ਬੀਜੇਪੀ ਆਗੂ ਮਹਾਰਾਣੀ ਪਰਨੀਤ ਕੌਰ ਦਾ ਇੱਕ ਬਿਆਨ ਸਾਹਮਣੇ ਆਇਆ ਜਿਸ ਵਿੱਚ ਉਹਨਾਂ ਕਿਹਾ ਕਿ ਅਸੀਂ ਤਾਂ ਆਪਣੇ ਵੱਲੋਂ ਬਹੁਤ ਵਾਰੀ ਇਹ ਮੁੱਦਾ ਉਠਾਇਆ ਕੇਂਦਰ ਸਰਕਾਰ ਕੋਲ ਉਠਾਇਆ, ਸਰਕਾਰ ਵੀ ਤਿਆਰ ਹੈ ਗੱਲਬਾਤ ਕਰਨ ਨੂੰ ਤਾਂ ਮੇਰੇ ਖਿਆਲ ਚ ਜਰੂਰ ਇਹਦਾ ਕੋਈ ਨਾ ਕੋਈ ਗੱਲ ਕਰਕੇ ਕਦੀ ਨਾ ਕਦੀ ਹੱਲ ਨਿਕਲੂਗਾ ਅਸੀਂ ਤਾਂ ਚਾਹੁੰਦੇ ਆ ਕਿ ਜਲਦ ਤੋਂ ਜਲਦ ਹੋਏ ਕਿਉਂਕਿ ਜੋ ਬੈਠੇ ਨੇ ਉਹ ਵੀ ਸਾਡੇ ਆਪਣੇ ਹੀ ਨੇ ਔਰ ਦੁੱਖ ਸਭ ਨੂੰ ਹੁੰਦਾ ਪੰਜਾਬ ਨੂੰ ਖਾਸ ਕਰਕੇ ਇਹਦਾ ਕਾਫੀ ਨੁਕਸਾਨ ਹੋਇਆ ਹਰ ਇੱਕ ਵਰਗ ਨੂੰ ਨੁਕਸਾਨ ਹੋਇਆ ਜਿੱਥੇ ਕਿਸਾਨਾਂ ਦਾ ਆਪਣਾ ਨੁਕਸਾਨ ਹੋਇਆ ਉੱਥੇ ਦੂਜੇ ਵਰਗਾਂ ਦਾ ਵੀ ਨੁਕਸਾਨ ਹੋਇਆ ਪੰਜਾਬ ਦਾ ਨੁਕਸਾਨ ਹੋਇਆ ਔਰ ਅਸੀਂ ਚਾਹੁੰਦੇ ਹਾਂ ਕਿ ਇਹ ਮੁੱਕੇ ਕਿ ਸਾਡੇ ਬੱਚਿਆਂ ਦਾ ਭਵਿੱਖ ਥੋੜਾ ਜਿਹਾ ਵਧੀਆ ਬਣੇ ਪਤਾ ਨਹੀਂ ਇਹਨਾਂ ਦੀ ਨੀਤੀ ਕੀ ਹੈ ਇਹਨਾਂ ਨੂੰ ਪੁੱਛੋ ਜੋ ਇਹਨਾਂ ਦੀ ਨੀਤੀ ਹੈ ਇਹੀ ਤੁਹਾਨੂੰ ਦੱਸ ਸਕਣਗੇ ਦੇਖੋ ਸੈਂਟਰ ਔਰ ਕਿਸਾਨ ਆਪਸ ਦੇ ਵਿੱਚ ਬੈਠਣਗੇ ਜਿਹੜੇ ਜਿੰਮੇਵਾਰ ਬੰਦੇ ਨੇ ਸੈਂਟਰ ਦੇ ਜਿਹੜੇ ਜਿੰਮੇਵਾਰ ਬੰਦੇ ਨੇ ਕਿਸਾਨਾਂ ਦੇ ਅੰਤ ਦੇ ਵਿੱਚ ਇਹੀ ਬੈਠ ਕੇ ਕਰਨਗੇ ਕਿਸਾਨ ਵੀ ਉੱਠਣ ਆਪਣੇ ਘਰ ਜਾਣ ਉਹਨਾਂ ਦਾ ਵੀ ਕੋਈ ਹੱਲ ਹੋਏ ਔਰ ਜਿਹੜੀ ਪੂਰੀ ਪੰਜਾਬ ਨੂੰ ਦਿੱਕਤ ਆ ਰਹੀ ਹੈ ਇਹ ਵਪਾਰੀ ਨੂੰ ਦਿੱਕਤ ਆ ਰਹੀ ਹੈ ਹਰ ਇੱਕ ਬੰਦੇ ਨੂੰ ਦਿੱਕਤ ਆ ਰਹੀ ਹੈ ਉਹ ਵੀ ਦੂਰ ਹੋਏ ਠੀਕ ਹੈ ਅਸੀਂ ਤਾਂ ਚਾਹੁੰਦੇ ਆ ਕਿ ਜਲਦ ਤੋਂ ਜਲਦ ਹੋਏ।