸਪਾ ਅਤੇ ਕਮਿਊਨਿਸਟ ਦੇ ਸਾਂਝੇ ਉਮੀਦਵਾਰ ਸੰਘੇੜਾ ਇਸ ਬਾਰ ਬਲਜੀਤ ਸਿੰਘ ਸੰਘੇੜਾ ਦੇ ਵਾਰਡ ਤੋਂ ਚੋਣ ਲੜ ਰਹੇ ਹਨ ਬਲਜੀਤ ਦੇ ਕਾਰੋਬਾਰ ਵਿਚ ਗੁਰੂ ਹਨ ਜਿਸ ਕਰਕੇ ਪਰਮਿੰਦਰ ਸੰਘੇੜਾ ਨੂੰ ਇਹ ਵਾਰਡ ਛੱਡਿਆ ਕਿਹਾ ਜਾ ਸਕਦਾ ਹੈ ਇਸ ਵਾਰਡ ਵਿਚ ਬਲਜੀਤ ਦਾ ਚੰਗਾ ਅਧਾਰ ਹੈ। ਜਿਸ ਦਾ ਸੰਘੇੜਾ ਨੂੰ ਪੂਰਾ ਲਾਭ ਮਿਲੇਗਾ। ਉਹਨਾਂ ਦਾ ਮੁਕਾਬਲਾ ਲਖਵੀਰ ਸਿੰਘ ਅਜਾਦ ਉਮੀਦਵਾਰ ਨਾਲ ਹੈ ਜਿਸ ਨੂੰ ਆਮ ਆਦਮੀ ਪਾਰਟੀ ਦੀ ਸਪੌਟ ਹੈ ਲਖਵੀਰ ਦੀ ਇਹ ਪਹਿਲੀ ਚੋਣ ਕਹੀ ਜਾ ਸਕਦੀ ਹੈ। ਜਿਸ ਨੂੰ ਨਿਰਵਿਰੋਧ ਉਮੀਦਵਾਰ ਕਿਹਾ ਜਾ ਸਕਦਾ ਹੈ। ਕਿਸਾਨੀ ਵੋਟ ਦੇ ਨਾਲ ਐਸ ਸੀ ਵੋਟ ਫੈਸਲਾ ਕਰੇਗੀ ਇਥੋ ਕੌਣ ਜਿਤੇਗਾ।
ਵਾਰਡ ਨੰਬਰ 5 ਐਸ ਸੀ ਰਿਜ਼ਰਵ ਔਰਤ ਲਈ ਹੈ ਇਥੋਂ ਸਿਰਫ ਦੋ ਉਮੀਦਵਾਰਾਂ ਵਿਚਕਾਰ ਚੋਣ ਮੁਕਾਬਲਾ ਹੋਵੇਗਾ ਇਥੋ ਬਲਜੀਤ ਕੌਰ ਆਮ ਆਦਮੀ ਪਾਰਟੀ ਦੀ ਉਮੀਦਵਾਰ ਹੈ ਜਿਸ ਦਾ ਮੁਕਾਬਲਾ ਗਠਜੋੜ ਦੀ ਕੁਲਵਿੰਦਰ ਕੌਰ ਜੋ ਅਜਾਦ ਉਮੀਦਵਾਰ ਵਜੋ ਚੋਣ ਲੜ ਰਹੀ ਹੈ, ਨਾਲ ਸਿੱਧਾ ਮੁਕਾਬਲਾ ਹੋਵੇਗਾ ਇਕ ਪਾਸੇ ਬਲਜੀਤ ਕੌਰ ਸਤਾਧਿਰ ਦੀ ਉਮੀਦਵਾਰ ਅੱਗੇ ਕੁਲਵਿੰਦਰ ਕੌਰ ਨਾਲ ਗਠਜੋੜ ਖੜਾ ਹੈ ਦੇਖਣ ਵਾਲੀ ਗੱਲ ਇਹ ਹੈ ਕਿ ਇਥੋਂ ਸਿਰਫ ਦੋ ਉਮੀਦਵਾਰ ਚੋਣ ਮੈਦਾਨ ਵਿੱਚ ਜਦੋਕਿ ਅਗਲੇ ਐਸ ਸੀ ਰਿਜ਼ਰਵ ਵਾਰਡ ਜਿੱਥੇ ਸਿੱਧੇ ਮੁਕਾਬਲੇ ਦੀ ਵਜਾਏ ਕਈ ਕਈ ਉਮੀਦਵਾਰ ਖੜੇ ਹਨ।
ਗੱਲ ਕਰ ਲੈਂਦੇ ਹਾਂ ਵਾਰਡ ਨੰਬਰ 6 ਦੀ ਪੁਰਸ਼ ਲਈ ਜਨਰਲ ਵਾਰਡ ਹੈ ਸੰਦੀਪ ਸਿੰਘ ਆਮ ਆਦਮੀ ਪਾਰਟੀ ਵੱਲੋ ਉਮੀਦਵਾਰ ਹੈ ਐਮ ਸੀ ਰਹਿ ਚੁੱਕਾ ਹੈ ਦੂਸਰੀ ਵਾਰ ਚੋਣ ਲੜ ਰਿਹਾ ਹੈ ਅਕਾਲੀ ਦਲ ਛਡ ਕੇ ਆਇਆ ਹੈ ਜਿਸ ਨੇ ਪੂਰੇ ਬਿਲਗੇ ਵਿੱਚ ਆਪਣੀ ਪੈਂਠ ਬਣਾਈ ਹੋਈ ਹੈ ਵਿਸ਼ਵਕਰਮਾ ਮੰਦਰ ਕਮੇਟੀ ਪ੍ਰਧਾਨ ਹੈ ਬਾਜ਼ਾਰ ਵਿੱਚ ਦੁਕਾਨਦਾਰ ਹੈ। ਸੰਦੀਪ ਸਿੰਘ ਅਗਾਂਹ ਵਧੂ ਸੋਚ ਰੱਖਣ ਵਾਲਾ ਨੌਜਵਾਨ ਨੂੰ ਅਕਾਲੀ ਦਲ ਬਿਲਗਾ ਗੁਆ ਕੇ ਜਰੂਰ ਪਛਤਾਉਣਾ ਹੋਵੇਗਾ ਬੜਾ ਜੋਰ ਲਗਾ ਵਾਪਸ ਲਿਆਉਣ ਲਈ ਪਰ ਸੰਦੀਪ ਅਗਾਂਹ ਨੂੰ ਦੇਖਦਾ ਹੋਣ ਕਰਕੇ ਪਿੱਛੇ ਮੁੜਨਾ ਠੀਕ ਨਹੀ ਸਮਝਿਆ।ਜਿਸ ਦਾ ਮੁਕਾਬਲਾ ਦਲਵੀਰ ਸਿੰਘ ਨਾਲ ਹੈ ਗਠਜੋੜ ਦਾ ਉਮੀਦਵਾਰ ਦਲਵੀਰ ਐਮ ਸੀ ਰਿਹਾ ਦੂਸਰੀ ਵਾਰ ਚੋਣ ਲੜ ਰਿਹਾ ਹੈ ਬਸਪਾ ਯੂਨਿਟ ਦਾ ਪ੍ਰਧਾਨ ਹੈ ਦਲਿਤ ਸਮਾਜ ਲਈ ਕੀ ਦੇਣ ਹੈ ਬਾਰੇ ਇਹੀ ਕਿਹਾ ਜਾ ਸਕਦਾ ਕਿ ਲੇਖਾ ਰਾਜ ਦਾ ਭਰਾ ਹੈ। ਪਿਛਲੇ ਕਾਰਜ ਕਾਲ ਦੌਰਾਨ ਇਕ ਮਤਾ ਆਇਆ ਸੀ ਇਕ ਪਾਰਕ ਦਾ ਨਾਮ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਨਾਂ ਤੇ ਰੱਖਣ ਲਈ ਉਸ ਸਮੇਂ ਇਹ ਵਿਰੋਧੀ ਖੇਮੇ ਵਿੱਚ ਸਨ ਉਹ ਮਤਾ ਅਸਫਲ ਰਹਿਣ ਕਰਕੇ ਪਾਰਕ ਦਾ ਨਾਂ ਭੀਮ ਰਾਓ ਅੰਬੇਡਕਰ ਦੇ ਨਾਂ ਤੇ ਨਹੀ ਰੱਖਿਆ ਜਾ ਸਕਿਆ ਬੇਸ਼ਕ ਬਸਪਾ ਆਪਣੇ-ਆਪ ਨੂੰ ਮਿਸ਼ਨਰੀ ਆਖੇ ਡਾਕਟਰ ਭੀਮ ਰਾਓ ਅੰਬੇਡਕਰ ਦੇ ਸੰਵਿਧਾਨ ਦੀ ਰਾਖੀ ਕਰਾਂਗੇ ਦੇ ਨਾਅਰੇ ਮਾਰਨ ਵਾਲੀ ਪਾਰਟੀ ਦੇ ਯੂਨਿਟ ਪ੍ਰਧਾਨ ਦੀ ਇਹ ਹਸਤੀ ਹੈ। ਤੀਸਰਾ ਉਮੀਦਵਾਰ ਪਰਮਜੀਤ ਬੀਜੇਪੀ ਵੱਲੋ ਹੈ ਬਾਜਾਰ ਵਿੱਚੋ ਦੁਕਾਨਦਾਰਾਂ ਦੀ ਕਿੰਨੀ ਕੁ ਵੋਟ ਹਾਸਲ ਕਰੇਗਾ ਚੋਣ ਨਤੀਜੇ ਦੱਸਣਗੇ। ਵਾਰਡ ਨੰਬਰ 7 ਐਸ ਸੀ ਇਸਤਰੀ ਲਈ ਰਾਖਵਾ ਵਾਰਡ ਹੈ ,ਕਿਰਨ ਬਾਲਾ ਆਮ ਆਦਮੀ ਪਾਰਟੀ ਦੀ ਉਮੀਦਵਾਰ ਹੈ ਜਿਸ ਨੂੰ ਟਿਕਟ ਦੇਣ ਸਮੇਂ ਪਾਰਟੀ ਨੇ ਵੋਟ ਦੀ ਗਿਣਤੀ ਮਿਣਤੀ ਜਰੂਰ ਕੀਤੀ ਹੋਵੇਗੀ ਪਰ ਇਥੋ ਗਠਜੋੜ ਦੀ ਉਮੀਦਵਾਰ ਅਨਿਲ ਬਾਲਾ ਹਨ ਉਹਨਾਂ ਤੋਂ ਇਲਾਵਾ ਕੁਲਵਿੰਦਰ ਕੌਰ ਅਜਾਦ ਉਮੀਦਵਾਰ, ਰੀਟਾ ਰਾਣੀ ਅਜਾਦ ਉਮੀਦਵਾਰ, ਦੀਪਕਾ ਅਜਾਦ ਉਮੀਦਵਾਰ, ਕਿਰਨ ਬਾਲਾ ਅਜਾਦ ਉਮੀਦਵਾਰ, ਜਾਣੀਕੇ 6 ਉਮੀਦਵਾਰ ਹਨ ਇਸ ਵਾਰਡ ਤੋਂ ਜਿਸ ਕਰਕੇ ਚੋਣ ਨਤੀਜਾ ਕੀ ਹੋਵੇਗਾ ਵੋਟਰਾਂ ਤੇ ਨਿਰਭਰ ਹੋਵੇਗਾ ਕਿ ਉਹ ਕਿਸ ਨੂੰ ਮਾਣ ਬਖਸ਼ਣਗੇ।
ਵਾਰਡ ਨੰਬਰ 8 ਤੋਂ ਨਰੇਸ਼ ਕੁਮਾਰ ਆਮ ਆਦਮੀ ਪਾਰਟੀ ਲਈ ਚੋਣ ਲੜ ਰਹੇ ਹਨ ਅਜੇ ਇਸ ਪਾਰਟੀ ਵਿੱਚ ਨਵੇਂ ਹਨ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਏ ਹਨ ਵਾਰਡ ਨੰਬਰ 8 ਤੋਂ ਕਾਂਗਰਸ ਤੋ ਟਿਕਟ ਮੰਗਦੇ ਸੀ ਨਹੀ ਮਿਲੀ ਪਿਛਲੀ ਵਾਰ ਵੀ ਚੋਣ ਲੜਨੀ ਚਾਹੁੰਦੇ ਸੀ ਪਾਰਟੀ ਨੇ 9 ਵਾਰਡ ਤੋ ਟਿਕਟ ਦਿੱਤਾ ਉਹ ਔਰਤ ਲਈ ਹੋਣ ਕਰਕੇ ਨਰੇਸ਼ ਦੀ ਪਤਨੀ ਪੂਜਾ ਐਮ ਸੀ ਬਣੇ ਸੀ ਇਸ ਬਾਰ ਵੀ ਨਰੇਸ਼ 8 ਤੋਂ ਚੋਣ ਲੜਨ ਖਾਤਰ ਇਸ ਨੂੰ ਪਾਰਟੀ ਬਦਲਣੀ ਪਈ ਜਿਸ ਦਾ ਮੁਕਾਬਲਾ ਹਰੀ ਓਮ ਗਠਜੋੜ ਦੇ ਉਮੀਦਵਾਰ ਨਾਲ ਹੋਵੇਗਾ। ਪਿਛਲੀ ਟਰਮ ਵਿੱਚ ਹਰੀਓਮ ਦੇ ਭਰਜਾਈ ਪ੍ਰਧਾਨ ਸਨ। ਕੀ ਹਰੀ ਓਮ ਨੂੰ ਫਾਇਦਾ ਮਿਲੇਗਾ ਪੰਜ ਸਾਲ ਦੇ ਕਾਰਜਕਾਲ ਦਾ, ਤੀਸਰੇ ਉਮੀਦਵਾਰ ਬਹਾਦਰ ਲਾਲ ਜੋ ਅਜਾਦ ਹਨ ਚੌਥੇ ਉਮੀਦਵਾਰ ਨੌਜਵਾਨ ਹਨ ਕੁਲਜੀਤ ਸਿੰਘ ਕਿਰਤੀ ਕਿਸਾਨ ਯੂਨੀਅਨ ਮਜ਼ਦੂਰ ਯੂਨੀਅਨ, ਭਾਰਤ ਨੌਜਵਾਨ ਸਭਾ ਇਹਨਾਂ ਜਥੇਬੰਦੀਆਂ ਦਾ ਸਹਿਯੋਗ ਹੋਵੇਗਾ ਇਸ ਉਮੀਦਵਾਰ ਨੂੰ ਮੁੱਖ ਮੁਕਾਬਲਾ ਨਰੇਸ਼ ਕੁਮਾਰ ਅਤੇ ਹਰੀਓਮ ਵਿੱਚਕਾਰ ਰਹਿਣ ਦੀ ਸੰਭਾਵਨਾ ਹੈ।
ਵਾਰਡ ਨੰਬਰ 9 ਤੋਂ ਪੂਜਾ ਆਮ ਆਦਮੀ ਪਾਰਟੀ ਦੀ ਉਮੀਦਵਾਰ ਹੈ ਜੋ ਪਹਿਲੇ ਵੀ ਐਮ ਸੀ ਰਹਿ ਚੁੱਕੇ ਹਨ ਜਾਣ, ਪਹਿਚਾਣ ਦੇ ਮੁਹਤਾਜ ਨਹੀ ਨਰੇਸ਼ ਕੁਮਾਰ ਦੀ ਪਤਨੀ ਹੈ ਨਰੇਸ਼ ਕੁਮਾਰ ਅਕਸਰ ਪਬਲਿਕ ਵਿੱਚ ਰਹਿਣ ਵਾਲੇ ਸਰਕਾਰ ਦਰਬਾਰੇ ਲੋਕਾਂ ਦੇ ਕੰਮ ਕਰਵਾਉਣ ਵਾਲੇ ਹੋਣ ਕਰਕੇ ਉਹਨਾਂ ਦੀ ਚੋਣ ਕੰਪੇਨ ਸਖ਼ਤ ਮੁਕਾਬਲਾ ਦੇਵੇਗੀ ਕੁਲਵੰਤ ਕੌਰ ਨੂੰ ਜੋ ਗਠਜੋੜ ਦੀ ਉਮੀਦਵਾਰ ਹੈ
ਵਾਰਡ ਨੰਬਰ 10 ਤੋਂ ਬਲਵੀਰ ਸਿੰਘ ਅਜਾਦ ਉਮੀਦਵਾਰ ਹੈ ਜਿਸ ਦਾ ਆਮ ਆਦਮੀ ਪਾਰਟੀ ਨਾਲ ਚੋਣ ਗੱਠਜੋੜ ਹੈ। ਬਲਬੀਰ ਸਿੰਘ ਪਿਛਲੇ ਸਮੇਂ ਚ ਪੰਚਾਇਤ ਮੈਂਬਰ ਰਹੇ ਹਨ ਲੋਕ ਸੇਵਕ ਹੋਣ ਕਰਕੇ ਆਪਣੇ ਵਿਰੋਧੀ ਨੂੰ ਸਖਤ ਮੁਕਾਬਲਾ ਦੇ ਸਕਦੇ ਹਨ ਉਹਨਾਂ ਵਿਰੁੱਧ ਗਠਜੋੜ ਦੇ ਸੰਜੀਵ ਕੁਮਾਰ ਹਨ ਪਿਛਲੀ ਵਾਰ ਵੀ ਚੋਣ ਹਾਰ ਗਏ ਸਨ ਉਸ ਸਮੇਂ ਵੀ ਚੋਣ ਗਠਜੋੜ ਬਣਿਆ।
ਵਾਰਡ ਨੰਬਰ 11 ਤੋਂ ਨਰਿੰਦਰ ਕੌਰ ਆਮ ਆਦਮੀ ਪਾਰਟੀ ਦੀ ਉਮੀਦਵਾਰ ਹੈ ਜਦੋ ਕਿ ਉਹਨਾਂ ਦਾ ਮੁਕਾਬਲਾ ਗਠਜੋੜ ਦੀ ਅਜਾਦ ਉਮੀਦਵਾਰ ਸਰਬਜੀਤ ਕੌਰ ਨਾਲ ਹੈ ਜੋ ਪਰਮਿੰਦਰ ਦੇ ਪਤਨੀ ਹਨ ਇਸ ਵਾਰਡ ਦੀ ਜਿੱਤ ਹਾਰ ਐਸ ਸੀ ਵੋਟ ਤੇ ਨਿਰਭਰ ਹੋਵੇਗਾ। ਵਾਰਡ ਨੰਬਰ 12 ਐਸ ਸੀ ਪੁਰਸ਼ ਲਈ ਹੈ ਜਿਥੋ ਪਰਵਿੰਦਰ ਸਿੰਘ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਦੂਸਰੀ ਵਾਰ ਚੋਣ ਲੜ ਰਿਹਾ ਹੈ ਪਿਛਲੀ ਵਾਰ ਸਿਰਫ ਇਕ ਵੋਟ ਤੇ ਰਹਿ ਗਿਆ ਸੀ ਜਿਸ ਦਾ ਮੁਕਾਬਲਾ ਗਠਜੋੜ ਦੇ ਉਮੀਦਵਾਰ ਬਲਰਾਜ ਮੋਹਣ ਨਾਲ ਹੋਣ ਜਾ ਰਿਹਾ ਸੀ, ਬਲਰਾਜ ਮੋਹਣ ਪੁਲਿਸ ਚ ਸੇਵਾਮੁਕਤ ਹੋ ਕੇ ਆਏ ਹਨ।
ਵਾਰਡ ਨੰਬਰ 13 ਦੀ ਗੱਲ ਕਰ ਲੈਂਦੇ ਹਾਂ ਇਥੋ ਬਲਰਾਜ ਕੌਰ ਆਮ ਆਦਮੀ ਪਾਰਟੀ ਦੀ ਉਮੀਦਵਾਰ ਹੈ ਜਿਸ ਮੁਕਾਬਲਾ ਗਠਜੋੜ ਦੀ ਉਮੀਦਵਾਰ ਊਸ਼ਾ ਨਾਲ ਹੈ ਜਦੋ ਕਿ ਤੀਸਰਾ ਉਮੀਦਵਾਰ ਸੁਰਿੰਦਰ ਪਾਲ ਅਜਾਦ ਉਮੀਦਵਾਰ ਤੌਰ ਤੇ ਚੋਣ ਲੜ ਰਿਹਾ ਹੈ ਜਦੋ ਕਿ ਇਸ ਐਸ ਸੀ ਪੁਰਸ਼ ਲਈ ਵਾਰਡ ਹੈ ਦੇਖਿਆ ਜਾਵੇ ਤਾਂ ਇਥੇ ਨਾ ਸਰਕਾਰ ਕੋਲ ਨਾ ਗਠਜੋੜ ਕੋਲ ਪੁਰਸ਼ ਉਮੀਦਵਾਰ ਨਾ ਹੋਣ ਕਰਕੇ ਇਹ ਸਥਿਤੀ ਬਣੀ ਹੈ ਵਾਰਡ ਦੇ ਲੋਕ ਹੁਣ ਔਰਤਾਂ ਚ ਕਿਸੇ ਇਕ ਨੂੰ ਚੁਣਨਗਏ ਜਾ ਸੁਰਿੰਦਰਪਾਲ ਤੇ ਵੀ ਗੁਣਾ ਪੈ ਸਕਦਾ ਹੈ ਇਹ ਚੋਣ ਨਤੀਜੇ ਦੱਸਣਗੇ ਹਾਂ ਇਹ ਗੱਲ ਜਰੂਰ ਹੈ ਕਿ ਸੁਰਿੰਦਰਪਾਲ ਇਕ ਸੂਝਵਾਨ ਵਿਆਕਤੀ ਹੈ ਜਿਸ ਨੂੰ ਬਹੁਤਾ ਸੱਚ ਬੋਲਣਾ ਵਿਰੋਧੀਆਂ ਨੂੰ ਰਾਸ ਨਹੀ ਆਉਦਾ। ਜਦੋ ਕਿ ਬਿਲਗਾ ਨੂੰ ਅਜਿਹੇ ਆਗੂਆ ਦੀ ਲੋੜ ਹੈ ਜੋ ਲੋਕਾਂ ਦੀ ਸੁਰੱਖਿਆ ਲਈ, ਵਿਦਿਆ ਲਈ ਇਲਾਜ ਲਈ ਲੋਕਾਂ ਦੀ ਗੱਲ ਕਰ ਸਕਣ।