ਸਰਵਣ ਸਿੰਘ ਪੰਧੇਰ ਨੇ ਕਿਹਾ 6 ਦਸੰਬਰ ਨੂੰ ਕਿਸਾਨ ਜਥਾ ਦਿੱਲੀ ਨੂੰ ਕੂਚ ਕਰੇਗਾ
ਦਿੱਲੀ ਕੂਚ ਕਰਨ ਦੇ ਇੱਕ ਦਿਨ ਪਹਿਲਾਂ ਪੰਜਾਬ ਪੁਲਿਸ ਅਧਿਕਾਰੀਆਂ ਵੱਲੋਂ ਸ਼ੰਭੂ ਬਾਰਡਰ ਤੇ ਬੈਠੇ ਮੋਰਚੇ ਦੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਗਈ ਦੂਸਰੇ ਪਾਸੇ ਹਰਿਆਣਾ ਪੁਲਿਸ ਵੱਲੋਂ ਬਾਰਡਰ ਤੇ ਕਿਸਾਨਾਂ ਨੂੰ ਰੋਕਣ ਲਈ ਪਹਿਰਾ ਸਖਤ ਕਰਨਾ ਸ਼ੁਰੂ ਕਰ ਦਿੱਤਾ ਅੱਜ ਸ਼ੰਭੂ ਬਾਰਡਰ ਤੇ ਡੀਆਈਜੀ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਵਿੱਚ ਪੁਲਿਸ ਅਧਿਕਾਰੀ ਅਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਹੋਰਾਂ ਦੀ ਮੀਟਿੰਗ ਟੀਮ ਹੋਈ ਜਿਸ ਵਿੱਚ ਪੰਜਾਬ ਪੁਲਿਸ ਵੱਲੋਂ ਕਿਸਾਨਾਂ ਨੂੰ ਅਮਨ ਸ਼ਾਂਤੀ ਬਣਾਈ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਤੋਂ ਬਚਾਅ ਰੱਖਣ ਦੀ ਗੱਲ ਕਹੀ ਗਈ ਹੈ ਇਸ ਦੌਰਾਨ ਇਹ ਵੀ ਗੱਲ ਹੋਈ ਕਿ ਸੁਪਰੀਮ ਕੋਰਟ ਵੱਲੋਂ ਗਠਤ ਕਮੇਟੀ ਨੇ ਕਿਸਾਨਾਂ ਦੇ ਪੱਖ ਨੂੰ ਪੇਸ਼ ਕੀਤਾ ਹੈ ਤੇ ਹੁਣ ਦੇਸ਼ ਦੇ ਉਪ ਰਾਸ਼ਟਰਪਤੀ ਵੀ ਕਿਸਾਨਾਂ ਦੇ ਹੱਕ ਵਿੱਚ ਅੱਗੇ ਆਏ ਹਨ ਅਜਿਹੇ ਵਿੱਚ ਕਿਸਾਨਾਂ ਨੂੰ ਇਸ ਸਭ ਕੁਝ ਨੂੰ ਸਮਝਦੇ ਹੋਏ ਕੋਈ ਵੀ ਗਲਤ ਕਦਮ ਨਹੀਂ ਚੁੱਕਣਾ ਚਾਹੀਦਾ ਦੂਸਰੇ ਪਾਸੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪਹਿਲਾਂ ਕੀਤੇ ਐਲਾਨ ਅਨੁਸਾਰ ਉਹਨਾਂ ਦਾ 100 ਕਿਸਾਨਾਂ ਦਾ ਜਥਾ 6 ਦਸੰਬਰ ਨੂੰ ਸ਼ਾਂਤੀ ਪੂਰਵਕ ਢੰਗ ਨਾਲ ਦਿੱਲੀ ਲਈ ਰਵਾਨਾ ਹੋਵੇਗਾ ਪੰਧੇਰ ਨੇ ਕਿਹਾ ਕਿ ਉਹ ਮੋਰਚੇ ਦੇ ਪਹਿਲੇ ਦਿਨ ਤੋਂ ਹੀ ਸ਼ਾਂਤੀ ਨਾਲ ਬੈਠ ਕੇ ਕਿਸਾਨਾਂ ਦੇ ਮਸਲੇ ਹੱਲ ਕਰਨ ਲਈ ਕਹਿ ਰਹੇ ਹਨ ਪਰ ਹਰਿਆਣਾ ਸਰਕਾਰ ਕੇਂਦਰ ਦੇ ਇਸ਼ਾਰਿਆਂ ਤੇ ਨਿਹੱਥੇ ਕਿਸਾਨਾਂ ਤੇ ਤਸ਼ੱਦਦ ਢਾਹ ਰਹੀ ਹੈ। ਉਹਨਾਂ ਕਿਹਾ ਕਿ ਜੇ ਪਹਿਲਾਂ ਜਥਾ ਰੋਕਿਆ ਜਾਂਦਾ ਹੈ ਜਾਂ ਹਰਿਆਣਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਸ਼ੰਭੂ ਬਾਰਡਰ ਤੋਂ ਦੂਸਰਾ ਜਥਾ ਰਵਾਨਾ ਕੀਤਾ ਜਾਵੇਗਾ। ਦਿੱਲੀ ਕੂਚ ਕਰਨ ਤੋਂ ਕਿਸਾਨਾਂ ਨੂੰ ਰੋਕਣ ਲਈ ਸ਼ੰਭੂ ਬਾਰਡਰ ਤੇ ਹਰਿਆਣਾ ਸਰਕਾਰ ਵੱਲੋਂ ਗਤੀਵਿਧੀਆਂ ਸ਼ੁਰੂ ਕੀਤੀਆਂ ਗਈਆਂ ਹਨ। ਨਾਲ ਹੀ ਹਰਿਆਣਾ ਪ੍ਰਸ਼ਾਸਨ ਵੱਲੋਂ ਬਾਰਡਰ ਤੇ ਕੰਕਰੀਟ ਦੀਆਂ ਰੋਕਾਂ ਦੇ ਨਾਲ ਲੋਹੇ ਦੀਆਂ ਤਾਰਾਂ ਵੀ ਲਗਾ ਦਿੱਤੀਆਂ ਹਨ ਇਹਦੇ ਨਾਲ ਹੀ ਅੰਬਾਲਾ ਜਿਲੇ ਵਿੱਚ ਧਾਰਾ 144 ਲਾਗੂ ਕਰਦਿਆਂ ਇਕੱਠ ਕਰਨ ਦੀ ਮਨਾਹੀ ਦਾ ਹੁਕਮ ਦਿੱਤਾ ਹੈ ਇਸ ਸਬੰਧੀ ਨੋਟਿਸ ਸ਼ੰਭੂ ਬਾਰਡਰ ਤੇ ਵੀ ਲਗਾਇਆ ਗਿਆ ਤੇ ਕਿਸਾਨਾਂ ਨੂੰ ਅੱਗੇ ਨਾ ਵਧਣ ਦੀ ਹਦਾਇਤ ਕੀਤੀ ਗਈ ਹੈ।