Breaking
Fri. Mar 28th, 2025

ਸ਼ਿਵਾ ਪਬਲਿਕ ਸਕੂਲ ਨੂਰਮਹਿਲ ਵੱਲੋਂ 33 ਵੀਂ ਵਰੇ ਗੰਢ ਮਨਾਈ

ਸ਼ਿਵਾ ਪਬਲਿਕ ਹਾਈ ਸਕੂਲ ਨੂਰਮਹਿਲ ਵੱਲੋਂ ਆਪਣੀ 33 ਵੀਂ ਵਰੇਗੰਢ ਦੇ ਮੌਕੇ ਤੇ “ਰਿਦਮ ਆਫ ਸਕਸੈਸ” ਸਾਲਾਨਾ ਸਮਾਰੋਹ ਮਨਾਇਆ ਗਿਆ। ਇਸ ਸਮਰੋਹ ਦਾ ਆਰੰਭ ਸਕੂਲ ਦੇ ਪ੍ਰਧਾਨ ਸ੍ਰੀਮਤੀ ਸੁਮਨ ਲਤਾ ਪਾਠਕ ਐਮ. ਡੀ ਅਮਨਦੀਪ ਪਾਠਕ ਅਤੇ ਡਾਕਟਰ ਪਰਵਿੰਦਰ ਕੌਰ (ਅਕੈਡਮਿਕ ਡਾਇਰੈਕਟਰ) ਨੇ ਸ਼ਮਾ ਰੋਸ਼ਨ ਕਰਕੇ ਕੀਤਾ।

ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਪੁੱਜੇ ਕਾਂਗਰਸ ਦੇ ਹਲਕਾ ਨਕੋਦਰ ਤੋਂ ਇੰਚਾਰਜ ਡਾਕਟਰ ਨਵਜੋਤ ਸਿੰਘ ਦਾਹੀਆ ਉਹਨਾਂ ਨਾਲ ਨਗਰ ਕੌਂਸਲ ਨੂਰਮਹਿਲ ਦੇ ਪ੍ਰਧਾਨ ਹਰਦੀਪ ਕੌਰ ਜੌਹਲ, ਨੂਰਮਹਿਲ ਸਕੂਲਾਂ ਦੇ ਸਾਰੇ ਪ੍ਰਿੰਸੀਪਲ ਅਤੇ ਵਿਦਿਆਰਥੀਆਂ ਦੇ ਮਾਪੇ ਸ਼ਾਮਿਲ ਹੋਏ ।

ਪ੍ਰੋਗਰਾਮ ਵਿਚ ਸ਼ਾਮਲ ਬੱਚਿਆਂ ਨੇ ਇਸ ਮੌਕੇ ਤੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ ਛੋਟੇ ਬੱਚਿਆਂ ਦਾ ਭਾਰਤ ਦੀ ਸੰਸਕ੍ਰਿਤ ਨਾਲ ਸੰਬੰਧਿਤ ਰਾਜਸਥਾਨੀ ਡਾਂਸ, ਗਰਬਾ, ਗਣੇਸ਼ ਬੰਦਨਾ, ਭੰਗੜਾ, ਗਿੱਧਾ ਆਦਿ ਅਦਾਕਾਰੀਆਂ ਪੇਸ਼ ਕੀਤੀਆਂ ਗਈਆਂ। ਸਮਾਰੋਹ ਵਿੱਚ ਸ਼ਾਮਿਲ ਮਹਿਮਾਨਾਂ ਨੇ ਗਣੇਸ਼ ਬੰਦਨਾ ਗਰਲਜ਼ ਚਾਇਲਡ ਐਕਟ, ਗਿੱਧਾ, ਭੰਗੜਾ ਅਦਾਕਾਰੀਆ ਨੂੰ ਵਿਸ਼ੇਸ਼ ਸਨਮਾਨ ਦਿੱਤਾ।

Related Post

Leave a Reply

Your email address will not be published. Required fields are marked *