ਸ੍ਰੀ ਅਕਾਲ ਤਖ਼ਤ ਸਾਹਿਬ ਤੇ 2 ਦਸੰਬਰ 2024 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਦਾਗੀ ਤੇ ਬਾਗੀ ਦਲਾਂ ਨੂੰ ਸਿੰਘ ਸਾਹਿਬਾਨ ਵੱਲੋਂ ਬੁਲਾਇਆ ਗਿਆ। ਇਹ ਦਿਨ ਮੁਕਰਰ ਕੀਤਾ ਗਿਆ ਸੀ ਸਜ਼ਾ ਸੁਣਾਏ ਜਾਣ ਲਈ। ਇਸ ਦੌਰਾਨ ਜੋ ਮਾਹੌਲ ਸਿਰਜਿਆ ਗਿਆ ਬਹੁਤ ਦੇਰ ਬਾਅਦ ਦੇਖਣ ਲਈ ਮਿਲਿਆ ਵਡੇਰੀ ਉਮਰ ਵਾਲੇ ਵਿਦਵਾਨ ਦਸਦੇ ਹਨ। ਸਿੱਖ ਕੌਮ ਨੂੰ ਢਾਹ ਲਾਉਣ ਵਾਲੇ ਵਰਤਾਰੇ ਨੂੰ ਲੈ ਕੇ ਹੋਈ ਸੁਣਵਾਈ ਤੇ ਜਿਵੇਂ ਸਵਾਲ ਕੀਤੇ ਗਏ ਨੂੰ ਸੁਣ ਕੇ ਵੇਖਕੇ ਲੱਗਿਆ ਵਾਕਿਆ ਹੀ ਅਕਾਲ ਤਖ਼ਤ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਹੈ। ਇਸ ਦੌਰਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਸਪੀਚ ਮਨਾਂ ਨੂੰ ਢਾਸਰ ਦਿੰਦੀ ਸੀ। ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਸੁਖਬੀਰ ਸਿੰਘ ਬਾਦਲ ਸਮੇਤ ਉਹਨਾਂ ਦੀ ਸਰਕਾਰ ਵਿੱਚ ਰਹੇ ਮੰਤਰੀਆਂ ਨੂੰ ਕੀਤੇ ਸਵਾਲਾਂ ਤੇ ਹਾਂ ਜਾਂ ਨਾ ਕਹੋ। ਉਸ ਸਮੇਂ ਇਹਨਾਂ ਵਿਆਕਤੀਆਂ ਦੇ ਚਿਹਰੇ ਅਤੇ ਭਾਸ਼ਾ ਦਰਸਾਉਂਦੀ ਸੀ ਕਿ 2007 ਤੋਂ 2012 ਤੋਂ 2017 ਦੌਰਾਨ ਪੰਥ ਨੂੰ ਢਾਹ ਮਾਰੀ ਉਹ ਵੀ ਪੰਥ ਦੇ ਰਾਖਿਆ ਨੇ ਜਿਹਨਾਂ ਨੂੰ 2017, 2022 ਵਿੱਚ ਪੰਜਾਬ ਦੇ ਲੋਕਾਂ ਨੇ ਪਹਿਲਾਂ ਸਰਕਾਰ ਤੋਂ ਬਾਹਰ ਕੀਤਾ ਫਿਰ 2022 ਸਿਰਫ ਵਿੱਚ ਤਿੰਨ ਸੀਟਾਂ ਤੱਕ ਸੀਮਤ ਹੋ ਗਏ। 2024 ਦੀਆਂ ਲੋਕ ਸਭਾ ਚੋਣਾਂ ਦੌਰਾਨ 10 ਸੀਟਾਂ ਤੇ ਜਮਾਨਤ ਜਬਤ ਹੋ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੀ ਦਾਗੀਆਂ ਤੇ ਬਾਗੀਆਂ ਨੂੰ ਸਜਾ ਨਾਲ ਭਾਂਵੇ ਕਿ ਪੰਥ ਵਿਚ ਬਹੁਤ ਗਿਣਤੀ ਸਹਿਮਤ ਨਜ਼ਰ ਆਉਂਦੀ ਹੈ।ਜਿਸ ਤੇ ਦੁਨੀਆ ਭਰ ਦੀ ਨਜ਼ਰ ਲੱਗੀ ਹੋਈ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਿਵੇਂ ਤਨਖਾਹੀਏ ਸੁਖਬੀਰ ਅਤੇ ਉਸ ਦੇ ਸਾਥੀਆਂ ਨੂੰ ਸਜ਼ਾ ਮਿਲੇਗੀ ਕਿਉਂਕਿ ਬਹੁਤੀ ਅਵਾਜ਼ ਇਹੀ ਸੀ ਕਿ ਐਸ. ਜੀ. ਪੀ. ਸੀ ਮੁਲਾਜ਼ਮ ਨੇ ਜਥੇਦਾਰ ਜੋ ਸਖ਼ਤ ਫੈਸਲਾ ਨਹੀ ਲੈ ਸਕਦੇ। ਸੁਣਾਇਆ ਫੈਸਲਾ ਜਿਸ ਨੂੰ ਧਾਰਮਿਕ ਸਜ਼ਾ ਕਿਹਾ ਜਾਂਦਾ ਹੈ ਇਕ ਉਹ ਸਮਾਂ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲੀ ਫੂਲਾ ਸਿੰਘ ਨੇ ਕੋੜੇ ਮਾਰੇ ਸਨ। ਭਾਂਵੇ ਅੱਜ ਵੀ ਸਿੱਖਾ ਦੀ ਅਜਿਹੀ ਗਿਣਤੀ ਹੈ ਜੋ ਅਜਿਹੀ ਸਜ਼ਾ ਲੋਚਦੀ ਸੀ ਦੂਸਰੇ ਪਾਸੇ ਸਿੰਘ ਸਾਹਿਬਾਨ ਦੀ ਭਾਰੂ ਸ਼ਬਦਾਵਲੀ ਨੇ ਦਰਸਾ ਦਿੱਤਾ ਕਿ ਵਾਕਿਆ ਹੀ ਸ੍ਰੀ ਅਕਾਲ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ।