ਆਮ ਆਦਮੀ ਪਾਰਟੀ ਬਿਲਗਾ ‘ਚ ਕਾਂਗਰਸ ਅਤੇ ਅਕਾਲੀ ਦਲ ਨੂੰ ਝੱਟਕਾ ਦੇਣ ਵਿੱਚ ਰਹੀ ਕਾਮਯਾਬ
ਬਿਲਗਾ, 10 ਦਸੰਬਰ 2024- ਆਮ ਆਦਮੀ ਪਾਰਟੀ ਲਈ 9 ਦਸੰਬਰ ਦਾ ਦਿਨ ਸ਼ੁੱਭ ਰਿਹਾ ਕਿਹਾ ਜਾ ਸਕਦਾ ਕਿਉਕਿ ਕਾਂਗਰਸ ਅਤੇ ਅਕਾਲੀ ਦਲ ਛੱਡ ਕੇ ਆਏ ਨਰੇਸ਼ ਕੁਮਾਰ ਮਹੇ, ਪੂਜਾ ਮਹੇ, ਸੰਦੀਪ ਸਿੰਘ ਇਹ ਚੋਣਾਂ ਲੜਨ ਵਾਲੇ ਉਮੀਦਵਾਰ ਹਨ। ਕਾਂਗਰਸ ਨੂੰ ਝੱਟਕਾ ਵੀ ਹੈ ਇਸ ਦਾ ਕਾਟੋ ਕਲੇਸ਼ ਵੀ ਖਤਮ ਹੋ ਗਿਆ ਹੈ ਕਿਉਕਿ ਨਗਰ ਪੰਚਾਇਤ ਬਿਲਗਾ ਦੀ ਸਾਬਕਾ ਪ੍ਰਧਾਨ ਅਮਰਜੀਤ ਕੌਰ ਅਤੇ ਉਸ ਦੇ ਦਿਉਰ ਹਰੀ ਓਮ ਵਿੱਚਕਾਰ ਇੱਟ ਖੜੱਕਾ ਰਿਹਾ ਪੰਜ ਸਾਲ ਨਰੇਸ਼ ਕੁਮਾਰ ਨਾਲ। ਹੁਣ ਗੱਲ ਕਰ ਲੈਂਦਾ ਹਾਂ ਨੁਕਸਾਨ ਦੀ ਨਰੇਸ਼ ਕੁਮਾਰ ਬੜਾ ਮਿਹਨਤੀ ਵਰਕਰ ਰਿਹਾ ਕਾਂਗਰਸ ਦਾ।
ਹੁਣ ਆਮ ਆਦਮੀ ਪਾਰਟੀ ਦੀ ਗੱਲ ਕਰ ਲੈਂਦੇ ਹਾਂ ਕਿ ਉਸ ਕੋਲ ਵਾਰਡ ਨੰਬਰ 8 ਤੇ 9 ਵਿੱਚ ਮਜ਼ਬੂਤ ਉਮੀਦਵਾਰ ਦੀ ਘਾਟ ਸੀ ਨਰੇਸ਼ ਕੁਮਾਰ ਅਤੇ ਪੂਜਾ ਦੇ ਆਉਣ ਨਾਲ ਇਹ ਹੁਣ ਪੂਰੀ ਹੋ ਗਈ ਹੈ। ਵਾਰਡ ਨੰਬਰ 8 ਐਸ ਸੀ ਜੈਂਟਸ ਹੈ ਜਦੋਕਿ ਵਾਰਡ ਨੰਬਰ 9 ਜਨਰਲ ਔਰਤ ਲਈ ਹੈ। ਇਹ ਦੋਵੇਂ ਵਾਰਡਾਂ ਤੋਂ ਉਮੀਦਵਾਰ ਨਰੇਸ਼ ਮਹੇ ਪੂਜਾ ਮਹੇ ਹੋ ਸਕਦੇ ਹਨ। ਜਿਸ ਤੋਂ ਲੱਗਦਾ ਕਿ ਸਤਾਧਿਰ ਨੂੰ ਵਾਰਡ ਨੰਬਰ 9 ਤੋਂ ਕਿਸਾਨੀ ‘ਚ ਕੋਈ ਉਮੀਦਵਾਰ ਨਹੀ ਮਿਲਿਆ।
ਕੀ ਵਾਰਡ ਨੰਬਰ 8 ਤੋਂ ਨਰੇਸ਼ ਮਹੇ ਮਜ਼ਬੂਤ ਉਮੀਦਵਾਰ ਹਨ ਉਸ ਦਾ ਮੁਕਾਬਲਾ ਕਾਂਗਰਸ ਦੇ ਹਰੀ ਓਮ ਨਾਲ ਹੋਵੇਗਾ ਇਹ ਵੀ ਆਪਣੇ ਆਪ ਵਿੱਚ ਸਵਾਲ ਹੈ। ਜਿਕਰਯੋਗ ਹੈ ਕਿ ਇਸ ਵਾਰਡ ਵਿੱਚ ਪੈਂਦੇ ਤੀਆਂ ਵਾਲਾ ਚੌਂਕ ਨਾਲ ਸੰਬੰਧਿਤ ਔਰਤਾਂ ਜੋ ਤੀਆਂ ਦਾ ਤਿਉਹਾਰ ਮਨਾਉਂਦੀਆਂ ਹਨ ਉਹਨਾਂ ਨਾਲ ਇਹ ਮਸਲਾ ਹੱਲ ਕਰਨ ਲਈ ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਭਰੋਸਾ ਦੇ ਕੇ ਵੀ ਇਹ ਮਸਲਾ ਹੱਲ ਨਹੀ ਕਰਵਾ ਸਕੇ। ਨਰੇਸ਼ ਕੁਮਾਰ ਮਹੇ ਨੂੰ ਤੀਆਂ ਕਮੇਟੀ ਵਿਰੋਧੀ ਧਿਰ ਮੰਨਦੀ ਹੈ ਜਿਸ ਨੂੰ ਲੈ ਕੇ ਕਿਹਾ ਜਾ ਸਕਦਾ ਹੈ ਕਿ ਤੀਆਂ ਕਮੇਟੀ ਸਾਈਡ ਦੀ ਵੋਟ ਨਰੇਸ਼ ਕੁਮਾਰ ਮਹੇ ਦੇ ਉਲਟ ਭੁਗਤ ਸਕਦੀ ਹੈ। ਕਾਂਗਰਸ ਦੀ ਕਿੰਨੀ ਵੋਟ ਲੈ ਜਾਂਦੇ ਹਨ ਨਰੇਸ਼ ਕੁਮਾਰ ਇਹ ਨਤੀਜੇ ਹੀ ਦਸ ਸਕਦੇ ਹਨ।
ਵਾਰਡ ਨੰਬਰ 6 ਤੋਂ ਆਪ ਦੇ ਉਮੀਦਵਾਰ ਸੰਦੀਪ ਸਿੰਘ ਹੋ ਸਕਦੇ ਹਨ। ਇਹ ਵਾਰਡ ਬਾਜ਼ਾਰ ਨਾਲ ਸੰਬੰਧਿਤ ਹੈ ਅੱਗੋ ਕਿਹੜਾ ਉਮੀਦਵਾਰ ਮੈਦਾਨ ਵਿੱਚ ਆਉਂਦਾ ਹੈ ਪਤਾ ਲੱਗੇਗਾ। ਕਾਂਗਰਸ ਅਕਾਲੀ ਦਲ ਅਤੇ ਬਸਪਾ ਦੀ ਕੀ ਨੀਤੀ ਹੈ ਸਪਸ਼ਟ ਹੋ ਜਾਵੇਗਾ। ਪਿਛਲੀ ਵਾਰ ਕਾਂਗਰਸ ਬਸਪਾ ਸਮਝੌਤੇ ਚ ਬਸਪਾ ਹਿੱਸੇ ਸੀਟ ਆਈ ਸੀ ਇਸ ਵਾਰ ਵੀ ਅਜਿਹਾ ਹੋਣ ਦੀ ਸੰਭਾਵਨਾ ਹੈ ਇਸ ਵਾਰ ਬਸਪਾ ਅਕਾਲੀ ਇਕੱਠੇ ਹਨ ਕਾਂਗਰਸ ਸਮੇਤ ਲੁਕਵਾਂ ਏਜੰਡਾ ਵੀ ਹੋਣ ਦੀ ਸੰਭਾਵਨਾ ਹੈ।