ਸੰਵਿਧਾਨ ਖਤਮ ਕਰਨ ਵਾਲੀਆਂ ਤਾਕਤਾਂ ਤੋਂ ਸੁਚੇਤ ਰਹਿਣ ਦੀ ਲੋੜ:- ਆਗੂ।
ਫਿਲੌਰ, 27 ਨਵੰਬਰ 2024-ਵੱਖ ਵੱਖ ਜਨਤਕ ਜਥੇਬੰਦੀਆਂ ਤੇ ਧੰਮਾ ਫੈਡਰੇਸ਼ਨ ਆਫ ਇੰਡੀਆ ਵੱਲੋਂ ਫਿਲੌਰ ਵਿੱਚ ਸੰਵਿਧਾਨ ਦਿਵਸ ਸਾਂਝੇ ਤੌਰ ਤੇ ਮਨਾਇਆ ਗਿਆ। ਇਸ ਮੌਕੇ ਡਾਕਟਰ ਅੰਬੇਡਕਰ ਚੌਂਕ ਫਿਲੌਰ ਵਿੱਚ ਬਾਵਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੀ ਪ੍ਰਤਿਮਾ ਤੇ ਫੁੱਲ ਮਲਾਵਾਂ ਭੇੱਟ ਕੀਤੀਆਂ ਗਈਆਂ ਅਤੇ ਭਾਰਤੀ ਸੰਵਿਧਾਨ ਜਿੰਦਾਬਾਦ ਦੇ ਨਾਅਰੇ ਲਗਾਏ ਗਏ। ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਐਡਵੋਕੇਟ ਸੰਜੀਵ ਭੌਰਾ ਤੇ ਜਰਨੈਲ ਫਿਲੌਰ ਨੇ ਕੀਤੀ। ਇਸ ਮੌਕੇ ਕਰਨੈਲ ਫਿਲੌਰ ਤੇ ਬਿਹਾਰੀ ਲਾਲ ਛਿੰਜੀ ਨੇ ਕਿਹਾ ਕਿ ਭਾਰਤ ਦੀਆਂ ਕੁਝ ਤਾਕਤਾਂ ਭਾਰਤੀ ਸੰਵਿਧਾਨ ਨੂੰ ਖਤਮ ਕਰਕੇ ਮਨੂੰ ਸਮ੍ਰਿਤੀ ਲਾਗੂ ਕਰਨਾ ਚਾਹੁੰਦੀਆਂ ਹਨ ਜਿਹਨਾਂ ਤੋਂ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਤੇ ਓਹਨਾਂ ਦੀਆਂ ਚਾਲਾਂ ਦਾ ਮੂੰਹ ਤੋੜਵਾਂ ਜਵਾਬ ਦੇਣਾ ਚਾਹੀਦਾ ਹੈ ਸੰਵਿਧਾਨ ਬਚਾਉਣ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।
ਇਸ ਮੌਕੇ ਮਾਸਟਰ ਹੰਸ ਰਾਜ, ਜਸਵੰਤ ਬੋਧ, ਜਗਨ ਨਾਥ ਜੱਗੀ, ਰਾਜਿੰਦਰ ਪੰਚ, ਕਰਨੈਲ ਸਿੰਘ ਰਾਜਾ, ਜਵਵੀਰ ਸਿੰਘ, ਸੰਦੀਪ ਕੁਮਾਰ ਕੰਗ, ਪਵਨ ਕੁਮਾਰ ਖੇਲਾ, ਪਿਰਥੀਪਾਲ ਲਾਡੀ, ਸੰਦੀਪ ਚੌਹਾਨ, ਅਸ਼ੋਕ ਫਿਲੌਰੀਆ, ਸੁਰਜੀਤ ਭੌਰਾ, ਕਾਕਾ , ਮੱਖਣ ਰਾਮ, ਨਿਰਮਲ ਰੱਤੂ, ਐਡਵੋਕੇਟ ਕੁਲਵਿੰਦਰ ਲੋਚਨ, ਜਸਵੀਰ ਸੰਧੂ, ਸਤਪਾਲ ਸ਼ਾਹਪੁਰ, ਲਖਵੀਰ ਪਾਸਲਾ, ਜੀਵਨ ਰਾਮਗੜ, ਮੋਹਿਤ ਕੁਮਾਰ, ਹਰਜੀਤ , ਪਵਨ ਕੁਮਾਰ , ਜਸਪਾਲ , ਹਰਭਜਨ , ਹਰੀਬਲਾਸ, ਦਲਵੀਰ ਨੀਹਰ, ਚਮਨ ਲਾਲ, ਹੰਸ ਕੌਰ, ਸੁਨੀਤਾ ਫਿਲੌਰ ਸਾਬਕਾ ਕੌਂਸਲਰ, ਅੰਜੂ ਵਿਰਦੀ, ਕਮਲਜੀਤ ਕੌਰ, ਮਮਤਾ, ਨੀਲਮ ਰਾਣੀ, ਗੇਜੌ ਰਾਣੀ ਆਦਿ ਹਾਜ਼ਰ ਸਨ।