ਐਸ ਆਰ ਤਾਂਗੜੀ ਡੀ.ਏ.ਵੀ ਪਬਲਿਕ ਸਕੂਲ ਬਿਲਗਾ ਨੇ ਸਕੈਨ (ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਆਫ
ਨੂਰਮਹਿਲ ਵੱਲੋਂ ਕਰਵਾਈ ਗਈ ਜ਼ਿਲ੍ਹਾ ਪੱਧਰੀ ਚੈਂਪੀਅਨਸ਼ਿਪ ‘ਚ ਲਗਾਤਾਰ 13ਵੀਂ ਵਾਰ ਓਵਰਆਲ ਟਰਾਫ਼ੀ ‘ਤੇ ਕਬਜ਼ਾ ਕੀਤਾ | ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਸੰਜੀਵ ਗੁਜਰਾਲ ਨੇ ਦੱਸਿਆ ਕਿ ਓਵਰਆਲ ਟਰਾਫ਼ੀ ਦੇ ਨਾਲ-ਨਾਲ ਸਕੂਲ ਦੇ 3 ਵਿਦਿਆਰਥੀਆਂ ਨੇ ਆਪੋ-ਆਪਣੇ ਵਰਗ ‘ਚ ਬੈਸਟ ਐਥਲੀਟ ਦਾ ਐਵਾਰਡ ਵੀ ਹਾਸਲ ਕੀਤਾ | ਉਨ੍ਹਾਂ ਕਿਹਾ ਕਿ ਨੌਜਵਾਨ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਵਿਦਿਆਰਥੀ ਸਕੂਲ ਵਿੱਚ ਹੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡਾਂ ਜਿੱਤਣ ਦੀ ਨੀਂਹ ਰੱਖਦੇ ਹਨ। ਇਸ ਲਈ ਵਿਦਿਆਰਥੀਆਂ ਨੂੰ ਸਕੂਲ ਵਿੱਚ ਹੀ ਖੇਡਣ ਦੇ ਵੱਧ ਤੋਂ ਵੱਧ ਮੌਕੇ ਮਿਲਣੇ ਚਾਹੀਦੇ ਹਨ। ਉਨ੍ਹਾਂ ਇਸ ਖੇਡ ਮੁਕਾਬਲੇ ਦੇ ਆਯੋਜਨ ਲਈ ਸਕੈਨ ਹੈੱਡ ਆਰ.ਐਸ.ਹੁੰਦਲ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ।

ਉਨ੍ਹਾਂ ਇਸ ਸਫ਼ਲਤਾ ਦਾ ਸਿਹਰਾ ਸਕੂਲ ਦੇ ਡੀ. ਈ.ਪੀ ਅਧਿਆਪਕਾਂ ਬਲਵਿੰਦਰ ਸਿੰਘ, ਜਸਪਿੰਦਰ ਸਿੰਘ ਅਤੇ ਆਨੰਦ ਨੂੰ ਦਿੱਤਾ। ਸਾਰੇ ਵਿਦਿਆਰਥੀਆਂ ਦਾ ਸਕੂਲ ਪਰਤਣ ‘ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਸਕੂਲ ਦੇ ਚੇਅਰਮੈਨ ਸ੍ਰੀ ਅਸ਼ਵਨੀ ਤਾਂਗੜੀ ਨੇ ਵੀ ਆਪਣਾ ਵਧਾਈ ਸੰਦੇਸ਼ ਭੇਜਿਆ ਅਤੇ ਜੇਤੂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |
ਇਸ ਮੁਕਾਬਲੇ ਵਿੱਚ ਅੰਡਰ-19 ਲੜਕੀਆਂ ਵਿੱਚ ਜੈਸਮੀਨ, ਅੰਡਰ-14 ਲੜਕੇ ਵਿੱਚ ਕਾਰਤਿਕ ਅਤੇ ਅੰਡਰ-19 ਲੜਕਿਆਂ ਵਿੱਚ ਸੁਖਰਾਜ ਸਿੰਘ ਨੂੰ ਸਰਵੋਤਮ ਅਥਲੀਟ ਚੁਣਿਆ ਗਿਆ।
ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ 13 ਸੋਨ ਤਗਮੇ, 8 ਚਾਂਦੀ ਦੇ ਤਗਮੇ ਅਤੇ 3 ਕਾਂਸੇ ਦੇ ਤਗਮੇ ਜਿੱਤੇ। ਵਰਨਣਯੋਗ ਹੈ ਕਿ ਇਸ ਮੁਕਾਬਲੇ ਵਿੱਚ ਜ਼ਿਲ੍ਹਾ ਜਲੰਧਰ ਅਤੇ ਜ਼ਿਲ੍ਹਾ ਕਪੂਰਥਲਾ ਦੇ ਕਰੀਬ 30 ਸਕੂਲਾਂ ਨੇ ਭਾਗ ਲਿਆ।